Select your Top Menu from wp menus
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਬਾਰੇ ਆਪਣੇ ਮਨ ਦੀ ਗੱਲ ਕਹਿਣ, ਨਾ ਕਿ ਗੰਗੇ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ : ਮਾਨ

ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਬਾਰੇ ਆਪਣੇ ਮਨ ਦੀ ਗੱਲ ਕਹਿਣ, ਨਾ ਕਿ ਗੰਗੇ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਜਦੋਂ ਕਾਂਗਰਸ ਪ੍ਰਧਾਨ ਲਈ ਸ੍ਰੀ ਰਾਹੁਲ ਗਾਂਧੀ ਦਾ ਨਾਮ ਆਇਆ ਤਾਂ ਕੈਪਟਨ ਅਮਰਿੰਦਰ ਸਿੰਘ ਜੋ ਕਿ ਮਹਾਰਾਜਾ ਵੀ ਹਨ, ਮੁੱਖ ਮੰਤਰੀ ਵੀ ਹਨ ਅਤੇ ਫ਼ੌਜ ਵਿਚ ਕੈਪਟਨ ਦੀ ਸੇਵਾ ਵੀ ਕੀਤੀ ਹੈ, ਵੱਲੋਂ ਰਾਹੁਲ ਗਾਂਧੀ ਦੀ ਬਤੌਰ ਪ੍ਰਧਾਨ ਬਣਨ ਦੀ ਵਕਾਲਤ ਕੀਤੀ ਗਈ । ਜਦੋਂ ਰਾਹੁਲ ਗਾਂਧੀ ਨੇ ਪ੍ਰਧਾਨ ਬਣਨ ਤੋਂ ਕੋਰਾ ਜੁਆਬ ਦੇ ਦਿੱਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਿਆਕਾ ਗਾਂਧੀ ਦੇ ਨਾਮ ਦੀ ਵਕਾਲਤ ਕਰਨ ਲੱਗ ਪਏ । ਜਦੋਂ ਉਨ੍ਹਾਂ ਦੀ ਕਹੀ ਗੱਲ ਨੂੰ ਕੋਈ ਬੂਰ ਨਾ ਪਿਆ ਅਤੇ ਪ੍ਰਿਆਕਾ ਗਾਂਧੀ ਦੇ ਨਾਮ ਤੇ ਸਹਿਮਤੀ ਨਾ ਹੋਈ ਤਾਂ ਹੁਣ ਉਹ ਸੋਨੀਆਂ ਗਾਂਧੀ ਦਾ ਬਤੌਰ ਪ੍ਰਧਾਨ ਕਾਂਗਰਸ ਬਣਨ ਦੀ ਗੱਲ ਕਰਨ ਲੱਗ ਪਏ ਹਨ । ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਸੰਬੰਧੀ ਸਪੱਸਟ ਰਾਏ ਸਾਹਮਣੇ ਨਹੀਂ ਆਈ । ਉੱਚ ਅਹੁਦਿਆ ਉਤੇ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ ਦੀ ਗੱਲ ਕਰਕੇ ਕਾਂਗਰਸੀਆਂ ਅਤੇ ਇਥੋਂ ਦੇ ਨਿਵਾਸੀਆ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸੰਬੰਧੀ ਸਮੇਂ-ਸਮੇਂ ਤੇ ਰਾਹੁਲ ਗਾਂਧੀ, ਪ੍ਰਿਆਕਾ ਗਾਂਧੀ ਅਤੇ ਹੁਣ ਸੋਨੀਆਂ ਗਾਂਧੀ ਦੇ ਨਾਮ ਦੀ ਅਸਪੱਸਟ ਰੂਪ ਵਿਚ ਵਕਾਲਤ ਕਰਨ ਉਤੇ ਤਨਾਜਾ ਕੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਹੋਰ ਵੱਖਰੇ ਬਿਆਨ ਵਿਚ ਕਸ਼ਮੀਰ ਵਿਚ ਪੈਦਾ ਹੋਈ ਗੁੰਝਲਦਾਰ ਸਥਿਤੀ ਅਤੇ ਉਥੋਂ ਵਿਧਾਨ ਦੀ ਧਾਰਾ 35ਏ ਅਤੇ 370 ਨੂੰ ਖ਼ਤਮ ਕਰਨ ਉਤੇ ਵੱਖ-ਵੱਖ ਮੁੱਦਿਆ ਉਤੇ ਬੋਲਣ ਵਾਲੇ ਬੈਂਸ ਭਰਾਵਾਂ, ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਗੰਭੀਰ ਮੁੱਦੇ ਉਤੇ ਕੁਝ ਨਾ ਬੋਲਣ ਦਾ ਮਤਲਬ ਹੈ ਕਿ ਇਹ ਆਗੂ ਵੀ ਬੀਜੇਪੀ-ਆਰ.ਐਸ.ਐਸ. ਦੀਆਂ ਨੀਤੀਆਂ ਨਾਲ ਸਹਿਮਤ ਹਨ । ਜੋ ਕਿ ਅਫ਼ਸੋਸਨਾਕ ਅਤੇ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ-ਜੁਲਮ ਉਤੇ ਆਪਣਾ ਮੂੰਹ ਬੰਦ ਕਰਨ ਦੀ ਮਾਰੂ ਨੀਤੀ ਉਤੇ ਮੌਕਾਪ੍ਰਸਤੀ ਦੀ ਸੋਚ ਅਧੀਨ ਅਮਲ ਕਰ ਰਹੇ ਹਨ । ਜਦੋਂਕਿ ਲੋਕਾਂ ਦੀ ਆਵਾਜ਼ ਨੂੰ ਪਹਿਚਾਨਣ ਵਾਲਾ ਆਗੂ ਕਦੀ ਵੀ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਸਮੇਂ ਨਾ ਤਾਂ ਚੁੱਪ ਰਹਿ ਸਕਦਾ ਹੈ ਅਤੇ ਨਾ ਹੀ ਜ਼ਾਬਰ ਹੁਕਮਰਾਨਾਂ ਲਈ ਹਾਮੀ ਭਰ ਸਕਦਾ ਹੈ । ਉਪਰੋਕਤ ਆਗੂਆਂ ਨੇ ਕਸ਼ਮੀਰ ਦੀ ਸਥਿਤੀ ਸੰਬੰਧੀ ਚੁੱਪੀ ਵੱਟਕੇ ਪ੍ਰਤੱਖ ਕਰ ਦਿੱਤਾ ਹੈ ਕਿ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਨਾਲ ਆਪਣੇ ਮੁਫ਼ਾਦਾ ਦੀ ਪੂਰਤੀ ਲਈ ਕੋਈ ਨਾ ਕੋਈ ਇਨ੍ਹਾਂ ਦਾ ਵੀ ਗੁਪਤ ਸਮਝੋਤਾ ਹੈ । ਜਿਸ ਤੋਂ ਪੰਜਾਬ ਨਿਵਾਸੀਆ ਅਤੇ ਹੋਰਨਾਂ ਸੂਬਿਆਂ ਦੇ ਨਿਵਾਸੀਆ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਜ਼ਬਰ-ਜੁਲਮ ਦੇ ਵਿਰੁੱਧ ਇਨਸਾਨੀਅਤ ਦੇ ਨਾਤੇ ਆਵਾਜ਼ ਵੀ ਬੁਲੰਦ ਕਰਨੀ ਪਵੇਗੀ ਨਾ ਕਿ ਹਾਲਾਤਾਂ ਨੂੰ ਦੇਖਕੇ ਸਮਝੋਤਾ ਕੀਤਾ ਜਾਵੇ ।
Webmaster
Lakhvir Singh
Shiromani Akali Dal (Amritsar)
9781222567

About The Author

Related posts

Leave a Reply

Your email address will not be published. Required fields are marked *