Verify Party Member
Header
Header
ਤਾਜਾ ਖਬਰਾਂ

ਕਲਿਆਣ (ਨਾਭਾ) ਗੁਰੂਘਰ ‘ਚੋ ਚੋਰੀ ਹੋਣ ਵਾਲੇ 100 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਰਾਤਨ ਬੀੜ ਦੀ ਪੜਤਾਲ ਲਈ 5 ਮੈਬਰੀ ਕਮੇਟੀ ਦਾ ਐਲਾਨ : ਟਿਵਾਣਾ

ਕਲਿਆਣ (ਨਾਭਾ) ਗੁਰੂਘਰ ‘ਚੋ ਚੋਰੀ ਹੋਣ ਵਾਲੇ 100 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਰਾਤਨ ਬੀੜ ਦੀ ਪੜਤਾਲ ਲਈ 5 ਮੈਬਰੀ ਕਮੇਟੀ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਅਗਸਤ ( ) “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਦੇਸ਼ਾਂ ਉਤੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਸ. ਬਲਕਾਰ ਸਿੰਘ ਭੁੱਲਰ ਅਤੇ ਸ. ਬਲਜੀਤ ਸਿੰਘ ਮੱਖਣ ਤੇ ਅਧਾਰਿਤ 5 ਮੈਬਰੀ ਕਮੇਟੀ ਦਾ ਐਲਾਨ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਪਾਰਟੀ ਵੱਲੋਂ ਪਹਿਲੇ ਵੀ ਕਲਿਆਣ ਵਿਖੇ ਪਹੁੰਚਕੇ ਇਸ ਘਟਨਾ ਦੇ ਤੱਥਾਂ ਦੀ ਪਿੰਡ ਨਿਵਾਸੀਆਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ ਸੀ । ਇਹ ਉਪਰੋਕਤ ਜਾਂਚ ਕਮੇਟੀ ਆਪਣੀ ਜਾਂਚ ਨੂੰ ਪੂਰਨ ਕਰਦੇ ਹੋਏ 10 ਦਿਨਾਂ ਵਿਚ ਪਾਰਟੀ ਮੁੱਖ ਦਫ਼ਤਰ ਨੂੰ ਆਪਣੀ ਰਿਪੋਰਟ ਦੇਵੇਗੀ । ਇਸ ਉਪਰੰਤ ਆਈ ਜਾਂਚ ਰਿਪੋਰਟ ਨੂੰ ਘੋਖਕੇ ਦੋਸ਼ੀਆਂ ਦੀ ਪਹਿਚਾਣ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿ਼ੰਮੇਵਾਰੀ ਨਿਭਾਏਗੀ । ਇਥੇ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲੇ ਪਟਿਆਲਾ ਜਿ਼ਲ੍ਹੇ ਦੇ ਨਾਭਾ ਦੇ ਨਜ਼ਦੀਕ ਪਿੰਡ ਕਲਿਆਣ ਦੇ ਗੁਰੂਘਰ ਵਿਖੇ ਬੀਤੇ 100 ਸਾਲਾ ਤੋਂ ਸੁਸੋਭਿਤ ਬਹੁਤ ਹੀ ਛੋਟੇ ਆਕਾਰ ਦੀ ਪੁਰਾਤਨ ਇਤਿਹਾਸਿਕ ਬੀੜ ਨੂੰ ਕਿਸੇ ਡੂੰਘੀ ਸਾਜਿ਼ਸ ਤਹਿਤ ਸਿੱਖ ਵਿਰੋਧੀ ਸ਼ਕਤੀਆਂ ਤੇ ਅਨਸਰਾਂ ਵੱਲੋਂ ਚੁਰਾ ਲਿਆ ਗਿਆ ਹੈ । ਇਨ੍ਹੀ ਦਿਨੀਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਆਰ.ਐਸ.ਐਸ. ਵਰਗੀਆਂ ਮੁਤੱਸਵੀ ਜਮਾਤਾਂ ਸਿੱਖ ਕੌਮ ਦੇ ਇਸ ਵੱਡੇ ਸਰਮਾਏ ਅਤੇ ਇਤਿਹਾਸ ਨੂੰ ਸਾਜ਼ਸੀ ਢੰਗਾਂ ਰਾਹੀ ਖ਼ਤਮ ਕਰਨ ਹਿੱਤ ਪੁਰਾਤਨ ਇਤਿਹਾਸਿਕ ਲਿਖਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਅਮੁੱਲ ਦਸਤਾਵੇਜ਼ਾਂ ਦੇ ਖਾਤਮੇ ਲਈ ਕੰਮ ਕਰ ਰਹੀਆ ਹਨ । ਤਾਂ ਕਿ ਨਵੇਂ ਸਿੱਖ ਇਤਿਹਾਸ ਨੂੰ ਪ੍ਰਕਾਸਿ਼ਤ ਕਰਕੇ ਸਿੱਖ ਨੌਜ਼ਵਾਨੀ ਅਤੇ ਮੁਲਕ ਨਿਵਾਸੀਆ ਨੂੰ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ, ਅਸੂਲਾਂ, ਨਿਯਮਾਂ, ਸਿਧਾਤਾਂ ਤੋਂ ਦੂਰ ਕੀਤਾ ਜਾ ਸਕੇ । ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਉਪਰੋਕਤ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਕਾਰਾ ਵੀ ਇਨ੍ਹਾਂ ਸਿੱਖ ਵਿਰੋਧੀ ਸੰਸਥਾਵਾਂ ਤੇ ਸੰਗਠਨਾਂ ਦਾ ਹੋਵੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਵੱਲੋਂ ਉਪਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 100 ਸਾਲਾ ਪੁਰਾਤਨ ਸਰੂਪ ਦੇ ਚੋਰੀ ਹੋ ਜਾਣ ਨੂੰ ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ, ਇਸ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ 5 ਮੈਬਰੀ ਕਮੇਟੀ ਦਾ ਐਲਾਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਬਣਾਈ ਗਈ ਸੰਜ਼ੀਦਾ 5 ਮੈਬਰੀ ਕਮੇਟੀ ਮਿੱਥੇ ਸਮੇਂ ਅਨੁਸਾਰ ਆਪਣੀ ਜਾਂਚ ਪੂਰਨ ਕਰਕੇ ਅਗਲੇਰੀ ਕਾਰਵਾਈ ਲਈ ਪਾਰਟੀ ਨੂੰ ਸਹਿਯੋਗ ਕਰੇਗੀ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਤੇ ਉਨ੍ਹਾਂ ਨੂੰ ਚੁਣੋਤੀ ਦੇਣ ਦੀ ਜਿ਼ੰਮੇਵਾਰੀ ਵੀ ਨਿਭਾਏਗੀ ।

ਸ. ਟਿਵਾਣਾ ਨੇ ਇਕ ਵੱਖਰੇ ਨੀਤੀ ਬਿਆਨ ਵਿਚ ਫਿਰਕੂ ਭਾਰਤੀ ਜਨਤਾ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਦੇ ਆਗੂ ਪ੍ਰਦੀਪ ਗਰਗ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਕਾਂਗਰਸ ਵਰਗੀ ਜਾਲਮ ਤੇ ਸਿੱਖ ਵਿਰੋਧੀ ਜਮਾਤ ਦੀ ਬੀ-ਟੀਮ ਕਰਾਰ ਦੇਣ ਦਾ ਸਖਤ ਨੋਟਿਸ ਲੈਦੇ ਹੋਏ ਅਜਿਹੇ ਆਗੂਆਂ ਨੂੰ ਸੰਜ਼ੀਦਾ ਰਾਏ ਅਤੇ ਜੁਆਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਕੌਮੀ ਪਾਰਟੀ ਨੇ ਕਦੇ ਵੀ ਕਿਸੇ ਵੀ ਖੇਤਰ ਵਿਚ ਦੂਸਰੀ ਜਾਂ ਬੀ-ਟੀਮ ਦੀ ਭੂਮਿਕਾ ਨਹੀਂ ਨਿਭਾਈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੇ ਗਏ ਮਨੁੱਖਤਾ ਪੱਖੀ ‘ਸਰਬੱਤ ਦੇ ਭਲੇ’ ਦੇ ਮਿਸ਼ਨ ਅਧੀਨ ਇਨਸਾਨੀਅਤ ਅਤੇ ਜਮਹੂਰੀਅਤ ਪੱਖੀ ਸਿਧਾਤਾਂ ਅਤੇ ਸੋਚ ਉਤੇ ਦ੍ਰਿੜਤਾ ਨਾਲ ਬਿਨ੍ਹਾਂ ਕਿਸੇ ਡਰ-ਭੈ ਜਾਂ ਕਿਸੇ ਦੁਨਿਆਵੀ ਸਵਾਰਥ ਤੋਂ ਆਪਣੀਆ ਸਮਾਜਿਕ, ਧਾਰਮਿਕ, ਇਖਲਾਕੀ ਅਤੇ ਕੌਮੀ ਜਿ਼ੰਮੇਵਾਰੀਆਂ ਨੂੰ ਨਿਰੰਤਰ ਬੀਤੇ ਲੰਮੇ ਸਮੇਂ ਤੋਂ ਪੂਰਨ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਸਿਧਾਤਾਂ ਤੇ ਸੋਚ ਦੇ ਬਿਨ੍ਹਾਂ ਤੇ ਕਦੀ ਵੀ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਜਾਂ ਹਕੂਮਤੀ ਦਹਿਸਤ ਅੱਗੇ ਸੀਸ ਨਹੀਂ ਝੁਕਾਇਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਜੁਲਮ ਅਤੇ ਝੂਠ ਅੱਗੇ ਸੀਸ ਝੁਕਾਏਗਾ । ਲੇਕਿਨ ਇਕ ਗੱਲ ਜਰੂਰ ਸਪੱਸਟ ਹੈ ਕਿ ਇਖਲਾਕ ਤੋਂ ਅਤੇ ਸਮਾਜਿਕ ਕਦਰਾ-ਕੀਮਤਾ ਤੋਂ ਡਿੱਗ ਚੁੱਕੀਆ ਇੰਡੀਆ ਉਤੇ ਰਾਜ ਕਰਨ ਵਾਲੀਆ ਜਮਾਤਾਂ ਕਾਂਗਰਸ-ਬੀਜੇਪੀ ਵਾਰੋ-ਵਾਰੀ ਕਦੀ ਏ-ਟੀਮ ਬਣ ਜਾਂਦੀਆ ਅਤੇ ਕਦੀ ਬੀ-ਟੀਮ ਬਣ ਜਾਂਦੀਆ ਹਨ । ਜਦੋਂਕਿ ਦੋਨਾਂ ਦਾ ਮਕਸਦ ‘ਪਾੜੋ ਅਤੇ ਰਾਜ ਕਰੋ’ ਹੈ ਅਤੇ ਦੋਵੇ ਜਮਾਤਾਂ ਜੋ ਹਿੰਦੂ ਧਰਮ ਦੀਆਂ ਪੈਰੋਕਾਰ ਹਨ, ਉਹ ਆਪਣੇ ਹਿੰਦੂ ਗ੍ਰੰਥਾਂ ਵਿਚ ਦਰਜ ਇਨਸਾਨੀਅਤ ਪੱਖੀ ਗੱਲਾਂ ਨੂੰ ਪਿੱਠ ਦੇ ਕੇ ਇੰਡੀਆਂ ਵਿਚ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਨਫ਼ਰਤ ਪੈਦਾ ਕਰਕੇ ਸਿਧਾਤਹੀਣ ਸਿਆਸਤ ਕਰਨ ਦੇ ਨਾਲ-ਨਾਲ, ਇਥੇ ਮਨੁੱਖਤਾ ਦਾ ਅਜਾਈ ਖੂਨ ਵਹਾਉਣ ਅਤੇ ਇਥੇ ਅਰਾਜਕਤਾ ਫੈਲਾਉਣ ਤੋਂ ਵੀ ਗੁਰੇਜ ਨਹੀਂ ਕਰ ਰਹੀਆ । ਬਲਕਿ ਦੋਵੇ ਜਮਾਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਬਾਬਰੀ ਮਸਜਿਦ, ਚਰਚਾਂ ਨੂੰ ਢਹਿ-ਢੇਰੀ ਕਰਨ ਅਤੇ ਘੱਟ ਗਿਣਤੀ ਕੌਮਾਂ ਦਾ ਨਿਰੰਤਰ ਕਤਲੇਆਮ ਕਰਨ ਲਈ ਅਤੇ ਇਥੇ ਅਮਨ-ਚੈਨ ਨੂੰ ਭੰਗ ਕਰਨ ਲਈ ਜਿ਼ੰਮੇਵਾਰ ਹਨ । ਕਦੇ ਬੀਜੇਪੀ ਏ-ਟੀਮ ਬਣ ਜਾਂਦੀ ਹੈ ਤੇ ਕਾਂਗਰਸ ਬੀ-ਟੀਮ, ਕਦੇ ਕਾਂਗਰਸ ਏ-ਟੀਮ ਬਣ ਜਾਂਦੀ ਹੈ ਤੇ ਬੀਜੇਪੀ ਬੀ-ਟੀਮ । ਜਦੋਂਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਨਿੱਗਰ ਮਨੁੱਖਤਾ ਪੱਖੀ ਸੋਚ, ਅਮਨ-ਚੈਨ ਤੇ ਜਮਹੂਰੀਅਤ ਦੀ ਪੈਰੋਕਾਰ ਅਤੇ ਸਮੁੱਚੀ ਮਨੁੱਖਤਾ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਪਿਆਰ ਕਰਨ ਵਾਲੀ ਏ ਜਮਾਤ ਹੈ ਅਤੇ ਹਮੇਸ਼ਾਂ ਆਪਣੀ ਲੜਾਈ ਲੜਦੇ ਹੋਏ ਵੀ ਏ ਜਮਾਤ ਹੀ ਰਹੇਗੀ । ਜਾਲਮ ਜਮਾਤਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਨਾ ਕੋਈ ਇਖਲਾਕੀ, ਨਾ ਸਮਾਜਿਕ ਅਤੇ ਨਾ ਹੀ ਕੋਈ ਇਨਸਾਨੀਅਤ ਵਾਲਾ ਰਿਸਤਾ ਹੈ । ਬਲਕਿ ਇਹ ਦੋਵੇ ਜਮਾਤਾਂ ਤੇ ਮੁਤੱਸਵੀ ਹਿੰਦੂ ਆਗੂ ਇਨਸਾਨੀਅਤ ਦੇ ਵੈਰੀ ਹਨ । ਆਉਣ ਵਾਲੇ ਸਮੇਂ ਵਿਚ ਇਸਦਾ ਨਤੀਜਾ ਇਨ੍ਹਾਂ ਦੇ ਸਾਹਮਣੇ ਆ ਜਾਵੇਗਾ । ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਧਰਮ, ਕੌਮ, ਫਿਰਕੇ, ਮਸਜਿਦ, ਮੰਦਰ, ਗਿਰਜਾਘਰ ਆਦਿ ਨਾਲ ਨਾ ਤਾਂ ਕੋਈ ਵੈਰ ਵਿਰੋਧ ਹੈ ਨਾ ਅਸੀਂ ਕਿਸੇ ਤਰ੍ਹਾਂ ਦਾ ਵਿਤਕਰਾ ਰੱਖਦੇ ਹਾਂ । ਜਿਥੋ ਤੱਕ ਸ੍ਰੀ ਗਰਗ ਨੇ ਰਾਮ ਮੰਦਰ ਦੀ ਗੱਲ ਨੂੰ ਆਧਾਰ ਬਣਾਕੇ ਗੱਲ ਕੀਤੀ ਹੈ, ਇਹ ਸੰਜ਼ੀਦਾ ਮੁੱਦਾ ਮੁਸਲਿਮ ਕੌਮ ਦੀ 300 ਸਾਲਾ ਤੋਂ ਸਥਾਪਿਤ ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ ਉਥੇ ਜਬਰੀ ਰਾਮ ਮੰਦਰ ਉਸਾਰਨ ਦੀ ਬਦੌਲਤ ਘੱਟ ਗਿਣਤੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੈ, ਉਸ ਲਈ ਆਵਾਜ ਉਠਾ ਰਹੇ ਹਾਂ ਅਤੇ ਉਠਾਉਦੇ ਰਹਾਂਗੇ । ਕਿਉਕਿ ਸ. ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਸਰ ਵਿਖੇ ਜਦੋਂ ਇਕ ਹਿੰਦੂ ਮੰਦਰ ਦੀਆਂ ਮੂਰਤੀਆ ਤੋੜਕੇ ਟੋਬੇ ਵਿਚ ਸੁੱਟ ਦਿੱਤੀਆ ਸਨ ਤਾਂ ਸ. ਮਾਨ ਹੀ ਸਨ ਜਿਨ੍ਹਾਂ ਨੇ ਹਿੰਦੂ ਧਰਮ ਜਾਂ ਹਿੰਦੂ ਮੰਦਰ ਦੀ ਰੱਖਿਆ ਕਰਦੇ ਹੋਏ ਉਥੇ ਪਾਰਟੀ ਸਮੇਤ ਪਹੁੰਚਕੇ ਮੂਰਤੀਆ ਸਥਾਪਿਤ ਕਰਵਾਈਆ ਸਨ । ਇਸ ਲਈ ਅਜਿਹੇ ਲੋਕ ਸਾਨੂੰ ਕਿਸੇ ਧਰਮ ਜਾਂ ਕੌਮ ਦੇ ਵਿਰੋਧੀ ਕਰਾਰ ਦੇਣ ਵਿਚ ਕਦਾਚਿਤ ਕਾਮਯਾਬ ਨਹੀਂ ਹੋਣਗੇ । ਬਲਕਿ ਉਨ੍ਹਾਂ ਨੂੰ ਹੀ ਇਕ ਦਿਨ ਸਰਮਸਾਰ ਹੋਣਾ ਪਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *