Verify Party Member
Header
Header
ਤਾਜਾ ਖਬਰਾਂ

ਕਿਸਾਨ ਅੰਦੋਲਨ ਫ਼ਸਲਾਂ ਦੀ ਐਮ.ਐਸ.ਪੀ. ਜਾਂ ਕੌਮਾਂਤਰੀ ਮੰਡੀ ਤੱਕ ਹੀ ਸੀਮਤ ਨਹੀਂ, ਬਲਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼-ਗੈਰਤ ਲਈ ਵੀ ਹੈ : ਮਾਨ

ਕਿਸਾਨ ਅੰਦੋਲਨ ਫ਼ਸਲਾਂ ਦੀ ਐਮ.ਐਸ.ਪੀ. ਜਾਂ ਕੌਮਾਂਤਰੀ ਮੰਡੀ ਤੱਕ ਹੀ ਸੀਮਤ ਨਹੀਂ, ਬਲਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼-ਗੈਰਤ ਲਈ ਵੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 15 ਦਸੰਬਰ ( ) “ਜੋ ਕਿਸਾਨ ਆਗੂ ਇਸ ਅੰਦੋਲਨ ਨੂੰ ਫ਼ਸਲੀ, ਵਪਾਰਿਕ ਵਸਤਾਂ ਦੀਆਂ ਕੀਮਤਾਂ ਅਤੇ ਉਨ੍ਹਾਂ ਦੀ ਕੌਮਾਂਤਰੀ ਮੰਡੀਕਰਨ ਤੱਕ ਵੇਖਦੇ ਹਨ, ਅਸਲੀਅਤ ਵਿਚ ਉਹ ਆਗੂ ਭੁਲੇਖੇ ਵਿਚ ਹਨ । ਜਦੋਂਕਿ ਇਸ ਫ਼ਤਹਿ ਦੀ ਚਰਮਸੀਮਾਂ ਤੱਕ ਪਹੁੰਚ ਚੁੱਕੇ ਕਿਸਾਨ ਸੰਘਰਸ਼ ਦੇ ਪਿਛੋਕੜ ਵਿਚ ਪੰਜਾਬ ਸੂਬੇ ਦੇ ਸਮੁੱਚੇ ਨਿਵਾਸੀਆਂ, ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼-ਗੈਰਤ ਨੂੰ ਕਾਇਮ ਰੱਖਣ ਲਈ ਇਕ ਚੁਣੋਤੀ ਵੱਜੋ ਵੀ ਲਿਆ ਜਾ ਰਿਹਾ ਹੈ । ਤਦ ਹੀ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਫਰਾਂਸ ਅਤੇ ਯੂਰਪਿੰਨ ਮੁਲਕਾਂ ਵਿਚ ਵੱਸ ਰਿਹਾ ਹਰ ਪੰਜਾਬੀ ਅਤੇ ਹਰ ਸਿੱਖ ਇਸ ਕਿਸਾਨ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜਿਆ ਵੀ ਹੋਇਆ ਹੈ ਅਤੇ ਹਰ ਪੱਖੋ ਯੋਗਦਾਨ ਵੀ ਪਾ ਰਿਹਾ ਹੈ । ਇਸ ਲਈ ਇਸ ਸੰਘਰਸ਼ ਵਿਚੋਂ ਨਿਸ਼ਾਨ ਸਾਹਿਬ ਜਾਂ ਨਿਹੰਗ ਸਿੰਘਾਂ ਨੂੰ ਵਾਪਸ ਭੇਜਣ ਦੀ ਗੱਲ ਕਰਨ ਵਾਲੇ ਆਗੂ ‘ਕੰਧ ਉਤੇ ਲਿਖਿਆ ਚੰਗੀ ਤਰ੍ਹਾਂ ਪੜ੍ਹ ਲੈਣ’ ਕਿ ਸਮੁੱਚੇ ਮੁਲਕ ਦੇ ਕਿਸਾਨ ਅਤੇ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਪੰਜਾਬੀ ਅਤੇ ਸਿੱਖ ਕੌਮ ਦੀਆਂ ਅੱਜ ਕੀ ਭਾਵਨਾਵਾਂ ਹਨ ? ਫਿਰ ਨਿਸ਼ਾਨ ਸਾਹਿਬ ਤੇ ਨਿਹੰਗ ਸਿੰਘ ਤਾਂ ਇਸ ਸੰਘਰਸ਼ ਨੂੰ ਇਕ ਫੈਸਲਾਕੁੰਨ ਮਹੱਤਵਪੂਰਨ ਤਾਕਤ ਵੀ ਬਖਸ ਰਹੇ ਹਨ ਜਿਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਸੰਘਰਸ਼ ਮੰਜਿਲ ਉਤੇ ਪਹੁੰਚ ਹੀ ਨਹੀਂ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਆਗੂਆਂ ਵੱਲੋਂ ਨਿਸ਼ਾਨ ਸਾਹਿਬ ਅਤੇ ਨਿਹੰਗ ਸਿੰਘਾਂ ਸੰਬੰਧੀ ਗੈਰ-ਸਿਧਾਤਿਕ ਕੀਤੀ ਬਿਆਨਬਾਜੀ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਅਣਖ਼-ਗੈਰਤ ਨੂੰ ਹਰ ਕੀਮਤ ਤੇ ਕਾਇਮ ਰੱਖਣ ਲਈ ਉਦਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸਾਡੀ ਬਾਸਮਤੀ ਦੀ ਫ਼ਸਲ ਹੈ, ਇਥੇ 2 ਹਜ਼ਾਰ 2500 ਤੱਕ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਦੋਂਕਿ ਪਾਕਿਸਤਾਨ, ਇਰਾਨ, ਇਰਾਕ, ਸਾਊਦੀ ਅਰਬੀਆ, ਦੁਬੱਈ, ਲਿਬਲਾਨ ਆਦਿ ਅਰਬ ਅਤੇ ਮੱਧ ਏਸੀਆ ਮੁਲਕਾਂ ਵਿਚ 5000-6000 ਰੁਪਏ ਤੱਕ ਵਿਕ ਰਹੀ ਹੈ । ਜੇਕਰ ਸਾਡੀਆ ਫ਼ਸਲਾਂ ਅਤੇ ਵਪਾਰਿਕ ਵਸਤਾਂ ਲਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਸੁਲੇਮਾਨਕੀ, ਵਾਹਗਾ, ਹੁਸੈਨੀਵਾਲਾ ਅਤੇ ਦੌਰਾਗਲਾ ਦੀਆਂ ਸਰਹੱਦਾਂ ਖੋਲ੍ਹ ਦਿੱਤੀਆ ਜਾਣ, ਤਾਂ ਇਹ ਸਾਡੀਆ ਫਸਲਾਂ ਤੇ ਵਪਾਰਿਕ ਵਸਤਾਂ ਦੀ ਕੀਮਤ ਸਾਨੂੰ ਦੁੱਗਣੀ ਪ੍ਰਾਪਤ ਹੋਵੇਗੀ । ਜੇਕਰ ਟਰਾਸਪੋਰਟ ਤੇ ਹੋਰ ਖਰਚੇ ਵੀ ਲਗਾ ਲਏ ਜਾਣ ਤਾਂ ਇਹ 1000 ਤੋਂ ਵੱਧ ਨਹੀਂ ਹੋਵੇਗਾ, ਉਸ ਉਪਰੰਤ ਵੀ ਸਾਡਾ ਕਿਸਾਨੀ ਤੇ ਵਪਾਰਿਕ ਲਾਭ ਵੱਡਾ ਹੋਵੇਗਾ । ਜਿਸ ਨਾਲ ਟਰਾਸਪੋਰਟਰ, ਮਜਦੂਰ, ਨੌਜ਼ਵਾਨ ਵਰਗ ਨੂੰ ਵੀ ਰੁਜਗਾਰ ਵਿਚ ਵਾਧਾ ਹੋਵੇਗਾ ਅਤੇ ਮਾਲੀ ਤੌਰ ਤੇ ਮਜਬੂਤ ਹੋਣਗੇ ।

ਉਨ੍ਹਾਂ ਕਿਹਾ ਕਿ ਅਸੀਂ ਬੀਬੀ ਹਰਸਿਮਰਤ ਕੌਰ ਬਾਦਲ ਜੋ ਸੈਂਟਰ ਵਿਚ ਐਗਰੋ ਫੂਡ ਦੇ ਵਜ਼ੀਰ ਸਨ, ਉਨ੍ਹਾਂ ਨੂੰ ਅਸੀਂ ਪੰਜਾਬ ਦੀ ਸਬਜੀਆਂ, ਫਲਾਂ, ਫੁੱਲਾਂ ਦੀ ਹੱਬ ਮੁਕੇਰੀਆ ਹਲਕੇ ਵਿਚ ਇਕ ਵੱਡਾ ਫੂਡ ਪ੍ਰੋਸੈਸਿੰਗ ਪ੍ਰੌਜੈਕਟ ਦੇਣ ਲਈ ਲਿਖਿਆ ਸੀ, ਜਿਥੇ ਪੰਜਾਬ ਦੇ ਕਿਸਾਨ ਦੀਆਂ ਸਬਜ਼ੀਆਂ, ਫਲ ਆਦਿ ਸਹੀ ਕੀਮਤ ਤੇ ਵਿਕ ਸਕਦੀਆ ਸਨ, ਉਥੇ ਹਿਮਾਚਲ ਸੂਬੇ ਦੇ ਫਲ ਉਤਪਾਦਕਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਸੀ । ਦੋਵੇ ਸੂਬੇ ਤਰੱਕੀ ਵੱਲ ਵੱਧਣੇ ਸਨ । ਪਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਸ ਪੰਜਾਬ ਤੇ ਕਿਸਾਨ ਪੱਖੀ ਸੋਚ ਉਤੇ ਅਮਲ ਕਰਨਾ ਮੁਨਾਸਿਬ ਹੀ ਨਹੀਂ ਸਮਝਿਆ । ਜੋ ਹੋਰ ਵੀ ਵੱਡਾ ਤਰਾਸਦੀ ਹੈ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਵਧੇਰੇ ਕਾਰਗਰ ਬਣਾਉਣ ਹਿੱਤ ਹੀ ਸਰਹੱਦਾਂ ਖੁੱਲ੍ਹਵਾਉਣ ਅਤੇ ਅਰਬ, ਮੱਧ ਏਸੀਆ ਦੇ ਮੁਲਕਾਂ ਨਾਲ ਵਪਾਰ ਨੂੰ ਪ੍ਰਫੁੱਲਿਤ ਕਰਨ ਦੀ ਵਕਾਲਤ ਕਰਦੇ ਹਾਂ । ਲੇਕਿਨ ਸੌੜੀ ਅਤੇ ਮੁਤੱਸਵੀ ਸੋਚ ਦੇ ਮਾਲਕ ਪੰਜਾਬ ਵਿਰੋਧੀ ਹੁਕਮਰਾਨਾਂ ਨੇ ਇਸ ਲੋਕ ਪੱਖੀ ਸੋਚ ਨੂੰ ਕਦੀ ਖ਼ਾਲਿਸਤਾਨੀ, ਮਾਓਵਾਦੀ, ਨਕਸਲਾਈਟ, ਵੱਖਵਾਦੀ ਪ੍ਰਚਾਰਕੇ ਅਸਲੀਅਤ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਚਹੁਪੱਖੀ ਤਰੱਕੀ ਵਿਚ ਸਾਜ਼ਸੀ ਰੁਕਾਵਟ ਪਾਉਦੇ ਆ ਰਹੇ ਹਨ । ਜਦੋਂਕਿ ਦੂਸਰੇ ਪਾਸੇ ਸਿੱਖ ਕੌਮ ਤੇ ਪੰਜਾਬੀ ਤਾਂ ਸਰਬੱਤ ਦੇ ਭਲੇ ਦੀ ਗੱਲ ਉਤੇ ਪਹਿਰਾ ਦਿੰਦੇ ਹੋਏ, ਜਾਤ-ਪਾਤ, ਅਮੀਰ-ਗਰੀਬ ਦੇ ਵਿਤਕਰੇ ਭਰੇ ਪਾੜੇ ਵਾਲੇ ਅਮਲਾਂ ਨੂੰ ਖਤਮ ਕਰਕੇ ਇਥੇ ਸਭਨਾਂ ਲਈ ਬਰਾਬਰਤਾ ਅਤੇ ਇਨਸਾਫ਼ ਦਾ ਰਾਜ ਕਾਇਮ ਕਰਨ ਦੀ ਡੂੰਘੀ ਇੱਛਾ ਰੱਖਦੀ ਹੈ । ਇਸ ਸੋਚ ਨੂੰ ਲੈਕੇ ਹੀ ਅਸੀਂ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ ਕਰ ਰਹੇ ਹਾਂ। ਇਸ ਵਿਚ ਸਭ ਕੌਮਾਂ, ਵਰਗ, ਖਾਲਿਸਤਾਨੀ, ਮਾਓਵਾਦੀ, ਨਕਸਲਾਈਟ, ਆਦਿਵਾਸੀ, ਮੁਸਲਿਮ, ਸਿੱਖ, ਇਸਾਈ, ਰੰਘਰੇਟੇ ਸਭ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਵੱਸਣਗੇ । ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਜਾਂ ਗੈਰ ਸਮਾਜਿਕ ਅਮਲਾਂ ਦੀ ਇਸ ਸਟੇਟ ਵਿਚ ਇਜਾਜਤ ਨਹੀਂ ਹੋਵੇਗੀ । ਇਨਸਾਫ਼ ਦਾ ਰਾਜ ਹੋਵੇਗਾ, ਸਭ ਕਿਸਾਨਾਂ, ਵਪਾਰੀਆ, ਮਜਦੂਰਾਂ, ਆੜਤੀਆ, ਦੁਕਾਨਦਾਰਾਂ, ਕਾਰਖਾਨੇਦਾਰਾਂ, ਟਰਾਸਪੋਰਟਰਾਂ ਆਦਿ ਲਈ ਬਰਾਬਰ ਦੇ ਮੌਕੇ ਪ੍ਰਦਾਨ ਹੋਣਗੇ । ਕਿਸੇ ਵੀ ਵਰਗ ਵਿਚ ਹੀਣ ਭਾਵਨਾ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ । ਇਸ ਮਕਸਦ ਦੀ ਪ੍ਰਾਪਤੀ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਮੋਢਾ ਨਾਲ ਮੋਢਾ ਲਗਾਕੇ ਡੱਟੇ ਹੋਏ ਹਨ ਅਤੇ ਕਿਸਾਨੀ ਅੰਦੋਲਨ ਦੇ ਮਕਸਦ ਦੀ ਪ੍ਰਾਪਤੀ ਤੱਕ ਸਮੁੱਚੇ ਪੰਜਾਬੀ, ਸਿੱਖ ਕੌਮ ਅਤੇ ਇਸ ਮੁਲਕ ਦੇ ਕਿਸਾਨ ਇਸ ਸੰਘਰਸ਼ ਨੂੰ ਜਾਰੀ ਰੱਖਣਗੇ । ਫ਼ਤਹਿ ਪ੍ਰਾਪਤ ਕਰਕੇ ਹੀ ਆਪੋ-ਆਪਣੇ ਸੂਬਿਆਂ ਅਤੇ ਘਰਾਂ ਨੂੰ ਵਾਪਸ ਪਰਤਣਗੇ ।

About The Author

Related posts

Leave a Reply

Your email address will not be published. Required fields are marked *