Verify Party Member
Header
Header
ਤਾਜਾ ਖਬਰਾਂ

ਕਸ਼ਮੀਰ ਵਿਚ ਹੁਰੀਅਤ ਕਾਨਫਰੰਸ, ਨੈਸ਼ਨਲ ਕਾਨਫਰੰਸ, ਪੀ.ਡੀ.ਪੀ. ਅਤੇ ਹੋਰ ਕਸ਼ਮੀਰੀ ਆਗੂਆਂ ਨੂੰ ਕਿਥੇ ਰੱਖਿਆ ਹੈ, ਕਿਹੜੇ ਹਾਲਾਤਾਂ ‘ਚ ਰੱਖਿਆ ਹੈ, ਜਾਣਕਾਰੀ ਦਿੱਤੀ ਜਾਵੇ ? : ਮਾਨ

ਕਸ਼ਮੀਰ ਵਿਚ ਹੁਰੀਅਤ ਕਾਨਫਰੰਸ, ਨੈਸ਼ਨਲ ਕਾਨਫਰੰਸ, ਪੀ.ਡੀ.ਪੀ. ਅਤੇ ਹੋਰ ਕਸ਼ਮੀਰੀ ਆਗੂਆਂ ਨੂੰ ਕਿਥੇ ਰੱਖਿਆ ਹੈ, ਕਿਹੜੇ ਹਾਲਾਤਾਂ ‘ਚ ਰੱਖਿਆ ਹੈ, ਜਾਣਕਾਰੀ ਦਿੱਤੀ ਜਾਵੇ ? : ਮਾਨ

ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਇਥੋਂ ਦੇ ਸਭ ਅੰਗਰੇਜ਼ੀ, ਪੰਜਾਬੀ ਅਖਬਾਰ ਅਤੇ ਹਕੂਮਤ ਇਹ ਦਾਅਵੇ ਕਰ ਰਹੇ ਹਨ ਕਿ ਕਸ਼ਮੀਰ ਵਿਚ ਸਭ ਅੱਛਾ ਹੈ ਅਤੇ ਸਥਿਤੀ ਕਾਬੂ ਵਿਚ ਹੈ । ਜੇਕਰ ਉਥੇ ਸਭ ਅਮਨ-ਚੈਨ ਹੈ ਤਾਂ ਉਪਰੋਕਤ ਕਸ਼ਮੀਰ ਦੀਆਂ ਮੁੱਖ ਪਾਰਟੀਆ ਅਤੇ ਸੰਸਥਾਵਾਂ ਦੇ ਹਰਮਨ ਪਿਆਰੇ ਆਗੂਆਂ ਨੂੰ ਮੋਦੀ ਹਕੂਮਤ ਨੇ ਕਿਹੜੇ ਗੁਪਤ ਸਥਾਨਾਂ ਤੇ ਨਜ਼ਰ ਬੰਦ ਕੀਤਾ ਹੋਇਆ ਹੈ, ਜਿਥੇਕਿ ਉਨ੍ਹਾਂ ਨਾਲ ਸਾਡਾ ਸੰਪਰਕ ਨਹੀਂ ਹੋ ਰਿਹਾ ਫਿਰ ਅਜਿਹੇ ਹਾਲਾਤਾਂ ਨੂੰ ਅਮਨ-ਚੈਨ ਵਾਲੇ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿਆਸੀ ਆਗੂਆਂ ਅਤੇ ਉਨ੍ਹਾਂ ਧਿਰਾਂ ਜੋ ਕਸ਼ਮੀਰੀਆਂ ਦੀ ਨਬਜ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹੋਏ ਉਨ੍ਹਾਂ ਦੇ ਹੱਕਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਅਤੇ ਸੰਘਰਸ਼ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ, ਉਨ੍ਹਾਂ ਆਗੂਆਂ ਨੂੰ ਕਿਹੋ ਜਿਹੇ ਸਥਾਨਾਂ ਉਤੇ ਅਤੇ ਕਿਹੜੇ ਹਾਲਾਤਾਂ ਵਿਚ ਰੱਖਣ ਦੀ ਜਾਣਕਾਰੀ, ਦੀ ਮੰਗ ਕਰਦੇ ਹੋਏ ਅਤੇ ਮੋਦੀ ਹਕੂਮਤ ਦੇ ਨਾਦਰਸ਼ਾਹੀ ਅਤੇ ਹਿਟਲਰੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਦੇ ਹਾਲਾਤ ਸੁਖਾਵੇ ਹੁੰਦੇ ਤਾਂ ਹੁਰੀਅਤ ਕਾਨਫਰੰਸ, ਪੀ.ਡੀ.ਪੀ, ਨੈਸ਼ਨਲ ਕਾਨਫਰੰਸ ਅਤੇ ਹੋਰ ਸਿਆਸੀ, ਸਮਾਜਿਕ ਸੰਸਥਾਵਾਂ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਨੂੰ ਕਦੀ ਵੀ ਗੁਪਤ ਸਥਾਨਾਂ ਉਤੇ ਨਾ ਤਾਂ ਨਜ਼ਰ ਬੰਦ ਕੀਤਾ ਹੁੰਦਾ ਅਤੇ ਨਾ ਹੀ ਉਨ੍ਹਾਂ ਨੂੰ ਬਾਕੀ ਮੁਲਕ ਨਿਵਾਸੀਆ ਨਾਲੋ ਸੰਪਰਕ ਤੋੜਨ ਦੀ ਗੁਸਤਾਖੀ ਕਰਨੀ ਪੈਦੀ । ਸ. ਮਾਨ ਨੇ ਮੰਗ ਕੀਤੀ ਕਿ ਸ੍ਰੀ ਗਿਲਾਨੀ, ਮੀਰਵਾਈਜ਼, ਸ੍ਰੀ ਮਲਿਕ, ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ ਆਦਿ ਵਰਗੇ ਉਥੋਂ ਦੇ ਆਗੂਆਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਅਤੇ ਇਨਸਾਨੀ ਬਿਨ੍ਹਾਂ ਤੇ ਮੁਲਾਕਾਤ ਕਰਨ ਦਾ ਚਾਹਵਾਨ ਹੈ । ਉਨ੍ਹਾਂ ਦਾ ਥਹੁਪਤਾ ਦੱਸਣ ਦੇ ਨਾਲ-ਨਾਲ ਉਨ੍ਹਾਂ ਦੇ ਸੰਬੰਧੀਆਂ ਅਤੇ ਹੋਰਨਾਂ ਆਗੂਆਂ ਨੂੰ ਮੁਲਾਕਾਤਾਂ ਕਰਨ ਅਤੇ ਸੰਪਰਕ ਬਣਾਉਣ ਦੀ ਜਮਹੂਰੀਅਤ ਢੰਗਾਂ ਰਾਹੀ ਆਗਿਆ ਦਿੱਤੀ ਜਾਵੇ ਨਾ ਕਿ ਸਮੁੱਚੇ ਮੁਲਕ ਨਿਵਾਸੀਆ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਕੇ ਹੋਰ ਗੁੰਮਰਾਹ ਕੀਤਾ ਜਾਵੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *