Verify Party Member
Header
Header
ਤਾਜਾ ਖਬਰਾਂ

ਕਿਸਾਨ ਸੰਘਰਸ਼ ਨੂੰ ਬਦਨਾਮ ਤੇ ਫੇਲ੍ਹ ਕਰਨ ਹਿੱਤ ਹੁਕਮਰਾਨਾਂ ਨੇ ਸਾਜਿ਼ਸਾਂ ਰਚੀਆਂ, ਕਿਸਾਨ ਜਥੇਬੰਦੀਆਂ, ਪੰਜਾਬੀ ਸੁਚੇਤ ਰਹਿਣ : ਟਿਵਾਣਾ

ਕਿਸਾਨ ਸੰਘਰਸ਼ ਨੂੰ ਬਦਨਾਮ ਤੇ ਫੇਲ੍ਹ ਕਰਨ ਹਿੱਤ ਹੁਕਮਰਾਨਾਂ ਨੇ ਸਾਜਿ਼ਸਾਂ ਰਚੀਆਂ, ਕਿਸਾਨ ਜਥੇਬੰਦੀਆਂ, ਪੰਜਾਬੀ ਸੁਚੇਤ ਰਹਿਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਬੀਤੇ ਸਮੇਂ ਦੇ ਮੁਹੰਮਦ ਤੁਗਲਕ ਤੇ ਮੁਹੰਮਦ ਗੌਰੀ ਵਰਗੇ ਮੂਰਖ ਬਾਦਸ਼ਾਹਾਂ ਦੀ ਤਰ੍ਹਾਂ ਮੌਜੂਦਾ ਮੁਤੱਸਵੀ ਤੇ ਹੱਠੀ ਸੋਚ ਵਾਲੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਕਿਸਾਨ ਮਾਰੂ ਕਾਨੂੰਨਾਂ ਨੂੰ ਕਿਸਾਨ ਵਰਗ ਦੀਆਂ ਭਾਵਨਾਵਾ ਅਨੁਸਾਰ ਰੱਦ ਕਰਨ ਦੀ ਬਜਾਇ ਕਿਸਾਨਾਂ ਉਤੇ ਪੁਲਿਸ ਤੇ ਅਰਧ ਸੈਨਿਕ ਬਲਾਂ ਰਾਹੀ ਤਸੱਦਦ-ਜੁਲਮ ਢਾਹਿਆ ਗਿਆ । ਜਦੋਂ ਹਕੂਮਤੀ ਤਸੱਦਦ-ਜੁਲਮ ਉਪਰੰਤ ਵੀ ਆਪਣੇ ਨਿਸ਼ਾਨੇ ਲਈ ਦ੍ਰਿੜ ਕਿਸਾਨ ਤੇ ਪੰਜਾਬੀ ਵਰਗ ਸਭ ਰੋਕਾਂ, ਰੁਕਾਵਟਾਂ ਖ਼ਤਮ ਕਰਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀ ਮੰਜਿ਼ਲ ਦੇ ਰਾਹ ਨੂੰ ਸਾਫ਼ ਕਰਦਾ ਹੋਇਆ ਦਿੱਲੀ ਵਿਖੇ ਪਹੁੰਚ ਗਿਆ । ਲੱਖਾਂ ਦੀ ਗਿਣਤੀ ਵਿਚ ਕਿਸਾਨ ਅਤੇ ਉਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਟੈਕਟਰ, ਟਰਾਲੀਆ ਆਪਣੀਆ ਸਭ ਬਸਤਰ, ਕੱਪੜੇ, ਲੰਗਰ ਸਹਿਤ ਪਹੁੰਚ ਚੁੱਕੇ ਹਨ ਅਤੇ ਸੰਘਰਸ਼ ਦਿਨੋ-ਦਿਨ ਤਿੱਖਾਂ ਹੁੰਦਾ ਜਾ ਰਿਹਾ ਹੈ । ਕਿਸਾਨਾਂ ਤੇ ਪੰਜਾਬੀਆਂ ਦੇ ਹੌਸਲੇ ਅੱਗੇ ਸਰਕਾਰੀ ਜ਼ਬਰ-ਜੁਲਮ ਬੌਣੇ ਜਾਪਣ ਲੱਗ ਪਏ ਹਨ ਤਾਂ ਮੋਦੀ ਹਕੂਮਤ ਨੇ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਦੇ ਮਰਦਾਂ-ਔਰਤਾਂ, ਬਜੁਰਗਾਂ, ਬੀਬੀਆਂ ਨੂੰ ਕੇਸਰੀ ਨੀਲੀਆ ਦਸਤਾਰਾਂ, ਚੁੰਨੀਆ ਪਹਿਨਾਕੇ ਅਤੇ ਇਨ੍ਹਾਂ ਫਿਰਕੂਆਂ ਦੇ ਨਕਲੀ ਦਾਹੜੀਆ ਲਗਾਕੇ ਇਸ ਕਿਸਾਨ ਸੰਘਰਸ਼ ਵਿਚ ਘੁਸਪੈਠ ਕਰਨ ਲਈ ਭੇਜ ਦਿੱਤਾ ਹੈ । ਦਿੱਲੀ ਵਿਖੇ ਬੀਤੇ ਦਿਨੀਂ ਜੋ ਪੰਜਾਬੀ ਸਿੱਖ ਨੌਜ਼ਵਾਨਾਂ ਨੂੰ ਕੁਝ ਉਥੋਂ ਦੀਆਂ ਲੜਕੀਆ ਗੱਲਬਾਤ ਕਰਦੇ ਹੋਏ ਅਤੇ ਉਨ੍ਹਾਂ ਨਾਲ ਸਾਂਝਾ ਵਧਾਉਦੇ ਹੋਏ ਬਜੁਰਗਾਂ ਵੱਲੋਂ ਦੇਖੀਆ ਗਈਆ ਅਤੇ ਪੁੱਛਣ ਤੇ ਉਪਰੋਕਤ ਸਾਜਿ਼ਸ ਨੰਗੀ ਹੋ ਗਈ, ਉਨ੍ਹਾਂ ਦੱਸਿਆ ਕਿ ਸਾਨੂੰ 500-500 ਰੁਪਏ ਦੀ ਦਿਹਾੜੀ ਤੇ ਤੁਹਾਡੇ ਵਿਚ ਘੁਸਪੈਠ ਕਰਨ ਲਈ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਕਿਸਾਨ ਆਗੂਆਂ ਤੇ ਨੌਜ਼ਵਾਨਾਂ ਨੇ ਸਾਹਮਣੇ ਲਿਆਂਦਾ ਤਾਂ ਇਹ ਹਕੂਮਤੀ ਸਾਜਿ਼ਸ ਖੁਦ-ਬ-ਖੁਦ ਨੰਗੀ ਹੋ ਗਈ । ਤਾਂ ਕਿ ਇਸ ਕਿਸਾਨ ਸੰਘਰਸ਼ ਜੋ ਆਪਣੀ ਚਰਮ ਸੀਮਾਂ ਅਤੇ ਫੈਸਲਾਕੁੰਨ ਖੇਤਰ ਵਿਚ ਪਹੁੰਚ ਚੁੱਕਿਆ ਹੈ, ਉਸਨੂੰ ਬਦਨਾਮ ਕਰਕੇ ਫੇਲ੍ਹ ਕੀਤਾ ਜਾ ਸਕੇ । ਅਜਿਹੀਆ ਸਾਜਿ਼ਸਾਂ ਤੋਂ ਸਮੁੱਚੇ ਕਿਸਾਨ ਆਗੂਆਂ, ਪੰਜਾਬੀਆਂ, ਕਿਸਾਨ ਵਰਗ ਨੂੰ ਸੁਚੇਤ ਰਹਿਣ ਦੀ ਅਤਿ ਸਖਤ ਲੋੜ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਮੁਤੱਸਵੀ ਤੇ ਹੱਠੀ ਸੋਚ ਵਾਲੇ ਵਜ਼ੀਰ-ਏ-ਆਜ਼ਮ ਅਤੇ ਹੁਕਮਰਾਨਾਂ ਦੀਆਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਫੇਲ੍ਹ ਕਰਨ ਦੀਆਂ ਸਾਜਿ਼ਸਾਂ ਤੋਂ ਕਿਸਾਨ ਆਗੂਆਂ, ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ ਗੈਰਤ ਲਈ ਸੰਘਰਸ਼ ਕਰਨ ਵਾਲੀਆ ਸਭ ਸਖਸ਼ੀਅਤਾਂ ਨੂੰ ਸੰਜੀਦਗੀ ਨਾਲ ਸੁਚੇਤ ਕਰਦੇ ਹੋਏ ਅਤੇ ਇਸ ਸੰਘਰਸ਼ ਦੀ ਜਲਦੀ ਹੀ ਫ਼ਤਿਹ ਮਿਲਣ ਦੀ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕੇਵਲ ਫ਼ਸਲੀ ਕੀਮਤਾਂ ਦੀ ਐਮ.ਐਸ.ਪੀ, ਉਨ੍ਹਾਂ ਦੀ ਖਰੀਦੋ-ਫਰੋਖਤ ਲਈ ਮੰਡੀਕਰਨ ਜਾਂ ਹੋਰ ਕਿਸਾਨ ਮੁਸ਼ਕਿਲਾਂ ਤੱਕ ਹੀ ਸੀਮਤ ਨਹੀਂ ਹੈ । ਇਹ ਸੰਘਰਸ਼ ਤਾਂ ਪੰਜਾਬੀਆਂ ਅਤੇ ਸਿੱਖਾਂ ਦੀ ਅਣਖ-ਗੈਰਤ ਅਤੇ ਆਜ਼ਾਦੀ ਨੂੰ ਸਥਾਈ ਤੌਰ ਤੇ ਬਰਕਰਾਰ ਰੱਖਣ । ਪੰਜਾਬ ਸੂਬੇ ਤੇ ਪੰਜਾਬੀਆਂ ਦੀ ਹੋਂਦ ਦਾ ਹੈ । ਕਿਉਂਕਿ ਕਿਸਾਨ ਵਰਗ ਇਸ ਸੰਘਰਸ਼ ਨੂੰ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਤੇ ਇਨਸਾਨੀਅਤ ਪੱਖੀ ਸੋਚ ਅਤੇ ਲੀਹਾਂ ਉਤੇ ਪਹਿਰਾ ਦਿੰਦੇ ਹੋਏ, ਹੋਸ਼ ਅਤੇ ਜੋਸ਼ ਨੂੰ ਕਾਇਮ ਰੱਖਦੇ ਹੋਏ ਦੁਸ਼ਮਣ ਤਾਕਤਾਂ ਦੀਆਂ ਸਾਜਿ਼ਸਾਂ ਨੂੰ ਸਮਝਦੇ ਹੋਏ ਪੂਰੀ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਚਲਾ ਰਹੇ ਹਨ । ਲੱਖਾਂ ਹੀ ਕਿਸਾਨਾਂ ਤੇ ਪੰਜਾਬੀਆਂ ਨੂੰ ਅਨੁਸਾਸਨ ਵਿਚ ਰੱਖੇ ਆਪਣੀ ਮੰਜਿ਼ਲ ਵੱਲ ਇਹ ਸੰਘਰਸ਼ ਵੱਧਦਾ ਜਾ ਰਿਹਾ ਹੈ । ਅਜਿਹਾ ਸਿੱਖੀ ਸਿਧਾਤਾਂ ਅਤੇ ਪੰਜਾਬੀ ਫਖ਼ਰ ਵਾਲੀ ਸੱਭਿਅਤਾ ਦੀ ਬਦੌਲਤ ਹੀ ਹੈ । ਜਿਸ ਰਾਹੀ ਪੰਜਾਬੀਆਂ ਅਤੇ ਸਿੱਖ ਕੌਮ ਨੇ ਅੱਜ ਤੱਕ ਲਗਾਏ ਗਏ ਮੋਰਚਿਆ ਨੂੰ ਆਨ-ਸ਼ਾਨ ਨਾਲ ਫ਼ਤਹਿ ਕਰਦੇ ਆਏ ਹਨ । ਜਦੋਂ ਸਮੁੱਚੇ ਸੂਬਿਆਂ ਵਿਚ ਕਿਸਾਨ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਦਿੱਲੀ ਦੇ ਰਸਤਿਆ ਨੂੰ ਬੰਦ ਕਰਕੇ, ਹੁਕਮਰਾਨਾਂ ਤੇ ਮੁਕਾਰਤਾ ਨਾਲ ਭਰੇ ਫਿਰਕੂ ਆਗੂਆਂ ਦਾ ਅਤੇ ਦਿੱਲੀ ਦੇ ਨੰਕ ਵਿਚ ਦਮ ਲਈ ਉਤਾਵਲੇ ਹੋਏ ਪਏ ਹਨ ਅਤੇ ਮੋਦੀ ਵਰਗੇ ਤਾਨਾਸ਼ਾਹ ਹਾਕਮ ਦੀਆਂ ਗੋਡਣੀਆ ਲਗਾਉਣ ਲਈ ਦ੍ਰਿੜ ਹਨ ਤਾਂ ਦੁਨੀਆਂ ਦੀ ਕੋਈ ਵੀ ਅਜਿਹੀ ਤਾਕਤ ਨਹੀਂ ਜੋ ਇਸ ਮਨੁੱਖਤਾ ਪੱਖੀ ਸੋਚ ਉਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਮੰਜਿ਼ਲ ਉਤੇ ਪਹੁੰਚਣ ਅਤੇ ਫ਼ਤਹਿ ਦਾ ਡੰਕਾ ਵਜਾਉਣ ਤੋਂ ਰੋਕ ਸਕੇ । ਪੰਜਾਬ ਦੀ ਪਵਿੱਤਰ ਧਰਤੀ ਅਤੇ ਗੁਰੂ ਸਾਹਿਬਾਨ ਜੀ ਦੀ ਆਸੀਰਵਾਦ ਨਾਲ ਸੁਰੂ ਹੋਏ ਇਸ ਕਿਸਾਨੀ ਤੇ ਪੰਜਾਬੀ ਸੰਘਰਸ਼ ਦੀ ਫ਼ਤਹਿ ਅਵੱਸ ਹੋਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਕਿਸਾਨਾਂ ਦੀ ਸਮੂਹਿਕ ਏਕਤਾ ਅਤੇ ਸੁਹਿਰਦਤਾ ਉਤੇ ਫਖ਼ਰ ਮਹਿਸੂਸ ਕਰਦਾ ਹੈ, ਉਥੇ ਸਮੁੱਚੇ ਪੰਜਾਬ ਅਤੇ ਦੂਸਰੇ ਸੂਬਿਆਂ ਦੇ ਕਿਸਾਨਾਂ, ਇਨਸਾਫ਼ ਪਸ਼ੰਦਾਂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਉਹ ਇਸ ਸੰਘਰਸ਼ ਵਿਚ ਆਪਣਾ ਬਣਦਾ ਤਨੋ-ਮਨੋ-ਧਨੋ ਯੋਗਦਾਨ ਪਾਉਣ ਅਤੇ ਅਸੀਂ 08 ਦਸੰਬਰ ਨੂੰ ਜੋ ਕਿਸਾਨ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦੀ ਅਰਥ ਭਰਪੂਰ ਕਾਲ ਦਿੱਤੀ ਗਈ ਹੈ, ਉਸਨੂੰ ਕਾਮਯਾਬ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ ਤਾਂ ਕਿ ਅਸੀਂ ਇਸ ਅਣਖ-ਗੈਰਤ ਦੀ ਲੜੀ ਜਾ ਰਹੀ ਲੜਾਈ ਨੂੰ ਪੂਰੀ ਸਾਨੋ-ਸੌਕਤ ਨਾਲ ਫ਼ਤਹਿ ਵੀ ਕਰ ਸਕੀਏ ਅਤੇ ਪੰਜਾਬ ਦੀਆਂ ਸਰਹੱਦਾਂ ਨੂੰ ਖੁਲ੍ਹਵਾਕੇ ਕਿਸਾਨ ਵਰਗ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਉਸਦੀ ਵਿਧਾਨਿਕ ਤੇ ਸਮਾਜਿਕ ਆਜ਼ਾਦੀ ਨੂੰ ਵੀ ਕਾਇਮ ਰੱਖ ਸਕੀਏ ।

About The Author

Related posts

Leave a Reply

Your email address will not be published. Required fields are marked *