Select your Top Menu from wp menus
Header
Header
ਤਾਜਾ ਖਬਰਾਂ

ਕਾਨੂੰਨੀ ਤੌਰ ‘ਤੇ ‘ਸਜ਼ਾ-ਯਾਫਤਾ’ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੋਸ਼ਣ ਮਿਸ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਅਤਿ ਸ਼ਰਮਨਾਕ : ਮਾਨ

ਕਾਨੂੰਨੀ ਤੌਰ ‘ਤੇ ‘ਸਜ਼ਾ-ਯਾਫਤਾ’ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੋਸ਼ਣ ਮਿਸ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 22 ਨਵੰਬਰ ( ) “ਜਦੋਂ ਸਮੁੱਚੀ ਦੁਨੀਆਂ ਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਹੈ ਕਿ ਮਿਸ ਜਗੀਰ ਕੌਰ ਨੇ ਆਪਣੀ ਧੀ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਨੂੰ ਇਕ ਡੂੰਘੀ ਸਾਜਿ਼ਸ ਰਾਹੀ ਖਤਮ ਕਰਵਾਕੇ ਦੋਹਰਾ ਕਤਲ ਕਰਵਾਇਆ ਹੈ । ਜੋ ਕਾਨੂੰਨੀ ਤੌਰ ਤੇ ਸਜ਼ਾ-ਯਾਫਤਾ ਵੀ ਹੈ, ਇਖ਼ਲਾਕੀ ਤੇ ਧਾਰਮਿਕ ਤੌਰ ਤੇ ਵੀ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਕਰਨ ਦੀ ਦੋਸ਼ੀ ਹੈ, ਉਸ ਦਾਗੀ ਮਿਸ ਜਗੀਰ ਕੌਰ ਨੂੰ ਬਾਦਲ ਪਰਿਵਾਰ ਨੇ ਫਿਰ ਤੋ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਐਲਾਨਣ ਦੀ ਜਿਥੇ ਅਤਿ ਸ਼ਰਮਨਾਕ ਕਾਰਵਾਈ ਕੀਤੀ ਹੈ, ਉਥੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਇਖ਼ਲਾਕ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ ਕਿ ਇਹ ਆਗੂ ਕਿੰਨੇ ਨਿਘਾਰ ਵੱਲ ਚਲੇ ਗਏ ਹਨ, ਜਿਨ੍ਹਾਂ ਨੇ ਇਹ ਨਿਯੁਕਤੀ ਕਰਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੱਡਮੁੱਲੀ ਮਹਾਨਤਾ ਨੂੰ ਵੀ ਜਾਣਬੁੱਝ ਕੇ ਨਜ਼ਰ ਅੰਦਾਜ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵੱਲੋਂ ਮਿਸ ਜਗੀਰ ਕੌਰ ਵਰਗੀ ਕਾਨੂੰਨੀ ਅਤੇ ਇਖ਼ਲਾਕੀ ਤੌਰ ਤੇ ਦੋਸ਼ੀ ਨੂੰ ਇਸਤਰੀ ਅਕਾਲੀ ਦਲ ਬਾਦਲ ਦੀ ਪ੍ਰਧਾਨ ਨਿਯੁਕਤ ਕਰਨ ਦੀ ਵੱਡੀ ਗੁਸਤਾਖੀ ਕਰਨ ਉਤੇ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਨੂੰ ਅਤਿ ਸ਼ਰਮਨਾਕ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਮਿਸ ਜਗੀਰ ਕੌਰ ਨੇ ਆਪਣੀ ਧੀ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਨੂੰ ਖ਼ਤਮ ਕਰਵਾਉਣ ਦੇ ਅਮਲ ਕੀਤੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕੋਲ ਖੜ੍ਹੇ ਕਾਹਲੀ-ਕਾਹਲੀ ਵਿਚ ਸੰਸਕਾਰ ਕਰਵਾ ਦਿੱਤਾ । ਫਿਰ ਤੜਕੇ ਸਵੇਰੇ ਹੀ ਉਨ੍ਹਾਂ ਦੇ ਫੁੱਲ ਅਤੇ ਸਵਾਹ ਨੂੰ ਇਕੱਤਰ ਕਰਕੇ ਹਨ੍ਹੇਰੇ ਵਿਚ ਹੀ ਕਿਸੇ ਅਣਦੱਸੀ ਥਾਂ ਤੇ ਜਲ ਪ੍ਰਵਾਹ ਕਰ ਦਿੱਤੇ । ਫਿਰ ਉਸ ਧੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਵੀ ਇਸ ਕਰਕੇ ਨਹੀਂ ਹੋਣ ਦਿੱਤਾ ਤਾਂ ਕਿ ਉਸਦੇ ਪੇਟ ਵਿਚ ਪਲ ਰਹੇ ਬੱਚੇ ਦਾ ਡੀ.ਐਨ.ਏ. ਸਾਹਮਣੇ ਨਾ ਆ ਜਾਵੇ ਕਿ ਉਸ ਬੱਚੇ ਦਾ ਬਾਪ ਕੌਣ ਹੈ । ਅਜਿਹਾ ਗੈਰ-ਕਾਨੂੰਨੀ ਅਮਲ ਕਰਕੇ ਮਿਸ ਜਗੀਰ ਕੌਰ, ਸ. ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਇਸ ਸੰਬੰਧ ਵਿਚ ਹੋਏ ਕਤਲ ਦੇ ਸਭ ਸਬੂਤ ਖ਼ਤਮ ਕਰ ਦਿੱਤੇ। ਜਿਨ੍ਹਾਂ ਉਤੇ ਆਈ.ਪੀ.ਸੀ. ਦੀ ਧਾਰਾ 201 ਅਧੀਨ ਕਾਨੂੰਨ ਨੂੰ ਕਾਰਵਾਈ ਕਰਨੀ ਬਣਦੀ ਹੈ । ਇਸ ਕਾਰਵਾਈ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਮਿਸ ਜਗੀਰ ਕੌਰ ਦੀ ਧੀ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਦਾ ਯੋਜਾਨਬੰਧ ਢੰਗ ਨਾਲ ਕਤਲ ਹੋਇਆ ਸੀ । ਫਿਰ ਮਿਸ ਜਗੀਰ ਕੌਰ ਜਿਥੇ ਇਸ ਕਤਲ ਦੇ ਮਾਮਲੇ ਵਿਚ ਸਜ਼ਾ-ਯਾਫਤਾ ਹੈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਧੀਨ ‘ਕੁੜੀਮਾਰ’ ਦੇ ਦੋਸ਼ ਅਧੀਨ ਸਿੱਖ ਕੌਮ ਦੀ ਵੀ ਦੋਸ਼ੀ ਹੈ । ਫਿਰ ਵੀ ਅਜਿਹੀ ਦਾਗੀ ਮਿਸ ਜਗੀਰ ਕੌਰ ਨੂੰ ਬਾਦਲ ਦਲ ਵੱਲੋ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਐਲਾਨ ਕੇ ਕਿਹੜੀਆਂ ਸਿੱਖ ਰਵਾਇਤਾ, ਸੋਚ ਅਤੇ ਇਨਸਾਨੀ ਕਦਰਾ-ਕੀਮਤਾ ਦੀ ਰਾਖੀ ਕੀਤੀ ਜਾ ਰਹੀ ਹੈ ?

ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਵੀ ਸਾਡਾ ਫਰਜ ਬਣਦਾ ਹੈ ਕਿ ਸਵਰਗਵਾਸੀ ਮਾਸਟਰ ਤਾਰਾ ਸਿੰਘ ਜੀ ਵੱਲੋ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਥਾਪਿਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਸਾਡੇ ਕੋਲ ਲੰਮੇ ਸਮੇਂ ਤੋਂ ਨਿਰਵਿਘਨ ਕੌਮੀ ਅਤੇ ਸਿਆਸੀ ਕਾਰਵਾਈਆਂ ਕਰਦਾ ਆ ਰਿਹਾ ਸੀ । ਮਿਸ ਜਗੀਰ ਕੌਰ ਨੇ ਆਪਣੀ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਸੇਵਾ ਕਾਲ ਸਮੇਂ ਬਾਦਲ ਪਰਿਵਾਰ ਦੇ ਮੰਦਭਾਵਨਾ ਭਰੀ ਸੋਚ ਨੂੰ ਪੂਰਨ ਕਰਦਿਆ ਸਾਡੇ ਇਸ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫ਼ਤਰ ਨੂੰ ਜ਼ਬਰੀ ਢਹਿ-ਢੇਰੀ ਹੀ ਨਹੀਂ ਕਰਵਾਇਆ, ਬਲਕਿ ਮੇਰੇ ਅਤੇ ਮੇਰੇ ਸਾਥੀਆਂ ਉਤੇ 5 ਦੇਸ਼ਧ੍ਰੋਹੀ ਦੇ ਕੇਸ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ ਅਤੇ ਕੇਦਰੀ ਵਿਜਾਰਤ ਵਿਚ ਵਜ਼ੀਰ ਸ. ਅਰਜਨ ਸਿੰਘ ਨੂੰ ਕਹਿਕੇ ਦਰਜ ਕਰਵਾਏ ਅਤੇ ਸਾਨੂੰ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਕੇ ਤਸੱਦਦ ਕੀਤਾ ਗਿਆ । ਜੇਲ੍ਹ ਵਿਚ ਸਾਡੇ ਨਾਲ ਤੀਸਰੇ ਦਰਜੇ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀਆ ਕਾਰਵਾਈਆ ਕਰਦੇ ਹੋਏ ਸਰੀਰਕ ਅਤੇ ਮਾਨਸਿਕ ਤੌਰ ਤੇ ਜ਼ਬਰ-ਜੁਲਮ ਕੀਤੇ ਗਏ । ਸ. ਮਾਨ ਨੇ ਇਖਲਾਕੀ ਕਦਰਾ-ਕੀਮਤਾ ਅਤੇ ਗੁਰੂ ਸਾਹਿਬਾਨ ਵੱਲੋ ਵੱਡੀਆਂ ਕੁਰਬਾਨੀਆ ਦੇ ਕੇ ਕਾਇਮ ਕੀਤੀ ਗਈ ਸੱਚ-ਹੱਕ ਦੀ ਕੌਮੀ ਸੋਚ ਦੇ ਬਿਨ੍ਹਾਂ ਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋ ਮਿਸ ਜਗੀਰ ਕੌਰ ਵਰਗੀ ਦਾਗੀ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਉਣ ਦੇ ਕੀਤੇ ਗਏ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲਾਂ ਉਤੇ ਜੇਕਰ ਮੁੜ ਵਿਚਾਰ ਕਰ ਸਕਣ ਤਾਂ ਇਹ ਬਿਹਤਰ ਹੋਵੇਗਾ, ਵਰਨਾ ਸਿੱਖ ਕੌਮ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਣ ਵਾਲੇ ਕੌਮੀ ਤੇ ਇਖ਼ਲਾਕ ਵਿਰੋਧੀ ਫੈਸਲਿਆ ਲਈ ਕੌਮੀ ਕਚਹਿਰੀ ਵਿਚ ਖੜ੍ਹਾ ਕਰਨ ਤੋ ਬਿਲਕੁਲ ਵੀ ਨਹੀਂ ਝਿਜਕੇਗੀ ਅਤੇ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਹੋਰ ਵੀ ਗੁੰਝਲਦਾਰ ਨਾ ਬਣੇ ਉਸ ਲਈ ਇਸ ਕੀਤੇ ਗਏ ਕੌਮ ਵਿਰੋਧੀ ਫੈਸਲੇ ਉਤੇ ਮੁੜ ਵਿਚਾਰ ਕਰਨਾ ਪਵੇਗਾ ।

About The Author

Related posts

Leave a Reply

Your email address will not be published. Required fields are marked *