ਕਿਸਾਨ ਆਗੂ ਸ੍ਰੀ ਯਾਦਵ ਵਿਕਾਸ ਵੱਲੋਂ ਸੁਭਾਸ ਚੰਦਰ ਬੋਸ ਦੀ ਜਨਮ ਸਤਾਬਦੀ ਮਨਾਉਣ ਦੀ ਗੱਲ ਬੇਸ਼ੱਕ ਉਹ ਕਰਨ, ਪਰ ਉਸ ਤੋਂ ਪਹਿਲੇ ਸ੍ਰੀ ਬੋਸ ਦੇ ਇਤਿਹਾਸ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ : ਮਾਨ
ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਸ੍ਰੀ ਯਾਦਵ ਵਿਕਾਸ ਕਿਸਾਨ ਆਗੂ ਵੱਲੋਂ ਅੱਜ ਦੇ ਅਖਬਾਰਾਂ ਵਿਚ ਇਹ ਬਿਆਨ ਆਇਆ ਹੈ ਕਿ ਕਿਸਾਨ 23 ਜਨਵਰੀ ਨੂੰ ਬਤੌਰ ਸ੍ਰੀ ਸੁਭਾਸ ਚੰਦਰ ਬੋਸ ਦੀ ਜਨਮ ਸਤਾਬਦੀ ਨੂੰ ਮੁੱਖ ਰੱਖਕੇ ‘ਚੇਤਨਾ ਦਿਵਸ’ ਮਨਾਉਣਗੇ । ਇਨ੍ਹਾਂ ਕਿਸਾਨ ਆਗੂਆਂ ਨੂੰ ਇਹ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਜੋ ਅੰਗਰੇਜਾਂ ਸਮੇਂ ਅੰਡੇਮਾਨ ਜੇਲ੍ਹਾਂ ਕਾਲੇਪਾਣੀ ਦੀਆਂ ਬਣਾਈਆ ਗਈਆ ਸਨ । ਜਿਨ੍ਹਾਂ ਵਿਚ ਸਾਡੇ ਗਦਰੀ ਬਾਬੇ ਅਤੇ ਬੱਬਰ ਸਿੱਖ ਵੀ ਕੈਦ ਸਨ । ਇਨ੍ਹਾਂ ਨੂੰ ਵੀ ਇਨ੍ਹਾਂ ਜੇਲ੍ਹਾਂ ਵਿਚ ਅੰਗਰੇਜ਼ਾਂ ਨੇ ਸਖਤ ਸਜਾਵਾਂ ਅਧੀਨ ਕੈਦ ਕੀਤਾ ਹੋਇਆ ਸੀ। ਲੇਕਿਨ ਜਦੋਂ ਸ੍ਰੀ ਸੁਭਾਸ ਚੰਦਰ ਬੋਸ ਇੰਡੀਆ ਨੂੰ ਛੱਡਕੇ ਅਫਗਾਨੀਸਤਾਨ ਰਾਹੀ ਸਾਡੇ ਉਸ ਸਮੇਂ ਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ਮਦਦ ਨਾਲ ਜਰਮਨ ਗਏ ਸਨ । ਉਹ ਉਥੇ ਜਰਮਨ ਦੇ ਤਾਨਾਸ਼ਾਹ ਹਿਟਲਰ ਨੂੰ ਮਿਲੇ ਅਤੇ ਉਥੇ ਰਹੇ। ਇਸ ਉਪਰੰਤ ਸ੍ਰੀ ਬੋਸ ਤਾਨਾਸ਼ਾਹ ਮੋਸੋਲੀਨੀ ਨੂੰ ਵੀ ਮਿਲੇ । ਉਸ ਤੋਂ ਬਾਅਦ ਸ੍ਰੀ ਬੋਸ ਜਪਾਨ ਗਏ ਅਤੇ ਉਥੋਂ ਦੇ ਉਸ ਸਮੇਂ ਦੇ ਤਾਨਾਸ਼ਾਹ ਤੋਜੋ ਕੋਲ ਵੀ ਰਹੇ ਅਤੇ ਉਸਨੂੰ ਮਿਲੇ । ਅਸੀਂ ਜਨਤਾ ਦੀ ਕਚਹਿਰੀ ਵਿਚ ਇਹ ਪੁੱਛਣਾ ਚਾਹਵਾਂਗੇ ਕਿ ਜੋ ਆਈ.ਐਨ.ਏ. (ਆਜ਼ਾਦ ਹਿੰਦ ਫ਼ੌਜ) ਅੰਗਰੇਜ਼ਾਂ ਦੇ ਜ਼ਬਰ-ਜੁਲਮਾਂ ਵਿਰੁੱਧ ਅਤੇ ਆਜ਼ਾਦ ਹੋਣ ਲਈ ਬਣਾਈ ਗਈ ਸੀ, ਉਸਦੇ ਮੁੱਖੀ ਸ੍ਰੀ ਬੋਸ ਦਾ ਉਪਰੋਕਤ ਡਿਕਟੇਟਰੀ ਸੋਚ ਅਤੇ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਨਾਲ ਕੀ ਸੰਬੰਧ ਸੀ? ਉਨ੍ਹਾਂ ਨੂੰ ਉਹ ਕਿਉ ਮਿਲੇ ਅਤੇ ਮਿਲਕੇ ਸ੍ਰੀ ਬੋਸ ਨੇ ਕੀ ਕੀਤਾ ? ਇਥੇ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਜੋ ਗਦਰੀ ਬਾਬੇ ਅਤੇ ਬੱਬਰ ਸਿੱਖ ਅੰਗਰੇਜ਼ਾਂ ਨੇ ਉਪਰੋਕਤ ਕਾਲੇਪਾਣੀ ਦੀਆਂ ਸਜਾਵਾਂ ਅਧੀਨ ਅੰਡੇਮਾਨ ਦੇ ਕਾਲੇਪਾਣੀ ਦੀਆਂ ਜੇਲ੍ਹਾਂ ਅਤੇ ਕਾਮਾਗਾਟਾਮਾਰੂ ਦੇ ਜਹਾਜ ਵਿਚ ਸਨ, ਉਹ ਸਭ ਸ੍ਰੀ ਬੋਸ ਦੇ ਸਾਥੀ ਸਨ । ਸ੍ਰੀ ਬੋਸ ਅਤੇ ਜਪਾਨੀ ਇਕੱਠੇ ਅੰਗਰੇਜ਼ਾ ਦੇ ਖਿਲਾਫ਼ ਲੜ੍ਹ ਰਹੇ ਸਨ । ਕਿਉਂਕਿ ਜਪਾਨ ਨੇ ਅੰਡੇਮਾਨ ਕਾਲੇਪਾਣੀ ਦੀਆਂ ਜੇਲ੍ਹਾਂ ਉਤੇ ਦੂਜੀ ਸੰਸਾਰ ਜੰਗ ਵਿਚ ਕਬਜਾ ਕਰ ਲਿਆ ਸੀ । ਜਦੋਂਕਿ ਸ੍ਰੀ ਬੋਸ ਦੇ ਜਪਾਨੀਆ ਨਾਲ ਚੰਗੇ ਸੰਬੰਧ ਵੀ ਸਨ ਅਤੇ ਉਥੇ ਰਹੇ ਵੀ ਸਨ । ਫਿਰ ਸ੍ਰੀ ਬੋਸ ਨੇ ਆਪਣੇ ਜੰਗਜੂ, ਬਹਾਦਰ ਤੇ ਕੁਰਬਾਨੀਆ ਕਰਨ ਵਾਲੇ ਉਪਰੋਕਤ ਸਾਥੀਆ ਨੂੰ ਅੰਗਰੇਜ਼ਾਂ ਦੀ ਇਸ ਕੈਦ ਵਿਚੋਂ ਰਿਹਾਅ ਕਿਉਂ ਨਹੀਂ ਕਰਵਾਇਆ ? ਇਸ ਪਿੱਛੇ ਕੀ ਰਾਜ ਸੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਆਗੂ ਸ੍ਰੀ ਯਾਦਵ ਵਿਕਾਸ ਜੋ ਸ੍ਰੀ ਬੋਸ ਦੀ ਜਨਮ ਸਤਾਬਦੀ ਮਨਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਸ੍ਰੀ ਬੋਸ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਬੇਸ਼ੱਕ ਅਜਿਹੀਆ ਜਨਮ ਸਤਾਬਦੀਆ ਮਨਾਉਣ ਪਰ ਉਸ ਤੋਂ ਪਹਿਲੇ ਉਨ੍ਹਾਂ ਸੰਬੰਧੀ ਤੇ ਉਨ੍ਹਾਂ ਦੇ ਜੀਵਨ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਲੈਣਾ ਬਿਹਤਰ ਹੋਵੇਗਾ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਸੰਬੰਧ ਵਿਚ ਕੁਝ ਸਮਾਂ ਪਹਿਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ੍ਰੀ ਬੋਸ ਸੰਬੰਧੀ ਕੋਈ ਦਿਨ ਮਨਾਉਣਾ ਚਾਹੁੰਦੇ ਸਨ, ਅਸੀਂ ਉਨ੍ਹਾਂ ਨੂੰ ਵੀ ਆਪਣੇ ਖਦਸਿਆ ਬਾਰੇ ਪੱਤਰ ਲਿਖਿਆ ਸੀ । ਉਨ੍ਹਾਂ ਨੇ ਸਾਨੂੰ ਕੋਈ ਜੁਆਬ ਨਹੀਂ ਦਿੱਤਾ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸ੍ਰੀ ਬੋਸ ਸੰਬੰਧੀ ਕੋਈ ਨਾ ਕੋਈ ਸੱਕੀ ਗੱਲ ਜ਼ਰੂਰ ਹੈ । ਫਿਰ ਜਦੋਂ ਸ੍ਰੀ ਬੋਸ ਦੇ ਕਿਰਦਾਰ ਦਾ ਜਰਮਨ, ਜਪਾਨ ਵਿਚ ਰਹਿੰਦੇ ਹੋਏ ਸੱਕੀ ਰਿਹਾ ਹੋਵੇ ਅਤੇ ਜਿਸਨੇ ਆਪਣੇ ਸਾਥੀਆ ਨੂੰ ਹੁਕਮਰਾਨਾਂ ਤੋਂ ਰਿਹਾਅ ਕਰਵਾਉਣ ਦੀ ਸਮਰੱਥਾ ਰੱਖਦੇ ਹੋਏ ਵੀ ਰਿਹਾਅ ਨਾ ਕਰਵਾਇਆ ਹੋਵੇ, ਫਿਰ ਉਨ੍ਹਾਂ ਦੇ ਕਿਰਦਾਰ ਬਾਰੇ ਕੁਝ ਨਾ ਕੁਝ ਹੁਕਮਰਾਨਾਂ ਵੱਲੋਂ ਜ਼ਰੂਰ ਛਪਵਾਇਆ ਜਾ ਰਿਹਾ ਹੈ ਜੋ ਇਥੋ ਦੇ ਨਿਵਾਸੀਆ ਨੂੰ ਜਾਣਕਾਰੀ ਦੇਣੀ ਬਣਦੀ ਹੈ । ਇਸੇ ਸੰਬੰਧ ਵਿਚ ਗ੍ਰਹਿ ਵਜ਼ੀਰ ਇੰਡੀਆ ਸ੍ਰੀ ਅਮਿਤ ਸ਼ਾਹ ਵੀ ਜਨਮ ਸਤਾਬਦੀ ਮਨਾਉਣ ਦੀ ਗੱਲ ਕਰ ਰਹੇ ਸਨ । ਅਸੀਂ ਦੋਵਾਂ ਨੂੰ ਪੱਤਰ ਲਿਖਕੇ ਜਾਣਕਾਰੀ ਮੰਗੀ ਸੀ ਪਰ ਨਾ ਹੀ ਰਾਣਾ ਕੇ.ਪੀ. ਸਿੰਘ ਅਤੇ ਨਾ ਹੀ ਸ੍ਰੀ ਅਮਿਤ ਸਾਹ ਨੇ ਸਾਨੂੰ ਲਿਖੇ ਗਏ ਪੱਤਰਾਂ ਦੇ ਜੁਆਬ ਦਿੱਤੇ । ਜੋ ਦਾਲ ਵਿਚ ਕੁਝ ਨਾ ਕੁਝ ਕਾਲਾ ਹੋਣ ਨੂੰ ਪ੍ਰਤੱਖ ਕਰਦਾ ਹੈ । ਇਸ ਲਈ ਅਜਿਹਾ ਕੋਈ ਦਿਨ ਮਨਾਉਣ ਤੋਂ ਪਹਿਲੇ ਸੱਚਾਈ ਤੋਂ ਜੇਕਰ ਜਾਣਕਾਰੀ ਪ੍ਰਾਪਤ ਕਰ ਲਈ ਜਾਵੇ ਅਤੇ ਸਮੁੱਚੇ ਮੁਲਕ ਨਿਵਾਸੀਆ ਨੂੰ ਵੀ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਇਸ ਨਾਲ ਉੱਠ ਰਹੇ ਖਦਸੇ ਵੀ ਦੂਰ ਹੋ ਜਾਣਗੇ ਅਤੇ ਫਿਰ ਉਹ ਅਜਿਹਾ ਦਿਨ ਮਨਾਉਣ ਲਈ ਬਿਨ੍ਹਾਂ ਕਿਸੇ ਕਿੰਤੂ-ਪ੍ਰੰਤੂ ਦੇ ਆਜ਼ਾਦ ਵੀ ਹੋਣਗੇ ।
ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ: ਸ੍ਰੀ ਅਮਿਤ ਸ਼ਾਹ,
ਗ੍ਰਹਿ ਵਜ਼ੀਰ, ਇੰਡੀਆ
ਨਵੀ ਦਿੱਲੀ ।
6975/ਸਅਦਅ/2020 24 ਦਸੰਬਰ 2020
ਵਿਸ਼ਾ: ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸ੍ਰੀ ਸੁਭਾਸ ਚੰਦਰ ਬੋਸ ਦੇ 125ਵੀਂ ਜਨਮ ਸਤਾਬਦੀ ਮਨਾਉਣ ਦੇ ਕਾਰਨਾਂ ਦੀ ਜਾਣਕਾਰੀ ਦੇਣ ਸੰਬੰਧੀ ।
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਨੇ ਬਤੌਰ ਗ੍ਰਹਿ ਵਜ਼ੀਰ ਇੰਡੀਆ ਇਹ ਐਲਾਨ ਕੀਤਾ ਹੈ ਕਿ ਅਸੀਂ ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸ੍ਰੀ ਸੁਭਾਸ ਚੰਦਰ ਬੋਸ ਦੀ 125ਵੀਂ ਜਨਮ ਸਤਾਬਦੀ ਪੂਰੀ ਸਾਨੋ-ਸੌਂਕਤ ਨਾਲ ਇਥੇ ਅਤੇ ਬਾਹਰਲੇ ਮੁਲਕਾਂ ਵਿਚ ਜਿਥੇ ਉਨ੍ਹਾਂ ਨੇ ਸਮਾਂ ਬਿਤਾਇਆ ਉਥੇ ਮਨਾਵਾਂਗੇ । ਸਾਡੇ ਸਿੱਖ ਕੌਮ ਦੇ ਮਨ-ਆਤਮਾ ਵਿਚ ਇਕ ਬਹੁਤ ਵੱਡਾ ਪ੍ਰਸ਼ਨ ਅਤੇ ਖਦਸਾ ਹੈ ਜਿਸ ਤੋਂ ਆਪ ਜੀ ਨੂੰ ਜਾਣੂ ਕਰਵਾਉਣਾ ਅਤੇ ਉਸਦਾ ਜੁਆਬ ਤੱਥਾਂ ਸਹਿਤ ਪ੍ਰਾਪਤ ਕਰਨਾ ਅਤਿ ਜ਼ਰੂਰੀ ਹੈ । ਇਹੀ ਵਜਹ ਹੈ ਕਿ ਆਪ ਜੀ ਨੂੰ ਅਸੀਂ ਇਹ ਹੱਥਲਾ ਪੱਤਰ ਲਿਖ ਰਹੇ ਹਾਂ । ਸਾਡੇ ਕੋਲ ਇਹ ਜਾਣਕਾਰੀ ਹੈ ਕਿ ਜੋ ਅੰਗਰੇਜਾਂ ਸਮੇਂ ਅੰਡੇਮਾਨ ਜੇਲ੍ਹਾਂ ਕਾਲੇਪਾਣੀ ਦੀਆਂ ਬਣਾਈਆ ਗਈਆ ਸਨ । ਜਿਨ੍ਹਾਂ ਵਿਚ ਸਾਡੇ ਗਦਰੀ ਬਾਬੇ ਅਤੇ ਬੱਬਰ ਸਿੱਖ ਵੀ ਕੈਦ ਸਨ । ਇਨ੍ਹਾਂ ਨੂੰ ਵੀ ਇਨ੍ਹਾਂ ਜੇਲ੍ਹਾਂ ਵਿਚ ਅੰਗਰੇਜ਼ਾਂ ਨੇ ਸਖਤ ਸਜਾਵਾਂ ਅਧੀਨ ਕੈਦ ਕੀਤਾ ਹੋਇਆ ਸੀ। ਲੇਕਿਨ ਜਦੋਂ ਸ੍ਰੀ ਸੁਭਾਸ ਚੰਦਰ ਬੋਸ ਇੰਡੀਆ ਨੂੰ ਛੱਡਕੇ ਅਫਗਾਨੀਸਤਾਨ ਰਾਹੀ ਸਾਡੇ ਉਸ ਸਮੇਂ ਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ਮਦਦ ਨਾਲ ਜਰਮਨ ਗਏ ਸਨ । ਉਹ ਉਥੇ ਜਰਮਨ ਦੇ ਤਾਨਾਸ਼ਾਹ ਹਿਟਲਰ ਨੂੰ ਮਿਲੇ ਅਤੇ ਉਥੇ ਰਹੇ । ਇਸ ਉਪਰੰਤ ਸ੍ਰੀ ਬੋਸ ਤਾਨਾਸ਼ਾਹ ਮੋਸੋਲੀਨੀ ਨੂੰ ਵੀ ਮਿਲੇ । ਉਸ ਤੋਂ ਬਾਅਦ ਸ੍ਰੀ ਬੋਸ ਜਪਾਨ ਗਏ ਅਤੇ ਉਥੋਂ ਦੇ ਉਸ ਸਮੇਂ ਦੇ ਤਾਨਾਸ਼ਾਹ ਤੋਜੋ ਕੋਲ ਵੀ ਰਹੇ ਅਤੇ ਉਸਨੂੰ ਮਿਲੇ । ਅਸੀਂ ਇਹ ਆਪ ਜੀ ਤੋਂ ਪੁੱਛਣਾ ਚਾਹਵਾਂਗੇ ਕਿ ਜੋ ਆਈ.ਐਨ.ਏ. (ਆਜ਼ਾਦ ਹਿੰਦ ਫ਼ੌਜ) ਅੰਗਰੇਜ਼ਾਂ ਦੇ ਜ਼ਬਰ-ਜੁਲਮਾਂ ਵਿਰੁੱਧ ਅਤੇ ਆਜ਼ਾਦ ਹੋਣ ਲਈ ਬਣਾਈ ਗਈ ਸੀ, ਉਸਦੇ ਮੁੱਖੀ ਸ੍ਰੀ ਬੋਸ ਦਾ ਉਪਰੋਕਤ ਡਿਕਟੇਟਰੀ ਸੋਚ ਅਤੇ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਨਾਲ ਕੀ ਸੰਬੰਧ ਸੀ? ਉਨ੍ਹਾਂ ਨੂੰ ਉਹ ਕਿਉ ਮਿਲੇ ਅਤੇ ਮਿਲਕੇ ਸ੍ਰੀ ਬੋਸ ਨੇ ਕੀ ਕੀਤਾ ?
ਇਥੇ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਜੋ ਗਦਰੀ ਬਾਬੇ ਅਤੇ ਬੱਬਰ ਸਿੱਖ ਅੰਗਰੇਜ਼ਾਂ ਨੇ ਉਪਰੋਕਤ ਕਾਲੇਪਾਣੀ ਦੀਆਂ ਸਜਾਵਾਂ ਅਧੀਨ ਅੰਡੇਮਾਨ ਦੇ ਕਾਲੇਪਾਣੀ ਦੀਆਂ ਜੇਲ੍ਹਾਂ ਅਤੇ ਕਾਮਾਗਾਟਾਮਾਰੂ ਦੇ ਜਹਾਜ ਵਿਚ ਸਨ, ਉਹ ਸਭ ਸ੍ਰੀ ਬੋਸ ਦੇ ਸਾਥੀ ਸਨ । ਸ੍ਰੀ ਬੋਸ ਅਤੇ ਜਪਾਨੀ ਇਕੱਠੇ ਅੰਗਰੇਜ਼ਾ ਦੇ ਖਿਲਾਫ਼ ਲੜ੍ਹ ਰਹੇ ਸਨ । ਕਿਉਂਕਿ ਜਪਾਨ ਨੇ ਅੰਡੇਮਾਨ ਕਾਲੇਪਾਣੀ ਦੀਆਂ ਜੇਲ੍ਹਾਂ ਉਤੇ ਦੂਜੀ ਸੰਸਾਰ ਜੰਗ ਵਿਚ ਕਬਜਾ ਕਰ ਲਿਆ ਸੀ । ਜਦੋਂਕਿ ਸ੍ਰੀ ਬੋਸ ਦੇ ਜਪਾਨੀਆ ਨਾਲ ਚੰਗੇ ਸੰਬੰਧ ਵੀ ਸਨ ਅਤੇ ਉਥੇ ਰਹੇ ਵੀ ਸਨ । ਫਿਰ ਸ੍ਰੀ ਬੋਸ ਨੇ ਆਪਣੇ ਜੰਗਜੂ, ਬਹਾਦਰ ਤੇ ਕੁਰਬਾਨੀਆ ਕਰਨ ਵਾਲੇ ਉਪਰੋਕਤ ਸਾਥੀਆ ਨੂੰ ਅੰਗਰੇਜ਼ਾਂ ਦੀ ਇਸ ਕੈਦ ਵਿਚੋਂ ਰਿਹਾਅ ਕਿਉਂ ਨਹੀਂ ਕਰਵਾਇਆ ? ਇਸ ਪਿੱਛੇ ਕੀ ਰਾਜ ਸੀ ? ਅਸੀਂ ਆਪ ਜੀ ਨੂੰ ਇਹ ਵੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ੍ਰੀ ਬੋਸ ਸੰਬੰਧੀ ਕੋਈ ਦਿਨ ਮਨਾਉਣਾ ਚਾਹੁੰਦੇ ਸਨ, ਅਸੀਂ ਉਨ੍ਹਾਂ ਨੂੰ ਵੀ ਆਪਣੇ ਖਦਸਿਆ ਬਾਰੇ ਪੱਤਰ ਲਿਖਿਆ ਸੀ । ਉਨ੍ਹਾਂ ਨੇ ਸਾਨੂੰ ਕੋਈ ਜੁਆਬ ਨਹੀਂ ਦਿੱਤਾ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸ੍ਰੀ ਬੋਸ ਸੰਬੰਧੀ ਕੋਈ ਨਾ ਕੋਈ ਸੱਕੀ ਗੱਲ ਜ਼ਰੂਰ ਹੈ । ਫਿਰ ਜਦੋਂ ਸ੍ਰੀ ਬੋਸ ਦੇ ਕਿਰਦਾਰ ਦਾ ਜਰਮਨ, ਜਪਾਨ ਵਿਚ ਰਹਿੰਦੇ ਹੋਏ ਸੱਕੀ ਰਿਹਾ ਹੋਵੇ ਅਤੇ ਜਿਸਨੇ ਆਪਣੇ ਸਾਥੀਆ ਨੂੰ ਹੁਕਮਰਾਨਾਂ ਤੋਂ ਰਿਹਾਅ ਕਰਵਾਉਣ ਦੀ ਸਮਰੱਥਾ ਰੱਖਦੇ ਹੋਏ ਵੀ ਰਿਹਾਅ ਨਾ ਕਰਵਾਇਆ ਹੋਵੇ, ਤਾਂ ਅਜਿਹੇ ਇਨਸਾਨ ਦੀ ਪੂਰੀ ਜਾਣਕਾਰੀ ਹੋਣ ਤੋਂ ਬਿਨ੍ਹਾਂ ਉਸਦੀ 125ਵੀਂ ਜਨਮ ਸਤਾਬਦੀ ਹਕੂਮਤ ਵੱਲੋ ਮਨਾਉਣਾ ਕਿਸੇ ਤਰ੍ਹਾਂ ਜਾਇਜ ਨਹੀਂ ਹੈ । ਫਿਰ ਸ੍ਰੀ ਬੋਸ ਦਾ ਬੁੱਤ ਪੰਜਾਬ ਦੇ ਅੰਮ੍ਰਿਤਸਰ ਵਿਖੇ ਵੀ ਲਗਾਇਆ ਹੋਇਆ ਹੈ । ਜਦੋਂ ਉਨ੍ਹਾਂ ਦਾ ਇਤਿਹਾਸ ਆਪਣੇ ਸਾਥੀਆਂ ਦੀ ਰਿਹਾਈ ਸੰਬੰਧੀ ਸੱਕੀ ਰਿਹਾ ਹੈ ਅਤੇ ਉਹ ਸੰਸਾਰ ਦੇ ਵੱਡੇ ਤਾਨਾਸ਼ਾਹਾਂ ਨਾਲ ਡੂੰਘੇ ਸੰਪਰਕ ਵਿਚ ਰਹੇ ਹਨ, ਫਿਰ ਉਨ੍ਹਾਂ ਦਾ ਬੁੱਤ ਲਗਾਉਣ ਵਿਚ ਕਿਹੜੀ ਦਲੀਲ ਰਹਿ ਜਾਂਦੀ ਹੈ ? ਫਿਰ ਸਮੁੱਚੇ ਇੰਡੀਆ ਦੇ ਨਿਵਾਸੀਆ ਅਤੇ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਉਸਨੇ ਆਪਣੇ ਸਾਥੀਆ ਪ੍ਰਤੀ ਫਰਜਾਂ ਦੀ ਪੂਰਤੀ ਕਿਉਂ ਨਹੀਂ ਕੀਤੀ ਕੀ ਵਜਹ ਸੀ ? ਜਦੋਂ ਵੀ ਕਿਸੇ ਸਖਸ਼ੀਅਤ ਦੇ ਜਨਮ ਦੀ ਸਤਾਬਦੀ ਜਾਂ ਬਰਸੀ ਮਨਾਉਣੀ ਹੁੰਦੀ ਹੈ ਤਾਂ ਉਹ 50 ਸਾਲ ਜਾਂ 100 ਸਾਲ ਪੂਰੇ ਹੋਣ ਤੇ ਮਨਾਈ ਜਾਂਦੀ ਹੈ । ਲੇਕਿਨ ਜੋ ਇੰਡੀਆਂ ਦੇ ਗ੍ਰਹਿ ਵਜ਼ੀਰ ਜਾਂ ਹੁਕਮਰਾਨਾਂ ਨੇ ਸ੍ਰੀ ਬੋਸ ਦੀ 125ਵੀਂ ਜਨਮ ਸਤਾਬਦੀ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ, ਇਹ ਕੇਵਲ ਤੇ ਕੇਵਲ ਵੈਸਟ ਬੰਗਾਲ ਵਿਚ ਹੋਣ ਵਾਲੀਆ ਅਸੈਬਲੀ ਚੋਣਾਂ ਨੂੰ ਪ੍ਰਭਾਵਿਤ ਕਰਨ ਅਤੇ ਹਿੰਦੂ ਵੋਟਾਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਉਸੇ ਤਰ੍ਹਾਂ ਸਿਆਸੀ ਖੇਡ ਖੇਡਣ ਹਿੱਤ ਕੀਤੀ ਜਾ ਰਹੀ ਹੈ ਜਿਵੇਂ ਮਰਹੂਮ ਇੰਦਰਾ ਗਾਂਧੀ ਨੇ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਮਾਰੂ ਨਤੀਜਿਆ ਦਾ ਕਿਆਸ ਕੀਤੇ ਬਿਨ੍ਹਾਂ ਉਸ ਸਮੇਂ ਬਲਿਊ ਸਟਾਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਵਾਇਆ ਸੀ । ਬੇਸ਼ੱਕ ਹੁਕਮਰਾਨ ਅਜਿਹੀਆ ਸਿਆਸੀ ਮੰਦਭਾਵਨਾ ਅਧੀਨ ਅਜਿਹੇ ਸਿਆਸੀ ਡਰਾਮੇ ਕਿਉਂ ਨਾ ਕਰ ਲੈਣ, ਲੇਕਿਨ ਹੁਣ ਇਥੋਂ ਦੇ ਨਿਵਾਸੀ, ਹੁਕਮਰਾਨਾਂ ਦੀਆਂ ਅਜਿਹੀਆ ਗੁੰਮਰਾਹ ਕਰਨ ਵਾਲੀਆ ਸਾਜਿ਼ਸਾਂ ਨੂੰ ਸਮਝ ਚੁੱਕੇ ਹਨ ਅਤੇ ਵੈਸਟ ਬੰਗਾਲ ਦੇ ਵੋਟਰਾਂ ਨੂੰ ਅਜਿਹੇ ਦਿਨ ਮਨਾਕੇ ਉਹ ਆਪਣੀਆ ਜਿੱਤਾ ਦਰਜ ਨਹੀਂ ਕਰ ਸਕਣਗੇ । ਬਲਕਿ ਇਸ ਗੈਰ ਸਮੇਂ ਤੇ ਅਜਿਹੀ ਜਨਮ ਸਤਾਬਦੀ ਮਨਾਉਣ ਦੇ ਅਮਲ ਕਰਕੇ ਹੁਕਮਰਾਨ ਆਪਣੀਆ ਮੰਦਭਾਵਨਾਵਾ ਨੂੰ ਹੀ ਇਥੋਂ ਦੇ ਨਿਵਾਸੀਆ ਵਿਚ ਪ੍ਰਤੱਖ ਕਰ ਰਹੇ ਹਨ । ਜਿਸ ਨਾਲ ਉਹ ਇਥੋਂ ਦੀ ਲੋਕਾਈ ਨੂੰ ਜਿਸ ਉਤੇ ਹੁਕਮਰਾਨ ਜ਼ਬਰ-ਜੁਲਮ ਤੇ ਬੇਇਨਸਾਫ਼ੀਆ ਕਰਦਾ ਆ ਰਿਹਾ ਹੈ, ਗੁੰਮਰਾਹ ਨਹੀਂ ਕਰ ਸਕਣਗੇ ।
ਫਿਰ ਜੇਕਰ ਸੱਚ ਸਾਹਮਣੇ ਆਉਣ ਤੋਂ ਬਾਅਦ ਕੋਈ ਗੁਜਾਇਸ ਦਲੀਲ ਪੂਰਵਕ ਹੋਵੇ, ਫਿਰ ਤਾਂ ਆਪ ਜੀ ਅਤੇ ਆਪ ਜੀ ਦੀ ਹਕੂਮਤ ਉਸਦੀ 125ਵੀਂ ਜਨਮ ਸਤਾਬਦੀ ਮਨਾਉਣ ਦਾ ਇਖਲਾਕੀ ਹੱਕ ਰੱਖਦੀ ਹੈ, ਵਰਨਾ ਨਹੀਂ । ਜੇਕਰ ਆਪ ਜੀ ਅਜਿਹੀ ਜਾਣਕਾਰੀ ਉਪਲੱਬਧ ਕਰਨ ਤੋਂ ਬਿਨ੍ਹਾਂ ਉਸਦੀ ਇਸ ਸਤਾਬਦੀ ਦੇ ਸਮਾਗਮ ਕਰਦੇ ਹੋ ਤਾਂ ਆਪ ਜੀ ਅਤੇ ਮੌਜੂਦਾ ਮੋਦੀ ਹਕੂਮਤ ਦੀ ਸਮੁੱਚੀ ਕਾਰਗੁਜਾਰੀ, ਸਮੁੱਚੇ ਇੰਡੀਅਨ ਨਿਵਾਸੀਆ ਤੇ ਸਿੱਖ ਕੌਮ ਵਿਚ ਇਕ ਵੱਡੀ ਸੱਕੀ ਬਣ ਜਾਵੇਗੀ । ‘ਸੱਕੀ ਕਿਰਦਾਰ’ ਵਾਲਾ ਸਿਆਸਤਦਾਨ ਕਦੀ ਵੀ ਆਪਣੇ ਨਿਵਾਸੀਆ ਤੇ ਆਪਣੇ ਮੁਲਕ ਦੀ ਸੰਤੁਸਟੀ ਤੇ ਸੁਚੱਜੀ ਅਗਵਾਈ ਨਹੀਂ ਕਰ ਸਕਦਾ । ਇਸ ਲਈ ਅਜਿਹੇ ਸਮਾਗਮ ਮਨਾਉਣ ਤੋਂ ਪਹਿਲੇ ਜੇਕਰ ਆਪ ਜੀ ਤੇ ਹੁਕਮਰਾਨ ਸ੍ਰੀ ਬੋਸ ਦੇ ਉਪਰੋਕਤ ਸੱਕੀ ਕਿਰਦਾਰ ਸੰਬੰਧੀ ਉਤਪੰਨ ਹੋਈਆ ਗਲਤਫਹਿਮੀਆ ਨੂੰ ਦੂਰ ਕਰਨ ਦੀ ਜਿ਼ੰਮੇਵਾਰੀ ਨਿਭਾਅ ਸਕੋ ਫਿਰ ਤਾਂ ਆਪ ਜੀ ਦਾ ਉਦਮ ਸਹੀ ਹੋਵੇਗਾ, ਵਰਨਾ ਆਪ ਜੀ ਅਤੇ ਆਪ ਜੀ ਦੀ ਹਕੂਮਤ ਇਕ ਵੱਡੇ ਸੱਕੀ ਘੇਰੇ ਵਿਚ ਘਿਰ ਜਾਵੇਗੀ । ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਪੱਤਰ ਮਿਲਣ ਉਪਰੰਤ ਇਸ ਵਿਚ ਪ੍ਰਗਟਾਏ ਗਏ ਦਲੀਲ ਪੂਰਵਕ ਵਿਚਾਰਾਂ ਉਤੇ ਗੌਰ ਕਰਦੇ ਹੋਏ ਸਾਡੇ ਵੱਲੋਂ ਉਠਾਏ ਗਏ ਖਦਸਿਆ ਨੂੰ ਦੂਰ ਕਰਕੇ ਹੀ ਅਗਲੇਰੇ ਅਮਲ ਕਰੋਗੇ । ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,