ਕਾਕਾ ਅਰੂਸ ਸਿੰਘ ਨੂੰ ਸ. ਮਾਨ ਨੇ ਭੋਗ ਉਪਰੰਤ ਸਰਧਾ ਦੇ ਫੁੱਲ ਭੇਟ ਕੀਤੇ
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੇਵਾਦਾਰ ਵੱਜੋਂ ਲਗਭਗ 2 ਦਹਾਕਿਆ ਤੋਂ ਕੰਮ ਕਰ ਰਹੇ ਸ੍ਰੀ ਦੀਪਕ ਸਿੰਘ ਪਵਾਰ ਦੇ ਮਾਸੂਮ ਬੇਟੇ ਅਰੂਸ ਸਿੰਘ ਪਵਾਰ ਦੀ ਹੋਈ ਮੌਤ ਤੇ ਸਮੁੱਚੀ ਪਾਰਟੀ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ । ਅੱਜ ਕਿਲ੍ਹਾ ਸ. ਹਰਨਾਮ ਸਿੰਘ ਫ਼ਤਹਿਗੜ੍ਹ ਸਾਹਿਬ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਚ ਇਸ ਬੱਚੇ ਦੀ ਨਮ੍ਰਿਤ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ । ਇਸ ਸਮੇਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਸੁਬੋਧਨ ਕਰਦਿਆ ਕਿਹਾ ਕਿ ਸ੍ਰੀ ਦੀਪਕ ਸਿੰਘ ਛੋਟੀ ਉਮਰ ਤੋਂ ਲੈਕੇ ਮੇਰੇ ਪਰਿਵਾਰ ਅਤੇ ਪਾਰਟੀ ਲਈ ਨਿਰਸਵਾਰਥ ਕੰਮ ਕਰਦੇ ਆ ਰਹੇ ਹਨ । ਇਕ ਸਾਲ ਪਹਿਲਾ ਗੁਰੂ ਮਹਾਰਾਜ ਨੇ ਇਨ੍ਹਾਂ ਨੂੰ ਪੁੱਤਰ ਦੀ ਦਾਤ ਬਖਸੀ ਸੀ । ਇਸਦੇ ਮਾਸੂਮ ਬੱਚੇ ਅਰੂਸ ਸਿੰਘ ਨੂੰ ਦਿਲ ਦੀ ਬਿਮਾਰੀ ਨੇ ਘੇਰ ਲਿਆ, ਜਿਸਦੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚ ਲੰਮਾਂ ਸਮਾਂ ਯਤਨ ਕੀਤੇ ਗਏ । ਕੁਝ ਦਿਨ ਪਹਿਲਾ ਇਸ ਬੱਚੇ ਦੇ ਦਿਲ ਦਾ ਆਪ੍ਰੇਸ਼ਨ ਹੋਇਆ । ਪਰ ਗੁਰੂ ਮਹਾਰਾਜ ਨੂੰ ਇਹ ਸਭ ਕੁਝ ਮਨਜੂਰ ਨਹੀਂ ਸੀ । ਇਹ ਬੱਚਾ ਇਸ ਗੰਭੀਰ ਬਿਮਾਰੀ ਦਾ ਟਾਕਰਾ ਕਰਦਾ ਸਾਥੋ ਸਦਾ ਲਈ ਵਿਛੜ ਗਿਆ । ਜਿਸਦਾ ਮੈਨੂੰ ਦਿੱਲੋਂ ਬਹੁਤ ਜਿਆਦਾ ਅਫ਼ਸੋਸ ਹੈ । ਮੈਂ ਸਮਝਦਾ ਹਾਂ ਕਿ ਮੇਰੇ ਤੋਂ ਵੱਧ ਇਸ ਬੱਚੇ ਦੇ ਮਾਂ-ਬਾਪ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ, ਜਿਸ ਨੂੰ ਸ਼ਾਇਦ ਇਹ ਸਾਰੀ ਉਮਰ ਨਾ ਭੁਲਾ ਸਕਣ । ਸ. ਮਾਨ ਨੇ ਆਪਣੇ ਸਰਧਾਜ਼ਲੀ ਸ਼ਬਦਾਂ ਵਿਚ ਪ੍ਰਮਾਤਮਾ ਤੋਂ ਬੱਚੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆ ਅੱਗੇ ਕਿਹਾ ਕਿ ਮੈਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਪਰਿਵਾਰ ਨਾਲ ਹਰ ਸਮੇਂ ਨਾਲ ਖੜ੍ਹਨ ਦਾ ਪ੍ਰਣ ਕਰਦੇ ਹਾਂ ।
ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਅਕਾਸਦੀਪ ਸਿੰਘ ਦੇ ਜਥੇ ਨੇ ਰਸਭਿੰਨਾਂ ਅਤੇ ਬੈਰਾਗਮਈ ਕੀਰਤਨ ਕੀਤਾ । ਸ੍ਰੀ ਸਹਿਜ ਪਾਠ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਭਾਈ ਹਰਪ੍ਰੀਤ ਸਿੰਘ ਨੇ ਨਿਭਾਈ । ਇਸ ਮੌਕੇ ਐਡਵੋਕੇਟ ਸ. ਕਰਨਰਾਜ ਸਿੰਘ ਨੇ ਹੁਕਮਨਾਮਾ ਪੜ੍ਹਿਆ । ਸਟੇਜ ਸਕੱਤਰ ਦੀ ਸੇਵਾ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਨੇ ਨਿਭਾਈ । ਇਸ ਭੋਗ ਸਮਾਗਮ ਦੌਰਾਨ ਪਾਰਟੀ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਅਤੇ ਸੁਰਜੀਤ ਸਿੰਘ ਕਾਲਾਬੂਲਾ, ਗੁਰਜੰਟ ਸਿੰਘ ਕੱਟੂ, ਵਰਕਿੰਗ ਕਮੇਟੀ ਮੈਂਬਰ ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਘੇੜਾ, ਲਖਵੀਰ ਸਿੰਘ ਕੋਟਲਾ, ਧਰਮ ਸਿੰਘ ਕਲੌੜ, ਗੁਰਮੁੱਖ ਸਿੰਘ ਸਮਸਪੁਰ, ਸੁਖਦੇਵ ਸਿੰਘ ਗੱਗੜਵਾਲ, ਸੁਰਜੀਤ ਸਿੰਘ ਅਰਾਈਆਵਾਲਾ, ਗੁਰਦੀਪ ਸਿੰਘ ਢੁੱਡੀ, ਪ੍ਰਗਟ ਸਿੰਘ ਮੱਖੂ, ਜਸਵੰਤ ਸਿੰਘ ਚੀਮਾਂ, ਕੁਲਦੀਪ ਸਿੰਘ ਪਹਿਲਵਾਨ, ਵਰਿੰਦਰ ਸਿੰਘ ਸੇਖੋ, ਬਿੱਟੂ ਸੰਘੇੜਾ, ਨਵਦੀਪ ਬਾਜਵਾ, ਹਿੰਮਤ ਸਿੰਘ ਰਾਵਤ, ਲਲਿਤ ਮੋਹਨ ਸਿੰਘ, ਦਲਵਿੰਦਰ ਸਿੰਘ, ਰਾਕੇਸ ਸਿੰਘ ਪਟੇਲ, ਸਤਨਾਮ ਸਿੰਘ ਸੱਤਾ ਆਦਿ ਆਗੂ ਹਾਜ਼ਰ ਸਨ ।