Verify Party Member
Header
Header
ਤਾਜਾ ਖਬਰਾਂ

ਕਰੋਨਾ ਮਹਾਮਾਰੀ ਵਿਰੁੱਧ ਚੱਲ ਰਹੀ ਇਸ ਮਨੁੱਖਤਾ ਦੀ ਜੰਗ ਵਿੱਚ ਸਾਰੀ ਸੰਗਤ ਨੂੰ ਅਪੀਲ ਹੈ, ਕਿ ਆਪਣੇ ਘਰਾਂ ਦੇ ਅੰਦਰ ਰਹੋ ਅਤੇ ਸੁਰੱਖਿਅਤ ਰਹੋ : ਮਾਨ

ਕਰੋਨਾ ਮਹਾਮਾਰੀ ਵਿਰੁੱਧ ਚੱਲ ਰਹੀ ਇਸ ਮਨੁੱਖਤਾ ਦੀ ਜੰਗ ਵਿੱਚ ਸਾਰੀ ਸੰਗਤ ਨੂੰ ਅਪੀਲ ਹੈ, ਕਿ ਆਪਣੇ ਘਰਾਂ ਦੇ ਅੰਦਰ ਰਹੋ ਅਤੇ ਸੁਰੱਖਿਅਤ ਰਹੋ : ਮਾਨ
ਫ਼ਤਹਿਗੜ੍ਹ ਸਾਹਿਬ -10 ਅਪ੍ਰੈਲ 2020 ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦਾ ਦੌਰ ਮਨੁੱਖਤਾ ਦਾ ਬਹੁਤ ਹੀ ਮੁਸ਼ਕਿਲ ਦੌਰ ਚੱਲ ਰਿਹਾ ਹੈ। ਇਸ ਕਰੋਨਾ ਨਾਮਕ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਪੰਜਾਬ ਵਿੱਚ ਵੀ ਇਹ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ ਅੱਜ 131 ਮਾਮਲੇ ਪੰਜਾਬ ਵਿੱਚ ਕਰੋਨਾ ਪੋਜੀਟਿਵ ਪਾਏ ਗਏ ਹਨ ਜੋ ਕਿ ਇੱਕ ਬਹੁਤ ਵੱਡੀ ਗਿਣਤੀ ਹੈ।
ਸਾਡੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਆਪਣੇ ਘਰਾਂ ਵਿੱਚ ਇਕਾਂਤ ਵਾਸ ਵਿੱਚ ਰਹੋ ਤਾਂ ਜੋ ਇਸ ਮਹਾਂਮਾਰੀ ਦੀ ਚੇਨ ਤੋੜਨ ਵਿਚ ਅਸੀਂ ਕਾਮਯਾਬ ਹੋ ਸਕੀਏ। ਇਸ ਨੂੰ ਪੂਰਨ ਤੌਰ ਤੇ ਖ਼ਤਮ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਾ ਛੂਹਿਆ ਜਾਵੇ ਅਤੇ ਆਪਸ ਵਿੱਚ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਇਸ ਦੀ ਚੇਨ ਟੁੱਟ ਸਕੇ ਅਤੇ ਅਸੀਂ ਇਸ ਮਹਾਂਮਾਰੀ ਨੂੰ ਮਾਤ ਪਾ ਸਕੀਏ। ਜਿਵੇਂ ਕਿ ਅਸੀਂ ਦੇਖਿਆ ਹੀ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਮੁਲਕਾਂ ਨੂੰ ਇਹ ਬਿਮਾਰੀ ਆਪਣੀ ਚਪੇਟ ਵਿੱਚ ਲੈ ਚੁੱਕੀ ਹੈ ਅਤੇ ਲੈ ਰਹੀ ਹੈ । ਜੇਕਰ ਅਸੀਂ ਇਸ ਤੋਂ ਪਰਹੇਜ਼ ਨਾ ਕੀਤਾ ਤਾਂ ਸਾਨੂੰ ਵੀ ਇਸ ਦੇ ਬਹੁਤ ਬੁਰਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਕਰਕੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਪਿੰਡਾਂ ਦੀ ਨਿਗਰਾਨੀ ਰੱਖੋ ਤਾਂ ਜੋ ਕੋਈ ਵੀ ਬਾਹਰ ਦਾ ਵਿਅਕਤੀ ਤੁਹਾਡੇ ਪਿੰਡਾਂ ਅੰਦਰ ਪ੍ਰਵੇਸ਼ ਨਾ ਕਰੇ ਅਤੇ ਤੁਸੀਂ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕੇ ਇਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਵੀ ਕਿਸੇ ਨੂੰ ਆਉਣ ਜਾਣ ਨਾ ਦਿੱਤਾ ਜਾਵੇ ਤਾਂ ਜੋ ਇਹ ਮਹਾਂਮਾਰੀ ਤੁਹਾਡੇ ਘਰ ਪੈਰ ਨਾ ਪਾ ਸਕੇ।
ਸਾਡੀ ਸਰਕਾਰ ਅੱਗੇ ਪੂਰ ਜ਼ੋਰ ਅਪੀਲ ਹੈ ਕਿ ਜੋ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਬੈਠੇ ਹਨ ਅਤੇ ਉਨ੍ਹਾਂ ਕੋਲ ਆਪਣੇ ਖਾਣ ਪੀਣ ਜੋਗਾ ਲੋੜੀਂਦਾ ਰਾਸ਼ਨ ਨਹੀਂ ਹੈ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਉਨ੍ਹਾਂ ਦੇ ਘਰ ਵਿੱਚ ਹੀ ਪਹੁੰਚਾਇਆ ਜਾਵੇ ਤਾਂ ਜੋ ਉਹ ਇਸ ਬਿਮਾਰੀ ਦੇ ਸ਼ਿਕਾਰ ਨਾ ਹੋਣ ਅਤੇ ਭੁੱਖਮਰੀ ਤੋਂ ਵੀ ਬਚ ਸਕਣ ।
#stayhomestaysafe

About The Author

Related posts

Leave a Reply

Your email address will not be published. Required fields are marked *