Verify Party Member
Header
Header
ਤਾਜਾ ਖਬਰਾਂ

ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਦਾ ਸਮੁੱਚੀ ਸਿੱਖ ਕੌਮ ਜੋਰਦਾਰ ਸਵਾਗਤ ਕਰਕੇ ‘ਸਿੱਖ ਕੌਮੀਅਤ’ ਵਿਰੁੱਧ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਨੂੰ ਨਿਖੇੜੇਗੀ : ਮਾਨ

ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਦਾ ਸਮੁੱਚੀ ਸਿੱਖ ਕੌਮ ਜੋਰਦਾਰ ਸਵਾਗਤ ਕਰਕੇ ‘ਸਿੱਖ ਕੌਮੀਅਤ’ ਵਿਰੁੱਧ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਨੂੰ ਨਿਖੇੜੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ ( ) “ਸ. ਹਰਜੀਤ ਸਿੰਘ ਸੱਜਣ ਜੋ ਕੈਨੇਡਾ ਵਰਗੇ ਅਗਾਹਵਾਧੂ ਮੁਲਕ ਦੇ ਰੱਖਿਆ ਵਰਗੇ ਅਹਿਮ ਵਿਭਾਗ ਦੇ ਵਜ਼ੀਰ ਦੇ ਅਹੁਦੇ ਤੇ ਬਿਰਾਜਮਾਨ ਹਨ, ਉਹ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਲਈ ਫਖ਼ਰ ਵਾਲੀ ਹੀ ਗੱਲ ਨਹੀਂ, ਬਲਕਿ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਇਖ਼ਲਾਕ ਨੂੰ ਵੀ ਕੌਮਾਂਤਰੀ ਪੱਧਰ ਉਤੇ ਉਜਾਗਰ ਵੀ ਕਰ ਰਹੀ ਹੈ । ਇਹੀ ਵਜਹ ਹੈ ਕਿ ਹਿੰਦੂਤਵ ਤਾਕਤਾਂ, ਹਿੰਦੂਤਵ ਸੋਚ ਵਾਲੀਆਂ ਸਿਆਸੀ ਪਾਰਟੀਆਂ, ਪੱਤਰਕਾਰ ਅਤੇ ਹੁਕਮਰਾਨਾਂ ਵੱਲੋਂ ਸ. ਹਰਜੀਤ ਸਿੰਘ ਸੱਜਣ ਦੀ ਸਖਸ਼ੀਅਤ ਅਤੇ ਸਿੱਖ ਕੌਮ ਦੇ ਅਕਸ ਨੂੰ ਗੰਧਲਾ ਕਰਨ ਦੀ ਮੰਦਭਾਵਨਾ ਅਧੀਨ ਬਿਨ੍ਹਾਂ ਕਿਸੇ ਦਲੀਲ ਆਦਿ ਦੇ ਉਨ੍ਹਾਂ ਨੂੰ ਖ਼ਾਲਿਸਤਾਨੀ ਸਾਬਤ ਕਰਕੇ ਉਨ੍ਹਾਂ ਦੇ ਬਣਦੇ ਪ੍ਰੋਟੋਕੋਲ ਅਨੁਸਰ ਉਨ੍ਹਾਂ ਦੀ ਭਾਰਤ ਅਤੇ ਪੰਜਾਬ ਦੀ ਆਮਦ ਤੇ ਸਵਾਗਤ ਕਰਨ ਦੇ ਰਾਹ ਵਿਚ ਰੋੜੇ ਅਟਕਾਉਣ ਦੀਆਂ ਕਾਰਵਾਈਆ ਹੋ ਰਹੀਆ ਹਨ । ਜਦੋਂਕਿ ਹਰ ਕੌਮ ਆਪਣੀ ਕੌਮੀਅਤ ਦਾ ਕੌਮਾਂਤਰੀ ਕਾਨੂੰਨਾਂ ਅਧੀਨ ਜਾਂ ਭਾਰਤੀ ਕਾਨੂੰਨਾਂ ਅਧੀਨ ਗੱਲ ਕਰਨ ਦਾ ਕਾਨੂੰਨੀ ਤੇ ਇਖ਼ਲਾਕੀ ਹੱਕ ਰੱਖਦੀਆਂ ਹਨ । ਫਿਰ ਜੇਕਰ ਸ. ਹਰਜੀਤ ਸਿੰਘ ਸੱਜਣ ਵਰਗੀ ਸਤਿਕਾਰਯੋਗ ਸਖਸ਼ੀਅਤ ਜਿਨ੍ਹਾਂ ਦੇ ਨਾਮ ਨਾਲ ਕਦੀ ਵੀ ਕੋਈ ਖ਼ਾਲਿਸਤਾਨੀ ਗੱਲ ਨਹੀਂ ਹੋਈ, ਫਿਰ ਉਨ੍ਹਾਂ ਦੀ ਸਖਸ਼ੀਅਤ ਅਤੇ ਸਿੱਖ ਕੌਮ ਦੀ ਕੌਮੀਅਤ ਵਿਰੁੱਧ ਅਜਿਹਾ ਵਿਵਾਦ ਉਨ੍ਹਾ ਦੀ ਆਮਦ ਤੇ ਕਿਉਂ ਕੀਤਾ ਜਾ ਰਿਹਾ ਹੈ ? ਫਿਰ ਖ਼ਾਲਿਸਤਾਨ ਜੋ ਸਿੱਖ ਕੌਮ ਦੀ ਕੌਮੀਅਤ ਨਾਲ ਸੰਬੰਧਤ ਗੰਭੀਰ ਮੁੱਦਾ ਹੈ ਅਤੇ ਜਿਸ ਦੀ ਆਵਾਜ਼ ਕੌਮਾਂਤਰੀ ਅਤੇ ਭਾਰਤੀ ਕਾਨੂੰਨਾਂ ਅਧੀਨ ਜਮਹੂਰੀਅਤ ਅਤੇ ਅਮਨਮਈ ਤਰੀਕੇ ਹੋ ਰਹੀ ਹੈ ਉਸ ਕੌਮੀਅਤ ਮਿਸ਼ਨ ਨੂੰ ਅਤੇ ਸਿੱਖ ਕੌਮ ਨੂੰ ਅਤੇ ਸ. ਹਰਜੀਤ ਸਿੰਘ ਸੱਜਣ ਨੂੰ ਬਦਨਾਮ ਕਰਨ ਦੀ ਸਾਜਿ਼ਸ ਕਿਉਂ ਹੋ ਰਹੀ ਹੈ ? ਹਿੰਦੂਤਵ ਤਾਕਤਾਂ, ਹਿੰਦੂਤਵ ਪ੍ਰੈਸ, ਕੈਪਟਨ ਅਮਰਿੰਦਰ ਸਿੰਘ, ਸ੍ਰੀ ਕੇਜਰੀਵਾਲ ਜਾਂ ਹੋਰ ਸਿੱਖ ਵਿਰੋਧੀ ਆਗੂ ਆਪਣੇ ਅਜਿਹੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਇਸ ਲਈ ਕਤਈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਵੱਲੋਂ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਜੋਰਦਾਰ ਸਵਾਗਤ ਕਰਨ ਲਈ ਪੱਬਾ ਭਾਰ ਹੋਏ ਪਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦਾ ਪੂਰੀ ਗਰਮਜੋਸੀ ਨਾਲ ਸਵਾਗਤ ਕਰੇਗੀ ਅਤੇ ਆਪਣੇ ਉੱਚੇ-ਸੁੱਚੇ ਸਿੱਖੀ ਇਖ਼ਲਾਕ ਦੇ ਸਲੀਕੇ ਅਤੇ ਤਹਿਜੀਬ ਦਾ ਹਰ ਕੀਮਤ ਤੇ ਪਾਲਣ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਦੀ ਭਾਰਤ ਅਤੇ ਪੰਜਾਬ ਦੀ ਆਮਦ ਉਤੇ ਹਿੰਦੂਤਵ ਤਾਕਤਾਂ, ਪ੍ਰੈਸ ਆਦਿ ਵੱਲੋ ਬਿਨ੍ਹਾਂ ਕਿਸੇ ਦਲੀਲ ਦੇ ਵਿਵਾਦ ਖੜ੍ਹਾ ਕਰਨ ਅਤੇ ਸਿੱਖ ਕੌਮ ਦੀ ਕੌਮੀਅਤ ਜਾਂ ਖ਼ਾਲਿਸਤਾਨ ਦੇ ਸਤਿਕਾਰਯੋਗ ਸ਼ਬਦਾਂ ਨੂੰ ਮੰਦਭਾਵਨਾ ਅਧੀਨ ਬਦਨਾਮ ਕਰਨ ਦੀਆਂ ਹੋ ਰਹੀਆ ਸਾਜਿ਼ਸਾਂ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸ. ਹਰਜੀਤ ਸਿੰਘ ਸੱਜਣ ਅਤੇ ਉਨ੍ਹਾਂ ਨਾਲ ਕੈਨੇਡਾ ਤੋਂ ਆ ਰਹੇ ਡੈਪੂਟੇਸ਼ਨ ਦੇ ਮੈਬਰਾਂ ਦਾ ਸਿੱਖੀ ਸਲੀਕੇ ਤੇ ਤਹਿਜੀਬ ਅਧੀਨ ਜੋਰਦਾਰ ਸਵਾਗਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰ ਕੌਮ ਆਪਣੀ ਕੌਮੀਅਤ ਨੂੰ ਮਜ਼ਬੂਤ ਕਰਦੀ ਹੈ । ਉਸੇ ਤਰ੍ਹਾਂ ਜੇ ਸਿੱਖ ਕੌਮ ਆਪਣੀ ਕੌਮੀਅਤ ਲਈ ਕਿਸੇ ਦੂਸਰੀ ਕੌਮ ਨੂੰ ਦੁੱਖ-ਤਕਲੀਫ਼ ਦੇਣ ਤੋ ਬਿਨ੍ਹਾਂ ਆਪਣੀ ਕੌਮੀਅਤ ਦੀ ਗੱਲ ਕਰਦੀ ਹੈ ਤਾਂ ਸਿੱਖ ਕੌਮ ਵੱਲੋ ਆਪਣੀ ਕੌਮੀਅਤ ਦੀ ਗੱਲ ਕਰਨ ਉਤੇ ਵਾਵੇਲਾ ਕਿਉਂ ਖੜ੍ਹਾ ਕੀਤਾ ਜਾ ਰਿਹਾ ? ਉਨ੍ਹਾਂ ਕਿਹਾ ਕਿ ਦੁੱਖ ਅਤੇ ਅਫ਼ਸੋਸ ਹੈ ਕਿ ਟ੍ਰਿਬਿਊਨ ਅਖ਼ਬਾਰ ਦੇ ਮੁੱਖ ਸੰਪਾਦਕ ਆਪਣੀ ਹਿੰਦੂਤਵ ਸੋਚ ਅਧੀਨ ਪਹਿਲੇ ਕੈਨੇਡਾ ਦੇ ਓਟਾਰੀਓ ਸੂਬੇ ਦੀ ਅਸੈਬਲੀ ਵੱਲੋ ਸਿੱਖ ਕੌਮ ਤੇ 1984 ਵਿਚ ਹੋਏ ਜ਼ਬਰ-ਜੁਲਮ ਅਤੇ ਹੋਰ ਕਤਲੇਆਮ ਸੰਬੰਧੀ ‘ਸਿੱਖ ਨਸ਼ਲਕੁਸੀ’ ਕਰਾਰ ਦਿੰਦੇ ਹੋਏ ਜਦੋਂ ਮਤਾ ਪਾਸ ਕੀਤਾ ਗਿਆ ਤਾਂ ਇਨ੍ਹਾਂ ਅਖ਼ਬਾਰਾਂ ਦੇ ਸੰਪਾਦਕਾਂ, ਪੱਤਰਕਾਰਾਂ ਅਤੇ ਹੁਕਮਰਾਨਾਂ ਵੱਲੋ ਹਿੰਦ ਦੇ ਅੰਦਰੂਨੀ ਮਾਮਲਿਆ ਦਾ ਦਖਲ ਕਹਿਕੇ ਓਟਾਰੀਓ ਸੂਬੇ ਦੇ ਚੁਣੇ ਹੋਏ ਪ੍ਰਤੀਨਿਧਾਂ ਵੱਲੋਂ ਮਨੁੱਖਤਾ ਪੱਖੀ ਪਾਸ ਕੀਤੇ ਗਏ ਫੈਸਲੇ ਦੀ ਇਨਸਾਨੀਅਤ ਪੱਖੀ ਭਾਵਨਾ ਨੂੰ ਧੁੰਦਲਾ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਫਿਰ ਜਦੋਂ ਗੁਰਸਿੱਖ ਪਹਿਰਾਵੇ ਵਿਚ ਕੈਨੇਡਾ ਦੇ ਰੱਖਿਆ ਵਜ਼ੀਰ ਭਾਰਤ ਤੇ ਪੰਜਾਬ ਆ ਰਹੇ ਹਨ ਤਾਂ ਇਨ੍ਹਾਂ ਵੱਲੋਂ ਉਨ੍ਹਾਂ ਦੀ ਆਮਦ ਦੇ ਅੱਛੇ ਮਕਸਦ ਨੂੰ ਰੌਲੇ-ਘਚੋਲੇ ਵਿਚ ਪਾਉਣ ਦੀ ਸਾਜਿ਼ਸ ਕੀਤੀ ਜਾ ਰਹੀ ਹੈ । ਜਦੋਂਕਿ ਸਿੱਖ ਕੌਮ ਦੀ ਕੌਮੀਅਤ ਜਾਂ ਖ਼ਾਲਿਸਤਾਨ ਨੂੰ ਵੱਖਰੇ ਤੌਰ ਤੇ ਰੱਖਕੇ ਨਹੀਂ ਵੇਖਿਆ ਜਾ ਸਕਦਾ ਅਤੇ ਕੋਈ ਵੀ ਕੌਮਾਂਤਰੀ ਕਾਨੂੰਨ ਜਾਂ ਭਾਰਤੀ ਕਾਨੂੰਨ ਸਿੱਖ ਕੌਮ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀ ਕੌਮੀਅਤ ਨੂੰ ਜਾਂ ਖ਼ਾਲਿਸਤਾਨ ਦੀ ਮੰਗ ਕਰਨ ਤੋਂ ਨਹੀਂ ਰੋਕ ਸਕਦਾ ।

ਦੂਸਰਾ ਕੈਨੇਡਾ ਦੀ ਹਕੂਮਤ ਨਾਲ ਸਿੱਖ ਕੌਮੀਅਤ ਦੇ ਡੂੰਘੇ ਤੇ ਅੱਛੇ ਸੰਬੰਧ ਹਨ । ਕੈਨੇਡਾ ਦੀ ਪਾਰਲੀਮੈਂਟ ਵਿਚ ਵੱਡੀ ਗਿਣਤੀ ਵਿਚ ਸਿੱਖ ਨੁਮਾਇੰਦੇ ਜਮਹੂਰੀਅਤ ਤਰੀਕੇ ਚੁਣਕੇ ਆਏ ਹੋਏ ਹਨ । ਉਥੋ ਦੀਆਂ ਸਟੇਟਾਂ ਦੀਆਂ ਅਸੈਬਲੀਆਂ ਵਿਚ ਵੀ ਸਿੱਖ ਨੁਮਾਇੰਦਿਆ ਦੀ ਚੌਖੀ ਗਿਣਤੀ ਹੈ । ਇਹ ਸਿੱਖ ਨੁਮਾਇੰਦੇ ਆਪਣੀ ਸਿੱਖ ਕੌਮੀਅਤ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਸੂਲਾਂ ਤੇ ਨਿਯਮਾਂ ਤੋਂ ਜਾਣਕਾਰੀ ਦਿੰਦੇ ਹੋਏ ਉਥੋ ਦੇ ਹੁਕਮਰਾਨਾਂ ਅਤੇ ਕੈਨੇਡੀਅਨ ਨਿਵਾਸੀਆਂ ਨੂੰ ਸਿੱਖ ਕੌਮ ਦੇ ਅੱਛੇ ਗੁਣਾਂ ਪ੍ਰਤੀ ਨਿਰੰਤਰ ਸਤਿਕਾਰ ਤੇ ਪਿਆਰ ਵਿਚ ਵਾਧਾ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਓਟਾਰੀਓ ਸੂਬੇ ਨੇ ਸਿੱਖ ਨਸ਼ਲਕੁਸੀ ਦਾ ਮਤਾ ਪਾਸ ਕੀਤਾ ਅਤੇ ਅੱਜ ਕੈਨੇਡਾ ਦੇ ਰੱਖਿਆ ਵਜ਼ੀਰ ਆਪਣੀ ਕੈਨੇਡੀਅਨ ਹਕੂਮਤ ਦੇ ਸਿੱਖ ਕੌਮ ਨਾਲ ਸੰਬੰਧਾਂ ਤੇ ਇਨਸਾਨੀਅਤ ਪੱਖੀ ਉਦਮਾਂ ਦੇ ਮਿਸਨ ਨੂੰ ਲੈਕੇ ਆਪਣੀ ਜਨਮ ਭੂਮੀ ਪੰਜਾਬ ਦੀ ਪਵਿੱਤਰ ਧਰਤੀ ਅਤੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੋਣ ਆ ਰਹੇ ਹਨ । ਜੋ ਕਿ ਹਿੰਦੂਤਵ ਤਾਕਤਾਂ ਅਤੇ ਸਿੱਖ ਵਿਰੋਧੀ ਸੰਗਠਨਾਂ ਨੂੰ ਬਿਲਕੁਲ ਨਹੀਂ ਭਾਉਦੀ । ਲੇਕਿਨ ਸਿੱਖ ਕੌਮ ਆਪਣੇ ਫ਼ਰਜਾ ਦੀ ਪੂਰਤੀ ਕਰਦੀ ਹੋਈ ਆਪਣੇ ਸਿੱਖੀ ਇਖ਼ਲਾਕ ਉਤੇ ਪਹਿਰਾ ਦਿੰਦੀ ਹੋਈ ਸ. ਹਰਜੀਤ ਸਿੰਘ ਸੱਜਣ ਦੇ ਇਥੇ ਪਹੁੰਚਣ ਤੇ ਜੋਰਦਾਰ ਸਵਾਗਤ ਵੀ ਕਰੇਗੀ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਦੇ ਮਨੁੱਖਤਾ ਪੱਖੀ ਸੰਦੇਸ਼ ਨੂੰ ਵੀ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਵੇਗੀ । ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮੀਅਤ ਹੀ ਹੈ ਕਿ ਹੁਕਮਰਾਨਾਂ ਦੀਆਂ ਸਾਜਿ਼ਸੀ ਰੁਕਾਵਟਾਂ ਦੇ ਬਾਵਜੂਦ ਵੀ 6 ਜੂਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਣ ਵਾਲੇ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖ ਕੌਮ ਦੇ ਪਹੁੰਚਣ ਨੂੰ ਨਹੀਂ ਰੋਕ ਸਕੀ ਹਰ ਵਾਰ ਇਹ ਗਿਣਤੀ ਵੱਧਦੀ ਹੀ ਜਾ ਰਹੀ ਹੈ । ਇਹ ਕੌਮੀਅਤ ਜਾਂ ਖ਼ਾਲਿਸਤਾਨ ਦੀ ਸੋਚ ਦੀ ਦੇਣ ਹੈ ।

About The Author

Related posts

Leave a Reply

Your email address will not be published. Required fields are marked *