Verify Party Member
Header
Header
ਤਾਜਾ ਖਬਰਾਂ

ਕਦੀ ਚਿੜੀਓ ਮਰਜੋ, ਕਦੇ ਚਿੜੀਓ ਜੀ ਪਓ ਵਾਲੀ ਸੋਚ ਸਥਿਰ ਅਤੇ ਲੋਕ ਪੱਖੀ ਸਰਕਾਰੀ ਪ੍ਰਬੰਧ ਨਹੀਂ ਦੇ ਸਕਦੇ : ਮਾਨ

ਕਦੀ ਚਿੜੀਓ ਮਰਜੋ, ਕਦੇ ਚਿੜੀਓ ਜੀ ਪਓ ਵਾਲੀ ਸੋਚ ਸਥਿਰ ਅਤੇ ਲੋਕ ਪੱਖੀ ਸਰਕਾਰੀ ਪ੍ਰਬੰਧ ਨਹੀਂ ਦੇ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਕਾਂਗਰਸ ਦੀ ਕੈਪਟਨ ਹਕੂਮਤ ਜੋ ਚੋਣਾਂ ਹੋਣ ਤੋਂ ਪਹਿਲੇ ਇਹ ਦਾਅਵੇ ਕਰਦੇ ਸੀ ਕਿ ਅਸੀਂ ਵੀ.ਆਈ.ਪੀ. ਕਲਚਰ ਜੋ ਵਜ਼ੀਰਾਂ, ਸਿਆਸਤਦਾਨਾਂ, ਐਮ.ਐਲ.ਏਜ਼ ਅਤੇ ਸਰਕਾਰੀ ਅਫ਼ਸਰਾਂ ਵਿਚ ਪੈਦਾ ਹੋ ਚੁੱਕਾ ਹੈ, ਉਸ ਨੂੰ ਖ਼ਤਮ ਕਰਕੇ ਪੰਜਾਬ ਦੇ ਖਜ਼ਾਨੇ ‘ਤੇ ਪੈਣ ਵਾਲੇ ਕਰੋੜਾਂ, ਅਰਬਾਂ ਰੁਪਏ ਦੇ ਵਾਧੂ ਬੋਝ ਨੂੰ ਖ਼ਤਮ ਕਰਕੇ ਸਾਫ਼-ਸੁਥਰਾ ਖਾਮੀਆਂ ਤੋਂ ਰਹਿਤ ਪ੍ਰਬੰਧ ਦੇਵਾਂਗੇ । ਹੁਣ ਕੈਪਟਨ ਅਮਰਿੰਦਰ ਸਿੰਘ ਕਦੀ ਵਜ਼ੀਰਾਂ ਦੇ ਕਹਿਣ ਤੇ ਲਾਲ ਬੱਤੀ ਅਤੇ ਵੱਡੀਆਂ ਗੱਡੀਆਂ ਦੇਣ ਦੀਆਂ ਗੱਲ ਕਰਦੇ ਹਨ ਅਤੇ ਕਦੀ ਇਸ ਨੂੰ ਰੱਦ ਕਰ ਦਿੰਦੇ ਹਨ । ਸਰਕਾਰਾਂ ਦ੍ਰਿੜ ਅਤੇ ਦੂਰਅੰਦੇਸ਼ੀ ਸੋਚ ਨਾਲ ਹੀ ਚੱਲਦੀਆ ਹਨ । ਨਿੱਤ ਸਵੇਰੇ ਹੋਰ ਅਤੇ ਸ਼ਾਮ ਨੂੰ ਹੋਰ ਫੈਸਲੇ ਕਰਨ ਵਾਲੇ ਹੁਕਮਰਾਨ ਸਥਾਈ ਸਰਕਾਰ ਅਤੇ ਖਾਮੀਆ ਤੋ ਰਹਿਤ ਪ੍ਰਬੰਧ ਨਹੀਂ ਦੇ ਸਕਦੇ । ਪਾਰਲੀਮੈਂਟ ਸਕੱਤਰ ਜਿਨ੍ਹਾਂ ਦੀ ਕੋਈ ਜਿੰਮੇਵਾਰੀ ਨਹੀਂ ਹੁੰਦੀ, ਕੇਵਲ ਸਿਆਸੀ ਆਪਣੇ ਖਾਸ ਬੰਦਿਆਂ ਨੂੰ ਵਜ਼ੀਰਾਂ ਦੇ ਬਰਾਬਰ ਦੇ ਰੁਤਬੇ ਦੇ ਕੇ ਸਿਆਸਤ ਵਿਚ ਐਡਜੈਸਟ ਕਰਨਾ ਹੁੰਦਾ ਹੈ । ਜੇਕਰ ਕੈਪਟਨ ਅਮਰਿੰਦਰ ਸਿੰਘ ਹੁਣ ਪਾਰਲੀਮੈਂਟ ਸਕੱਤਰਾਂ ਦੀ ਗੱਲ ਵੀ ਕਰਦੇ ਹਨ ਇਹ ਵੀ ਵੀ.ਆਈ.ਪੀ. ਕਲਚਰ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਖਜਾਨੇ ਉਤੇ ਵਾਧੂ ਬੋਝ ਪਾਉਣ ਦੇ ਤੁੱਲ ਅਮਲ ਹੋਣਗੇ । ਕਦੀ ਚਿੜੀਓ ਮਰਜੋ, ਕਦੇ ਚਿੜੀਓ ਜੀ ਪਓ ਵਾਲੀ ਸੋਚ ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆਂ ਦੀ ਕੋਈ ਬਿਹਤਰੀ ਨਹੀਂ ਕਰ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਦੀ ਵਜ਼ੀਰਾਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਮਹਿੰਗੀਆਂ ਗੱਡੀਆਂ ਦੇਣ ਦੀ ਗੱਲ ਕਰਦੇ ਹਨ ਅਤੇ ਦੂਸਰੇ ਪਲ ਹੀ ਜਦੋਂ ਇਸ ਵੀ.ਆਈ.ਪੀ. ਕਲਚਰ ਦੀ ਵਿਰੋਧਤਾ ਸੁਰੂ ਹੁੰਦੀ ਹੈ ਤਾਂ ਸ਼ਾਮ ਨੂੰ ਅਜਿਹੇ ਫੈਸਲਿਆ ਨੂੰ ਰੱਦ ਕਰ ਦਿੰਦੇ ਹਨ, ਦੇ ਕੀਤੇ ਜਾਣ ਵਾਲੇ ਅਮਲ ਦੁੱਖਦਾਇਕ “ਕਥਨੀ ਅਤੇ ਕਰਨੀ” ਵਿਚ ਵੱਡਾ ਫਰਕ ਹੋਣ ਦਾ ਕਰਾਰ ਦਿੰਦੇ ਹੋਏ ਅਜਿਹੇ ਅਮਲਾਂ ਦੀ ਨਿੰਦਾ ਕਰਦੇ ਹੋਏ ਅਤੇ ਪੰਜਾਬ ਨਿਵਾਸੀਆਂ ਨੂੰ ਵੀ.ਆਈ.ਪੀ. ਕਲਚਰ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਹੀ ਨਹੀ, ਆਮ ਆਦਮੀ ਪਾਰਟੀ ਜੋ ਚੋਣਾਂ ਤੋ ਪਹਿਲੇ ਅਜਿਹੇ ਸੁਧਾਰਾ ਦੀ ਗੱਲ ਜੋਰਦਾਰ ਆਵਾਜ਼ ਵਿਚ ਕਰਦੀ ਸੀ, ਉਨ੍ਹਾਂ ਵੱਲੋਂ ਵੀ ਜਿਨ੍ਹਾ ਦੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਚਾਰ ਐਮ.ਪੀ. ਜਿੱਤੇ ਸਨ ਅਤੇ ਦੋ ਐਮ.ਪੀ. ਸ੍ਰੀ ਗਾਂਧੀ ਤੇ ਸ੍ਰੀ ਨਾਰਵੇ ਅਜਿਹੀਆ ਗੈਰ-ਸਿਧਾਤਿਕ ਗੱਲਾਂ ਦੀ ਬਦੌਲਤ ਬਾਗੀ ਹੋ ਗਏ ਸਨ ਅਤੇ ਕਹਿੰਦੇ ਸਨ ਕਿ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਇੱਜਤ ਰਿਹਾਅ ਕਰਵਾਵਾਗੇ, ਉਹ ਹੁਣ ਪੰਜਾਬ ਅਸੈਬਲੀ ਵਿਚ ਦ੍ਰਿੜਤਾ ਤੇ ਦਲੀਲ ਨਾਲ ਕੈਪਟਨ ਦੀ ਸਰਕਾਰ ਕੋਲ ਪੰਜਾਬ ਪੱਖੀ ਅਮਲ ਕਰਵਾਉਣ ਦੀ ਬਦੌਲਤ “ਵਾਕ ਆਊਟ” ਕਰਕੇ ਕੇਵਲ ਕੈਪਟਨ ਹਕੂਮਤ ਨੂੰ ਫ਼ਰੀ ਹੈਂਡ ਦੇਣ ਦੇ ਹੀ ਅਮਲ ਨਹੀਂ ਕਰ ਰਹੇ, ਬਲਕਿ ਜਿਨ੍ਹਾਂ ਪੰਜਾਬੀਆਂ ਤੇ ਸਿੱਖਾਂ ਨੇ ਗਲਤੀ ਨਾਲ ਇਨ੍ਹਾਂ ਦੇ 20 ਐਮ.ਐਲ.ਏ. ਜਿੱਤਾ ਦਿੱਤੇ ਹਨ, ਉਹ ਐਮ.ਐਲ.ਏ. ਆਪਣੀਆ ਜਿੰਮੇਵਾਰੀਆਂ ਤੋਂ ਭੱਜਕੇ ਖੁਦ ਹੀ ਸਾਬਤ ਕਰ ਰਹੇ ਹਨ ਕਿ ਉਹ ਪੰਜਾਬੀਆਂ ਨੂੰ ਅੱਛਾ ਰਾਜ ਪ੍ਰਬੰਧ ਦੇਣ ਦੀ ਕਾਬਲੀਅਤ ਨਹੀਂ ਰੱਖਦੇ । ਦੂਸਰਾ ਜੋ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ 30-32 ਐਮ.ਐਲ.ਏ. ਵੱਲੋ ਬੀਜੇਪੀ ਨਾਲ ਜਾਣ ਦੇ ਅਮਲ ਹੋ ਰਹੇ ਹਨ, ਇਹ ਕਾਰਵਾਈਆ ਵੀ ਸਾਬਤ ਕਰਦੀਆ ਹਨ ਕਿ ਆਮ ਆਦਮੀ ਪਾਰਟੀ ਨਾ ਦਿੱਲੀ, ਨਾ ਪੰਜਾਬ, ਨਾ ਕਿਸੇ ਹੋਰ ਸੂਬੇ ਤੇ ਨਾ ਹੀ ਭਾਰਤ ਦੀ ਹਕੂਮਤ ਵਿਚ ਕਦੀ ਉਸਾਰੂ ਰੋਲ ਕਰਨ ਦੀ ਸਮਰੱਥਾਂ ਰੱਖਦੀ ਹੈ । ਜਿਹੜੀਆ ਪਾਰਟੀਆ ਪੰਚ ਪ੍ਰਧਾਨੀ, ਦਲ ਖ਼ਾਲਸਾ, ਆਖੰਡ ਕੀਰਤਨੀ ਜਥਾਂ, ਸਿੱਖ ਪ੍ਰਚਾਰਕ, ਕਥਾਵਾਚਕ, ਰਾਗੀਆ, ਸਤਿਕਾਰ ਕਮੇਟੀ, ਸਿੱਖ ਸਟੂਡੈਟ ਫੈਡਰੇਸਨਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ । ਹੁਣ ਜਦੋਂ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ਤਾਂ ਪੰਜਾਬ ਨਿਵਾਸੀਆਂ ਤੇ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾ ਨੇ ਨੌਜ਼ਵਾਨਾਂ ਨੂੰ ਬੰਦੂਕਾਂ ਫੜਾਈਆ, ਉਹ ਅੱਜ ਸ਼ਹੀਦ ਭਾਈ ਫ਼ੌਜਾ ਸਿੰਘ ਅਤੇ ਹੋਰ 12 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਨਿਰੰਕਾਰੀਆ ਨਾਲ ਆਮ ਆਦਮੀ ਪਾਰਟੀ ਦੀ ਸਾਂਝ ਹੈ । ਇਹ ਉਪਰੋਕਤ ਪੰਥਕ ਗਰੁੱਪ ਉਹ ਹਨ ਜਿਨ੍ਹਾਂ ਨੇ 1992 ਵਿਚ ਚੋਣਾਂ ਦਾ ਬਾਈਕਾਟ ਕਰਵਾਕੇ “ਪੰਥਕ ਸਰਕਾਰ” ਕਾਇਮ ਹੋਣ ਵਿਚ ਰੋੜੇ ਅਟਕਾਏ ਅਤੇ ਹਜ਼ਾਰਾਂ ਹੀ ਸਿੱਖਾਂ ਨੂੰ ਮਰਵਾਇਆ, ਉਹ ਅੱਜ ਲੇਖਾ-ਜੋਖਾ ਕਰਨ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਅਗਵਾਈ ਦੇਣ ਦੇ ਰਾਹ ਵਿਚ ਰੁਕਾਵਟਾਂ ਖੜੀਆ ਕਰਨ ਵਾਲਿਆ ਦੀ ਜਿੰਮੇਵਾਰੀ ਕੀ ਬਣਦੀ ਹੈ । ਉਹ ਜਨਤਕ ਤੌਰ ਤੇ ਪ੍ਰੈਸ ਸਾਹਮਣੇ ਹੋ ਕੇ ਸਪੱਸਟ ਕਰਨ ਕਿ ਉਨ੍ਹਾਂ ਨੇ 1992 ਵਿਚ ਜ਼ਬਰੀ ਬੰਦੂਕ ਦੀ ਨੋਕ ਤੇ ਚੋਣ ਬਾਈਕਾਟ ਕਿਉਂ ਕਰਵਾਏ ?

About The Author

Related posts

Leave a Reply

Your email address will not be published. Required fields are marked *