Verify Party Member
Header
Header
ਤਾਜਾ ਖਬਰਾਂ

ਕਨਿਸਕਾ ਹਵਾਈ ਕਾਂਡ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਦੀ ਸਾਜਿਸ ਦਾ ਸਿੱਟਾ ਸੀ : ਮਾਨ

ਕਨਿਸਕਾ ਹਵਾਈ ਕਾਂਡ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਦੀ ਸਾਜਿਸ ਦਾ ਸਿੱਟਾ ਸੀ : ਮਾਨ
ਸ. ਹੰਸਰਾ ਦੀ ਅਗਵਾਈ ਵਿਚ ਕੈਨੇਡਾ ਵਿਖੇ 23 ਜੂਨ ਨੂੰ ਮਨਾਇਆ ਜਾ ਰਿਹਾ ਅਫ਼ਸੋਸ ਦਿਹਾੜਾ ਜਾਇਜ

ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਜਦੋਂ ਕੈਨੇਡਾ ਵਿਚ 23 ਜੂਨ 1985 ਨੂੰ ਕਨਿਸਕਾ ਹਵਾਈ ਜਹਾਜ ਕਾਂਡ ਵਾਪਰਿਆ ਸੀ, ਉਸ ਸਮੇਂ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਖ਼ਾਲਿਸਤਾਨ ਦੀ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਵੀ ਪੂਰਨ ਸਿੱਖਰਾਂ ਤੇ ਸੀ । ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ ਅਤੇ ਰਾਅ ਵੱਲੋਂ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸਕਾ ਹਵਾਈ ਕਾਂਡ ਕਰਵਾਉਣ ਦੀ ਸਾਜਿ਼ਸ ਰਚੀ ਗਈ ਸੀ । ਤਾਂ ਕਿ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਸਿੱਖ ਕੌਮ ਉਪਰ ਥੋਪ ਕੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਤੋਂ 33 ਵਰ੍ਹੇ ਪਹਿਲੇ ਕੈਨੇਡਾ ਵਿਖੇ ਇੰਡੀਆਂ ਦੇ ਕਨਿਸਕ ਹਵਾਈ ਜਹਾਜ ਦੀ ਉਡਾਨ ਭਰਨ ਤੋਂ ਉਪਰੰਤ ਕੁਝ ਪਲਾ ਬਾਅਦ ਹੀ ਸਮੁੰਦਰ ਉਤੇ ਉਸਦੇ ਵਿਸਫੋਟ ਹੋ ਜਾਣ ਅਤੇ ਸਮੁੱਚੇ ਜਹਾਜ ਦੇ ਅਮਲੇ ਤੇ ਯਾਤਰੂਆਂ ਸਮੇਤ 329 ਇਨਸਾਨਾਂ ਦੀਆਂ ਜਿੰਦਗਾਨੀਆਂ ਦਾ ਨੁਕਸਾਨ ਕਰਨ ਦੀ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੂੰ ਖੁੱਲ੍ਹੇਆਮ ਇਸ ਦੁੱਖਦਾਇਕ ਕਾਂਡ ਲਈ ਦੋਸ਼ੀ ਠਹਿਰਾਉਦੇ ਹੋਏ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਸਾਜਿ਼ਸ ਦਾ ਖੁਲਾਸਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਈਸਟ ਕੈਨੇਡਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਆਉਣ ਵਾਲੇ ਕੱਲ੍ਹ 23 ਜੂਨ ਦੇ ਦਿਹਾੜੇ ਨੂੰ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਸਿੱਖ ਕੌਮ ਨੂੰ ਇੰਡੀਅਨ ਖੂਫੀਆ ਏਜੰਸੀਆ ਵੱਲੋਂ ਕੀਤੀ ਗਈ ਸਾਜਿ਼ਸ ਤੋਂ ਸਰੂਖਰ ਕਰਨ ਅਤੇ ਇਸ ਵਿਚ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਵੀ ਸਮੂਲੀਅਤ ਨਾ ਹੋਣ ਨੂੰ ਪ੍ਰਤੱਖ ਕਰਨ ਲਈ ਅਤੇ ਉਨ੍ਹਾਂ 329 ਜਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਨਾਇਆ ਜਾ ਰਿਹਾ ਹੈ । ਜੋ ਬਿਲਕੁਲ ਦਰੁਸਤ ਅਤੇ ਪ੍ਰਸ਼ੰਸ਼ਾਂਯੋਗ ਉਦਮ ਹੈ । ਉਨ੍ਹਾਂ ਕਿਹਾ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਦੀ ਸਾਜਿ਼ਸ ਉਸ ਵੇਲੇ ਪ੍ਰਤੱਖ ਹੋ ਜਾਂਦੀ ਹੈ ਕਿ ਜਦੋਂ ਇਹ ਕਨਿਸਕ ਹਵਾਈ ਜਹਾਜ ਨੇ ਕੈਨੇਡਾ ਦੀ ਧਰਤੀ ਤੋਂ ਉਡਾਨ ਭਰਨੀ ਸੀ ਤਾਂ ਇਸ ਉਡਾਨ ਵਿਚ ਓਟਾਵਾ ਅਤੇ ਟਰਾਟੋਂ ਦੇ ਇੰਡੀਆਂ ਦੇ ਦੋ ਉੱਚ ਦਰਜੇ ਦੇ ਹਾਈਕਮਿਸ਼ਨਰਾਂ ਨੇ ਵੀ ਇਸ ਉਡਾਨ ਵਿਚ ਇੰਡੀਆ ਆਉਣਾ ਸੀ । ਲੇਕਿਨ ਆਖਰੀ ਸਮੇਂ ਤੇ ਉਪਰੋਕਤ ਦੋਵੇ ਇੰਡੀਆਂ ਦੇ ਹਾਈਕਮਿਸ਼ਨਰਾਂ ਨੇ ਆਪਣੀਆ ਟਿਕਟਾਂ ਇਸ ਲਈ ਰੱਦ ਕਰਵਾ ਲਈਆ ਸਨ ਕਿਉਂਕਿ ਇਨ੍ਹਾਂ ਨੂੰ ਜਾਣਕਾਰੀ ਸੀ ਕਿ ਇਸ ਜਹਾਜ ਦੀ ਉਡਾਨ ਭਰਨ ਉਪਰੰਤ ਵਿਸਫੋਟ ਹੋਣਾ ਹੈ । ਦੂਸਰਾ ਕੈਨੇਡਾ ਦੀ ਹਕੂਮਤ ਨੇ ਕੈਨੇਡਾ ਵਿਚ ਸਥਿਤ ਦੋ ਇੰਡੀਅਨ ਇੰਨਟੈਲੀਜੈਸ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਸੀ, ਜਦੋਂਕਿ ਕੈਨੇਡਾ ਵਿਚ ਅੱਜ ਤੱਕ ਅਜਿਹਾ ਪਹਿਲਾ ਕਦੇ ਨਹੀਂ ਸੀ ਹੋਇਆ । ਕਿਉਂਕਿ ਇਨ੍ਹਾਂ ਇੰਨਟੈਲੀਜੈਸ ਅਫ਼ਸਰਾਂ ਦੀ ਕਨਿਸ਼ਨਾਂ ਕਾਂਡ ਵਿਚ ਭੂਮਿਕਾ ਸ਼ੱਕ ਦੇ ਘੇਰੇ ਵਿਚ ਸੀ ।
ਸ. ਮਾਨ ਨੇ ਇਸ ਸਾਜਿ਼ਸ ਦੇ ਪਹਿਲੂਆ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਤਲਵਿੰਦਰ ਸਿੰਘ ਪਰਮਾਰ ਉਤੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੇ ਕਨਿਸ਼ਕ ਕਾਂਡ ਕਰਨ ਦਾ ਦੋਸ਼ ਇਸ ਕਰਕੇ ਲਗਾਇਆ ਸੀ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਖ਼ਾਲਿਸਤਾਨੀ ਲਹਿਰ ਨੂੰ ਸੱਟ ਮਾਰੀ ਜਾ ਸਕੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਅਦ ਵਿਚ ਸ. ਪਰਮਾਰ ਨੂੰ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਇਸ ਕਨਿਸਕ ਕਾਂਡ ਦੀ ਜਾਂਚ ਕੈਨੇਡਾ ਦੇ ਮੇਜਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ । ਜਦੋਂ ਸ. ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤਾਂ ਕਨਿਸਕ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਅਤੇ ਉਪਰੋਕਤ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾਣ ਹਿੱਤ ਇੰਡੀਆਂ ਹਕੂਮਤ ਦਾ ਇਹ ਫਰਜ ਬਣਦਾ ਸੀ ਕਿ ਸ. ਪਰਮਾਰ ਨੂੰ ਹਵਾਲਗੀ ਸੰਧੀ ਰਾਹੀ ਕੈਨੇਡਾ ਦੇ ਹਵਾਲੇ ਕੀਤਾ ਜਾਂਦਾ ਅਤੇ ਮੇਜਰ ਜਾਂਚ ਕਮਿਸ਼ਨ ਉਸ ਨੂੰ ਜਾਂਚ ਵਿਚ ਸਾਮਿਲ ਕਰਦਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਸਾਜਿ਼ਸਕਾਰੀਆ ਨੇ ਸ. ਪਰਮਾਰ ਨੂੰ ਇਸ ਲਈ ਮਰਵਾ ਦਿੱਤਾ ਕਿ ਕਨਿਸਕ ਕਾਂਡ ਦੀ ਇੰਡੀਆ ਦੀ ਖੂਫੀਆ ਏਜੰਸੀਆ ਦੀ ਸਾਜਿ਼ਸ ਤੋਂ ਪਰਦਾ ਨਾ ਉੱਠ ਸਕੇ । ਫਿਰ ਮੇਜਰ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਵਿਚ ਕਿਸੇ ਵੀ ਸਥਾਂਨ ਤੇ ਇਹ ਦਰਜ ਨਹੀਂ ਕੀਤਾ ਕਿ ਕਨਿਸਕ ਹਵਾਈ ਕਾਂਡ ਵਿਚ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਹੱਥ ਸੀ। ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਇਹ ਕਾਂਡ ਵਾਪਰਿਆ ਸੀ ਤਾਂ ਮੈਂ ਮੁੰਬਈ ਦੀ ਸੀ.ਆਈ.ਐਸ.ਐਫ. (ਸੈਂਟਰਲ ਇੰਨਟੈਲੀਜੈਸ ਸਕਿਊਰਟੀ ਫੋਰਸ) ਵਿਚ ਬਤੌਰ ਡੀ.ਆਈ.ਜੀ. ਦੀ ਸੇਵਾ ਨਿਭਾਅ ਰਿਹਾ ਸੀ । ਉਪਰੋਕਤ ਕਨਿਸ਼ਕ ਹਵਾਈ ਜਹਾਜ ਦੇ ਪਾਈਲਟ ਸ. ਸਤਿੰਦਰ ਸਿੰਘ ਭਿੰਡਰ ਵੀ ਸਾਡੇ ਉਥੇ ਨਜ਼ਦੀਕ ਹੀ ਰਹਿੰਦੇ ਸਨ । ਕੀ ਜਿਸ ਜਹਾਜ ਨੂੰ ਇਕ ਸਿੱਖ ਚਲਾ ਰਿਹਾ ਹੋਵੇ, ਉਸਦਾ ਵਿਸਫੋਟ ਸਿੱਖ ਕਰਨ, ਇਸ ਗੱਲ ਨੂੰ ਕੋਈ ਵੀ ਪ੍ਰਵਾਨ ਨਹੀਂ ਕਰ ਸਕਦਾ । ਕਹਿਣ ਤੋਂ ਭਾਵ ਹੈ ਕਿ ਸਾਜਿ਼ਸਕਾਰੀਆ ਨੇ ਬੇਸ਼ੱਕ ਇਸ ਦੁੱਖਦਾਇਕ ਕਾਂਡ ਨੂੰ ਸਿੱਖਾਂ ਉਤੇ ਥੋਪਣ ਲਈ ਪੂਰੀ ਵਾਹ ਲਗਾਈ ਪਰ ਉਹ ਇਸ ਵਿਚ ਸਫ਼ਲ ਨਹੀਂ ਹੋ ਸਕੇ। ਕਿਉਂਕਿ ਸਿੱਖ ਕੌਮ ਦਾ ਤਾਂ ਅਜਿਹੀ ਮਨੁੱਖਤਾ ਵਿਰੋਧੀ ਅਤੇ ਗੈਰ-ਇਨਸਾਨੀਅਤ ਕਾਰਵਾਈ ਅਮਲ ਵਿਚ ਕਤਈ ਹੱਥ ਹੋ ਹੀ ਨਹੀਂ ਸਕਦਾ ।

ਉਨ੍ਹਾਂ ਖੂਫੀਆ ਏਜੰਸੀਆਂ ਦੀਆਂ ਸਾਜਿ਼ਸਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ ਜਸਟਿਨ ਟਰੂਡੋ ਵਜੀਰ-ਏ-ਆਜ਼ਮ ਕੈਨੇਡਾ ਇੰਡੀਆ ਦੇ ਦੌਰੇ ਤੇ ਆਏ ਸਨ ਤਾਂ ਇੰਡੀਅਨ ਖੂਫੀਆ ਏਜੰਸੀਆ ਤੇ ਹੁਕਮਰਾਨਾਂ ਨੇ ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਚ ਦਰਜ ਸ. ਜਸਪਾਲ ਸਿੰਘ ਅਟਵਾਲ ਦਾ ਨਾਮ ਕਾਲੀ ਸੂਚੀ ਵਿਚੋਂ ਖ਼ਤਮ ਵੀ ਕਰ ਦਿੱਤਾ ਸੀ ਅਤੇ ਸਾਜ਼ਸੀ ਢੰਗ ਨਾਲ ਜਸਟਿਨ ਟਰੂਡੋ ਦੇ ਨਾਲ ਆਉਣ ਵਾਲੇ ਡੈਲੀਗੇਟ ਵਿਚ ਉਸਦਾ ਨਾਮ ਇਸ ਲਈ ਦਰਜ ਕਰਵਾ ਦਿੱਤਾ ਸੀ ਤਾਂ ਕਿ ਜਸਟਿਨ ਟਰੂਡੋ ਜੋ ਕਿ ਨਿਰਪੱਖਤਾ ਵਾਲੇ ਵਿਚਾਰਾਂ ਦੇ ਨਾਲ-ਨਾਲ ਸਿੱਖ ਕੌਮ ਤੇ ਸਿੱਖ ਧਰਮ ਦੇ ਪ੍ਰਸ਼ੰਸਕ ਵੀ ਹਨ, ਉਨ੍ਹਾਂ ਦੀ ਇੰਡੀਆ ਦੀ ਯਾਤਰਾ ਦੌਰਾਨ ਖ਼ਾਲਿਸਤਾਨੀਆਂ ਦੇ ਨਾਲ ਸੰਬੰਧ ਦੀ ਗੱਲ ਨੂੰ ਉਜਾਗਰ ਕਰਕੇ ਬਦਨਾਮ ਕੀਤਾ ਜਾ ਸਕੇ । ਜਦੋਂਕਿ ਸ. ਜਸਪਾਲ ਸਿੰਘ ਅਟਵਾਲ ਦਾ ਨਾਮ ਕੱਢਣ ਵਾਲੀ ਐਕਸਟਰਨਲ ਅਫੇਅਰਜ਼ ਮਨਿਸਟਰੀ ਅਤੇ ਹੋਮ ਮਨਿਸਟਰੀ ਇੰਡੀਆ ਖੁਦ ਇਸ ਸਾਜਿ਼ਸ ਦੀ ਦੋਸ਼ੀ ਹੈ । ਕਹਿਣ ਤੋਂ ਭਾਵ ਹੈ ਕਿ ਇੰਡੀਅਨ ਖੂਫੀਆ ਏਜੰਸੀਆ ਸਿੱਖ ਕੌਮ ਨੂੰ ਅਤੇ ਸਿੱਖ ਕੌਮ ਦੇ ਹਮਦਰਦਾਂ ਨੂੰ ਬਦਨਾਮ ਕਰਨ ਲਈ ਇਸੇ ਤਰ੍ਹਾਂ ਸਾਜਿ਼ਸਾਂ ਰਚਦੀਆ ਹਨ, ਜਿਵੇਂ ਕਨਿਸਕ ਕਾਂਡ ਦੀ ।

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕੈਨੇਡਾ ਸਥਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਈਸਟ ਕੈਨੇਡਾ ਦੀ ਯੂਨਿਟ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਹੰਸਰਾ ਵੱਲੋਂ ਜੋ ਆਪਣੇ ਸਾਥੀਆ ਨੂੰ ਨਾਲ ਲੈਕੇ ਤੇ ਸਿੱਖਾਂ ਨੂੰ ਨਾਲ ਲੈਕੇ 23 ਜੂਨ ਨੂੰ ਸਮੁੱਚੇ ਕੈਨੇਡਾ ਵਿਚ ‘ਅਫ਼ਸੋਸ ਦਿਹਾੜਾ’ ਮਨਾਉਣ ਦਾ ਅਮਲੀ ਰੂਪ ਵਿਚ ਪ੍ਰੋਗਰਾਮ ਉਲੀਕਿਆ ਹੈ, ਇਹ ਕਾਰਵਾਈ ਜਿਥੇ ਅਤਿ ਪ੍ਰਸ਼ੰਸ਼ਾਂਯੋਗ ਹੈ, ਉਥੇ ਸਿੱਖ ਕੌਮ ਉਤੇ 33 ਸਾਲ ਪਹਿਲੇ ਵਾਪਰੇ ਦੁੱਖਦਾਇਕ ਕਾਂਡ ਤੋਂ ਸਾਜ਼ਸੀ ਢੰਗਾਂ ਰਾਹੀ ਥੋਪੇ ਗਏ ਦੋਸ਼ਾਂ ਤੋਂ ਵੀ ਸਰੂਖਰ ਕਰਨ ਦਾ ਉਸਾਰੂ ਉਦਮ ਹੈ ਅਤੇ ਕੌਮਾਂਤਰੀ ਪੱਧਰ ਤੇ ਇਹ ਗੱਲ ਉਜਾਗਰ ਕਰਨ ਦੀ ਅੱਛੀ ਕੋਸਿ਼ਸ਼ ਹੋ ਰਹੀ ਹੈ ਕਿ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਨਾਲ ਸਿੱਖ ਕੌਮ ਦਾ ਨਾ ਤਾਂ ਪਹਿਲੇ ਕਦੇ ਕੋਈ ਸੰਬੰਧ ਰਿਹਾ ਹੈ ਅਤੇ ਨਾ ਹੀ ਭਵਿੱਖ ਵਿਚ ਸਿੱਖ ਕੌਮ ਅਜਿਹੀ ਨਾਂਹਵਾਚਕ ਕਾਰਵਾਈ ਵਿਚ ਕਦੇ ਸਮੂਲੀਅਤ ਕਰੇਗੀ । ਸਿੱਖ ਕੌਮ ਅਮਨ ਅਤੇ ਜਮਹੂਰੀਅਤ ਪਸ਼ੰਦ ਕੌਮ ਹੈ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਹੈ ਅਤੇ ਦ੍ਰਿੜਤਾ ਨਾਲ ਸਰਬੱਤ ਦੇ ਭਲੇ ਦੇ ਮਿਸ਼ਨ ਤੇ ਕੰਮ ਕਰਦੀ ਹੈ । ਇਸ ਲਈ ਅਸੀਂ ਇਹ ਜੋਰਦਾਰ ਮੰਗ ਕਰਦੇ ਹਾਂ ਕਿ ਕਨਿਸਕ ਹਵਾਈ ਕਾਂਡ ਦੀ ਵਾਪਰੀ ਦੁਰਘਟਨਾ ਦੀ ਕੌਮਾਂਤਰੀ ਏਜੰਸੀਆ ਦੀ ਦੇਖਰੇਖ ਹੇਠ ਨਿਰਪੱਖਤਾ ਨਾਲ ਫਿਰ ਤੋਂ ਜਾਂਚ ਕਰਵਾਈ ਜਾਵੇ ਅਤੇ ਇਸਦਾ ਸੱਚ ਸਾਹਮਣੇ ਲਿਆਕੇ ਅਸਲ ਸਾਜਿ਼ਸਕਾਰਾਂ ਦੇ ਚਿਹਰੇ ਕੌਮਾਂਤਰੀ ਚੌਰਾਹੇ ਵਿਚ ਨੰਗੇ ਕੀਤੇ ਜਾਣ ।

 webmaster

Lakhvir Singh

Shiromani Akali Dal (Amritsar)

9781222567 

About The Author

Related posts

Leave a Reply

Your email address will not be published. Required fields are marked *