Verify Party Member
Header
Header
ਤਾਜਾ ਖਬਰਾਂ

ਕੈਨੇਡਾ ਦੀ ਟਰੂਡੋ ਹਕੂਮਤ ਵੱਲੋਂ 4 ਪੰਜਾਬੀ ਸਿੱਖਾਂ ਨੂੰ ਵਿਜਾਰਤ ਵਿਚ ਸਾਮਿਲ ਕਰਕੇ ਸਿੱਖ ਕੌਮ ਨੂੰ ਸਨਮਾਨ ਦੇਣ ਦੇ ਅਮਲ ਪ੍ਰਸ਼ੰਸ਼ਾਂਯੋਗ : ਮਾਨ

ਕੈਨੇਡਾ ਦੀ ਟਰੂਡੋ ਹਕੂਮਤ ਵੱਲੋਂ 4 ਪੰਜਾਬੀ ਸਿੱਖਾਂ ਨੂੰ ਵਿਜਾਰਤ ਵਿਚ ਸਾਮਿਲ ਕਰਕੇ ਸਿੱਖ ਕੌਮ ਨੂੰ ਸਨਮਾਨ ਦੇਣ ਦੇ ਅਮਲ ਪ੍ਰਸ਼ੰਸ਼ਾਂਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 23 ਨਵੰਬਰ ( ) “ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਨੇ ਬੀਤੇ ਦਿਨੀਂ ਆਪਣੀ ਕੈਨੇਡੀਅਨ ਵਿਜਾਰਤ ਦਾ ਗਠਨ ਕਰਦੇ ਹੋਏ ਜੋ ਆਪਣੀ ਵਿਜਾਰਤ ਵਿਚ ਸਰਦਾਰ ਹਰਜੀਤ ਸਿੰਘ ਸੱਜਣ ਸਮੇਤ 4 ਪੰਜਾਬੀ ਸਿੱਖਾਂ ਨੂੰ ਕੈਬਨਿਟ ਵਜ਼ੀਰ ਦੇ ਰੁਤਬੇ ਦੇ ਕੇ ਸਿੱਖ ਕੌਮ ਦੇ ਸਨਮਾਨ ਵਿਚ ਕੌਮਾਂਤਰੀ ਪੱਧਰ ਤੇ ਵਾਧਾ ਕੀਤਾ ਹੈ ਅਤੇ ਸਿੱਖ ਕੌਮ ਵਿਚ ਆਪਣੇ ਵਿਸ਼ਵਾਸ ਨੂੰ ਪ੍ਰਗਟਾਇਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਸ੍ਰੀ ਜਸਟਿਨ ਟਰੂਡੋ ਵਜ਼ੀਰ-ਏ-ਆਜ਼ਮ ਕੈਨੇਡਾ ਦੀ ਜਿਥੇ ਧੰਨਵਾਦੀ ਹੈ, ਉਥੇ ਉਨ੍ਹਾਂ ਦੇ ਇਸ ਨਿਰਪੱਖਤਾ ਵਾਲੇ ਉਦਮ ਦੀ ਭਰਪੂਰ ਪ੍ਰਸ਼ੰਸ਼ਾਂ ਵੀ ਕਰਦੀ ਹੈ । ਅਜਿਹਾ ਅਮਲ ਕਰਕੇ ਉਨ੍ਹਾਂ ਨੇ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਕੌਮਾਂਤਰੀ ਮੀਡੀਏ ਅਤੇ ਪ੍ਰੈਸ ਵਿਚ ਉਭਾਰਨ ਵਿਚ ਵੀ ਯੋਗਦਾਨ ਪਾਇਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਸ੍ਰੀ ਜਸਟਿਨ ਟਰੂਡੋ ਵੱਲੋਂ ਪਹਿਲੇ ਸਾਬਕਾ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਅਤੇ 3 ਹੋਰ ਪੰਜਾਬੀ ਸਿੱਖਾਂ ਨੂੰ ਆਪਣੀ ਕੈਬਨਿਟ ਵਿਚ ਸਨਮਾਨ ਦੇਣ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਸਤਿਕਾਰ ਵਿਚ ਵਾਧਾ ਕਰਨ ਦੇ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਕੈਨੇਡਾ ਵਿਚ ਵੱਸਣ ਵਾਲੇ ਸਿੱਖਾਂ ਤੇ ਸਮੁੱਚੀ ਸਿੱਖ ਕੌਮ ਨਾਲ ਪਹਿਲੇ ਨਾਲੋ ਵੀ ਵਧੇਰੇ ਕੈਨੇਡੀਅਨਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਆਪਣੀ ਇਮਾਨਦਾਰੀ, ਸੰਜ਼ੀਦਗੀ, ਮਿਹਨਤ ਅਤੇ ਉੱਚੇ-ਸੁੱਚੇ ਮਨੁੱਖਤਾ ਪੱਖੀ ਇਖਲਾਕ ਦੀ ਬਦੌਲਤ ਕੇਵਲ ਕੈਨੇਡਾ, ਅਮਰੀਕਾ, ਬਰਤਾਨੀਆ ਵਰਗੇ ਮੁਲਕਾਂ ਵਿਚ ਹੀ ਵੱਡੀਆਂ ਮੱਲਾ ਨਹੀਂ ਮਾਰ ਰਹੀ, ਬਲਕਿ ਸਭ ਯੂਰਪਿੰਨ ਤੇ ਦੁਨੀਆਂ ਦੇ ਹੋਰ ਮੁਲਕਾਂ ਵਿਚ ਵੀ ਆਪਣੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਕਰ ਰਹੀ ਹੈ ਅਤੇ ਉਨ੍ਹਾਂ ਮੁਲਕਾਂ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਹੜੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਸਿੱਖ ਆਪਣੇ ਗੁਰਾਂ ਦੀ ਸਰਬੱਤ ਦੇ ਭਲੇ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਮਨੁੱਖਤਾ ਪੱਖੀ ਕਾਰਵਾਈਆ ਕਰ ਰਹੇ ਹਨ, ਉਨ੍ਹਾਂ ਨੂੰ ਇੰਡੀਆਂ ਦੀ ਮੋਦੀ ਫਿਰਕੂ ਹਕੂਮਤ ਬਾਹਰਲੇ ਮੁਲਕਾਂ ਵਿਚ ਜਾਣ, ਵਿਚਰਣ ਉਤੇ ਰੋਕ ਲਗਾਉਣ ਹਿੱਤ ਕੈਨੇਡਾ, ਬਰਤਾਨੀਆ, ਅਮਰੀਕਾ ਅਤੇ ਹੋਰ ਕਈ ਮੁਲਕਾਂ ਦੀਆਂ ਹਕੂਮਤਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਸਿੱਖਾਂ ਦੇ ਵੀਜੇ ਲਗਾਉਣ ਨੂੰ ਰੋਕ ਕੇ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰਦੀ ਆ ਰਹੀ ਹੈ । ਜੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਤੇ ਨਿਯਮਾਂ ਦੀ ਘੋਰ ਉਲੰਘਣਾ ਹੈ ।

ਇਸ ਲਈ ਅਸੀਂ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ, ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਅਤੇ ਬਰਤਾਨੀਆ ਦੀ ਸ੍ਰੀ ਬੋਰਿਸ ਜੋਹਸਨ ਹਕੂਮਤ ਨੂੰ ਮਨੁੱਖੀ ਹੱਕਾਂ ਦੇ ਆਧਾਰ ਤੇ ਇਹ ਸੰਜ਼ੀਦਗੀ ਭਰੀ ਅਪੀਲ ਕਰਦੇ ਹਾਂ ਕਿ ਉਹ ਇੰਡੀਆਂ ਦੇ ਫਿਰਕੂ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੁੱਧ ਮੰਦਭਾਵਨਾ ਅਧੀਨ ਕੀਤੀਆ ਜਾ ਰਹੀਆ ਕਾਰਵਾਈਆ ਤੇ ਉਨ੍ਹਾਂ ਵੱਲੋਂ ਅਗਾਂਹਵਾਧੂ ਸਿੱਖਾਂ ਪ੍ਰਤੀ ਫੈਲਾਏ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਨਿਰਲੇਪ ਰਹਿਕੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਸਿੱਖਾਂ ਦੇ ਵੀਜਿਆ ਉਤੇ ਲਗਾਈ ਗਈ ਰੋਕ ਨੂੰ ਤੁਰੰਤ ਖ਼ਤਮ ਕਰਕੇ ਆਪੋ-ਆਪਣੇ ਮੁਲਕਾਂ ਦੀ ਜਮਹੂਰੀਅਤ ਅਤੇ ਮਨੁੱਖਤਾ ਪੱਖੀ ਸੋਚ ਦਾ ਜਿਥੇ ਸਬੂਤ ਦੇਣ, ਉਥੇ ਸਿੱਖ ਕੌਮ ਵਰਗੀ ਬਹਾਦਰ ਤੇ ਇਮਾਨਦਾਰ ਕੌਮ ਨਾਲ ਆਪਣੇ ਡਿਪਲੋਮੈਟਿਕ ਅਤੇ ਦੂਸਰੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ । ਸ. ਮਾਨ ਨੇ ਨਿਊਡੈਮੋਕ੍ਰੇਟਿਕ ਪਾਰਟੀ ਕੈਨੇਡਾ ਦੇ ਬਹੁਤ ਹੀ ਸੂਝਵਾਨ ਅਤੇ ਉੱਚੇ-ਸੁੱਚੇ ਖਿਆਲਾ ਦੇ ਮਾਲਕ ਪ੍ਰਧਾਨ ਸ. ਜਗਮੀਤ ਸਿੰਘ ਨੂੰ ਵੀ ਇਹ ਸੰਜ਼ੀਦਗੀ ਭਰੀ ਅਪੀਲ ਕੀਤੀ ਕਿ ਜਿਥੇ ਉਹ ਕੈਨੇਡਾ ਵਰਗੇ ਮੁਲਕ ਵਿਚ ਆਪਣੀਆ ਸਰਗਰਮੀਆ ਰਾਹੀ ਸਿੱਖ ਕੌਮ ਦੀ ਸ਼ਾਨ ਵਿਚ ਵਾਧਾ ਕਰ ਰਹੇ ਹਨ ਅਤੇ ਇਖਲਾਕੀ ਸਿਆਸਤ ਉਤੇ ਪਹਿਰਾ ਦਿੰਦੇ ਹੋਏ ਕੈਨੇਡਾ ਦੀ ਸਿਆਸਤ ਦੇ ਸਿੱਖਰ ਵੱਲ ਜਾ ਰਹੇ ਹਨ, ਉਥੇ ਉਹ ਇੰਡੀਆਂ ਵਿਚ ਵਿਚਰ ਰਹੇ ਸਿੱਖਾਂ ਦੇ ਉਤੇ ਬਾਹਰਲੇ ਮੁਲਕਾਂ ਵਿਚ ਉਨ੍ਹਾਂ ਨੂੰ ਵੀਜੇ ਦੇਣ ਤੇ ਲਗਾਈ ਗਈ ਰੋਕ ਦੇ ਗੰਭੀਰ ਮੁੱਦੇ ਨੂੰ ਵੀ ਆਪਣੀ ਜਸਟਿਨ ਟਰੂਡੋ ਸਰਕਾਰ ਕੋਲ ਉਠਾਕੇ ਇਸ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਅਤੇ ਮੋਦੀ ਹਕੂਮਤ ਦੀ ਸਿੱਖਾਂ ਪ੍ਰਤੀ ਮੰਦਭਾਵਨਾ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੇ ਫਰਜ ਪੂਰੇ ਕਰਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *