Verify Party Member
Header
Header
ਤਾਜਾ ਖਬਰਾਂ

ਕੀ ਬਰਗਾੜੀ ਇਨਸਾਫ਼ ਮੋਰਚਾ ਬਗੈਰ ਨਤੀਜੇ ਤੋਂ ਚੁੱਕਿਆ ਗਿਆ ? : ਅੰਮ੍ਰਿਤਸਰ ਦਲ

ਕੀ ਬਰਗਾੜੀ ਇਨਸਾਫ਼ ਮੋਰਚਾ ਬਗੈਰ ਨਤੀਜੇ ਤੋਂ ਚੁੱਕਿਆ ਗਿਆ ? : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਵਰਲਡ ਸਿੱਖ ਪਾਰਲੀਮੈਂਟ, ਪੰਜ ਪਿਆਰੇ, ਪੰਜ ਮੈਬਰੀ ਕਮੇਟੀ ਅਤੇ ਅਖੌਤੀ ਬੁੱਧੀਜੀਵੀ ਜਿਨ੍ਹਾਂ ਨੇ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਹੋਏ ਸਰਬੱਤ ਖ਼ਾਲਸੇ ਦਾ ਗੈਰ-ਦਲੀਲ ਅਤੇ ਗੈਰ-ਧਾਰਮਿਕ ਤਰੀਕੇ ਵਿਰੋਧ ਕੀਤਾ ਅਤੇ ਜੋ ਸਰਬੱਤ ਖ਼ਾਲਸਾ ਵਿਚ ਹੋਏ ਕੌਮੀ ਫੈਸਲਿਆ ਦੀ ਵਿਰੋਧਤਾ ਕਰਦੇ ਆ ਰਹੇ ਹਨ, ਉਹ ਕਹਿੰਦੇ ਹਨ ਕਿ ਬਰਗਾੜੀ ਮੋਰਚਾ ਫੇਲ੍ਹ ਹੋ ਗਿਆ ਹੈ । ਅਸੀਂ ਉਨ੍ਹਾਂ ਤੋਂ ਪੁੱਛਣਾ ਚਾਹਵਾਂਗੇ ਕਿ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਨ ਲਈ ਪੁਲਿਸ ਦੇ ਆਈ.ਜੀ. ਰੈਕ ਦੇ ਅਫ਼ਸਰ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਫਿਰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਹੈ ਅਤੇ ਉਸਦੀ ਪੁੱਛਗਿੱਛ ਇੰਟੈਰੋਗੇਸ਼ਨ ਕਰਨ ਲਈ ਅਦਾਲਤਾਂ ਨੇ 4 ਦਿਨ ਦਾ ਪੁਲਿਸ ਰਿਮਾਡ ਕਿਉਂ ਦਿੱਤਾ ਹੈ ?”

ਇਹ ਵਿਚਾਰ ਅੱਜ ਇਥੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਤਿੰਨੋ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਪਰੋਕਤ ਵਰਲਡ ਸਿੱਖ ਪਾਰਲੀਮੈਂਟ, ਪੰਜ ਪਿਆਰਿਆ, ਪੰਜ ਮੈਬਰੀ ਕਮੇਟੀ ਅਤੇ ਸਰਬੱਤ ਖ਼ਾਲਸਾ ਦੀ ਵਿਰੋਧਤਾ ਕਰਨ ਵਾਲੇ ਅਖੌਤੀ ਬੁੱਧੀਜੀਵੀਆਂ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਸਿੱਖ ਕੌਮ ਦੇ ਮੁਫ਼ਾਦਾ ਨੂੰ ਸਹੀ ਪ੍ਰੀਪੇਖ ਵਿਚ ਸਮਝਦੇ ਹੋਏ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਸਹਿਯੋਗ ਕਰੋਗੇ, ਫਿਰ ਤਾਂ ਸਭ ਕੁਝ ਸੰਭਾਲਿਆ ਤੇ ਸਵਾਰਿਆ ਜਾਵੇਗਾ ਅਤੇ ਸਿੱਖ ਕੌਮ ਆਪ ਜੀ ਦੇ ਸੁਭ ਬਚਨ ਸੁਣਨ ਲਈ ਅਤੇ ਸੁਭ ਅਮਲਾਂ ਨੂੰ ਪ੍ਰਵਾਨ ਕਰਨ ਲਈ ਚਿੰਤਕ ਅਤੇ ਉਤਾਵਲੀ ਰਹੇਗੀ । ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਜੋ ਆਗੂ ਅਤੇ ਸੰਸਥਾਵਾਂ ਕੌਮੀ ਮਸਲਿਆ ਵਿਚ ਵੀ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕਾਰਵਾਈਆ ਕਰ ਰਹੇ ਹਨ, ਉਹ ਸਮੇਂ ਦੀ ਨਿਜਾਕਤ ਅਤੇ ਸਿੱਖ ਕੌਮ ਦੀ ਕੌਮੀ ਮੰਜਿ਼ਲ ਦੇ ਨਿਸ਼ਾਨੇ ਦੀ ਪ੍ਰਾਪਤੀ ਨੂੰ ਮੁੱਖ ਰੱਖਦੇ ਹੋਏ ਅਜਿਹੀਆ ਕਾਰਵਾਈਆ ਬਿਲਕੁਲ ਨਹੀਂ ਕਰਨਗੇ ਜਿਸ ਨਾਲ ਕੌਮੀ ਮੰਜਿ਼ਲ ਵਿਚ ਰੁਕਾਵਟਾਂ ਖੜ੍ਹੀਆ ਹੋਣ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਤੁਰੰਤ ਹੱਲ ਹੋਣ ਦੀ ਬਜਾਇ ਹੋਰ ਗੁੰਝਲਦਾਰ ਬਣਨ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *