Verify Party Member
Header
Header
ਤਾਜਾ ਖਬਰਾਂ

ਕਿਸਾਨਾਂ ਵੱਲੋਂ ਪੰਜਾਬ ਵਿਚ ਰੇਲ-ਗੱਡੀਆਂ ਬੰਦ ਕਰਨ ਦੇ ਅਮਲ ਪੰਜਾਬੀ ਕਾਸਤਕਾਰਾਂ ਅਤੇ ਟਰਾਸਪੋਰਟਰਾਂ ਪੱਖੀ ਅਮਲ : ਮਾਨ

ਕਿਸਾਨਾਂ ਵੱਲੋਂ ਪੰਜਾਬ ਵਿਚ ਰੇਲ-ਗੱਡੀਆਂ ਬੰਦ ਕਰਨ ਦੇ ਅਮਲ ਪੰਜਾਬੀ ਕਾਸਤਕਾਰਾਂ ਅਤੇ ਟਰਾਸਪੋਰਟਰਾਂ ਪੱਖੀ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (     ) “ਪੰਜਾਬ ਅਤੇ ਪੰਜਾਬੀਆਂ ਵਿਚ ਦੋ ਕਿੱਤੇ ਮੁੱਖ ਹਨ ਇਕ ਕਾਸਤਕਾਰ ਤੇ ਦੂਜਾ ਟਰਾਸਪੋਰਟ । ਜੋ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਸਮੂਹਿਕ ਤੌਰ ਤੇ ਸੈਂਟਰ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਵੱਡੇ ਰੂਪ ਵਿਚ ਸੰਘਰਸ਼ ਸੁਰੂ ਕੀਤਾ ਹੈ ਅਤੇ ਜਿਸ ਵਿਚ ਸਭ ਰੇਲ-ਗੱਡੀਆਂ, ਅੰਬਾਨੀ, ਅਡਾਨੀ ਦੇ ਕਾਰੋਬਾਰ, ਮਾਲ, ਪੈਟਰੋਲ ਪੰਪ ਅਤੇ ਟੋਲ-ਪਲਾਜੇ ਬੰਦ ਕਰਕੇ ਉਨ੍ਹਾਂ ਦੀ ਆਰਥਿਕ, ਮਾਲੀ ਸਥਿਤੀ ਨੂੰ ਚੁਣੋਤੀ ਦਿੱਤੀ ਹੈ, ਇਹ ਬਿਲਕੁਲ ਦਰੁਸਤ ਫੈਸਲੇ ਹਨ । ਕਿਉਂਕਿ ਰੇਲ ਗੱਡੀਆਂ ਬੰਦ ਹੋਣ ਨਾਲ ਕਿਸਾਨ ਵੱਲੋਂ ਪੈਦਾ ਕੀਤੀ ਜਾਣ ਵਾਲੀ ਫ਼ਸਲ ਪੰਜਾਬ ਦੇ ਟਰਾਸਪੋਰਟਰਾਂ ਰਾਹੀ ਇਕ ਸਥਾਂਨ ਤੋਂ ਦੂਜੇ ਸਥਾਂਨ ਤੇ ਢੋਆ-ਢੁਆਈ ਲਈ ਜਾਏਗੀ, ਜਿਸ ਨਾਲ ਜਿ਼ੰਮੀਦਾਰਾਂ ਕਿੱਤੇ ਦੇ ਨਾਲ-ਨਾਲ ਟਰਾਸਪੋਰਟ ਕਿੱਤਾ ਵੀ ਪ੍ਰਫੁੱਲਿਤ ਹੋਵੇਗਾ । ਪੰਜਾਬੀ ਕਾਸਤਕਾਰਾਂ, ਟਰਾਸਪੋਰਟਰਾਂ ਅਤੇ ਇਨ੍ਹਾਂ ਦੋਵਾਂ ਕਾਰੋਬਾਰਾਂ ਵਿਚ ਲੱਗੇ ਮਜ਼ਦੂਰ ਵਰਗ ਅਤੇ ਨੌਜ਼ਵਾਨਾਂ ਨੂੰ ਰੁਜਗਾਰ ਮਿਲਣ ਵਿਚ ਸਹਾਇਤਾ ਮਿਲੇਗੀ । ਇਹ ਅਮਲ ਪੰਜਾਬ ਅਤੇ ਕਾਸਤਕਾਰ ਪੱਖੀ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਮੁੱਚੇ ਕਿਸਾਨ ਸੰਗਠਨਾਂ, ਯੂਨੀਅਨਾਂ ਵੱਲੋਂ ਰੇਲ ਗੱਡੀਆਂ ਬੰਦ ਕਰਨ ਦੇ ਸੈਂਟਰ ਦੀ ਸਰਕਾਰ ਵਿਰੋਧੀ ਅਮਲ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਪੰਜਾਬ ਦੇ ਕਾਸਤਕਾਰ ਤੇ ਟਰਾਸਪੋਰਟ ਕਾਰੋਬਾਰ ਦੇ ਹੱਕ ਵਿਚ ਹੋਣ ਵਾਲੇ ਅਮਲਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *