Select your Top Menu from wp menus
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਖ਼ਾਲਿਸਤਾਨ ਲਹਿਰ ਦੀ ਗੱਲ ਕਰਕੇ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੇ ਹਨ, ਪਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਨੂੰ ਕਿਵੇਂ ਨਜ਼ਰ ਅੰਦਾਜ ਕਰ ਸਕਦੇ ਹਨ ? : ਮਾਨ

ਕੈਪਟਨ ਅਮਰਿੰਦਰ ਸਿੰਘ ਖ਼ਾਲਿਸਤਾਨ ਲਹਿਰ ਦੀ ਗੱਲ ਕਰਕੇ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੇ ਹਨ, ਪਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਨੂੰ ਕਿਵੇਂ ਨਜ਼ਰ ਅੰਦਾਜ ਕਰ ਸਕਦੇ ਹਨ ? : ਮਾਨ

ਚੰਡੀਗੜ੍ਹ, 8 ਸਤੰਬਰ ( ) “ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਬਾਦਲ ਦਲ ਅਤੇ ਖੂਫੀਆ ਏਜੰਸੀਆਂ ਸਭ ਸਿੱਖ ਕੌਮ ਦੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਪੂਰਨ ਆਜ਼ਾਦੀ ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਨੂੰ ਖ਼ਾਲਿਸਤਾਨ ਦੇ ਨਾਮ ਦਾ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਗੈਰ-ਦਲੀਲ ਢੰਗ ਨਾਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀਆਂ ਵਿਊਤਾਂ ਉਤੇ ਕੰਮ ਕਰ ਰਹੇ ਹਨ । ਪਰ ਸਿੱਖ ਕੌਮ ਨਾਲ ਲੰਮੇਂ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘੋਰ ਉਲੰਘਣ, ਬੀਤੇ ਸਮੇਂ ਵਿਚ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਹੁਕਮਰਾਨਾਂ ਅਤੇ ਪੁਲਿਸ ਅਫ਼ਸਰਾਂ ਵੱਲੋਂ ਖੇਡੀ ਗਈ ਹੋਲੀ, ਸਿੱਖ ਬੀਬੀਆਂ ਨਾਲ ਕੀਤੇ ਗਏ ਜ਼ਬਰ-ਜ਼ਨਾਹ, ਸਿੱਖਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਲੁੱਟਣ ਦੀਆਂ ਕਾਰਵਾਈਆ, 25 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਅਣਪਛਾਤੀਆ ਲਾਸਾਂ ਗਰਦਾਨਕੇ ਨਹਿਰਾਂ ਤੇ ਦਰਿਆਵਾਂ ਵਿਚ ਰੋੜ੍ਹਨ, ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕੀਤੀ ਗਈ ਨੌਜ਼ਵਾਨੀ ਦੇ ਹੋਏ ਉਲੰਘਣ ਦੀਆਂ ਕਾਰਵਾਈਆ ਨੂੰ ਉਪਰੋਕਤ ਹਿੰਦੂਤਵ ਤਾਕਤਾਂ ਅਤੇ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਨਜ਼ਰ ਅੰਦਾਜ ਕਰ ਸਕਦੇ ਹਨ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਤਾਕਤਾਂ, ਕੈਪਟਨ ਅਮਰਿੰਦਰ ਸਿੰਘ, ਬਾਦਲ ਦਲੀਆ ਅਤੇ ਖੂਫੀਆ ਏਜੰਸੀਆਂ ਵੱਲੋਂ ਖ਼ਾਲਿਸਤਾਨ ਵਰਗੇ ਪਵਿੱਤਰ, ਅਮਨ-ਚੈਨ ਅਤੇ ਜਮਹੂਰੀਅਤ ਦੀ ਗੱਲ ਕਰਨ ਵਾਲੇ ਨਾਮ ਦੀ ਮੰਦਭਾਵਨਾ ਅਧੀਨ ਦੁਰਵਰਤੋਂ ਕਰਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਕੌਮਾਂਤਰੀ ਪੱਧਰ ਤੇ ਗੈਰ-ਦਲੀਲ ਢੰਗ ਨਾਲ ਬਦਨਾਮ ਕਰਨ ਦੀਆਂ ਕਾਰਵਾਈਆ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਅਤੇ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਸਭ ਆਗੂ ਅਤੇ ਜਮਾਤਾਂ ਜਦੋਂ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ ਤਾਂ ਉਥੋਂ ਦੇ ਸਿੱਖ ਜਮਹੂਰੀਅਤ ਢੰਗਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਵਿਰੁੱਧ ਜੋ ਰੋਸ ਵਿਖਾਵੇ ਅਤੇ ਕਾਨੂੰਨੀ ਕਾਰਵਾਈਆ ਕਰਦੇ ਹਨ, ਉਸ ਤੋਂ ਇਨ੍ਹਾਂ ਨੂੰ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਖ਼ਾਲਿਸਤਾਨ ਦੇ ਨਾਮ ਦੀ ਦੁਰਵਰਤੋਂ ਕਰਕੇ ਅਖ਼ਬਾਰਾਂ ਤੇ ਮੀਡੀਏ ਵਿਚ ਉਹ ਰੌਲਾ ਤਾਂ ਪਾ ਸਕਦੇ ਹਨ, ਪਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਦਾ ਇਨ੍ਹਾਂ ਕੋਲ ਨਾ ਕੋਈ ਜੁਆਬ ਹੈ ਅਤੇ ਨਾ ਹੀ ਇਨਸਾਫ਼ ਦੇ ਤਕਾਜੇ ਨਾਲ ਕਾਰਵਾਈ ਕਰਨ ਦੀ ਜੁਰਅਤ ਹੈ । ਉਨ੍ਹਾਂ ਕਿਹਾ ਕਿ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ 25 ਹਜ਼ਾਰ ਦੇ ਕਰੀਬ ਨਿਰਦੋਸ਼, ਨਿਹੱਥੇ, ਬੱਚਿਆਂ, ਬੀਬੀਆਂ, ਨੌਜ਼ਵਾਨਾਂ ਅਤੇ ਬਜੁਰਗਾਂ ਨੂੰ ਸ਼ਹੀਦ ਕਰਨ ਦੀ ਕਾਰਵਾਈ ਕੀ ਸਭ ਤੋਂ ਵੱਡਾ ਅਣਮਨੁੱਖੀ ਅਤੇ ਗੈਰ-ਇਨਸਾਨੀ ਅਮਲ ਨਹੀਂ ਸੀ ? ਇਸੇ ਤਰ੍ਹਾਂ ਅਕਤੂਬਰ 1984 ਵਿਚ ਸਾਜਸੀ ਢੰਗ ਨਾਲ ਸਿੱਖਾਂ ਦੇ ਗਲਾਂ ਵਿਚ ਟਾਈਰ ਪਾ ਕੇ, ਪੈਟਰੋਲ ਛਿੜਕ ਕੇ ਖ਼ਤਮ ਕਰਨ ਦੀ ਕਾਰਵਾਈ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਨਹੀਂ ਸੀ ? ਸਿੱਖਾਂ ਦੀਆਂ ਕਾਲੀਆ ਸੂਚੀਆਂ ਬਣਾਈਆ ਗਈਆ । ਬਿਨ੍ਹਾਂ ਟਰਾਇਲਾਂ ਤੋਂ ਸਿੱਖ ਨੌਜ਼ਵਾਨੀ ਨੂੰ ਲੰਮੇ-ਲੰਮੇਂ ਸਮੇਂ ਤੱਕ ਜੇਲ੍ਹਾਂ ਵਿਚ ਬੰਦੀ ਬਣਾਇਆ ਗਿਆ । 2000 ਵਿਚ ਜਦੋਂ ਅਮਰੀਕਾ ਦੇ ਸਦਰ ਸ੍ਰੀ ਬਿਲ ਕਲਿਟਨ ਇੰਡੀਆਂ ਦੇ ਦੌਰੇ ਤੇ ਆ ਰਹੇ ਸਨ ਤਾਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਅੰਮ੍ਰਿਤਧਾਰੀ ਸਿੱਖ ਨੌਜ਼ਵਾਨ, ਬੀਬੀਆ ਸਨ, ਉਤੇ ਹਿੰਦ ਫ਼ੌਜ ਨੇ ਗੋਲੀਆਂ ਨਾਲ ਸ਼ਹੀਦ ਕਰਕੇ ਆਪਣੀ ਕਰੂੜਤਾ ਨੂੰ ਕੌਮਾਂਤਰੀ ਪੱਧਰ ਤੇ ਪ੍ਰਤੱਖ ਨਹੀਂ ਸੀ ਕਰ ਦਿੱਤਾ ? ਇਸੇ ਤਰ੍ਹਾਂ 2002 ਵਿਚ ਜਦੋਂ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਨੇ ਇਕ ਸਾਜਿ਼ਸ ਤਹਿਤ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਵਾਉਣ ਦੀਆਂ ਵੀਡੀਓਜ ਬਣਾਈਆ, 2013 ਵਿਚ ਸ੍ਰੀ ਮੋਦੀ ਨੇ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਬੇਘਰ ਅਤੇ ਬੇਜ਼ਮੀਨੇ ਕਰ ਦਿੱਤਾ, ਬੀਤੇ ਸਮੇਂ ਵਿਚ ਸ. ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ, ਜਸਪਾਲ ਸਿੰਘ ਚੌੜ ਸਿੱਧਵਾ, ਦਰਸ਼ਨ ਸਿੰਘ ਲੋਹਾਰਾ ਸ਼ਾਂਤਮਈ ਧਰਨਿਆ ਤੇ ਕੰਮ ਕਰ ਰਹੇ ਸਿੱਖਾਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ । ਅਕਤੂਬਰ 2015 ਵਿਚ ਬਰਗਾੜੀ ਵਿਖੇ ਅਮਨਮਈ ਰੋਸ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ । 11 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ੍ਰੀ ਔਲਖ ਨੇ ਭਾਰੀ ਫੋਰਸ ਭੇਜਕੇ ਰਾਤ ਦੇ ਡੇਢ ਵਜੇ ਮੇਰੇ ਘਰ ਤੋਂ ਮੈਨੂੰ ਜ਼ਬਰੀ ਚੁੱਕ ਕੇ ਗੈਰ-ਕਾਨੂੰਨੀ ਤਰੀਕੇ ਹਿਰਾਸਤ ਵਿਚ ਰੱਖਕੇ ਤਸੱਦਦ ਕੀਤਾ । ਹਿੰਦੂਤਵ ਹੁਕਮਰਾਨਾਂ, ਸ. ਬਾਦਲ, ਕੈਪਟਨ ਅਮਰਿੰਦਰ ਸਿੰਘ ਦੀਆਂ ਹਕੂਮਤਾਂ ਨੇ ਮੇਰੇ ਉਤੇ 75 ਦੇ ਕਰੀਬ ਵੱਖ-ਵੱਖ ਥਾਣਿਆ ਤੇ ਸ਼ਹਿਰਾਂ ਵਿਚ ਝੂਠੇ ਬ਼ਗਾਵਤ ਅਤੇ ਦੇਸ਼ਧ੍ਰੋਹੀ ਦੇ ਕੇਸ ਬਣਾਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਤਸੀਹੇ ਦੇਣ ਦੀ ਕਾਰਵਾਈ ਕੀਤੀ । ਇਨ੍ਹਾਂ 75 ਕੇਸਾਂ ਵਿਚੋਂ ਬਾਇੱਜ਼ਤ ਬਰੀ ਹੋਣਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਸਿੱਖਾਂ ਵਿਰੁੱਧ ਹੁਕਮਰਾਨ ਮੰਦਭਾਵਨਾ ਅਧੀਨ ਅਜਿਹੇ ਗੈਰ-ਕਾਨੂੰਨੀ ਅਮਲ ਕਰਦੇ ਹਨ । ਇਥੇ ਹੀ ਬਸ ਨਹੀਂ ਬਰਤਾਨੀਆ, ਅਮਰੀਕਾ ਅਤੇ ਕੈਨੇਡਾ ਦੇ ਵੀਜੇ ਹਿੰਦੂਤਵ ਹੁਕਮਰਾਨਾਂ ਦੇ ਕਹਿਣ ਤੇ ਰੱਦ ਕੀਤੇ ਗਏ । ਇਹ ਸਭ ਮਨੁੱਖੀ ਅਧਿਕਾਰਾਂ ਦੇ ਹਨਨ ਦੀਆਂ ਪ੍ਰਤੱਖ ਮਿਸਾਲਾਂ ਹਨ । ਇਨ੍ਹਾਂ ਕਾਰਵਾਈਆ ਵਿਚ ਦੋਸ਼ੀ ਕਾਤਲਾਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ, ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ । ਫਿਰ ਇਹ ਹੁਕਮਰਾਨ ਕਿਸ ਦਲੀਲ ਨਾਲ ਖ਼ਾਲਿਸਤਾਨ ਦੇ ਪਵਿੱਤਰ ਨਾਮ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਮੀਡੀਏ ਅਤੇ ਅਖ਼ਬਾਰਾਂ ਵਿਚ ਗੈਰ-ਦਲੀਲ ਢੰਗ ਨਾਲ ਬਦਨਾਮ ਕਰਨ ਦੀਆਂ ਅਤੇ ਨਿਸ਼ਾਨਾਂ ਬਣਾਉਣ ਦੀਆਂ ਅਸਫਲ ਕੋਸਿ਼ਸ਼ਾਂ ਕਰ ਰਹੇ ਹਨ ?

ਉਨ੍ਹਾਂ ਕਿਹਾ ਕਿ ਜੋ ਬਰਗਾੜੀ ਕੌਮੀ ਮੋਰਚਾਂ ਚੱਲ ਰਿਹਾ ਹੈ ਜਿਸ ਨੂੰ ਚੱਲਦਿਆ ਅੱਜ 100ਵਾਂ ਦਿਨ ਹੈ, ਇਸ ਦੌਰਾਨ ਕਿਸੇ ਇਕ ਵੀ ਸਿੱਖ ਨੇ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲ ਨਹੀਂ ਕੀਤਾ, ਬਲਕਿ ਪੂਰੇ ਅਨੁਸਾਸਨ ਨਾਲ ਅਮਨਮਈ ਤਰੀਕੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਇਸ ਮੋਰਚੇ ਵਿਚ ਸਮੂਲੀਅਤ ਕਰ ਰਹੇ ਹਨ । ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਜਿਸ ਮਕਸਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਣਾ, ਦੂਸਰਾ ਸ਼ਹੀਦ ਹੋਏ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣਾ ਅਤੇ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਅਤੇ ਹੋਰਨਾਂ ਨੂੰ ਬਿਨ੍ਹਾਂ ਸਰਤ ਰਿਹਾਅ ਕਰਨ ਨੂੰ ਲੈਕੇ ਮੋਰਚਾ ਸੁਰੂ ਕੀਤਾ ਗਿਆ ਹੈ, ਜੇਕਰ ਸਰਕਾਰ ਤੇ ਹੁਕਮਰਾਨ ਇਥੋਂ ਦੇ ਮਾਹੌਲ ਨੂੰ ਸੁਖਾਵਾਂ ਰੱਖਣ ਦੇ ਚਾਹਵਾਨ ਹਨ, ਤਾਂ ਉਹ ਤੁਰੰਤ ਉਪਰੋਕਤ ਕੌਮੀ ਮੰਗਾਂ ਨੂੰ ਪੂਰਨ ਕਰਕੇ ਸਿੱਖ ਕੌਮ ਦੀ ਕੁਝ ਤਾਂ ਸੰਤੁਸਟੀ ਕਰਨ । ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਸਾਹਿਬਾਨ ਇਹ ਜ਼ਾਇਜ ਮੰਗਾਂ ਪੂਰਨ ਹੋਣ ਤੇ ਆਪਣੇ ਮੋਰਚੇ ਨੂੰ ਸਮਾਪਤ ਕਰ ਦੇਣਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *