Select your Top Menu from wp menus
Header
Header
ਤਾਜਾ ਖਬਰਾਂ

ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਵੱਲੋਂ 535 ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਲਈ ਹੋ ਰਹੇ ਅਮਲ ਮਨੁੱਖਤਾ ਵਿਰੋਧੀ ਅਤੇ ਅਸਹਿ : ਟਿਵਾਣਾ

ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਵੱਲੋਂ 535 ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਲਈ ਹੋ ਰਹੇ ਅਮਲ ਮਨੁੱਖਤਾ ਵਿਰੋਧੀ ਅਤੇ ਅਸਹਿ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਸਿੱਖ ਕੌਮ ਤਾਂ ਆਪਣੇ ਸਰਬੱਤ ਦੇ ਭਲੇ ਦੇ ਮਿਸ਼ਨ ਅਧੀਨ ਲੋੜਵੰਦਾਂ, ਬੇਸਹਾਰਿਆ, ਮਜ਼ਲੂਮਾਂ ਅਤੇ ਗਰੀਬਾਂ ਦੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਮਨੁੱਖੀ ਬਿਹਤਰੀ ਲਈ ਆਪਣੇ ਜਨਮ ਤੋਂ ਹੀ ਪੂਰੀ ਯਤਨਸ਼ੀਲ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਜਿਸਦੀ ਜਿੰਮੇਵਾਰੀ ਗੁਰੂਘਰਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਧਾਰਮਿਕ ਲੀਹਾਂ ਉਤੇ ਸਮੁੱਚੇ ਸੰਸਾਰ ਵਿਚ ਪ੍ਰਚਾਰ ਕਰਨ ਦੀ ਜਿੰਮੇਵਾਰੀ ਹੈ, ਉਸ ਐਸ.ਜੀ.ਪੀ.ਸੀ. ਵੱਲੋਂ ਬੀਤੇ ਸਮੇਂ ਦੇ ਰਹਿ ਚੁੱਕੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਵੱਖ-ਵੱਖ ਅਦਾਰਿਆ ਵਿਚ ਹੋਈ ਭਰਤੀ ਨੂੰ ਆਧਾਰ ਬਣਾਕੇ ਜੋ ਮੌਜੂਦਾ ਪ੍ਰਧਾਨ ਤੇ ਅੰਤਰਿੰਗ ਕਮੇਟੀ ਵੱਲੋਂ 535 ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਦੀ ਕਾਰਵਾਈ ਉਤੇ ਅਮਲ ਹੋ ਰਹੇ ਹਨ, ਇਹ ਉਨ੍ਹਾਂ 535 ਮੁਲਾਜ਼ਮਾਂ ਅਤੇ ਉਨ੍ਹਾਂ ਨਾਲ ਸੰਬੰਧਤ ਪਰਿਵਾਰਿਕ ਮੈਬਰਾਂ ਦੇ ਜੀਵਨ ਨੂੰ ਮੁਸ਼ਕਿਲਾਂ ਵਿਚ ਪਾਉਣ ਵਾਲੇ ਅਤੇ ਸਰਬੱਤ ਦੇ ਭਲੇ ਦੇ ਮਿਸ਼ਨ ਵਿਰੋਧੀ ਦੁੱਖਦਾਇਕ ਕਾਰਵਾਈ ਹੈ । ਦੂਸਰਾ ਆਪਣੇ ਤੋਂ ਪਹਿਲੇ ਰਹਿ ਚੁੱਕੇ ਪ੍ਰਧਾਨ ਦੀ ਜਨਤਕ ਤੌਰ ਤੇ ਅਪਮਾਨ ਕਰਨ ਵਾਲੀ ਅਸਹਿ ਕਾਰਵਾਈ ਹੈ, ਜੋ ਬਿਲਕੁਲ ਨਹੀਂ ਹੋਣੀ ਚਾਹੀਦੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਵੱਲੋਂ ਕੀਤੇ ਗਏ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਫੈਸਲੇ ਨੂੰ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਵਿਰੋਧੀ ਅਤੇ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਐਸ.ਜੀ.ਪੀ.ਸੀ. ਵਰਗੀ ਕੌਮੀ ਧਾਰਮਿਕ ਸੰਸਥਾਂ ਵਿਚ ਗਲਤ ਪਿਰਤਾ ਪਾਉਣ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸੰਬੰਧਤ ਪਰਿਵਾਰਾਂ ਦੀ ਜੀਵਨ ਉਤੇ ਤਾਂ ਪ੍ਰਬੰਧਕਾਂ ਨੇ ਤਲਵਾਰ ਲਟਕਾ ਹੀ ਦਿੱਤੀ ਹੈ, ਲੇਕਿਨ ਅਜਿਹਾ ਦੁੱਖਦਾਇਕ ਅਮਲ ਅੱਜ ਤੱਕ ਕਦੇ ਵੀ ਨਹੀਂ ਹੋਇਆ ਕਿ ਪਹਿਲੇ ਪ੍ਰਧਾਨ ਵੱਲੋਂ ਕੀਤੀ ਗਈ ਭਰਤੀ ਨੂੰ ਆਉਣ ਵਾਲੇ ਪ੍ਰਧਾਨ ਵੱਲੋਂ ਰੱਦ ਕਰ ਦਿੱਤਾ ਗਿਆ ਹੋਵੇ । ਫਿਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤਾਂ ਪੰਜਾਬ, ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਅਤਿ ਸਤਿਕਾਰਿਤ, ਇਮਾਨਦਾਰ ਅਤੇ ਬੌਧਿਕ ਗੁਣਾਂ ਦੀ ਮਾਲਕ ਸਖਸ਼ੀਅਤ ਹਨ । ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਸਮੇਂ ਕੌਮ ਪੱਖੀ ਕਈ ਅਹਿਮ ਫੈਸਲੇ ਕਰਕੇ ਸਿੱਖ ਕੌਮ ਦੀ ਆਨ-ਸ਼ਾਨ ਵਧਾਉਣ ਲਈ ਉਦਮ ਕਰਦੇ ਰਹੇ ਹਨ । ਫਿਰ ਕਿਉਂ ਉਨ੍ਹਾਂ ਨੂੰ ਅਪਮਾਨਿਤ ਕਰਨ ਅਤੇ 535 ਪਰਿਵਾਰਾਂ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ ਲਗਾਉਣ ਦੇ ਅਮਲ ਹੋ ਰਹੇ ਹਨ ? ਉਨ੍ਹਾਂ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਸਮੁੱਚੀ ਅੰਤਰਿੰਗ ਕਮੇਟੀ ਮੈਬਰਾਂ ਨੂੰ ਇਖ਼ਲਾਕੀ ਤੇ ਇਨਸਾਨੀ ਲੀਹਾਂ ਉਤੇ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਧਰਮ ‘ਸਰਬੱਤ ਦੇ ਭਲੇ’ ਅਤੇ ‘ਨਾ ਕੋ ਵੈਰੀ, ਨਹੀ ਬੈਗਾਨਾ, ਸਗਲਿ ਸੰਗ ਹਮ ਕੋ ਬਨਿ ਆਇ’ ਦੇ ਸਿਧਾਤਾਂ ਉਤੇ ਪਹਿਰਾ ਦੇਣ ਵਾਲਾ ਧਰਮ ਹੈ । ਇਸ ਲਈ ਉਪਰੋਕਤ 535 ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਕੀਤੇ ਜਾ ਰਹੇ ਆਪਣੇ ਅਤਿ ਦੁੱਖਦਾਇਕ ਅਤੇ ਮਨੁੱਖਤਾ ਵਿਰੋਧੀ ਫੈਸਲੇ ਨੂੰ ਮੁੜ ਗੌਰ ਕਰਕੇ ਇਨ੍ਹਾਂ ਲੋੜਵੰਦ ਪਰਿਵਾਰਾਂ ਤੇ ਲਟਕ ਰਹੀ ਤਲਵਾਰ ਦੇ ਡਰ ਨੂੰ ਖ਼ਤਮ ਕਰੇ । ਇਸੇ ਵਿਚ ਜਿਥੇ ਇਸ ਧਾਰਮਿਕ ਸੰਸਥਾਂ ਦੀ ਬਿਹਤਰੀ ਹੈ, ਉਥੇ ਇਸ ਉਦਮ ਨਾਲ ਸੰਸਾਰ ਪੱਧਰ ਤੇ ਸਿੱਖ ਕੌਮ ਦਾ ਹੋਰ ਵੀ ਸਤਿਕਾਰਿਤ ਸੰਦੇਸ਼ ਜਾਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਅੰਤਰਿੰਗ ਕਮੇਟੀ ਮੈਂਬਰ ਸਹਿਜ ਢੰਗ ਨਾਲ ਮੁੜ ਵਿਚਾਰ ਕਰਦੇ ਹੋਏ ਉਪਰੋਕਤ 535 ਪਰਿਵਾਰਾਂ ਦੇ ਰੁਜ਼ਗਾਰ ਨਹੀਂ ਖੋਹਣਗੇ, ਬਲਕਿ ਜਿਸ ਮੁਲਾਜ਼ਮ ਨਾਲ ਕਿਸੇ ਸਮੇਂ ਕੋਈ ਧੱਕਾ ਹੋਵੇ, ਉਸ ਨੂੰ ਵੀ ਇਨਸਾਫ਼ ਦੇ ਕੇ ਕੌਮੀ ਸਿਧਾਤਾਂ ਅਤੇ ਸੋਚ ਨੂੰ ਹੋਰ ਪ੍ਰਫੁੱਲਿਤ ਕਰਨਗੇ ।

About The Author

Related posts

Leave a Reply

Your email address will not be published. Required fields are marked *