Select your Top Menu from wp menus
Header
Header
ਤਾਜਾ ਖਬਰਾਂ

ਕਰਨਲ ਮਹਿੰਦਰ ਸਿੰਘ ਹੁੰਦਲ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਕਰਨਲ ਮਹਿੰਦਰ ਸਿੰਘ ਹੁੰਦਲ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਗੁਰਦਾਸਪੁਰ ਜਿ਼ਲ੍ਹੇ ਦੇ ਕਾਦੀਆ ਨਾਲ ਸੰਬੰਧਤ ਇਲਾਕੇ ਦੀ ਹਰਮਨ ਪਿਆਰੀ ਸਖਸ਼ੀਅਤ ਰਿਟ: ਕਰਨਲ ਮਹਿੰਦਰ ਸਿੰਘ ਹੁੰਦਲ ਬੀਤੇ ਦਿਨੀਂ ਆਪਣੇ ਸਵਾਸਾ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਹੁੰਦਲ ਪਰਿਵਾਰ, ਕਾਦੀਆ ਇਲਾਕੇ ਦੇ ਮੋਹਤਬਰ ਇਨਸਾਨਾਂ ਅਤੇ ਸੰਗਤਾਂ ਨੂੰ ਜਿਥੇ ਗਹਿਰਾ ਦੁੱਖ ਪਹੁੰਚਿਆ ਹੈ, ਉਥੇ ਸਾਨੂੰ ਵੀ ਉਸ ਨੇਕ ਆਤਮਾ ਦੇ ਚਲੇ ਜਾਣ ਨਾਲ ਡੂੰਘਾਂ ਅਫ਼ਸੋਸ ਹੋਇਆ ਹੈ । ਕਿਉਂਕਿ ਕਰਨਲ ਸਾਹਿਬ ਨੇ ਲੰਮਾਂ ਸਮਾਂ ਇੰਡੀਅਨ ਫ਼ੌਜ ਵਿਚ ਜਿਥੇ ਬਾਖੂਬੀ ਦੂਰਅੰਦੇਸ਼ੀ ਵਾਲੀ ਸੇਵਾ ਕੀਤੀ ਹੈ, ਉਥੇ ਉਨ੍ਹਾਂ ਨੇ ਇਲਾਕੇ ਵਿਚ ਵੀ ਆਪਣੇ ਚੰਗੇ ਇਨਸਾਨੀ ਤੇ ਇਖ਼ਲਾਕੀ ਗੁਣਾਂ ਦੀ ਬਦੌਲਤ ਇਲਾਕਾ ਨਿਵਾਸੀਆ ਦੀ ਗੁਰੂ ਸਾਹਿਬ ਦੀ ਮੇਹਰ ਨਾਲ ਵੱਡੀ ਸੇਵਾ ਕਰਦੇ ਹੋਏ ਆਪਣੇ ਨਾਮ ਅਤੇ ਹੁੰਦਲ ਖਾਨਦਾਨ ਦੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਕੀਤਾ ਹੈ । ਅਜਿਹੀਆ ਨੇਕ ਆਤਮਾਵਾਂ ਅਤੇ ਸਖਸ਼ੀਅਤਾਂ ਦੀ ਹਰ ਸਮਾਜ, ਕੌਮ ਨੂੰ ਹਮੇਸ਼ਾਂ ਵੱਡੀ ਲੋੜ ਹੁੰਦੀ ਹੈ । ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਸਮੁੱਚੇ ਹੁੰਦਲ ਪਰਿਵਾਰ ਨੂੰ ਤਾਂ ਗਹਿਰਾ ਦੁੱਖ ਪਹੁੰਚਿਆ ਹੀ ਹੈ, ਲੇਕਿਨ ਉਨ੍ਹਾਂ ਦੇ ਚਲੇ ਜਾਣ ਨਾਲ ਇਲਾਕਾ ਨਿਵਾਸੀਆ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਇਕ ਅਸਹਿ ਘਾਟਾ ਪਿਆ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਨਲ ਸਾਹਿਬ ਵੱਲੋਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਜਾਣ ਅਤੇ ਵਿਛੋੜਾ ਦੇ ਜਾਣ ਦੇ ਮੌਕੇ ਉਤੇ ਸਮੁੱਚੇ ਹੁੰਦਲ ਪਰਿਵਾਰ, ਕਾਦੀਆ ਇਲਾਕਾ ਨਿਵਾਸੀ, ਸੰਬੰਧੀਆਂ, ਮਿੱਤਰਾਂ, ਦੋਸਤਾਂ ਨਾਲ ਕਰਨਲ ਸਾਹਿਬ ਦੇ ਚਲੇ ਜਾਣ ਦੇ ਦੁੱਖ ਨੂੰ ਸਾਂਝਾ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਉਨ੍ਹਾਂ ਸੰਬੰਧੀ ਇਹ ਵੀ ਕਿਹਾ ਕਿ ਲੋਕ ਸੇਵਾ ਵਿਚ ਹਾਜ਼ਰ ਰਹਿਣ ਵਾਲੀਆ, ਮਜ਼ਲੂਮ, ਲੋੜਵੰਦਾਂ, ਲਤਾੜੇ ਵਰਗਾਂ ਦੀ ਮਦਦ ਦੀ ਚਾਹਨਾ ਰੱਖਣ ਵਾਲੀਆ ਅਜਿਹੀਆ ਸਖਸ਼ੀਅਤਾਂ ਦੀ ਅੱਜ ਸਖ਼ਤ ਲੋੜ ਹੈ । ਜਦੋਂ ਅਜਿਹੇ ਇਨਸਾਨ ਅਤੇ ਰੂਹਾਂ ਦੁਨਿਆਵੀ ਤੌਰ ਤੇ ਚਲੇ ਜਾਂਦੀਆ ਹਨ, ਤਾਂ ਹਰ ਮਨ ਤੇ ਹਰ ਸਖਸ ਦੀਆਂ ਅੱਖਾਂ ਵਿਚ ਅੱਥਰੂ ਆਉਣੇ ਕੁਦਰਤੀ ਹੁੰਦੇ ਹਨ । ਅਸੀਂ ਇਸ ਮੌਕੇ ਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਹੁੰਦਲ ਪਰਿਵਾਰ, ਸੰਬੰਧੀਆਂ, ਮਿੱਤਰਾਂ ਤੇ ਇਲਾਕਾ ਨਿਵਾਸੀਆ ਨੂੰ ਭਾਣੇ ਵਿਚ ਰਹਿਣ ਲਈ ਵੀ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *