Select your Top Menu from wp menus
Header
Header
ਤਾਜਾ ਖਬਰਾਂ

ਐਸ.ਆਈ.ਟੀ. ਵੱਲੋਂ ਸਿੱਖ ਕੌਮ ਦੇ ਕਾਤਲ ਕਮਲਨਾਥ ਵਿਰੁੱਧ ਕੇਸ ਨੂੰ ਦੁਬਾਰਾ ਖੋਲ੍ਹਣ ਦੀ ਕਾਰਵਾਈ ਸਵਾਗਤਯੋਗ : ਮਾਨ

ਐਸ.ਆਈ.ਟੀ. ਵੱਲੋਂ ਸਿੱਖ ਕੌਮ ਦੇ ਕਾਤਲ ਕਮਲਨਾਥ ਵਿਰੁੱਧ ਕੇਸ ਨੂੰ ਦੁਬਾਰਾ ਖੋਲ੍ਹਣ ਦੀ ਕਾਰਵਾਈ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਸਿੱਖ ਕੌਮ ਦੇ ਕਤਲੇਆਮ ਲਈ ਹਿੰਦੂਤਵ ਸੰਗਠਨਾਂ ਤੇ ਫਿਰਕੂਆਂ ਦੀ ਟੋਲੀਆ ਦੀ 1984 ਵਿਚ ਅਗਵਾਈ ਕਰਨ ਵਾਲੇ ਕਮਲਨਾਥ ਉਹ ਸਖਸ ਹਨ, ਜਿਸਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਦੇ ਹੋਏ ਬੇਕਸੂਰ ਨਿਰਦੋਸ਼ ਸਿੱਖ ਬੱਚਿਆਂ, ਬੀਬੀਆਂ, ਨੌਜ਼ਵਾਨਾਂ ਅਤੇ ਬਜੁਰਗਾਂ ਦੇ ਕਤਲ ਕਰਵਾਏ । ਅਦਾਲਤਾਂ ਅਤੇ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਅਧੀਨ ਕੀਤੀਆ ਜਾ ਰਹੀਆ ਕਾਰਵਾਈਆ ਦੀ ਬਦੌਲਤ ਕਮਲਨਾਥ ਚੱਲ ਰਹੇ ਕੇਸਾਂ ਵਿਚੋਂ ਆਪਣੇ-ਆਪ ਨੂੰ ਬਚਾਉਣ ਵਿਚ ਕੁਝ ਕਾਮਯਾਬ ਹੋ ਗਏ ਸਨ, ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਸੀ । ਹੁਣ ਜਦੋਂ ਸਪੈਸਟ ਇਨਵੈਸਟੀਗੇਸ਼ਨ ਟੀਮ ਨੇ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਕਮਲਨਾਥ ਨੂੰ ਬਤੌਰ ਸਿੱਖ ਕੌਮ ਦਾ ਕਾਤਲ ਪ੍ਰਵਾਨ ਕਰਦੇ ਹੋਏ ਉਸਦੀ ਫਾਇਲ ਨੂੰ ਮੁੜ ਖੋਲ੍ਹਕੇ ਕਾਨੂੰਨ ਅਨੁਸਾਰ ਜਾਂਚ ਕਰਨ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ, ਤਾਂ ਇਹ ਦਿੱਲੀ ਵਿਚ 1984 ਵਿਚ ਮਾਰੇ ਗਏ ਸਿੱਖ ਪਰਿਵਾਰਾਂ ਤੇ ਸਿੱਖ ਕੌਮ ਲਈ ਕੁਝ ਰਾਹਤ ਦੇਣ ਵਾਲੀ ਹੈ । ਜਿਸ ਕਾਰਵਾਈ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਾਗਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕਾਤਲ ਕਮਲਨਾਥ ਵਿਰੁੱਧ ਫਿਰ ਤੋਂ ਐਸ.ਆਈ.ਟੀ. ਵੱਲੋਂ ਕੇਸ ਖੋਲ੍ਹਣ ਅਤੇ ਇਸਦੀ ਤਹਿ ਤੱਕ ਜਾਣ ਦੇ ਅਮਲਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਹੋਈ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਤੇ ਉਸਦੇ ਮੁੱਖੀ ਨੂੰ ਇਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ਦੀ ਵੀ ਜਾਂਚ ਕਰਨ ਕਿ ਕਮਲਨਾਥ ਨੇ ਸਿੱਖ ਕੌਮ ਦਾ ਕਤਲੇਆਮ, ਸਿੱਖਾਂ ਪ੍ਰਤੀ ਨਫ਼ਰਤ ਰੱਖਦੇ ਹੋਏ ਆਪਣੇ ਤੌਰ ਤੇ ਹੀ ਕਰਵਾਇਆ ਸੀ ਜਾਂ ਉਸ ਸਮੇਂ ਦੀ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਕੀਤਾ ਸੀ । ਸ. ਮਾਨ ਨੇ ਇਸੇ ਸੰਬੰਧ ਵਿਚ ਪੀ.ਚਿੰਦਬਰਮ ਜਿਸ ਉਤੇ ਜਾਂਚ ਚੱਲ ਰਹੀ ਹੈ, ਉਸ ਨੂੰ ਵੀ ਪੰਜਾਬ ਦੇ ਦੁਖਾਂਤ ਲਈ ਤੇ ਸਿੱਖ ਕੌਮ ਦੇ ਕਤਲੇਆਮ ਲਈ ਜਿ਼ੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਪੀ. ਚਿੰਦਬਰਮ ਨੇ ਵੀ ਅਫ਼ਗਾਨੀਸਤਾਨ ਤੋਂ ਰਸੀਅਨ ਜਹਾਜ਼ਾਂ ਰਾਹੀ ਆਧੁਨਿਕ ਵਿਸਫੋਟਕ ਹਥਿਆਰਾਂ ਦੀਆਂ ਖੇਪਾਂ ਮੰਗਵਾਕੇ, ਉਨ੍ਹਾਂ ਨੂੰ ਆਪਣੇ ਸੂਹੀਆ ਦੁਆਰਾ ਪੰਜਾਬ ਵਿਚ ਭੇਜਕੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਕਤਲੇਆਮ ਵੀ ਕਰਵਾਇਆ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿ਼ਸ ਰਚੀ ਸੀ । ਇਸ ਲਈ ਜਿਸ ਤਰ੍ਹਾਂ ਕਮਲਨਾਥ ਦੇ ਕੇਸ ਨੂੰ ਫਿਰ ਤੋਂ ਖੋਲ੍ਹਦੇ ਹੋਏ ਸੱਚ ਨੂੰ ਸਾਹਮਣੇ ਲਿਆਉਣ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਕਾਰਵਾਈ ਸੁਰੂ ਕੀਤੀ ਗਈ ਹੈ, ਉਸੇ ਤਰ੍ਹਾਂ ਪੀ. ਚਿੰਦਬਰਮ ਨੇ ਵੀ ਬੀਤੇ ਸਮੇਂ ਵਿਚ ਸਿੱਖ ਵਿਰੋਧੀ ਸਾਜਿ਼ਸਾਂ ਰਚੀਆ ਅਤੇ ਪੰਜਾਬੀਆਂ ਦਾ ਜਾਨੀ-ਮਾਲੀ ਨੁਕਸਾਨ ਕਰਵਾਇਆ । ਇਸ ਲਈ ਇਸਦੀ ਜਾਂਚ ਵੀ ਇਸੇ ਤਰ੍ਹਾਂ ਨਿਰਪੱਖਤਾ ਨਾਲ ਅੱਗੇ ਵੱਧਣੀ ਚਾਹੀਦੀ ਹੈ ਅਤੇ ਉਸ ਸਮੇਂ ਸਿੱਖ ਕੌਮ ਤੇ ਪੰਜਾਬੀਆਂ ਦੇ ਹੋਏ ਕਤਲੇਆਮ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ।

ਸ. ਮਾਨ ਨੇ ਸਮੁੱਚੀ ਪ੍ਰੈਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੁਝ ਸਮਾਂ ਪਹਿਲੇ ਸਿੱਖ ਕੌਮ ਦੇ ਮੁਜ਼ਰਿਮ ਦੇ ਸਿਰਲੇਖ ਹੇਠ ਇਸਤਿਹਾਰ ਪ੍ਰਕਾਸਿ਼ਤ ਤੇ ਜਾਰੀ ਕਰਕੇ ਦੁਨੀਆਂ ਨੂੰ ਜਾਣਕਾਰੀ ਦੇਣ ਦੇ ਫਰਜ ਨਿਭਾਏ ਸਨ ਕਿ ਇਸ ਇਸਤਿਹਾਰ ਵਿਚ ਪ੍ਰਕਾਸਿ਼ਤ ਕੀਤੀਆ ਫੋਟੋਆਂ ਸਿੱਖ ਕੌਮ ਦਾ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਤਰੀਕੇ ਕਤਲੇਆਮ ਕਰਨ ਵਾਲਿਆ ਦੀਆ ਹਨ । ਉਨ੍ਹਾਂ ਵਿਚ ਕਮਲਨਾਥ ਤੇ ਪੀ.ਚਿੰਦਬਰਮ ਦੀ ਫੋਟੋ ਹੈ । ਇਸ ਇਸਤਿਹਾਰ ਵਿਚ ਵਿਖਾਏ ਗਏ ਸਿੱਖ ਕੌਮ ਦੇ ਕਾਤਲਾਂ ਦੀਆਂ ਵੀ ਗੈਰ-ਕਾਨੂੰਨੀ ਕਾਰਵਾਈਆ ਦੀ ਜਾਂਚ ਕਰਵਾਉਦੇ ਹੋਏ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ ਅਨੁਸਾਰ ਇਨ੍ਹਾਂ ਕਾਤਲਾਂ ਨੂੰ ਸਜ਼ਾਵਾਂ ਦੇਣਾ ਬਣਦਾ ਹੈ । ਭਾਵੇਕਿ ਇਨ੍ਹਾਂ ਵਿਚੋਂ ਕੁਝ ਸਿੱਖ ਕੌਮ ਦੇ ਕਾਤਲ ਰੱਬ ਦੀ ਸਜ਼ਾ ਅਨੁਸਾਰ ਹੁਣ ਇਸ ਦੁਨੀਆਂ ਵਿਚ ਨਹੀਂ ਹਨ, ਪਰ ਜਾਂਚ ਕਰਦੇ ਹੋਏ ਚਲਾਣਾ ਕਰ ਗਏ ਅਤੇ ਇਸ ਸਮੇਂ ਜਿਊਂਦੇ ਦਨਦਨਾਉਦੇ ਫਿਰਦੇ ਸਮੁੱਚੇ ਸਿੱਖ ਕੌਮ ਦੇ ਕਾਤਲਾਂ ਨੂੰ ਹਰ ਕੀਮਤ ਤੇ ਹਵਾਲਾਤਾਂ ਦੀਆਂ ਜੇਲ੍ਹਾਂ ਦੀਆਂ ਕਾਲਕੋਠੜੀਆ ਵਿਚ ਬੰਦ ਕਰਦੇ ਹੋਏ ਸਜ਼ਾਵਾਂ ਦੇਣੀਆ ਬਣਦੀਆ ਹਨ ਤਾਂ ਕਿ ਲੰਮੇਂ ਸਮੇਂ ਤੋਂ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਅੰਦਰ ਰਿਸਦੇ ਜਖ਼ਮਾਂ ਤੇ ਸਹੀ ਰੂਪ ਵਿਚ ਮੱਲ੍ਹਮ ਲੱਗ ਸਕੇ ਅਤੇ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *