Select your Top Menu from wp menus
Header
Header
ਤਾਜਾ ਖਬਰਾਂ

ਕਿਸਾਨ-ਖੇਤ ਮਜ਼ਦੂਰਾਂ ਦੀ ਮਾਲੀ ਹਾਲਤ ਅਤੇ ਨੌਜ਼ਵਾਨਾਂ ਨੂੰ ਹੋਰ ਮੁਸ਼ਕਿਲਾਂ ਵਿਚ ਪਾਉਣ ਵਾਲੇ ਹੁਕਮਰਾਨਾਂ ਨੂੰ ਪੰਜਾਬੀ ਤੇ ਸਿੱਖ ਕੌਮ ਬਿਲਕੁਲ ਸਾਥ ਨਾ ਦੇਵੇ : ਬੱਲੋਵਾਲ, ਡਰੋਲੀ

ਕਿਸਾਨ-ਖੇਤ ਮਜ਼ਦੂਰਾਂ ਦੀ ਮਾਲੀ ਹਾਲਤ ਅਤੇ ਨੌਜ਼ਵਾਨਾਂ ਨੂੰ ਹੋਰ ਮੁਸ਼ਕਿਲਾਂ ਵਿਚ ਪਾਉਣ ਵਾਲੇ ਹੁਕਮਰਾਨਾਂ ਨੂੰ ਪੰਜਾਬੀ ਤੇ ਸਿੱਖ ਕੌਮ ਬਿਲਕੁਲ ਸਾਥ ਨਾ ਦੇਵੇ : ਬੱਲੋਵਾਲ, ਡਰੋਲੀ

ਆਦਮਪੁਰ, 26 ਮਾਰਚ ( ) “ਸਿੱਖ ਕੌਮ ਅਤੇ ਪੰਜਾਬੀਆਂ ਦਾ ਇਕ ਪੁਰਾਤਨ ਸੁਭਾਅ ਹੈ ਕਿ ਉਹ ਹਰ ਅੱਛੇ ਅਤੇ ਸਮਾਜ ਪੱਖੀ ਉਦਮਾਂ ਦਾ ਜੀ ਤੋੜਕੇ ਸਾਥ ਦਿੰਦੇ ਹਨ ਅਤੇ ਸਮਾਜਿਕ ਬੁਰਾਈਆ ਦੀ ਦ੍ਰਿੜਤਾ ਨਾਲ ਵਿਰੋਧਤਾ ਕਰਦੇ ਹਨ । ਜਦੋਂ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ, ਮੋਦੀ ਹਕੂਮਤ, ਬਾਦਲ ਦਲ ਕਿਸਾਨਾਂ ਖੇਤ-ਮਜ਼ਦੂਰਾਂ, ਸਾਬਕਾ ਫ਼ੌਜੀਆਂ, ਨੌਜ਼ਵਾਨਾਂ ਅਤੇ ਬੀਬੀਆਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਦਾ ਹੱਲ ਕਰਨ ਤੋਂ ਭੱਜ ਚੁੱਕੇ ਹਨ । ਕਿਸਾਨਾਂ ਨੂੰ ਗੰਨੇ ਦੀ ਕੀਮਤ ਤੇ ਬਕਾਏ ਦਾ ਭੁਗਤਾਨ ਲੰਮੇਂ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਵੱਲੋਂ ਮਿਹਨਤ ਨਾਲ ਪੈਦਾ ਕੀਤੀਆ ਜਾਣ ਵਾਲੀਆ ਸ਼ਬਜੀਆਂ ਅਤੇ ਹੋਰ ਫ਼ਸਲਾਂ ਦਾ ਸਰਕਾਰ ਵੱਲੋਂ ਸਹੀ ਮੰਡੀਕਰਨ ਨਾ ਹੋਣ ਦੀ ਬਦੌਲਤ, ਡੀਜ਼ਲ, ਖਾਂਦਾ, ਕੀੜੇਮਾਰ ਦਵਾਈਆ ਅਤੇ ਖੇਤੀ ਨਾਲ ਸੰਬੰਧਤ ਔਜਾਰਾਂ ਦੀਆਂ ਕੀਮਤਾਂ ਵੱਧ ਜਾਣ ਕਾਰਨ ਕਿਸਾਨ ਦੀ ਪੈਦਾਵਾਰ ਲਾਗਤ ਬਹੁਤ ਵੱਧ ਗਈ ਹੈ ਅਤੇ ਕਿਸਾਨੀ ਲਾਭ ਨਾਮਾਤਰ ਰਹਿ ਗਏ ਹਨ । ਇਹੀ ਵਜਹ ਹੈ ਕਿ ਕਿਸਾਨ ਕਰਜੇ ਥੱਲ੍ਹੇ ਦੱਬਿਆ ਹੋਇਆ ਮਜ਼ਬੂਰਨ ਖੁਦਕਸ਼ੀਆਂ ਦਾ ਰਾਹ ਅਪਣਾਉਣਾ ਪੈ ਰਿਹਾ ਹੈ । ਜਿਸ ਲਈ ਪੰਜਾਬ, ਸੈਂਟਰ ਦੀਆਂ ਸਰਕਾਰਾਂ ਦੀਆਂ ਦਿਸ਼ਹੀਣ ਨੀਤੀਆ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਸ ਲਈ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਨੂੰ ਮੌਜੂਦਾ ਹੁਕਮਰਾਨਾਂ ਦਾ ਬਿਲਕੁਲ ਵੀ ਸਾਥ ਨਹੀਂ ਦੇਣਾ ਚਾਹੀਦਾ । ਬਲਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਪੱਖੋ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸੰਜ਼ੀਦਗੀ ਨਾਲ ਸਾਥ ਦੇਣਾ ਬਣਦਾ ਹੈ ।”

ਇਹ ਵਿਚਾਰ ਸ. ਅਮਰੀਕ ਸਿੰਘ ਬੱਲੋਵਾਲ ਜਰਨਲ ਸਕੱਤਰ ਅਤੇ ਸ. ਸੁਖਜੀਤ ਸਿੰਘ ਡਰੋਲੀ ਦਿਹਾਤੀ ਪ੍ਰਧਾਨ ਜਲੰਧਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਇਥੇ ਇਲਾਕੇ ਦੇ ਮੋਹਤਬਰ ਇਨਸਾਨਾਂ ਨੂੰ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਸਾਮਿਲ ਕਰਨ ਮੌਕੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜੋਕੀ ਨੌਜ਼ਵਾਨੀ ਜੋ ਅੱਜ ਵੱਡੀਆਂ ਫ਼ੀਸਾਂ ਅਤੇ ਮਹਿੰਗੇ ਕਾਲਜਾਂ ਅਤੇ ਅਦਾਰਿਆ ਵਿਚ ਡਿਗਰੀਆ ਪ੍ਰਾਪਤ ਕਰਕੇ ਆਪਣੇ ਰੁਜਗਾਰ ਲਈ ਦਰ-ਦਰ ਭਟਕ ਰਹੇ ਹਨ ਅਤੇ ਅੱਜ 40 ਲੱਖ ਦੇ ਕਰੀਬ ਪੰਜਾਬ ਦੀ ਬੇਰੁਜਗਾਰੀ ਹੋ ਚੁੱਕੀ ਹੈ, ਇਸ ਲਈ ਵੀ ਸਰਕਾਰ ਦੀਆਂ ਨੀਤੀਆ ਅਤੇ ਅਮਲ ਜਿੰਮੇਵਾਰ ਹਨ ਅਤੇ ਬੇਰੁਜਗਾਰੀ ਦਾ ਮਸਲਾ ਹੱਲ ਹੋਣ ਦੀ ਬਜਾਇ ਹੋਰ ਪੇਚੰਦਾ ਹੁੰਦਾ ਜਾ ਰਿਹਾ ਹੈ । ਪੀਣ ਵਾਲੇ ਸਾਫ਼ ਪਾਣੀ ਦੀ ਸੁਚੱਜੇ ਢੰਗ ਨਾਲ ਲੋੜੀਦੀ ਸਪਲਾਈ ਨਾ ਹੋਣ ਦੀ ਬਦੌਲਤ ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਵਿਚ ਬਿਮਾਰੀਆ ਫੈਲਦੀਆ ਜਾ ਰਹੀਆ ਹਨ । ਦਿਹਾਤੀ, ਕਿਸਾਨ, ਮਜ਼ਦੂਰ, ਪਰਿਵਾਰਾਂ ਨੂੰ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਦਰਾਂ ਵਿਚ ਨਾ ਤਾਂ ਲੋੜੀਦੇ ਯੋਗ ਡਾਕਟਰ ਮਿਲ ਰਹੇ ਹਨ ਅਤੇ ਨਾ ਹੀ ਕੋਈ ਦਵਾਈਆ ਦਾ ਪ੍ਰਬੰਧ ਹੈ । ਜਿਸ ਕਾਰਨ ਜਾਂ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵੱਡੇ ਖ਼ਰਚੇ ਬਰਦਾਸਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਮਾਲੀ ਹਾਲਤ ਸਹੀ ਨਾ ਹੋਣ ਦੀ ਬਦੌਲਤ ਮੌਤ ਦੇ ਮੂੰਹ ਵਿਚ ਜਾਣਾ ਪੈ ਰਿਹਾ ਹੈ । ਕਾਨੂੰਨੀ ਵਿਵਸਥਾਂ ਹਰ ਪਾਸੇ ਫੇਲ੍ਹ ਹੋ ਚੁੱਕੀ ਹੈ । ਅਫ਼ਸਰਸ਼ਾਹੀ ਦਾ ਵੱਡਾ ਹਿੱਸਾ ਰਿਸਵਤਖੋਰੀ ਵਿਚ ਗ੍ਰਸਤ ਹੋ ਕੇ ਜਨਤਾ ਦੀ ਲੁੱਟ-ਖਸੁੱਟ ਕਰ ਰਹੇ ਹਨ । ਥਾਣਿਆਂ, ਕਚਹਿਰੀਆ ਆਦਿ ਵਿਚ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਕਿਸੇ ਵੀ ਸਥਾਂਨ ਤੇ ਇਨਸਾਫ਼ ਨਜ਼ਰ ਨਹੀਂ ਆ ਰਿਹਾ । ਸਮੁੱਚੇ ਵਿਕਾਸ ਦੇ ਕੰਮ ਰੁੱਕੇ ਪਏ ਹਨ । ਇਖ਼ਲਾਕੀ ਅਤੇ ਸਮਾਜਿਕ ਕਦਰਾ-ਕੀਮਤਾ ਨਾਲ ਸੰਬੰਧਤ ਸਥਿਤੀ ਹੋਰ ਵੀ ਵਿਸਫੋਟਕ ਬਣਦੀ ਜਾ ਰਹੀ ਹੈ ।

ਚੋਣਾਂ ਨੂੰ ਮੁੱਖ ਰੱਖਕੇ ਸਭ ਸਿਆਸੀ ਪਾਰਟੀਆ ਅਤੇ ਸਿਆਸਤਦਾਨ ਧਨ-ਦੌਲਤਾਂ ਦੇ ਭੰਡਾਰਾਂ, ਸ਼ਰਾਬ ਅਤੇ ਹੋਰ ਵਿੱਤੀ ਲਾਲਚਾਂ ਰਾਹੀ ਵੋਟਰਾਂ ਨੂੰ ਗਲਤ ਢੰਗਾਂ ਰਾਹੀ ਭਰਮਾਕੇ ਆਪੋ-ਆਪਣੇ ਹੱਕ ਵਿਚ ਵੋਟ ਪਵਾਉਣ ਲਈ ਸਰਗਰਮ ਹਨ। ਅਜਿਹੇ ਅਮਲ ਪੰਜਾਬੀਆਂ ਅਤੇ ਸਿੱਖ ਕੌਮ ਦੇ ਇਖ਼ਲਾਕ ਨੂੰ ਦਾਗੋ-ਦਾਗ ਕਰਨ ਵਿਚ ਮੋਹਰੀ ਹਨ । ਇਸ ਲਈ ਇਥੋਂ ਦੇ ਨਿਵਾਸੀਆ ਦਾ ਇਹ ਫਰਜ ਬਣਦਾ ਹੈ ਕਿ ਉਹ ਅਜਿਹੇ ਹਰ ਪੱਖੋ ਬਣੇ ਅਤਿ ਵਿਸਫੋਟਕ ਹਾਲਾਤਾਂ ਵਿਚ ਆਪਣੇ ਵੋਟ ਹੱਕ ਦੀ ਕਿਸੇ ਵੀ ਲਾਲਚ ਜਾਂ ਪ੍ਰਭਾਵ ਅਧੀਨ ਵਰਤੋ ਨਾ ਕਰਨ ਬਲਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਬੇਦਾਗ ਅਤੇ ਦ੍ਰਿੜਤਾ ਭਰੀ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਕੇ ਹਕੂਮਤੀ ਪ੍ਰਬੰਧ ਵਿਚ ਲਿਆਉਣ ਦੇ ਫਰਜ ਅਦਾ ਕਰਨ ਤਾਂ ਕਿ ਜੋ ਅਫਰਾ-ਤਫਰੀ, ਬੇਇਨਸਾਫ਼ੀ, ਰਿਸਵਤਖੋਰੀ, ਬੇਰੁਜਗਾਰੀ ਅਤੇ ਹੋਰ ਸਮਾਜਿਕ ਅਲਾਮਤਾ ਨੇ ਅੱਜ ਘੇਰਿਆ ਹੋਇਆ ਹੈ, ਉਨ੍ਹਾਂ ਸਭ ਮੁਸ਼ਕਿਲਾਂ ਨੂੰ ਸਹੀ ਢੰਗ ਨਾਲ ਸਹੀ ਪਹੁੰਚ ਅਪਣਾਕੇ ਆਪ ਜਨਤਾ ਦੇ ਸਹਿਯੋਗ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੱਲ ਕਰ ਸਕਣ ਅਤੇ ਪੰਜਾਬ ਨੂੰ ਫਿਰ ਸੋਨੇ ਦੀ ਚਿੜੀ ਦੇ ਬਰਾਬਰ ਲਿਆ ਸਕਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *