ਕਾਕਾ ਸੁਖਦੀਪ ਸਿੰਘ ਸਹਿਜੜਾ ਦੀ ਹੋਈ ਅਚਾਨਕ ਮੌਤ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ
ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਬਰਨਾਲਾ ਜਿ਼ਲ੍ਹੇ ਦੇ ਪਿੰਡ ਸਹਿਜੜਾ ਦੇ ਬਜੁਰਗ ਸ. ਜੋਰਾ ਸਿੰਘ ਦੇ ਛੋਟੇ ਸਪੁੱਤਰ ਕਾਕਾ ਸੁਖਦੀਪ ਸਿੰਘ (30) ਸਾਲ ਬੀਤੇ ਦਿਨੀਂ ਅਚਾਨਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਹਿਜੜਾ ਪਰਿਵਾਰ ਨੂੰ ਬਹੁਤ ਹੀ ਅਕਹਿ ਅਤੇ ਅਸਹਿ ਘਾਟਾ ਪੈਣ ਦੇ ਨਾਲ-ਨਾਲ ਮਨ-ਆਤਮਾ ਨੂੰ ਡੂੰਘਾਂ ਦੁੱਖ ਪਹੁੰਚਿਆ ਹੈ । ਇਸ ਹੋਈ ਅਚਾਨਕ ਮੌਤ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਪਾਰਟੀ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਦਰਸ਼ਨ ਸਿੰਘ ਮੰਡੇਰ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਅੰਮ੍ਰਿਤਪਾਲ ਸਿੰਘ ਛੰਦੜਾ, ਹਰਜੀਤ ਸਿੰਘ ਸਜੂਮਾ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਹਰਭਜਨ ਸਿੰਘ ਕਸ਼ਮੀਰੀ, ਬਲਕਾਰ ਸਿੰਘ ਭੁੱਲਰ ਆਦਿ ਆਗੂਆਂ ਨੇ ਪਰਿਵਾਰ ਦੇ ਦੁੱਖ ਵਿਚ ਸਰੀਕ ਹੁੰਦੇ ਹੋਏ ਜਿਥੇ ਡੂੰਘੀ ਹਮਦਰਦੀ ਪ੍ਰਗਟ ਕੀਤੀ, ਉਥੇ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਕਿਹਾ ਕਿ ਇਹ ਉਪਰੋਕਤ ਸ. ਜੋਰਾ ਸਿੰਘ ਸਹਿਜੜਾ ਦਾ ਪਰਿਵਾਰ ਸੰਸਕਾਰਿਤ ਤੌਰ ਤੇ ਹੀ ਪੰਥਕ ਖਿਆਲਾ ਦੇ ਧਾਰਨੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮੁੱਚਾ ਪਰਿਵਾਰ ਕੱਟੜ ਪੈਰੋਕਾਰ ਹੈ । ਜਦੋਂ ਵੀ ਪਾਰਟੀ ਨੇ ਕੋਈ ਪ੍ਰੋਗਰਾਮ ਦਿੱਤਾ ਤਾਂ ਸ. ਜੋਰਾ ਸਿੰਘ ਤੇ ਉਸਦੇ ਬੱਚਿਆ ਜਗਤਾਰ ਸਿੰਘ ਸਹਿਜੜਾ ਅਤੇ ਮ੍ਰਿਤਕ ਕਾਕਾ ਸੁਖਦੀਪ ਸਿੰਘ ਅਤੇ ਇਥੋਂ ਤੱਕ ਬੀਬੀਆਂ ਵੀ ਵੱਧ ਚੜ੍ਹਕੇ ਯੋਗਦਾਨ ਪਾਉਦੀਆ ਰਹੀਆ ਹਨ । ਅਸੀਂ ਇਨ੍ਹਾਂ ਦੇ ਇਸ ਪੀੜ੍ਹਾਂ ਵਿਚ ਪੂਰੀ ਤਰ੍ਹਾਂ ਸਰੀਕ ਹੁੰਦੇ ਹੋਏ ਜਿਥੇ ਅਰਦਾਸ ਕਰਦੇ ਹਾਂ, ਉਥੇ ਇਸ ਪਰਿਵਾਰ ਦੇ ਹਰ ਦੁੱਖ-ਸੁੱਖ ਵਿਚ ਸਾਮਿਲ ਹੋਣ ਨੂੰ ਪਹਿਲਾ ਵੀ ਫ਼ਖਰ ਮਹਿਸੂਸ ਕਰਦੇ ਸੀ ਅਤੇ ਅੱਗੋ ਲਈ ਵੀ ਇਹ ਸਾਂਝ ਇਸੇ ਤਰ੍ਹਾਂ ਜਾਰੀ ਰੱਖਾਂਗੇ ।”
ਕਾਕਾ ਸੁਖਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸਹਿਜੜਾ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਵਿਖੇ ਸ੍ਰੀ ਸਹਿਜ ਪਾਠ ਜੀ ਆਰੰਭ ਕਰ ਦਿੱਤੇ ਹਨ, ਜਿਨ੍ਹਾਂ ਦਾ ਭੋਗ ਸਮਾਗਮ ਸਹਿਜੜਾ ਪਿੰਡ ਦੇ ਗੁਰੂਘਰ ਵਿਖੇ ਮਿਤੀ 14 ਅਗਸਤ ਦਿਨ ਸੁਕਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਪੈਣਗੇ । ਕਰੋਨਾ ਮਹਾਮਾਰੀ ਦੀ ਬਦੌਲਤ ਸੀਨੀਅਰ ਲੀਡਰਸਿ਼ਪ ਹੀ ਇਸ ਭੋਗ ਸਮਾਗਮ ਵਿਚ ਪਹੁੰਚੇਗੀ ਅਤੇ ਜੋ ਨਜਦੀਕ ਦੇ ਜਥੇਦਾਰ ਹਨ, ਉਹ ਵੀ ਹਾਜਰੀ ਲਗਵਾਉਣਗੇ ।

Webmaster
Lakhvir Singh
Shiromani Akali Dal (Amritsar)
9781-222-567