Verify Party Member
Header
Header
ਤਾਜਾ ਖਬਰਾਂ

ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਵੱਲੋਂ ਦਿੱਤੀ ਸ਼ਹਾਦਤ ਨੂੰ ਭੁੱਲਕੇ, ਹਿੰਦੂਤਵ ਮੋਦੀ ਹਕੂਮਤ ਵੱਲੋਂ ਮੁਸਲਿਮ-ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨਾ ਸ਼ਰਮਨਾਕ : ਮਾਨ

ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਵੱਲੋਂ ਦਿੱਤੀ ਸ਼ਹਾਦਤ ਨੂੰ ਭੁੱਲਕੇ, ਹਿੰਦੂਤਵ ਮੋਦੀ ਹਕੂਮਤ ਵੱਲੋਂ ਮੁਸਲਿਮ-ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨਾ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 26 ਅਕਤੂਬਰ ( ) “ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਉਤੇ ਅਮਲ ਕਰਦੇ ਹੋਏ, ਜਿਨ੍ਹਾਂ ਕਸ਼ਮੀਰੀ ਪੰਡਿਤਾਂ ਦਾ ਉਸ ਸਮੇਂ ਦੀ ਮੁਗਲ ਹਕੂਮਤ ਕਤਲੇਆਮ ਕਰਕੇ ਉਨ੍ਹਾਂ ਨੂੰ ਸਦਾ ਲਈ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਸੀ, ਇਸ ਬੇਇਨਸਾਫ਼ੀ ਅਤੇ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਨਾਸਹਾਰਦੇ ਹੋਏ ਗੁਰੂ ਸਾਹਿਬ ਨੇ ਆਪਣੀ ਮਹਾਨ ਸ਼ਹਾਦਤ ਦੇ ਕੇ ਕੇਵਲ ਕਸ਼ਮੀਰੀ ਪੰਡਿਤਾਂ ਦੀ ਹੀ ਰਾਖੀ ਨਹੀਂ ਕੀਤੀ, ਬਲਕਿ ਸਮੁੱਚੀ ਹਿੰਦੂ ਕੌਮ ਲਈ ਇਹ ਵੱਡਾ ਉਦਮ ਕੀਤਾ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੌਜੂਦਾ ਮੋਦੀ ਦੀ ਹਿੰਦੂਤਵ ਹਕੂਮਤ ਵੱਲੋਂ ਮੁਸਲਿਮ ਅਤੇ ਸਿੱਖ ਕੌਮ ਨੂੰ ਊਚੇਚੇ ਤੌਰ ਤੇ ਨਿਸ਼ਾਨਾਂ ਬਣਾਉਦੇ ਹੋਏ ਹਰ ਖੇਤਰ ਵਿਚ ਉਨ੍ਹਾਂ ਉਤੇ ਜ਼ਬਰ ਜੁਲਮ ਵੀ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਵਿਧਾਨਿਕ, ਸਮਾਜਿਕ, ਮਾਲੀ, ਇਖ਼ਲਾਕੀ, ਧਾਰਮਿਕ ਸਭ ਤਰ੍ਹਾਂ ਦੇ ਵਿਤਕਰੇ ਵੀ ਕੀਤੇ ਜਾਂਦੇ ਆ ਰਹੇ ਹਨ । ਇਨ੍ਹਾਂ ਵੱਲੋਂ ਅਜਿਹੀਆ ਕਾਰਵਾਈਆ ਕਰਨਾ ਜਿਥੇ ਅਤਿ ਸ਼ਰਮਨਾਕ ਹੈ, ਉਥੇ ਮਨੁੱਖੀ ਹੱਕਾਂ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਕੁੱਚਲਣ ਵਾਲੀਆ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੀ ਸੈਂਟਰ ਵਿਚ ਕਾਬਜ ਹਿੰਦੂਤਵ ਮੋਦੀ ਹਕੂਮਤ ਦੇ ਘੱਟ ਗਿਣਤੀ ਸਿੱਖ ਕੌਮ ਅਤੇ ਮੁਸਲਿਮ ਕੌਮ ਉਤੇ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜਿਨ੍ਹਾਂ ਨੇ ਮਨੁੱਖਤਾ ਲਈ ਸ਼ਹਾਦਤ ਦਿੱਤੀ, ਉਸ ਨੂੰ ਪਿੱਠ ਦੇ ਕੇ ਉਪਰੋਕਤ ਦੋਵੇ ਕੌਮਾਂ ਨਾਲ ਜ਼ਬਰ-ਜੁਲਮ ਕਰਨ ਅਤੇ ਬੇਇਨਸਾਫ਼ੀਆਂ ਕਰਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਇਨ੍ਹਾਂ ਵੱਲੋਂ ਭੁੱਲ ਜਾਣ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਮਨਮੋਹਨ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ, ਹਰਦੀਪ ਸਿੰਘ ਪੁਰੀ, ਸ. ਅਮਰਿੰਦਰ ਸਿੰਘ, ਸ. ਸੁਖਬੀਰ ਸਿੰਘ ਬਾਦਲ, ਸ. ਗੋਬਿੰਦ ਸਿੰਘ ਲੌਗੋਵਾਲ ਆਦਿ ਗਰੁੱਪ ਨੇ ਆਰ.ਐਸ.ਐਸ. ਅਤੇ ਹਿੰਦੂਤਵਾਂ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਪ੍ਰਵਾਨ ਕਰ ਲਿਆ ਹੈ । ਇਹੀ ਵਜਹ ਹੈ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ 1984 ਵਿਚ ਤਿੰਨ ਮੁਲਕਾਂ ਬਰਤਾਨੀਆ, ਰੂਸ ਅਤੇ ਇੰਡੀਆਂ ਦੀਆਂ ਫ਼ੌਜਾਂ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਕਰਨ ਦੀ ਬਜਰ ਗੁਸਤਾਖੀ ਕੀਤੀ, ਉਥੇ 1947 ਵਿਚ ਵੀ ਇਨ੍ਹਾਂ ਫਿਰਕੂਆਂ ਨੇ ਸਿੱਖ ਕੌਮ ਨਾਲ ਉਨ੍ਹਾਂ ਦੀ ਅਣਖ਼-ਗੈਰਤ ਨੂੰ ਕਾਇਮ ਰੱਖਣ ਦੇ ਵਾਅਦੇ ਕਰਕੇ ਮੁੰਨਕਰ ਹੋ ਗਏ । ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਜਮਾਤਾਂ ਇਸ ਵਿਸ਼ੇ ਤੇ ਇਕੋ ਜਿਹੀ ਮੰਦਭਾਵਨਾ ਭਰੀ ਸੋਚ ਰੱਖਦੇ ਹਨ ।

ਇਸੇ ਮੁਗਲ ਹਕੂਮਤ ਨੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਉਣ ਲਈ ਉਨ੍ਹਾਂ ਤੇ ਜ਼ਬਰ-ਜੁਲਮ ਢਾਹਿਆ ਸੀ। ਗੁਰੂ ਸਾਹਿਬ ਨੇ ਮੁਗਲ ਹਕੂਮਤ ਵਿਰੁੱਧ ਉਪਰੋਕਤ ਜ਼ਬਰ ਜੁਲਮ ਨੂੰ ਮੁੱਖ ਰੱਖਕੇ ਆਪਣੀ ਕੁਰਬਾਨੀ ਦਿੱਤੀ । ਉਨ੍ਹਾਂ ਨੂੰ ਬਹੁਤ ਹੀ ਘਿਣੋਨੇ ਢੰਗ ਰਾਹੀ ਸ਼ਹੀਦ ਕੀਤਾ ਗਿਆ ਸੀ । ਕਿਉਂਕਿ ਸਿੱਖ ਕੌਮ ਅਤੇ ਸਿੱਖ ਧਰਮ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਨਸ਼ਲਕੁਸੀ ਵਿਰੁੱਧ ਲੜਾਈ ਲੜਦਾ ਆ ਰਿਹਾ ਹੈ । ਜਿਸਦੀ ਸੋਚ ਇਨਸਾਨੀਅਤ ਤੇ ਮਨੁੱਖਤਾ ਪੱਖੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬੀਜੇਪੀ-ਆਰ.ਐਸ.ਐਸ. ਅਤੇ ਸੈਂਟਰ ਦੀ ਮੋਦੀ ਹਕੂਮਤ ਨੇ ਸਭ ਵਿਧਾਨਿਕ ਲੀਹਾਂ ਦਾ ਉਲੰਘਣ ਕਰਕੇ ਕਸ਼ਮੀਰ ਵਿਚ ਲਾਗੂ ਕੀਤੇ ਗਏ ਆਰਟੀਕਲ 370 ਅਤੇ 35ਏ ਨੂੰ ਖ਼ਤਮ ਕਰਕੇ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਨੂੰ ਚਖਨਾਚੂਰ ਕਰ ਦਿੱਤਾ ਹੈ । ਮੋਦੀ ਹਿੰਦੂ ਹਕੂਮਤ ਨੇ ਕਸ਼ਮੀਰ ਵਿਚ ਅਫਸਪਾ ਵਰਗੇ ਕਾਲੇ ਕਾਨੂੰਨ ਲਾਗੂ ਕੀਤੇ ਹੋਏ ਹਨ । ਜਿਸ ਅਨੁਸਾਰ ਪੁਲਿਸ ਫੋਰਸ ਕਿਸੇ ਵੀ ਇਨਸਾਨ ਨੂੰ ਬਿਨ੍ਹਾਂ ਨੋਟਿਸ ਦਿੱਤਿਆ ਜਦੋਂ ਚਾਹੁੰਣ ਘਰ ਤੋਂ ਚੁੱਕ ਸਕਦੇ ਹਨ, ਉਸ ਉਤੇ ਤਸੱਦਦ ਢਾਹ ਸਕਦੇ ਹਨ, ਉਸ ਨਾਲ ਜ਼ਬਰ-ਜ਼ਨਾਹ ਕਰ ਸਕਦੇ ਹਨ, ਉਸ ਨੂੰ ਚੁੱਕ ਕੇ ਅਲੋਪ ਕਰ ਸਕਦੇ ਹਨ ਅਤੇ ਜਾਨੋ ਵੀ ਮਾਰ ਸਕਦੇ ਹਨ । ਫਿਰ ਇਨ੍ਹਾਂ ਨੇ ਕਸ਼ਮੀਰ ਅਤੇ ਲਦਾਂਖ ਨੂੰ ਯੂ.ਟੀ. ਬਣਾਕੇ ਕਸ਼ਮੀਰ ਸਟੇਟ ਤੇ ਕਸ਼ਮੀਰੀਆਂ ਨੂੰ ਇਕ ਸਾਜਿ਼ਸ ਰਾਹੀ ਅਲੱਗ-ਥਲੱਗ ਕਰਨ ਦੀ ਗੈਰ-ਜਮਹੂਰੀਅਤ ਕਾਰਵਾਈ ਕੀਤੀ ਹੈ । ਉਥੋਂ ਦੀ ਜਮਹੂਰੀਅਤ ਤਰੀਕੇ ਚੁਣੀ ਗਈ ਵਿਧਾਨ ਸਭਾ ਨੂੰ ਰੱਦ ਕਰ ਦਿੱਤਾ ਹੈ । ਮੁਸਲਿਮ ਲੀਡਰਸਿ਼ਪ ਨੂੰ ਗੈਰ ਕਾਨੂੰਨੀ ਤਰੀਕੇ ਜੇਲ੍ਹਾਂ ਵਿਚ ਜਾਂ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ ਜੋ ਕਿ ਅਜੇ ਵੀ ਜਾਰੀ ਹੈ ।

ਸੁਪਰੀਮ ਕੋਰਟ ਜੋ ਵਿਧਾਨਿਕ ਹੱਕਾਂ, ਲੀਹਾਂ ਦੀ ਰੱਖਿਆ ਕਰਨ ਦੀ ਇਕ ਸੰਸਥਾਂ ਹੈ, ਉਸ ਵੱਲੋਂ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੀਆਂ ਗੈਰ ਵਿਧਾਨਿਕ ਕਾਰਵਾਈਆ ਵਿਰੁੱਧ ਕੋਈ ਅਮਲ ਨਾ ਕਰਨਾ ਹੋਰ ਵੀ ਚਿੰਤਾਜਨਕ ਹੈ । ਸੁਪਰੀਮ ਕੋਰਟ ਜੋ ਵਿਧਾਨ ਦੀ ਰੱਖਿਆ ਕਰਨ ਅਤੇ ਗਾਇਡ ਕਰਨ ਵਾਲੀ ਸੰਸਥਾਂ ਹੈ ਉਸ ਵੱਲੋਂ ਜਿ਼ੰਮੇਵਾਰੀਆਂ ਨਹੀਂ ਨਿਭਾਈਆ ਗਈਆ । ਬੀਤੇ ਕੁਝ ਸਾਲਾਂ ਤੋਂ ਕਸ਼ਮੀਰ ਵਿਚ ਫ਼ੌਜ ਤੇ ਪੈਰਾਮਿਲਟਰੀ ਫੋਰਸਾਂ ਵੱਲੋਂ ਬੇਕਸੂਰ, ਨਿਰਦੋਸ਼ ਕਸ਼ਮੀਰੀਆਂ ਨੂੰ ਵੱਡੀ ਗਿਣਤੀ ਵਿਚ ਰੋਜ਼ਾਨਾ ਮਾਰਿਆ ਜਾ ਰਿਹਾ ਹੈ । ਇਕੱਲੇ ਮੁਸਲਮਾਨ ਹੀ ਇਸ ਜੁਲਮ ਦਾ ਸਾਹਮਣਾ ਨਹੀਂ ਕਰ ਰਹੇ, ਬਲਕਿ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਬਿਲ ਕਲਿਟਨ ਦੀ ਇੰਡੀਆ ਆਮਦ ਤੇ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਨਿਹੱਥੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਫ਼ੌਜ ਨੇ ਮਾਰ ਮੁਕਾ ਦਿੱਤਾ । ਸ੍ਰੀ ਕਲਿਟਨ ਦੀ ਸੈਕਟਰੀ ਆਫ਼ ਸਟੇਟ ਬੀਬੀ ਮੈਡੇਲਿਨ ਅਲਬਰਾਈਟ ਨੇ ਉਪਰੋਕਤ ਸਿੱਖ ਮੌਤਾਂ ਬਾਰੇ ਲਿਖਦੇ ਹੋਏ ਕਿਹਾ ਹੈ ਕਿ ਇਹ ਕਾਰਾ ਇੰਡੀਅਨ ਫ਼ੌਜ ਦਾ ਸੀ । ਉਸ ਸਮੇਂ ਬੀਜੇਪੀ ਦੀ ਵਾਜਪਾਈ ਸਰਕਾਰ ਸੀ । ਅਸੀਂ ਉਸ ਸਮੇਂ ਤੋਂ ਹੀ ਇਨਸਾਫ਼ ਦੀ ਮੰਗ ਕਰਦੇ ਆ ਰਹੇ ਹਾਂ । ਨਾ ਤਾਂ ਸੈਂਟਰ ਸਰਕਾਰ ਅਤੇ ਨਾ ਹੀ ਜੰਮੂ-ਕਸ਼ਮੀਰ ਦੇ ਗਵਰਨਰ ਨੇ ਸਾਨੂੰ ਇਨਸਾਫ਼ ਦਿੱਤਾ । ਅਸੀਂ ਇਸ ਸੰਬੰਧ ਵਿਚ ਨੈਸ਼ਨਲ ਕਮਿਸ਼ਨ ਮਨੁੱਖੀ ਅਧਿਕਾਰ ਦਿੱਲੀ, ਅਮਨੈਸਟੀ ਇੰਟਰਨੈਸ਼ਨਲ, ਯੂ.ਐਨ ਦੇ ਹਿਊਮਨਰਾਈਟਸ ਕਮਿਸ਼ਨ ਨੂੰ ਵੀ ਪਹੁੰਚ ਕਰ ਚੁੱਕੇ ਹਾਂ । ਸਾਡੀਆਂ ਸਭ ਅਪੀਲਾਂ, ਦਲੀਲਾਂ ਨੂੰ ਠੰਡੇ ਬਸਤੇ ਵਿਚ ਪਾ ਰੱਖਿਆ ਹੈ । ਬੀਜੇਪੀ-ਆਰ.ਐਸ.ਐਸ. ਨਰਿੰਦਰ ਮੋਦੀ ਦੇ ਜੁਲਮਾਂ ਤੋਂ ਕਸ਼ਮੀਰੀ, ਸਿੱਖ ਪੀੜ੍ਹਤ ਹਨ । ਅਮਨੈਸਟੀ ਇੰਟਰਨੈਸ਼ਨਲ ਨੇ ਇੰਡੀਆ ਸਰਕਾਰ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਕਿ ਕਸ਼ਮੀਰੀ ਜਾਂ ਸਿੱਖਾਂ ਨੂੰ ਬਾਹਰੋ ਫੰਡ ਆਉਦੇ ਹਨ । ਸਾਡੀ ਪਾਰਟੀ ਨੂੰ ਇਹ ਪੂਰਨ ਭਰੋਸਾ ਹੈ ਕਿ ਜੇਕਰ ਇਸ ਸਮੇਂ ਗੁਰੂ ਤੇਗਬਹਾਦਰ ਸਾਹਿਬ ਹੁੰਦੇ ਤਾਂ ਉਹ ਕਸ਼ਮੀਰੀ, ਮੁਸਲਮਾਨਾਂ ਤੇ ਸਿੱਖਾਂ ਉਤੇ ਹੋ ਰਹੇ ਜ਼ਬਰ ਜੁਲਮਾਂ ਨੂੰ ਮੁੱਖ ਰੱਖਕੇ ਆਪਣੀ ਸ਼ਹਾਦਤ ਦਿੰਦੇ । ਕੀ ਜਮਹੂਰੀਅਤ ਪ੍ਰਕਿਰਿਆ ਵਿਚ ਅੱਜ ਕੌਮਾਂਤਰੀ ਹਿਊਮਨਰਾਈਟਸ ਕਮਿਸ਼ਨ ਮੁਸਲਿਮ ਅਤੇ ਸਿੱਖਾਂ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਸੁਣਵਾਈ ਕਰੇਗਾ ? ਸਾਡੀ ਪਾਰਟੀ ਇਸ ਗੱਲ ਦੀ ਉਡੀਕ ਵਿਚ ਹੈ ਕਿ ਸਮੁੱਚਾ ਸੰਸਾਰ ਇਸ ਹੋ ਰਹੇ ਅਣਮਨੁੱਖੀ ਵਰਤਾਰੇ ਤੋਂ ਜਾਗੇਗਾ ।

ਉਪਰੋਕਤ ਸੋਚ ਨੂੰ ਸ. ਇਮਾਨ ਸਿੰਘ ਮਾਨ ਨੇ ਅੱਗੇ ਵਧਾਉਦੇ ਹੋਏ ਕਿਹਾ ਕਿ ਜੋ ਸੈਂਟਰ ਵੱਲੋਂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ 400ਵੀਂ ਸ਼ਤਾਬਦੀ ਮਨਾਉਣ ਲਈ ਕਮੇਟੀ ਦਾ ਐਲਾਨ ਕੀਤਾ ਹੈ, ਇਹ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇਣ ਅਤੇ ਸਿੱਖ ਧਰਮ ਨੂੰ ਹਿੰਦੂਤਵ ਵਿਚ ਰਲਗਡ ਕਰਨ ਦੀ ਡੂੰਘੀ ਸਾਜਿ਼ਸ ਹੈ । ਇਸੇ ਸੋਚ ਨੂੰ ਲੈਕੇ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਵਾਲੇ ਸਥਾਂਨ ਤੇ ਰਾਮ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ । ਇਹ ਵੀ ਗਲਤ ਕੋਡ ਕੀਤਾ ਗਿਆ ਹੈ ਕਿ ਨਿਹੰਗ ਸਿੰਘਾਂ ਨੇ ਅਯੁੱਧਿਆ ਵਿਚ ਰਾਮ ਲੱਲਾ ਮੰਦਰ ਨੂੰ ਪ੍ਰਵਾਨਗੀ ਦਿੱਤੀ ਹੈ । ਸ੍ਰੀ ਨਰਿੰਦਰ ਮੋਦੀ ਨੇ ਸਿੱਖ ਧਰਮ ਨੂੰ ਹਿੰਦੂਤਵ ਰੂਪ ਦੇਣ ਅਧੀਨ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿੱਖੀ ਸੀ । ਜਿਸ ਲਈ ਸਿੱਖ ਕੌਮ ਨੂੰ ਬਾਬਰੀ ਮਸਜਿਦ ਢਾਹੁਣ ਦੇ ਅਮਲ ਵਿਚ ਸਾਜ਼ਸੀ ਢੰਗ ਨਾਲ ਜੋੜਿਆ ਜਾ ਰਿਹਾ ਹੈ । ਜਦੋਂ ਨਾਨਕ ਸਾਹਿਬ ਨੇ ਵੇਈ ਨਦੀ ਵਿਚ ਡੁਪਕੀ ਮਾਰੀ ਤਾਂ ਉਨ੍ਹਾਂ ਨੇ ਕਿਹਾ ਸੀ ਨਾ ਅਸੀਂ ਹਿੰਦੂ, ਨਾ ਮੁਸਲਮਾਨ । ਜਦੋਂਕਿ ਗੁਰੂ ਸਾਹਿਬ ਨੇ ਇਹ ਕਹਿਕੇ ‘ਰਾਮ ਰਹੀਮ ਪੁਰਾਨ-ਕੁਰਾਨ ਅਨੇਕ ਕਹੈ ਮਤਿ ਏਕਿ ਨਾ ਮਾਨਿਓ’। ਪਾਕਿਸਤਾਨ ਵਿਚ ਸਥਿਤ ਗੁਰੂਘਰਾਂ ਵਿਚ ਦੋਵੇ ਸਮੇਂ ਅਰਦਾਸ ਹੁੰਦੀ ਹੈ । ਲੇਕਿਨ ਕੁਝ ਮੁਸਲਿਮ ਇਤਿਹਾਸਿਕ ਗੁਰੂਘਰਾਂ ਨੂੰ ਢਾਹਕੇ ਮਸਜਿਦਾਂ ਵਿਚ ਬਦਲਣ ਦੀ ਗੈਰ-ਵਾਜਿਬ ਗੱਲ ਕਰ ਰਹੇ ਹਨ । ਜੋ ਸੈਂਟਰ ਨੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਸੰਬੰਧੀ ਕਮੇਟੀ ਬਣਾਈ ਹੈ, ਉਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਕਈ ਹੋਣਗੇ, ਜਿਨ੍ਹਾਂ ਦਾ ਬੀਜੇਪੀ-ਆਰ.ਐਸ.ਐਸ. ਅਤੇ ਹਿੰਦੂਤਵ ਸੋਚ ਵਾਲਿਆ ਨਾਲ ਸਾਂਝ ਹੈ । ਇਕ ਪਾਸੇ ਬਾਦਲ ਅਕਾਲੀ ਦਲ ਬੀਜੇਪੀ-ਆਰ.ਐਸ.ਐਸ. ਨਾਲ ਸਾਂਝ ਤੋੜਨ ਦਾ ਬਹਾਨਾ ਕਰ ਰਿਹਾ ਹੈ, ਦੂਜੇ ਇਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਦੀ ਕਮੇਟੀ ਵਿਚ ਲਿਆ ਜਾ ਰਿਹਾ ਹੈ । ਹੁਣੇ ਹੀ ਅਕਾਲੀ ਦਲ ਬਾਦਲ ਵੱਲੋਂ ਐਸ.ਜੀ.ਪੀ.ਸੀ. ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਅਲੋਪ ਕਰ ਦਿੱਤਾ ਗਿਆ ਹੈ । ਕੀ ਪਤਾ ਇਹ ਪਾਵਨ ਸਰੂਪ ਬੀਜੇਪੀ-ਆਰ.ਐਸ.ਐਸ.ਦੇ ਫਿਰਕੂਆਂ ਦੇ ਸਪੁਰਦ ਕਰ ਦਿੱਤੇ ਹੋਣ ? ਗੁਰੂ ਤੇਗਬਹਾਦਰ ਸਾਹਿਬ ਨੂੰ ਮਨੁੱਖੀ ਅਧਿਕਾਰਾਂ, ਘੱਟ ਗਿਣਤੀਆਂ ਅਤੇ ਲਤਾੜੇ ਵਰਗਾਂ ਦਾ ਚੈਪੀਅਨ ਆਖਿਆ ਜਾਣਾ ਚਾਹੀਦਾ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਸੈਂਟਰ ਦੇ ਹੁਕਮਰਾਨਾਂ ਵੱਲੋਂ ਮਨਾਉਣ ਦੇ ਕੀਤੇ ਜਾ ਰਹੇ ਅਮਲ ਅਸਲੀਅਤ ਵਿਚ ਸਿੱਖ ਸੋਚ ਵਿਚ ਹਿੰਦੂਤਵ ਸੋਚ ਨੂੰ ਘੁਸਪੈਠ ਕਰਵਾਉਣ ਦੀ ਜਿਥੇ ਸਾਜਿ਼ਸ ਹੈ, ਉਥੇ ਇਹ ਉਨ੍ਹਾਂ ਦੇ ਵਿਚਾਰਾਂ ਨੂੰ ਹਿੰਦੂ-ਹਿੰਦੀ ਦੀ ਗੱਲ ਨੂੰ ਬਣਾਉਟੀ ਢੰਗ ਨਾਲ ਪ੍ਰਚਾਰਨ ਲਈ ਰਾਹ ਪੱਧਰਾਂ ਕੀਤਾ ਜਾ ਰਿਹਾ ਹੈ ਜਿਸ ਤੋਂ ਸਮੁੱਚੀ ਸਿੱਖ ਲੀਡਰਸਿ਼ਪ ਅਤੇ ਸਿੱਖ ਕੌਮ ਨੂੰ ਸੁਚੇਤ ਰਹਿਣਾ ਪਵੇਗਾ ।

About The Author

Related posts

Leave a Reply

Your email address will not be published. Required fields are marked *