Select your Top Menu from wp menus
Header
Header
ਤਾਜਾ ਖਬਰਾਂ

ਕੇਜਰੀਵਾਲ ਤੇ ਆਮ ਆਦਮੀ ਪਾਰਟੀ ‘ਇਕ ਮਾਡਲ’ ਵੱਜੋ ਹੋਂਦ ਵਿਚ ਆਏ ਸੀ, ਪਰ ਅੱਜ ਇਹ ਰਿਸ਼ਵਤਖੋਰ, ਅਯਾਸਾਂ ਅਤੇ ਲੁਟੇਰਿਆ ਦਾ ਟੋਲਾ ਬਣਕੇ ਰਹਿ ਗਈ ਹੈ : ਟਿਵਾਣਾ

ਕੇਜਰੀਵਾਲ ਤੇ ਆਮ ਆਦਮੀ ਪਾਰਟੀ ‘ਇਕ ਮਾਡਲ’ ਵੱਜੋ ਹੋਂਦ ਵਿਚ ਆਏ ਸੀ, ਪਰ ਅੱਜ ਇਹ ਰਿਸ਼ਵਤਖੋਰ, ਅਯਾਸਾਂ ਅਤੇ ਲੁਟੇਰਿਆ ਦਾ ਟੋਲਾ ਬਣਕੇ ਰਹਿ ਗਈ ਹੈ : ਟਿਵਾਣਾ

ਚੰਡੀਗੜ੍ਹ, 9 ਮਈ ( ) “ਜੇਕਰ ਦਿੱਲੀ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਤੇ ਜਿੱਤਾਕੇ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਬਣਾਈ ਸੀ, ਤਾਂ ਉਹ ਇਸ ਲਈ ਬਣਾਈ ਸੀ ਕਿ ਕਾਂਗਰਸ, ਬੀਜੇਪੀ ਵਰਗੀਆਂ ਰਿਸ਼ਵਤਖੋਰ, ਘਪਲੇ ਕਰਨ ਵਾਲੀਆਂ ਅਤੇ ਜਨਤਾ ਨਾਲ ਧੋਖੇ ਫਰੇਬ ਕਰਨ ਵਾਲੀਆਂ ਪਾਰਟੀਆਂ ਦੇ ਮਾੜੇ ਨਿਜਾਮ ਤੋਂ ਜਨਤਾ ਨੂੰ ਰਾਹਤ ਮਿਲ ਸਕੇ ਅਤੇ ਰਿਸ਼ਵਤ ਤੋ ਰਹਿਤ ਪਾਰਦਰਸ਼ੀ ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ । ਪਰ ਜਦੋਂ ਸ੍ਰੀ ਕੇਜਰੀਵਾਲ ਅਤੇ ਉਸਦੇ ਸਹਿਯੋਗੀਆਂ ਵੱਲੋਂ ਪਾਰਟੀ ਵਿਚ ਟਿਕਟਾਂ ਦੇਣ ਵਿਚ ਕਰੋੜਾਂ ਰੁਪਏ ਦੀਆਂ ਰਿਸ਼ਵਤਾਂ ਖਾਣ, ਵੱਡੇ-ਵੱਡੇ ਕਰੋੜਾਂ ਦੇ ਘਪਲਿਆ ਵਿਚ ਸ੍ਰੀ ਕੇਜਰੀਵਾਲ ਅਤੇ ਉਸਦੇ ਆਗੂਆਂ ਦੀ ਸਮੂਲੀਅਤ ਹੋਣ ਅਤੇ ਉਸਦੇ ਆਪਣੇ ਹੀ ਵੱਡੇ ਆਗੂਆਂ ਵੱਲੋਂ ਗੈਰ-ਇਖ਼ਲਾਕੀ ਦੋਸ਼ ਲੱਗ ਰਹੇ ਹੋਣ ਕਿ ਆਮ ਆਦਮੀ ਪਾਰਟੀ ਰਿਸ਼ਵਤਖੋਰ, ਸ਼ਰਾਬੀ, ਅਯਾਸੀ ਅਤੇ ਗੈਰ-ਕਾਨੂੰਨੀ ਧੰਦਿਆਂ ਵਿਚ ਆਗੂਆਂ ਦੇ ਨਿੱਤ-ਦਿਹਾੜੇ ਕਿੱਸੇ ਸਾਹਮਣੇ ਆ ਰਹੇ ਹੋਣ ਤਾਂ ਹੁਣ ਭਗਵੰਤ ਮਾਨ ਵਰਗੇ ਹਾਸਰਸ ਕਲਾਕਾਰ ਵੀ ਦਾਗੋ-ਦਾਗ ਹੋਈ ਸ੍ਰੀ ਕੇਜਰੀਵਾਲ ਦੀ ਸਖਸ਼ੀਅਤ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਖ਼ਤਮ ਹੋ ਚੁੱਕੀ ਆਮ ਆਦਮੀ ਪਾਰਟੀ ਵਿਚ ਕਤਈ ਜਾਨ ਨਹੀਂ ਪਾ ਸਕਣਗੇ । ਕਿਉਂਕਿ ਜਿਸ ਪਰਿਵਾਰ ਸੰਗਠਨ, ਸੂਬੇ ਜਾਂ ਮੁਲਕ ਦਾ ਆਗੂ ਹੀ ਗੈਰ-ਇਖ਼ਲਾਕੀ ਅਤੇ ਗੈਰ-ਸਮਾਜਿਕ ਕਾਰਵਾਈਆਂ ਦਾ ਮੋਢੀ ਹੋਵੇ, ਉਸ ਪਰਿਵਾਰ, ਸੰਗਠਨ ਸੂਬੇ ਜਾਂ ਮੁਲਕ ਦੇ ਪ੍ਰਬੰਧ ਵਿਚ ਕਿਸੇ ਵੀ ਚੰਗੀ ਗੱਲ ਦੀ ਆਸ ਰੱਖਣੀ ਘੁੱਪ ਹਨ੍ਹੇਰੇ ਵਿਚ ਕਾਲੀ ਬਿੱਲੀ ਨੂੰ ਫੜਨ ਦੇ ਤੁੱਲ ਹੀ ਅਮਲ ਹਨ । ਇਸ ਲਈ ਭਾਰਤੀਆਂ, ਪੰਜਾਬੀਆਂ ਅਤੇ ਸਿੱਖਾਂ ਨੂੰ ਦਾਗੋ-ਦਾਗ ਹੋਏ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਤੋਂ ਕਿਸੇ ਤਰ੍ਹਾਂ ਦੀ ਟੇਕ ਰੱਖਣ ਦੀ ਬਜਾਇ ਉਨ੍ਹਾਂ ਚੰਗੀਆਂ ਇਖ਼ਲਾਕੀ ਸਖਸ਼ੀਅਤਾਂ ਦੀ ਅਗਵਾਈ ਹੇਠ ਅਜਿਹਾ ਨਿਜਾਮੀ ਪ੍ਰਬੰਧ ਕਾਇਮ ਕਰਨ ਦਾ ਉੱਦਮ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ “ਕਥਨੀ ਅਤੇ ਕਰਨੀ” ਇਕ ਹੋਵੇ ਅਤੇ ਜੋ ਸਖਸ਼ੀਅਤਾਂ ਅਮਨ-ਚੈਨ, ਜਮਹੂਰੀਅਤ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀਆਂ ਕਾਇਲ ਹੋਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਖ਼ਲਾਕੀ ਤੇ ਸਮਾਜਿਕ ਤੌਰ ਤੇ ਪੂਰਨ ਰੂਪ ਵਿਚ ਦਾਗੀ ਹੋਏ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਭਗਵੰਤ ਮਾਨ ਨੂੰ ਪੰਜਾਬ ਇਕਾਈ ਦੇ ਕੰਨਵੀਨਰ ਨਿਯੁਕਤ ਕਰਨ ਦੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਪੁਰਾਣੀ ਸ਼ਰਾਬ ਨੂੰ ਨਵਾਂ ਲੇਬਲ ਲਗਾਕੇ ਨਵੀ ਬੋਤਲ ਵਿਚ ਪਾਉਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿਰਕੱਢ ਆਗੂਆਂ, ਸ. ਸੁਖਪਾਲ ਸਿੰਘ ਖਹਿਰਾ ਵਰਗੇ ਅਤੇ ਹੋਰ ਆਗੂਆਂ ਵੱਲੋਂ ਆਪੋ-ਆਪਣੇ ਅਹੁਦਿਆ ਤੋਂ ਅਸਤੀਫ਼ੇ ਦੇਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਆਪਣੀ ਖੋਈ ਹੋਈ ਸਾਂਖ ਨੂੰ ਫਿਰ ਤੋਂ ਬਹਾਲ ਕਰਨ ਲਈ ਬੇਅਰਥ ਹੱਥ ਪੈਰ ਮਾਰ ਰਹੇ ਹਨ । ਜਦੋਂਕਿ ਇਹ ਪਾਰਟੀ ਤੇ ਆਗੂ ਸਿਆਸੀ ਤੌਰ ਤੇ ਸਮਾਜ ਵਿਚੋਂ ਦਫ਼ਨ ਹੋ ਚੁੱਕੇ ਹਨ ।

ਸ. ਟਿਵਾਣਾ ਨੇ ਆਮ ਆਦਮੀ ਪਾਰਟੀ ਵਿਚ ਪਿੰਡ, ਸ਼ਹਿਰ, ਸਰਕਲ, ਜਿ਼ਲ੍ਹਾ ਅਤੇ ਪੰਜਾਬ ਪੱਧਰ ਉਤੇ ਕੰਮ ਕਰ ਰਹੇ ਉਨ੍ਹਾਂ ਇਖ਼ਲਾਕੀ ਗੁਣਾਂ ਵਾਲੇ ਵਰਕਰਾਂ ਤੇ ਆਗੂਆਂ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਉਨ੍ਹਾਂ ਨੇ ਜੋ ਆਪਣਾ ਸਮਾਂ, ਤਾਕਤ, ਬੁੱਧੀ ਅਤੇ ਧਨ-ਦੌਲਤ ਲਗਾਕੇ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਨੂੰ ਸਮੁੱਚੇ ਭਾਰਤ ਜਾਂ ਪੰਜਾਬ ਵਿਚ ਤਾਕਤ ਲਗਾਈ ਹੈ, ਉਸਦਾ ਨਤੀਜਾ ਸਭ ਦੇ ਸਾਹਮਣੇ ਹੈ ਅਤੇ ਜੋ ਭੰਬਲਭੂਸਾ ਅਤੇ ਆਪਸੀ ਖਿੱਚੋਤਾਣ ਆਮ ਆਦਮੀ ਪਾਰਟੀ ਵਿਚ ਅੱਜ ਉਤਪੰਨ ਹੋ ਚੁੱਕੀ ਹੈ, ਹੁਣ ਇਸ ਨੂੰ ਨਾ ਕੇਜਰੀਵਾਲ ਤੇ ਨਾ ਕੋਈ ਹੋਰ ਆਗੂ ਸੁਧਾਰ ਕਰਨ ਦੀ ਸਮਰੱਥਾਂ ਰੱਖਦਾ ਹੈ ਅਤੇ ਨਾ ਹੀ ਜਨਤਾ ਨੂੰ ਹੁਣ ਇਨ੍ਹਾਂ ਉਤੇ ਵਿਸ਼ਵਾਸ ਰਿਹਾ ਹੈ । ਇਸ ਲਈ ਉਹ ਆਪਣੇ ਸਾਧਨਾਂ, ਦਿਮਾਗ ਅਤੇ ਹੋਰ ਤਾਕਤ ਨੂੰ ਜੇਕਰ ਸ. ਸਿਮਰਨਜੀਤ ਸਿੰਘ ਮਾਨ ਵਰਗੀ ਬੇਦਾਗ ਦ੍ਰਿੜੀ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਮਰਪਿਤ ਕਰ ਸਕਣ ਤਾਂ ਜੋ ਸੁਪਨਾ ਪੰਜਾਬ ਤੇ ਭਾਰਤ ਲਈ ਉਨ੍ਹਾਂ ਨੇ ਵੇਖਿਆ ਸੀ, ਉਸ ਨੂੰ ਸ. ਸਿਮਰਨਜੀਤ ਸਿੰਘ ਮਾਨ ਹੀ ਪੂਰਨ ਕਰਨ ਦੀ ਸਮਰੱਥਾਂ ਰੱਖਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਅਜਿਹੇ ਵਰਕਰਾਂ ਤੇ ਆਗੂਆਂ ਨੂੰ ਸਾਮਿਲ ਹੋਣ ਤੇ ਹਰ ਪੱਖੋ ਪੂਰਾ ਸਵਾਗਤ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਲਿਆਕਤ ਤੇ ਕੰਮ ਅਨੁਸਾਰ ਯੋਗ ਸਥਾਂਨ ਵੀ ਦਿੱਤੇ ਜਾਣਗੇ ।

About The Author

Related posts

Leave a Reply

Your email address will not be published. Required fields are marked *