Verify Party Member
Header
Header
ਤਾਜਾ ਖਬਰਾਂ

ਕਿਸੇ ਦੀ ਮੌਤ ਉਤੇ ਖੁਸ਼ੀ ਮਨਾਉਣਾ ਜਾਂ ਲੱਡੂ ਵਗੈਰਾਂ ਵੰਡਣੇ, ਸਿੱਖ ਕੌਮ ਦਾ ਸੱਭਿਆਚਾਰ ਨਹੀਂ : ਮਾਨ

ਕਿਸੇ ਦੀ ਮੌਤ ਉਤੇ ਖੁਸ਼ੀ ਮਨਾਉਣਾ ਜਾਂ ਲੱਡੂ ਵਗੈਰਾਂ ਵੰਡਣੇ, ਸਿੱਖ ਕੌਮ ਦਾ ਸੱਭਿਆਚਾਰ ਨਹੀਂ : ਮਾਨ
ਨਿਰਭੈਆ ਜ਼ਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਬਜਾਇ ਆਖਰੀ ਸਵਾਸਾਂ ਤੱਕ ਉਮਰਕੈਦ ਕਰ ਦਿੱਤੀ ਜਾਂਦੀ ਤਾਂ ਉਹ ਹੋਰ ਵੀ ਚੰਗਾਂ ਫੈਸਲਾ ਹੁੰਦਾ
 
ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਬੀਬੀ ਨਿਰਭੈਆ ਜ਼ਬਰ-ਜ਼ਨਾਹ ਦੇ ਮਾਮਲੇ ਵਿਚ ਬੇਸ਼ੱਕ ਦੋਸ਼ੀਆਂ ਨੇ ਬਹੁਤ ਹੀ ਅਤਿ ਨਿੰਦਣਯੋਗ ਅਮਲ ਕੀਤਾ ਸੀ, ਜਿਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਵੀ ਅਤਿ ਜ਼ਰੂਰੀ ਸੀ । ਪਰ ਦੂਸਰੇ ਪਾਸੇ ਇਥੋਂ ਦੇ ਹੁਕਮਰਾਨਾ ਅਤੇ ਅਦਾਲਤਾਂ ਨੂੰ ਇਹ ਵੀ ਧਿਆਨ ਵਿਚ ਰੱਖਣਾ ਬਣਦਾ ਸੀ ਕਿ ਜਿਨ੍ਹਾਂ ਚਾਰ ਮੁਜ਼ਰਿਮਾਂ ਨੇ ਬੀਬੀ ਨਿਰਭੈਆ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਵੱਡਾ ਪਾਪ ਕੀਤਾ ਸੀ । ਉਹ ਝੁੱਗੀ-ਝੌਪੜੀਆਂ ਆਦਿ ਉਨ੍ਹਾਂ ਬਸਤੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਨਾਲ ਸੰਬੰਧਤ ਸਨ । ਜਿਨ੍ਹਾਂ ਬਸਤੀਆਂ ਵਿਚ ਨਾ ਤਾਂ ਕੋਈ ਸਕੂਲ, ਨਾ ਮੰਦਰ, ਨਾ ਗੁਰਦੁਆਰਾ, ਨਾ ਚਰਚ, ਨਾ ਮਸਜਿਦ ਅਤੇ ਨਾ ਹੀ ਉਨ੍ਹਾਂ ਨੂੰ ਜਿੰਦਗੀ ਵਿਚ ਅੱਛੀਆਂ ਕਦਰਾ-ਕੀਮਤਾਂ ਦਾ ਗਿਆਨ ਦੇਣ ਵਾਲਾ ਕੋਈ ਸੋਮਾ ਸੀ । ਜਿਹੋ-ਜਿਹੇ ਮਾਹੌਲ ਵਿਚ ਇਹ ਬੱਚੇ ਪਲੇ ਹਨ, ਉਨ੍ਹਾਂ ਦਾ ਦਿਮਾਗੀ ਪੱਧਰ ਵੀ ਉਸੇ ਪੱਧਰ ਦਾ ਹੋਣਾ ਸੀ, ਇਸ ਲਈ ਜੇਕਰ ਉਨ੍ਹਾਂ ਨੇ ਇਹ ਬੱਜਰ ਪਾਪ ਕੀਤਾ ਸੀ ਤਾਂ ਉਨ੍ਹਾਂ ਨੂੰ ਫ਼ਾਂਸੀ ਦੀਆਂ ਸਜ਼ਾਵਾਂ ਦਾ ਫੈਸਲਾ ਕਰਨ ਦੀ ਬਜਾਇ ਜੇਕਰ ਆਖਰੀ ਸਵਾਸਾਂ ਤੱਕ ਬਿਨ੍ਹਾਂ ਕਿਸੇ ਪੇਰੋਲ ਤੋਂ ਉਨ੍ਹਾਂ ਦੇ ਘਰਾਂ ਤੋਂ 2000 ਕਿਲੋਮੀਟਰ ਦੂਰ ਕਿਸੇ ਜੇਲ੍ਹ ਵਿਚ ਬੰਦੀ ਬਣਾਕੇ ਰੱਖਿਆ ਜਾਂਦਾ ਤਾਂ ਇਹ ਸਜ਼ਾਂ ਜਿਥੇ ਪਹਿਲੇ ਨਾਲੋ ਸਖ਼ਤ ਹੋਣੀ ਸੀ, ਉਥੇ ਜੋ ਅੱਜ ਕੌਮਾਂਤਰੀ ਪੱਧਰ ਤੇ ਕੋਈ 192 ਮੁਲਕਾਂ ਵਿਚੋਂ 120 ਦੇ ਕਰੀਬ ਮੁਲਕਾਂ ਵਿਚ ਫ਼ਾਂਸੀ ਦੀ ਸਜ਼ਾ ਕਾਨੂੰਨੀ ਤੌਰ ਤੇ ਸਦਾ ਲਈ ਖ਼ਤਮ ਕਰ ਦਿੱਤੀ ਗਈ ਹੈ । ਬੀਤੇ ਦਿਨੀਂ ਕੌਮਾਂਤਰੀ ਸੰਸਥਾਂ ਯੂ.ਐਨ.ਓ. ਨੇ ਵੀ ਇੰਡੀਅਨ ਹੁਕਮਰਾਨਾਂ ਅਤੇ ਅਦਾਲਤਾਂ ਨੂੰ ਉਪਰੋਕਤ ਜ਼ਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਤੋਂ ਵਰਜਦੇ ਹੋਏ ਉਨ੍ਹਾਂ ਦੀ ਸਜ਼ਾ ਨੂੰ ਕਿਸੇ ਹੋਰ ਢੰਗ ਵਿਚ ਕਰਨ ਦੀ ਗੁਜ਼ਾਰਿਸ ਕੀਤੀ ਸੀ । ਇਸ ਲਈ ਜੇ ਇੰਡੀਅਨ ਹੁਕਮਰਾਨ 120 ਮੁਲਕਾਂ ਦੀਆਂ ਹਕੂਮਤਾਂ ਦੀ ਸਾਂਝੀ ਰਾਏ ਅਤੇ ਯੂ.ਐਨ. ਵੱਲੋਂ ਭੇਜੀ ਰਾਇ ਨੂੰ ਮੁੱਖ ਰੱਖਕੇ ਅਮਲ ਕਰਦੇ ਤਾਂ ਉਹ ਸਮੁੱਚੇ ਸੰਸਾਰ ਵਿਚ ਫ਼ਾਂਸੀ ਦੀ ਸਜ਼ਾ ਦੇ ਵਿਰੁੱਧ ਹੋਏ ਫੈਸਲੇ ਨੂੰ ਹੋਰ ਮਜ਼ਬੂਤੀ ਦੇ ਸਕਦੇ ਸਨ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਨਿਰਭੈਆ ਜ਼ਬਰ-ਜਨਾਹ ਕਾਂਡ ਦੇ ਚਾਰ ਦੋਸ਼ੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਕਿਸੇ ਦੀ ਮੌਤ ਉਤੇ ਕਿਸੇ ਤਰ੍ਹਾਂ ਦੀ ਖੁਸ਼ੀ ਮਨਾਉਣ ਜਾਂ ਲੱਡੂ ਵੰਡਣ ਵਗੈਰਾਂ ਦੀ ਗੱਲ ਨੂੰ ਸਿੱਖ ਸੱਭਿਆਚਾਰ ਦੇ ਵਿਰੁੱਧ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋਏ ਹਨ ਕਿ ਜਦੋਂ ਉਪਰੋਕਤ ਚਾਰੇ ਨਿਰਭੈਆ ਜ਼ਬਰ-ਜਨਾਹ ਦੇ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ ਤਾਂ ਕੱਟੜਵਾਦੀ ਹਿੰਦੂ ਆਗੂਆਂ ਅਤੇ ਅਫ਼ਸਰਾਂ ਨੇ ਖੁਸ਼ੀ ਮਨਾਉਦੇ ਹੋਏ ਲੱਡੂ ਵੀ ਵੰਡੇ ਅਤੇ ਉਨ੍ਹਾਂ ਦੀ ਮੌਤ ਤੇ ਖੁਸ਼ੀ ਦਾ ਇਜਹਾਰ ਵੀ ਕੀਤਾ । ਦੂਸਰਾ ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸ਼ਹੀਦੀ ਹੋਈ, ਉਸ ਸਮੇਂ ਵੀ ਫ਼ੌਜ ਦੇ ਅਫ਼ਸਰਾਂ ਨੇ ਆਪਣੀਆ ਮੈਸਾਂ ਵਿਚ ਖੂਬ ਸਰਾਬਾਂ ਪੀਤੀਆ ਅਤੇ ਖੁਸ਼ੀ ਮਨਾਈ । ਉਨ੍ਹਾਂ ਕਿਹਾ ਕਿ ਕਿਸੇ ਨੂੰ ਜਨਮ-ਮੌਤ ਦੇਣ ਦਾ ਅਧਿਕਾਰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਕੋਲ ਹਨ, ਹੋਰ ਕਿਸੇ ਤਾਕਤ ਜਾਂ ਇਨਸਾਨ ਕੋਲ ਨਹੀਂ । ਜੇਕਰ ਹੋਰ ਢੰਗ ਨਾਲ ਜਾਂ ਕਿਸੇ ਸੋਚ ਅਧੀਨ ਕੋਈ ਕਿਸੇ ਦਾ ਕਤਲ ਕਰਦਾ ਹੈ ਜਾਂ ਫ਼ਾਂਸੀ ਹੁੰਦੀ ਹੈ ਤਾਂ ਉਹ ਉਸ ਅਕਾਲ ਪੁਰਖ ਦੇ ਹੁਕਮਾਂ ਦੀ ਅਵੱਗਿਆ ਦਾ ਭਾਗੀਦਾਰ ਹੈ । ਫਿਰ ਸਾਡੀ ਸਿੱਖ ਕੌਮ ਦਾ ਤਾਂ ਇਹ ਬਿਲਕੁਲ ਸੱਭਿਆਚਾਰ ਨਹੀਂ ਕਿ ਕਿਸੇ ਦੀ ਮੌਤ ਤੇ ਖੁਸ਼ੀ ਮਨਾਈ ਜਾਵੇ । ਜੋ ਨਿਰਭੈਆ ਕਤਲ ਕਾਂਡ ਅਤੇ ਸੰਤ ਭਿੰਡਰਾਂਵਾਲਿਆ ਦੀ ਸ਼ਹੀਦੀ ਉਤੇ ਕੱਟੜਵਾਦੀ ਲੋਕਾਂ ਨੇ ਖੁਸ਼ੀ ਮਨਾਈ ਹੈ, ਇਹ ਅਮਲ ਸਿੱਖ ਕੌਮ ਨੂੰ ਡੂੰਘੇ ਜਖ਼ਮ ਦੇਣ ਵਾਲੇ ਅਤੇ ਇਨਸਾਨੀਅਤ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਣ ਵਾਲੇ ਹਨ, ਜੋ ਕਿ ਨਹੀਂ ਹੋਣੇ ਚਾਹੀਦੇ ਸਨ ।

About The Author

Related posts

Leave a Reply

Your email address will not be published. Required fields are marked *