Verify Party Member
Header
Header
ਤਾਜਾ ਖਬਰਾਂ

ਕਾਮਰੇਡਾਂ ਨੂੰ ਇਸ ਕਹਾਵਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ‘ਦੂਸਰੇ ਘਰ ਲੱਗੀ ਅੱਗ ਬਸੰਤਰ ਅਤੇ ਆਪਣੇ ਘਰ ਲੱਗੀ ਅੱਗ ਦਾ ਸਮਾਜਿਕ ਮਹੱਤਵ ਕੀ ਹੈ?’ : ਮਾਨ

ਕਾਮਰੇਡਾਂ ਨੂੰ ਇਸ ਕਹਾਵਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ‘ਦੂਸਰੇ ਘਰ ਲੱਗੀ ਅੱਗ ਬਸੰਤਰ ਅਤੇ ਆਪਣੇ ਘਰ ਲੱਗੀ ਅੱਗ ਦਾ ਸਮਾਜਿਕ ਮਹੱਤਵ ਕੀ ਹੈ?’ : ਮਾਨ

ਚੰਡੀਗੜ੍ਹ, 7 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਸ ਗੱਲ ਦਾ ਡੂੰਘਾਂ ਦੁੱਖ ਹੈ ਕਿ ਦੱਖਣੀ ਤ੍ਰਿਪੁਰਾ ਵਿਚ ਸ੍ਰੀ ਲੈਨਨ ਦੇ ਦੋ ਪੁਰਾਤਨ ਬੁੱਤਾਂ ਨੂੰ ਤੋੜ ਦਿੱਤਾ ਗਿਆ ਹੈ ਅਤੇ ਕਾਮਰੇਡੀ ਸੋਚ ਨੂੰ ਠੇਸ ਪਹੁੰਚਾਈ ਗਈ ਹੈ । ਪਰ ਅਸੀਂ ਇਨ੍ਹਾਂ ਕਾਮਰੇਡਾਂ ਨੂੰ ਇਹ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਜਦੋਂ ਜੂਨ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਸੋਵੀਅਤ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਰਲਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਦੇ ਹੋਏ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਨੂੰ ਢਹਿ-ਢੇਰੀ ਕਰਨ ਦੇ ਨਾਲ-ਨਾਲ ਕੋਈ 25 ਹਜ਼ਾਰ ਦੇ ਕਰੀਬ ਮਾਸੂਮ ਬੱਚਿਆਂ, ਬੀਬੀਆਂ, ਨੌਜ਼ਵਾਨਾਂ ਅਤੇ ਉਨ੍ਹਾਂ ਬਜੁਰਗਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜੋ ਕਿ ਉਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਨੁੱਖਤਾ ਪੱਖੀ ਸ਼ਹਾਦਤ ਨੂੰ ਸਰਧਾ ਦੇ ਫੁੱਲ ਭੇਟ ਕਰਨ ਗਏ ਸਨ । ਤਾਂ ਉਸ ਸਮੇਂ ਇਨ੍ਹਾਂ ਕਾਮਰੇਡਾਂ ਅਤੇ ਹੋਰ ਮੁਤੱਸਵੀਆਂ ਨੇ ਇੰਦਰਾ ਗਾਂਧੀ ਦੇ ਇਸ ਅਣਮਨੁੱਖੀ ਜ਼ਬਰ-ਜੁਲਮ ਦੇ ਅਮਲ ਕਰਨ ਲਈ ਹਾਮੀ ਹੀ ਨਹੀਂ ਸੀ ਭਰੀ, ਬਲਕਿ ਹਮਲੇ ਤੋਂ ਬਾਅਦ ਮਰਹੂਮ ਇੰਦਰਾ ਗਾਂਧੀ ਦੀ ਪਿੱਠ ਵੀ ਥਪਥਪਾਈ ਸੀ । ਜਦੋਂਕਿ ਦੁਨੀਆਂ ਦਾ ਕੋਈ ਵੀ ਕਾਨੂੰਨ ਜਾਂ ਧਾਰਮਿਕ ਨਿਯਮ ਆਪਣੇ ਹੀ ਮੁਲਕ ਦੇ ਨਿਵਾਸੀਆ ਉਤੇ ਆਪਣੀ ਹੀ ਫ਼ੌਜ ਵੱਲੋਂ ਕਤਲੇਆਮ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦਿੰਦਾ । ਉਸ ਨੂੰ ਨਜ਼ਰ ਅੰਦਾਜ ਕਰਕੇ ਕਾਮਰੇਡਾਂ ਨੇ ਇਸ ਸਿੱਖ ਵਿਰੋਧੀ ਅਮਲ ਵਿਚ ਖੁਸ਼ੀ ਮਨਾਈ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਮਰੇਡਾਂ ਦੀ ਜ਼ਮੀਰ ਨੂੰ ਹਲੂਣਦੇ ਹੋਏ ਅਤੇ ਉਨ੍ਹਾਂ ਨੂੰ ਪੰਜਾਬੀ ਇਹ ਕਹਾਵਤ ਕਿ ‘ਦੂਸਰੇ ਦੇ ਘਰ ਲੱਗੀ ਅੱਗ ਬਸੰਤਰ ਜਾਪਦੀ ਹੈ ਅਤੇ ਜਦੋਂ ਆਪਣੇ ਘਰ ਅੱਗ ਲੱਗਦੀ ਹੈ, ਤਾਂ ਅੱਗ ਜਾਪਦੀ ਹੈ’ ਹੁਣ ਜਦੋਂ ਇਨ੍ਹਾਂ ਦੇ ਸ੍ਰੀ ਲੈਨਨ ਦੇ ਬੁੱਤ ਤੋੜ ਦਿੱਤੇ ਗਏ ਹਨ, ਤਾਂ ਹੁਣ ਇਹ ਬੈਗਾਨੀ ਤੇ ਆਪਣੀ ਅੱਗ ਸੰਬੰਧੀ ਕੀ ਮਹਿਸੂਸ ਕਰ ਰਹੇ ਹਨ । ਇਸ ਬਾਰੇ ਜਨਤਕ ਤੌਰ ਤੇ ਆਪਣੀਆ ਆਤਮਾਵਾਂ ਤੋਂ ਉੱਠੀ ਆਵਾਜ਼ ਨੂੰ ਜ਼ਰੂਰ ਜਾਣੂ ਕਰਵਾਉਣ, ਤਾਂ ਕਿ ਕਿਸੇ ਵੀ ਸਮੇਂ, ਕਿਸੇ ਵੀ ਕੌਮ, ਕਿਸੇ ਵੀ ਵਰਗ ਨਾਲ ਹੋਣ ਵਾਲੇ ਹਕੂਮਤੀ ਜ਼ਬਰ-ਜੁਲਮ ਦੀ ਮਨੁੱਖੀ ਤਕਲੀਫ਼ ਦਾ ਸਭਨਾ ਨੂੰ ਸਦਾ ਅਹਿਸਾਸ ਰਹੇ ਅਤੇ ਕੋਈ ਵੀ ਤਾਕਤ ਦੇ ਨਸ਼ੇ ਵਿਚ ਅਜਿਹੇ ਸਮੇਂ ਨਾ ਤਾਂ ਜ਼ਾਬਰਾਂ ਦੀ ਮਦਦ ਕਰੇ ਅਤੇ ਨਾ ਹੀ ਖੁਸ਼ੀ ਦਾ ਇਜ਼ਹਾਰ ਕਰ ਸਕੇ ।

About The Author

Related posts

Leave a Reply

Your email address will not be published. Required fields are marked *