Verify Party Member
Header
Header
ਤਾਜਾ ਖਬਰਾਂ

ਕਿਸਾਨ ਜਥੇਬੰਦੀਆਂ ਨੂੰ ਬਿਨ੍ਹਾਂ ਏਜੰਡੇ ਅਤੇ ਗੱਲਬਾਤ ਵਿਚ ਕੌਣ ਬੈਠਣਗੇ ? ਜਾਣਕਾਰੀ ਬਗੈਰ ਦਿੱਤੇ ਸੱਦੇ ਦੀ ਕੋਈ ਮਹੱਤਤਾ ਨਹੀਂ : ਮਾਨ

ਕਿਸਾਨ ਜਥੇਬੰਦੀਆਂ ਨੂੰ ਬਿਨ੍ਹਾਂ ਏਜੰਡੇ ਅਤੇ ਗੱਲਬਾਤ ਵਿਚ ਕੌਣ ਬੈਠਣਗੇ ? ਜਾਣਕਾਰੀ ਬਗੈਰ ਦਿੱਤੇ ਸੱਦੇ ਦੀ ਕੋਈ ਮਹੱਤਤਾ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਜਦੋਂ ਵੀ ਝਗੜੇ ਵਾਲੇ ਦੋ ਸਟੇਟ, ਧਿਰਾਂ ਵਿਚਕਾਰ ਕਿਸੇ ਸੰਜ਼ੀਦਾ ਮਸਲੇ ਉਤੇ ਟੇਬਲਟਾਕ, ਆਪਸੀ ਗੱਲਬਾਤ ਦਾ ਮਾਹੌਲ ਬਣਾਉਣ ਲਈ ਕੋਈ ਉਦਮ ਕੀਤਾ ਜਾਂਦਾ ਹੈ, ਤਾਂ ਸੰਬੰਧਤ ਧਿਰਾਂ ਦੀ ਗੱਲਬਾਤ ਵਿਚ ਕਿਸ ਮੁੱਦੇ ਉਤੇ ਗੱਲ ਹੋਵੇਗੀ ਅਤੇ ਇਸ ਆਪਸੀ ਗੱਲਬਾਤ ਵਿਚ ਹੁਕਮਰਾਨ ਸਟੇਟ ਧਿਰ ਵੱਲੋਂ ਵਜ਼ੀਰ-ਏ-ਆਜ਼ਮ, ਗ੍ਰਹਿ ਵਜ਼ੀਰ, ਖੇਤੀ ਵਜ਼ੀਰ ਜਾਂ ਹੋਰ ਉਨ੍ਹਾਂ ਦੇ ਉੱਚ ਅਧਿਕਾਰੀ ਕੌਣ-ਕੌਣ ਸਾਮਿਲ ਹੋਣਗੇ, ਕਿਸੇ ਤਰ੍ਹਾਂ ਦੇ ਗੱਲਬਾਤ ਦੇ ਦਿੱਤੇ ਜਾਣ ਵਾਲੇ ਸੱਦੇ ਵਿਚ ਇਹ ਵਰਣਨ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਦੂਸਰੀ ਧਿਰ ਜਿਸ ਉਤੇ ਜ਼ਬਰ-ਜੁਲਮ ਹੋ ਰਿਹਾ ਹੈ, ਉਸ ਨੂੰ ਪੂਰੀ ਜਾਣਕਾਰੀ ਹੋਵੇ ਕਿ ਕਿਸ ਮੁੱਦੇ ਉਤੇ ਗੱਲ ਕਰਨੀ ਹੈ ਅਤੇ ਮੇਰੇ ਸਾਹਮਣੇ ਗੱਲ ਕਰਨ ਵਾਲੀਆ ਹਕੂਮਤ ਧਿਰਾਂ ਵਿਚ ਕਿਹੜੀਆਂ ਸਖਸ਼ੀਅਤਾਂ ਸਾਹਮਣੇ ਹੋਣਗੀਆ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਹਿਲੇ ਵੀ ਮੋਦੀ ਦੀ ਮੁਤੱਸਵੀ ਹਕੂਮਤ ਅਤੇ ਸੈਂਟਰ ਦੀ ਖੇਤੀ ਵਿਜਾਰਤ ਦੇ ਵਜ਼ੀਰ ਸ੍ਰੀ ਨਰਿੰਦਰ ਸਿੰਘ ਤੋਮਰ ਅਤੇ ਇਨ੍ਹਾਂ ਦੇ ਖੇਤੀ ਵਿਭਾਗ ਦੇ ਸਕੱਤਰਾਂ ਵੱਲੋਂ ਜੋ ਅ.ਸ/ਪੱਤਰ ਨੰਬਰ 114(01)/2020 ਮਿਤੀ 30-11-2020 ਨੂੰ ਸੱਦੇ ਦਿੱਤੇ ਗਏ ਸਨ । ਜਿਸ ਵਿਚ ਉਪਰੋਕਤ ਸੰਜ਼ੀਦਾ ਮੁੱਦਿਆ ਅਤੇ ਸਖਸ਼ੀਅਤਾਂ ਦਾ ਕੋਈ ਵਰਣਨ ਨਹੀਂ ਸੀ । ਹੁਣ ਵੀ ਉਸੇ ਤਰ੍ਹਾਂ ਦੀ ਕਿਸਾਨਾਂ ਨੂੰ ਗੁੰਮਰਾਹ ਕਰਨ ਹਿੱਤ ਅਤੇ ਕੌਮਾਂਤਰੀ ਪੱਧਰ ਦੇ ਮੁਲਕਾਂ ਨੂੰ ਇਹ ਦਿਖਾਉਣ ਲਈ ਕਿ ਇੰਡੀਆ ਸਰਕਾਰ ਕਿਸਾਨਾਂ ਨਾਲ ਗੱਲ ਕਰ ਰਹੀ ਹੈ, ਉਸੇ ਤਰ੍ਹਾਂ ਦੀਆਂ ਸਤਰੰਜੀ ਚਾਲਾਂ ਅਤੇ ਖੇਡਾਂ ਕੀਤੀਆ ਜਾ ਰਹੀਆ ਹਨ । ਅਜਿਹੇ ਬਿਨ੍ਹਾਂ ਮਕਸਦ, ਮੁੱਦੇ ਅਤੇ ਮੁਲਾਕਾਤ ਕਰਨ ਵਾਲੀਆ ਸਖਸ਼ੀਅਤਾਂ ਦੇ ਨਾਮਾਂ ਤੋਂ ਬਗੈਰ ਹੋਣ ਵਾਲੀ ਕੋਈ ਇਕੱਤਰਤਾ ਕੋਈ ਸਿੱਟਾ ਨਹੀਂ ਕੱਢ ਸਕੇਗੀ । ਇਸ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਸੈਂਟਰ ਦੇ ਖੇਤੀ ਸਕੱਤਰ ਸ੍ਰੀ ਸੰਜੇ ਅਗਰਵਾਲ ਦੇ ਦਸਤਖਤਾਂ ਹੇਠ ਨਿਰਾਰਥਕ ਸੋਚ ਨੂੰ ਪ੍ਰਗਟਾਉਦੇ ਹੋਏ ਸੱਦਾ-ਪੱਤਰ ਭੇਜਿਆ ਗਿਆ ਹੈ, ਅਜਿਹੇ ਸੱਦੇ-ਪੱਤਰ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਾ ਚਾਹੀਦਾ । ਸੈਂਟਰ ਦੇ ਹੁਕਮਰਾਨਾਂ ਵੱਲੋਂ ਅਜਿਹੀਆ ਮੀਟਿੰਗਾਂ ਕਰਕੇ ਕਿਸਾਨ ਯੂਨੀਅਨਾਂ, ਪੰਜਾਬੀਆਂ, ਹਰਿਆਣਵੀਆਂ ਅਤੇ ਸਮੁੱਚੇ ਮੁਲਕ ਦੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਢੌਗ ਰੱਚਿਆ ਗਿਆ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਂਟਰ ਦੀ ਇਕ ਮੰਦਭਾਵਨਾ ਭਰੀ ਸਾਜਿ਼ਸ ਕਰਾਰ ਦਿੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਸੈਂਟਰ ਵੱਲੋਂ ਆਏ ਬਿਨ੍ਹਾਂ ਸਿਰ-ਪੈਰ ਵਾਲੇ ਸੱਦਾ-ਪੱਤਰ ਉਤੇ ਜਿਥੇ ਹੈਰਾਨੀ ਅਤੇ ਡੂੰਘਾਂ ਦੁੱਖ ਜਾਹਰ ਕੀਤਾ, ਉਥੇ ਅਜਿਹੇ ਸੱਦਾ-ਪੱਤਰ ਕਿਸਾਨ ਯੂਨੀਅਨਾਂ ਨੂੰ ਪ੍ਰਵਾਨ ਨਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨ ਯੂਨੀਅਨ ਦੀ ਕਾਰਗੁਜਾਰੀ ਉਤੇ ਪੂਰਨ ਸੰਤੁਸਟੀ ਜਾਹਰ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਨੇ ਆਪਣਾ ਇਨਸਾਨੀ, ਕੌਮੀ, ਪੰਜਾਬ, ਪੰਜਾਬੀਆਂ ਅਤੇ ਸਮੁੱਚੇ ਮੁਲਕ ਦੇ ਕਿਸਾਨ ਵਰਗ ਪੱਖੀ ਸੋਚ ਨੂੰ ਉਜਾਗਰ ਕਰਦੇ ਹੋਏ ਨਿਰੰਤਰ 2 ਮਹੀਨਿਆ ਤੋਂ ਸੰਭੂ ਬੈਰੀਅਰ ਉਤੇ, ਹਰਿਆਣੇ ਨਾਲ ਲੱਗਦੇ ਖਨੌਰੀ ਸਰਹੱਦ, ਡੱਬਵਾਲੀ ਸਰਹੱਦ ਉਤੇ ਅਤੇ ਨਿਰੰਤਰ ਗੰਭੀਰ ਕਿਸਾਨੀ ਮੁੱਦਿਆ ਨੂੰ ਲੈਕੇ ਮੋਰਚੇ ਚੱਲਦੇ ਆ ਰਹੇ ਹਨ । ਜਿਸਦੀ ਅਗਵਾਈ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਇਨ੍ਹਾਂ ਮੋਰਚਿਆ ਉਤੇ ਡੱਟੀ ਹੋਈ ਹੈ । 26 ਨਵੰਬਰ ਨੂੰ ਹਰਿਆਣਾ, ਦਿੱਲੀ ਅਤੇ ਸੈਂਟਰ ਦੀਆਂ ਪੁਲਿਸ ਫੋਰਸਾਂ ਦੀਆਂ ਸਭ ਵੱਡੀਆ ਰੁਕਾਵਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਜਿਵੇਂ ਸਮੁੱਚਾ ਕਿਸਾਨ ਵਰਗ ਆਪਣੀ ਮੰਜਿਲ ਦਿੱਲੀ ਵਿਖੇ ਪਹੁੰਚ ਚੁੱਕਾ ਹੈ, ਉਸੇ ਤਰ੍ਹਾਂ ਇਨ੍ਹਾਂ ਕਿਸਾਨ ਯੂਨੀਅਨ ਦਾ ਸਾਥ ਦਿੰਦੇ ਹੋਏ ਸਾਡਾ ਪਾਰਟੀ ਕਿਸਾਨ ਯੂਨਿਟ ਵੱਲੋਂ ਬੁਰਾੜੀ (ਦਿੱਲੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਸੰਬੰਧੀ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਦੇ ਹੋਏ ਉਥੇ ਵੀ ਮੋਰਚਾ ਸੁਰੂ ਕਰ ਦਿੱਤਾ ਗਿਆ ਹੈ । ਸਮੁੱਚੇ ਇੰਡੀਆ ਦੇ ਕਿਸਾਨ, ਜਿਨ੍ਹਾਂ ਵਿਚ ਬਜੁਰਗ, ਮਾਤਾਵਾਂ, ਭੈਣਾਂ, ਨੌਜ਼ਵਾਨਾਂ, ਬੱਚੇ ਆਦਿ ਲੱਖਾਂ ਦੀ ਗਿਣਤੀ ਵਿਚ ਇਨ੍ਹਾਂ ਠੰਡ ਦੇ ਦਿਨਾਂ ਵਿਚ ਸਮੂਲੀਅਤ ਕਰ ਰਹੇ ਹਨ, ਇਹ ਸਾਡੇ ਪੁਰਾਤਨ ਸਿੱਖ ਇਤਿਹਾਸ ਅਤੇ ਪੰਜਾਬ ਦੀਆਂ ਰਵਾਇਤਾ ਦੀ ਅਗਵਾਈ ਪ੍ਰਾਪਤ ਕਰਨ ਨੂੰ ਕੌਮਾਂਤਰੀ ਪੱਧਰ ਤੇ ਪ੍ਰਤੱਖ ਕਰ ਰਿਹਾ ਹੈ। ਬੀਤੇ ਪੰਜਾਬ ਦੇ ਇਤਿਹਾਸ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੇ ਵੱਡੇ-ਵੱਡੇ ਘੱਲੂਘਾਰੇ, ਜੰਗਾਂ ਅਤੇ ਹੋਰ ਸਮਾਜਿਕ ਸੰਘਰਸ਼ਾਂ ਵਿਚ ਹਮੇਸ਼ਾਂ ਸ਼ਾਨਦਾਰ ਢੰਗ ਨਾਲ ਫ਼ਤਹਿ ਪ੍ਰਾਪਤ ਕਰਦੇ ਰਹੇ ਹਨ । ਬੁਰਾੜੀ ਵਿਖੇ ਚੱਲ ਰਹੇ ਮੋਰਚੇ ਵਿਚ ਰੰਘਰੇਟਿਆ ਨਾਲ ਸੰਬੰਧਤ ਡਾ. ਅੰਬੇਦਕਰ ਦੀ ਸੋਚ ਉਤੇ ਪਹਿਰਾ ਦੇਣ ਵਾਲੀ ਜਥੇਬੰਦੀ ਭੀਮ ਆਰਮੀ ਅਤੇ ਮੁਸਲਿਮ ਕਿਸਾਨ ਯੂਨੀਅਨ ਨਾਲ ਸੰਬੰਧਤ ਆਗੂ ਸ੍ਰੀ ਮੋਲਾਨਾ ਨੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਕਿਸਾਨੀ ਸੰਘਰਸ਼ ਵਿਚ ਹਰ ਪੱਖੋ ਸਹਿਯੋਗ ਦੇਣ ਦਾ ਬਚਨ ਕੀਤਾ ਅਤੇ ਇਨ੍ਹਾਂ ਦੋਵਾਂ ਦੀ ਮੇਰੇ ਨਾਲ ਫੋਨ ਉਤੇ ਗੱਲਬਾਤ ਵੀ ਕਰਵਾਈ । ਇਸੇ ਤਰ੍ਹਾਂ ਦਿੱਲੀ ਦੀ ਬੇਈਮਾਨ ਹਕੂਮਤ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੀ ਸ਼ਾਨਦਾਰ ਫ਼ਤਹਿ ਨੂੰ ਹੁਣ ਕੋਈ ਨਹੀਂ ਰੋਕ ਸਕੇਗਾ । ਪੰਜਾਬੀਆਂ ਅਤੇ ਕਿਸਾਨ ਵਰਗ ਦੀ ਇਹ ਫ਼ਤਹਿ ਅਵੱਸ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਿਨ੍ਹਾਂ ਕਿਸੇ ਏਜੰਡੇ ਅਤੇ ਸੈਂਟਰ ਦੀਆਂ ਸਖਸ਼ੀਅਤਾਂ ਦੇ ਨਾਵਾਂ ਤੋਂ ਭੇਜੇ ਗਏ ਸੱਦਾ-ਪੱਤਰ ਨੂੰ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਪ੍ਰਵਾਨ ਕਰਕੇ ਮੁਤੱਸਵੀ ਹੁਕਮਰਾਨਾਂ ਦੀ ਪੰਜਾਬ ਸੂਬੇ ਅਤੇ ਕਿਸਾਨਾਂ ਵਿਰੁੱਧ ਸਾਜਿ਼ਸ ਨੂੰ ਬਿਲਕੁਲ ਸਫ਼ਲ ਨਹੀਂ ਹੋਣ ਦੇਣਗੇ।

About The Author

Related posts

Leave a Reply

Your email address will not be published. Required fields are marked *