Select your Top Menu from wp menus
Header
Header
ਤਾਜਾ ਖਬਰਾਂ

ਕੁੱਲੂ ਵਿਖੇ 10 ਦਿਨਾਂ ਦੇ ਦੁਸਹਿਰੇ ਸਮਾਗਮ ਸਮੇਂ ਹਿਮਾਚਲ ਸਰਕਾਰ ਹਰ ਪੱਖੋਂ ਚੌਕਸੀ ਅਤੇ ਸੁਰੱਖਿਆ ਰੱਖੇ : ਮਾਨ

ਕੁੱਲੂ ਵਿਖੇ 10 ਦਿਨਾਂ ਦੇ ਦੁਸਹਿਰੇ ਸਮਾਗਮ ਸਮੇਂ ਹਿਮਾਚਲ ਸਰਕਾਰ ਹਰ ਪੱਖੋਂ ਚੌਕਸੀ ਅਤੇ ਸੁਰੱਖਿਆ ਰੱਖੇ : ਮਾਨ

ਫ਼ਤਹਿਗੜ੍ਹ ਸਾਹਿਬ, 20 ਅਕਤੂਬਰ ( ) “ਕੁੱਲੂ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ 10 ਦਿਨ ਦੇ ਲੰਮੇਂ ਸਮੇਂ ਤੱਕ ਚੱਲਦਾ ਹੈ । ਜਿਥੇ ਵੱਡੀ ਗਿਣਤੀ ਵਿਚ ਹਿਮਾਚਲ ਨਿਵਾਸੀ ਹੀ ਨਹੀਂ, ਬਲਕਿ ਦੂਸਰੇ ਸੂਬਿਆਂ ਦੇ ਨਿਵਾਸੀ ਵੀ ਇਸ ਵਿਚ ਸਮੂਲੀਅਤ ਕਰਨ ਅਤੇ ਦੇਖਣ ਲਈ ਪਹੁੰਚਦੇ ਹਨ। ਇਸ ਵਾਰੀ ਕੋਈ 305 ਦੇ ਕਰੀਬ ਹਿੰਦੂ ਦੇਵੀ-ਦੇਵਤਿਆ ਦੇ ਬੁੱਤ ਇਸ ਦੁਸਹਿਰੇ ਦੇ ਸਮਾਗਮ ਵਿਚ ਪ੍ਰਬੰਧਕਾਂ ਵੱਲੋਂ ਹਿੰਦੂ ਰੀਤੀ-ਰਿਵਾਜਾ ਅਨੁਸਾਰ ਪੂਜਾ ਕਰਨ ਲਈ ਸੁਸੋਭਿਤ ਕੀਤੇ ਗਏ ਹਨ । ਪਰ ਮੌਜੂਦਾ ਇੰਡੀਆਂ ਅਤੇ ਹਿਮਾਚਲ ਦੇ ਨਾਲ ਲੱਗਦੇ ਮੁਲਕਾਂ ਦੇ ਹਾਲਾਤ ਅਤਿ ਨਾਜੁਕ ਬਣੇ ਹੋਏ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿਮਾਚਲ ਸਰਕਾਰ ਤੇ ਕੁੱਲੂ ਦੁਸਹਿਰੇ ਮੇਲੇ ਦੇ ਪ੍ਰਬੰਧਕਾਂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਜੋ 305 ਦੇ ਕਰੀਬ ਦੇਵੀ-ਦੇਵਤਿਆ ਦੇ ਬੁੱਤ ਲਗਾਏ ਗਏ ਹਨ ਅਤੇ ਵੱਡੇ ਪੱਧਰ ਤੇ ਲੋਕ ਨਾਂਚ ਦੀਆਂ ਸਟੇਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ, ਅਜਿਹੇ ਸਮੇਂ ਹਿਮਾਚਲ ਸਰਕਾਰ ਅਤੇ ਮੇਲੇ ਦੇ ਪ੍ਰਬੰਧਕਾਂ ਦਾ ਫਰਜ ਬਣਦਾ ਹੈ ਕਿ ਉਹ ਲਗਾਏ ਗਏ 305 ਬੁੱਤਾਂ ਅਤੇ ਵੱਖ-ਵੱਖ ਸਥਾਨਾਂ ਤੇ ਲੋਕ ਨਾਂਚ ਅਤੇ ਗੀਤਾਂ ਦੀਆਂ ਸਟੇਜ਼ਾਂ ਦਾ ਚੰਗੀ ਤਰ੍ਹਾਂ ਘੋਖ-ਪੜਤਾਲ ਕਰ ਲੈਣ । ਐਸਾ ਨਾ ਹੋਵੇ ਕਿ ਇਨ੍ਹਾਂ ਦੇਵੀ-ਦੇਵਤਿਆ ਦੇ ਬੁੱਤਾਂ ਵਿਚ ਅਤੇ ਲੋਕ ਨਾਂਚ ਦੀਆਂ ਸਟੇਜ਼ਾਂ ਵਿਚ ਦੁਸ਼ਮਣ ਵੱਲੋਂ ਮਨੁੱਖਤਾ ਮਾਰੂ ਸਮੱਗਰੀ ਸਥਾਪਿਤ ਕਰਕੇ ਕੋਈ ਵੱਡਾ ਵਿਸਫੋਟ ਕਰ ਦੇਣ ਅਤੇ ਵੱਡੀ ਗਿਣਤੀ ਵਿਚ ਮੇਲੇ ਵਿਚ ਪਹੁੰਚਣ ਵਾਲੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਸਰਕਾਰ ਕੁੱਲੂ ਦੁਸਹਿਰੇ ਮੇਲੇ ਦੇ ਪ੍ਰਬੰਧਕਾਂ ਅਤੇ ਕੁੱਲੂ ਜਿ਼ਲ੍ਹੇ ਦੇ ਪ੍ਰਸ਼ਾਸ਼ਨ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਸੁਚੇਤ ਕਰਦੇ ਹੋਏ ਅਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *