Verify Party Member
Header
Header
ਤਾਜਾ ਖਬਰਾਂ

ਕੈਨੇਡਾ ਵਿਚ ਸ੍ਰੀ ਰੰਜਨ ਲਖਨਪਾਲ ਐਡਵੋਕੇਟ ਦਾ ਸਿੱਖਾਂ ਵੱਲੋਂ ਹੋਇਆ ਸਵਾਗਤ, ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਲਈ ਇਕ ਸਬਕ ਦਾ ਰਾਹ : ਮਾਨ

ਕੈਨੇਡਾ ਵਿਚ ਸ੍ਰੀ ਰੰਜਨ ਲਖਨਪਾਲ ਐਡਵੋਕੇਟ ਦਾ ਸਿੱਖਾਂ ਵੱਲੋਂ ਹੋਇਆ ਸਵਾਗਤ, ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਲਈ ਇਕ ਸਬਕ ਦਾ ਰਾਹ : ਮਾਨ

ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਸਿੱਖ ਕੌਮ ਦੇ ਬੀਤੇ ਇਤਿਹਾਸ ਉਤੇ ਜੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇਕ ਗੱਲ ਪ੍ਰਤੱਖ ਰੂਪ ਵਿਚ ਸਪੱਸਟ ਹੁੰਦੀ ਹੈ ਕਿ ਜਿਸ ਕਿਸੇ ਵੀ ਮਨੁੱਖਤਾ ਤੇ ਇਨਸਾਨੀਅਤ ਪੱਖੀ ਸੋਚ ਦੇ ਮਾਲਕ ਕਿਸੇ ਗੈਰ-ਸਿੱਖ ਨੇ ‘ਸਰਬੱਤ ਦਾ ਭਲਾ’ ਮੰਗਣ ਵਾਲੀ ਸਿੱਖ ਕੌਮ, ਸਿੱਖੀ ਸਿਧਾਤਾਂ, ਨਿਯਮਾਂ ਵਿਚ ਸਹਿਯੋਗ ਕਰਦੇ ਹੋਏ ਡੂੰਘਾਂ ਯੋਗਦਾਨ ਪਾਇਆ ਹੈ, ਤਾਂ ਸਿੱਖ ਕੌਮ ਨੇ ਉਸ ਨੂੰ ਆਪਣੀ ਅੱਖਾਂ ਤੇ ਚੱਕ ਕੇ ਅਥਾਂਹ ਸਤਿਕਾਰ-ਮਾਣ ਦਿੱਤਾ ਹੈ । ਜਿਸਦੀ ਪ੍ਰਤੱਖ ਉਦਾਹਰਣ ਕੁਝ ਦਿਨ ਪਹਿਲੇ ਪੰਜਾਬ-ਹਰਿਆਣਾ ਹਾਈਕੋਰਟ ਦੇ ਹਰਮਨ-ਪਿਆਰੇ ਐਡਵੋਕੇਟ ਸ੍ਰੀ ਰੰਜਨ ਲਖਨਪਾਲ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਕਾਨੂੰਨੀ ਸਲਾਹਕਾਰ ਵੀ ਹਨ, ਜਦੋਂ ਉਹ ਕੈਨੇਡਾ ਦੀ ਧਰਤੀ ਤੇ ਪਹੁੰਚੇ ਤਾਂ ਕੈਨੇਡਾ ਦੇ ਸਿਰਕੱਢ ਸਿੱਖਾਂ ਨੇ ਉਨ੍ਹਾਂ ਨੂੰ ਅੱਖਾਂ ਤੇ ਚੱਕਦੇ ਹੋਏ ਜਿਸ ਗਰਮਜੋਸੀ ਨਾਲ ਪਿਆਰ ਤੇ ਸਵਾਗਤ ਦਿੱਤਾ ਹੈ, ਉਹ ਸਭ ਦੇ ਸਾਹਮਣੇ ਵੀ ਹੈ ਅਤੇ ਇਹ ਵਰਤਾਰਾ ਖ਼ਾਲਸਾ ਪੰਥ ਨੂੰ ਪਿੱਠ ਦੇਣ ਵਾਲਿਆਂ ਜਾਂ ਧੋਖਾ ਦੇਣ ਵਾਲੇ ਸਿੱਖਾਂ ਲਈ ਵੀ ਇਕ ਸਬਕ ਪ੍ਰਦਾਨ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰੰਜਨ ਲਖਨਪਾਲ ਦਾ ਕੈਨੇਡਾ ਵਿਖੇ ਪੈਰ ਧਰਨ ‘ਤੇ ਕੈਨੇਡਾ ਦੇ ਸਿੱਖਾਂ ਵੱਲੋਂ ਜਿਸ ਮਨੋ ਅਤੇ ਆਤਮਿਕ ਪੱਖੋ ਭਰਪੂਰ ਸਵਾਗਤ ਕੀਤਾ ਗਿਆ ਹੈ, ਜਿਥੇ ਅਸੀਂ ਬਾਹਰਲੇ ਮੁਲਕਾਂ ਅਤੇ ਕੈਨੇਡਾ ਦੇ ਸਿੱਖਾਂ ਦਾ ਇਸ ਵਿਸ਼ੇ ਤੇ ਉਚੇਚਾ ਧੰਨਵਾਦ ਕਰਦੇ ਹਾਂ, ਉਥੇ ਸ੍ਰੀ ਲਖਨਪਾਲ ਜੀ ਵੱਲੋਂ ਸਮੇਂ ਦੇ ਜ਼ਾਬਰ ਸਿੱਖ ਵਿਰੋਧੀ ਹੁਕਮਰਾਨਾਂ ਦੇ ਕਿਸੇ ਤਰ੍ਹਾਂ ਦੇ ਵੀ ਦਬਾਅ-ਡਰ ਤੋਂ ਰਹਿਤ ਰਹਿੰਦਿਆ ਸਿੱਖ ਕੌਮ ਦੀ ਦੀਵਾਨ ਟੋਡਰਮੱਲ ਦੀ ਤਰ੍ਹਾਂ ਸੇਵਾ ਕਰਨ ਦੇ ਉਦਮਾਂ ਦੀ ਵੀ ਪ੍ਰਸ਼ੰਸ਼ਾਂ ਕਰਦੇ ਹਾਂ । ਇਹੀ ਵਜਹ ਹੈ ਕਿ ਸ੍ਰੀ ਲਖਨਪਾਲ ਜੀ ਦਾ ਸਭ ਮੁਲਕਾਂ ਵਿਚ ਜਿਥੇ ਕਿਤੇ ਵੀ ਉਹ ਗਏ ਹਨ, ਉਥੇ ਸਵਾਗਤ ਹੁੰਦਾ ਰਿਹਾ ਹੈ ਅਤੇ ਅੱਜ ਵੀ ਕੈਨੇਡਾ ਵਿਚ ਇਹ ਸਵਾਗਤਯੋਗ ਵਰਤਾਰਾ ਹੋਇਆ ਹੈ । ਜਦੋਂਕਿ ਦੂਜੇ ਪਾਸੇ ਆਪਣੇ-ਆਪ ਨੂੰ ਸਿੱਖਾਂ ਦੇ ਆਗੂ ਕਹਾਉਣ ਵਾਲੇ ਜਾਂ ਪੰਜਾਬ ਦੇ ਮੁੱਖ ਮੰਤਰੀ ਕਹਾਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਬਾਹਰਲੇ ਮੁਲਕਾਂ ਦੀ ਧਰਤੀ ਤੇ ਜਾਂਦੇ ਹਨ, ਤਾਂ ਉਥੋਂ ਦੇ ਸਿੱਖਾਂ ਵੱਲੋਂ ਇਨ੍ਹਾਂ ਦਾ ਟਮਾਟਰਾਂ, ਅੰਡਿਆਂ ਅਤੇ ਜੁੱਤਿਆਂ ਨਾਲ ਸਵਾਗਤ ਹੁੰਦਾ ਹੈ । ਹੁਣ ਅਜਿਹੀ ਲੀਡਰਸਿ਼ਪ ਨੂੰ ਆਪਣੇ ਮਨ-ਆਤਮਾ ਵਿਚ ਝਾਂਤੀ ਮਾਰਨੀ ਪਵੇਗੀ ਕਿ ਉਨ੍ਹਾਂ ਨਾਲ ਸਿੱਖ ਹੋਣ ਤੇ ਵੀ ਬਾਹਰਲੇ ਸਿੱਖ ਕਤਈ ਜੀ-ਆਇਆ ਨਹੀਂ ਕਹਿੰਦੇ ਅਤੇ ਸ੍ਰੀ ਲਖਨਪਾਲ ਵਰਗੇ ਸਤਿਕਾਰਯੋਗ ਸਖਸ਼ੀਅਤ ਨੂੰ ਹੱਥਾਂ ਤੇ ਅੱਖਾਂ ਤੇ ਚੁੱਕ ਲੈਦੇ ਹਨ, ਕਿਉਂ ? ਇਨ੍ਹਾਂ ਕਾਰਨਾਂ ਦਾ ਸਾਡੀ ਮੌਜੂਦਾ ਸਵਾਰਥੀ ਸਿੱਖ ਲੀਡਰਸਿ਼ਪ ਨੂੰ ਘੋਖ ਕਰਨੀ ਪਵੇਗੀ ਅਤੇ ਆਪਣੀ ਆਤਮਾ ਤੋਂ ਜੁਆਬ ਲੈਦੇ ਹੋਏ ਬੀਤੇ ਸਮੇਂ ਵਿਚ ਸਿੱਖ ਕੌਮ ਨਾਲ ਹੋਈਆ ਗੁਸਤਾਖੀਆਂ ਦਾ ਪਸਚਾਤਾਪ ਕਰਦੇ ਹੋਏ ਅੱਗੋ ਲਈ ਇਮਾਨਦਾਰੀ ਨਾਲ ਖ਼ਾਲਸਾ ਪੰਥ ਦੇ ਸਿਧਾਤਾਂ ਤੇ ਸੋਚ ਉਤੇ ਪਹਿਰਾ ਦਿੰਦੇ ਹੋਏ ਵਿਚਰਨਾ ਪਵੇਗਾ ਵਰਨਾ ਅਜਿਹੇ ਸਿੱਖਾਂ ਦੇ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਣ ਤੋਂ ਕੋਈ ਨਹੀਂ ਰੋਕ ਸਕੇਗਾ। ਇਹ ਵਰਤਾਰਾ ਇਹ ਵੀ ਸਾਬਤ ਕਰਦਾ ਹੈ ਕਿ ਸਿੱਖ ਕੌਮ ਨੂੰ ਸਾਥ ਦੇਣ ਵਾਲੀ ਕਿਸੇ ਵੀ ਸਖਸ਼ੀਅਤ ਨੂੰ ਕਦੀ ਨਹੀਂ ਭੁੱਲਦੀ ਅਤੇ ਉਨ੍ਹਾਂ ਨੂੰ ਆਪਣੀਆ ਪਲਕਾ ਤੇ ਬਿਠਾਕੇ ਸਤਿਕਾਰ ਦੇਣ ਦੇ ਫਰਜ ਵੀ ਅਦਾ ਕਰਦੀ ਹੈ ।

About The Author

Related posts

Leave a Reply

Your email address will not be published. Required fields are marked *