Select your Top Menu from wp menus
Header
Header
ਤਾਜਾ ਖਬਰਾਂ

ਏ.ਐਨ-32 ਦਾ 12 ਹਜ਼ਾਰ ਫੁੱਟ ਦੀ ਉਚਾਈ ਤੇ ਹੋਇਆ ਹਾਦਸਾ ਦੁੱਖਦਾਇਕ, ਮਿਲਟਰੀ ਅਫ਼ਸਰਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ : ਮਾਨ

ਏ.ਐਨ-32 ਦਾ 12 ਹਜ਼ਾਰ ਫੁੱਟ ਦੀ ਉਚਾਈ ਤੇ ਹੋਇਆ ਹਾਦਸਾ ਦੁੱਖਦਾਇਕ, ਮਿਲਟਰੀ ਅਫ਼ਸਰਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ : ਮਾਨ

ਫ਼ਤਹਿਗੜ੍ਹ ਸਾਹਿਬ, 14 ਜੂਨ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਏ.ਐਨ-32 ਮਿਲਟਰੀ ਜ਼ਹਾਜ 12 ਹਜ਼ਾਰ ਫੁੱਟ ਦੀ ਉੱਚਾਈ ਤੇ ਹਾਦਸਾ ਗ੍ਰਸਤ ਹੋ ਗਿਆ ਅਤੇ ਉਸ ਵਿਚ ਮਾਰੇ ਗਏ 13 ਏਅਰ ਫੋਰਸ ਦੇ ਅਫ਼ਸਰ ਜਿਨ੍ਹਾਂ ਵਿਚ ਵਿੰਗ ਕਮਾਂਡਰ ਜੀ.ਐਮ. ਚਾਰਲਸ, ਸੁਕਾਰਡਨ ਲੀਡਰ ਐਚ. ਵਿਨੋਦ, ਫਲਾਈਟ ਲੈਫਟੀਨੈਟ ਐਮ.ਕੇ. ਗਰਗ (ਸਮਾਣਾ), ਸੈਕਡ ਫਲਾਈਟ ਲੈਫਟੀਨੈਟ ਐਸ. ਮੋਹੰਤੇ, ਫਲਾਈਟ ਲੈਫਟੀਨੈਟ ਏ. ਤਨਵਰ ਅਤੇ ਫਲਾਈਟ ਲੈਫਟੀਨੈਟ ਆਰ. ਥਾਪਾ ਦੇ ਪਰਿਵਾਰਾਂ ਨਾਲ ਸਾਨੂੰ ਡੂੰਘੀ ਹਮਦਰਦੀ ਹੈ ਅਤੇ ਉਨ੍ਹਾਂ ਦੇ ਜਾਣ ਦਾ ਡੂੰਘਾ ਅਫ਼ਸੋਸ ਹੈ । ਵੇਖਣ ਵਾਲੀ ਗੱਲ ਇਹ ਹੈ ਕਿ ਇਕ ਮਿਲਟਰੀ ਜਹਾਜ ਵਿਚ ਐਨੀ ਵੱਡੀ ਗਿਣਤੀ ਵਿਚ ਮਿਲਟਰੀ ਅਫ਼ਸਰਾਂ ਨੂੰ ਇਕੱਠੇ ਜਾਣ ਦੀ ਇਜ਼ਾਜਤ ਕਿਵੇਂ ਅਤੇ ਕਿਉਂ ਦਿੱਤੀ ਅਤੇ ਕਿਸ ਨੇ ਦਿੱਤੀ ? ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਵਾਅਕਿਆ ਹੀ ਹਾਦਸਾ ਗ੍ਰਸਤ ਹੋਇਆ ਹੈ ਜਾਂ ਮਿਜਾਇਲਾਂ ਨੇ ਡੇਗਿਆ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਚੀਨ ਦੀ ਸਰਹੱਦ ਉਤੇ 12 ਹਜ਼ਾਰ ਫੁੱਟ ਦੀ ਉਚਾਈ ਤੇ ਏਅਰ ਫੋਰਸ ਦੇ ਜਹਾਜ ਦੇ ਹਾਦਸਾ ਗ੍ਰਸਤ ਹੋਣ ਅਤੇ ਉਸ ਵਿਚ ਸਵਾਰ 13 ਹਵਾਈ ਫ਼ੌਜ ਦੇ ਅਫ਼ਸਰਾਂ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮਿਲਟਰੀ ਇਡੀਆ ਨਿਵਾਸੀਆ ਨੂੰ ਉਪਰੋਕਤ ਹਾਦਸਾ ਗ੍ਰਸਤ ਜਹਾਜ ਸੰਬੰਧੀ ਭੰਬਲਭੂਸੇ ਵਿਚ ਕਿਉਂ ਪਾਉਦੀ ਆ ਰਹੀ ਹੈ ? ਜਦੋਂਕਿ ਇਹ ਜਹਾਜ ਜਦੋਂ ਹਾਦਸਾ ਗ੍ਰਸਤ ਹੋਇਆ ਤਾਂ ਆਰਮੀ, ਏਅਰ ਫੋਰਸ ਅਤੇ ਨੇਵੀ ਸਾਰੀਆ ਫ਼ੌਜਾਂ ਨੂੰ ਆਪਣੇ ਆਧੁਨਿਕ ਯੰਤਰਾਂ ਤੇ ਰਡਾਰਾ ਰਾਹੀ ਪਹਾੜੀਆ ਦੀਆਂ ਚੋਟੀਆ ਵਿਚ ਦਿਖਾਈ ਦੇ ਰਿਹਾ ਸੀ । ਫਿਰ ਇਸ ਨੂੰ ਲੱਭਣ ਵਿਚ ਐਨਾ ਲੰਮਾਂ ਸਮਾਂ ਕਿਉਂ ਲੱਗਿਆ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਮਨ-ਚੈਨ ਦੀ ਹਾਮੀ ਹੈ । ਪਰ ਦੂਸਰੇ ਪਾਸੇ ਹਿੰਦੂ-ਮੁਸਲਿਮ ਦੀ ਦੁਸ਼ਮਣੀ ਵੱਧਦੀ ਜਾ ਰਹੀ ਹੈ । ਇਸੇ ਕਰਕੇ ਸ੍ਰੀ ਮੋਦੀ ਨੂੰ ਪਾਕਿਸਤਾਨ ਨੇ ਆਪਣੀ ਧਰਤੀ ਤੋਂ ਉਡਾਨ ਭਰਨ ਦੀ ਇਜਾਜਤ ਨਹੀਂ ਦਿੱਤੀ । ਇਹ ਵੱਡੇ ਅਪਮਾਨ ਅਤੇ ਬੇਇਜਤੀ ਵਾਲੀ ਗੱਲ ਹੈ ।

ਚੀਨ ਨੇ 1962 ਦੀ ਲੜਾਈ ਵਿਚ ਲਦਾਖ ਦਾ 39 ਹਜ਼ਾਰ ਸਕੇਅਰ ਕਿਲੋਮੀਟਰ ਇਲਾਕਾ ਜ਼ਬਤ ਕਰ ਲਿਆ ਸੀ ਜੋ ਕਿ ਅਜੇ ਤੱਕ ਚੀਨ ਦੀ ਸਪੁਰਦਗੀ ਵਿਚ ਹੈ । ਪਰ ਹਿੰਦੂਤਵ ਹੁਕਰਮਾਨ ਉਸ ਨਾਲ ਜੱਫ਼ੀਆ ਪਾ ਰਹੇ ਹਨ । ਸ੍ਰੀ ਇਮਰਾਨ ਖਾਨ ਜੋ ਟੇਬਲ-ਟਾਕ ਤੇ ਅਮਨ-ਚੈਨ ਵਿਚ ਸੰਜ਼ੀਦਗੀ ਨਾਲ ਵਿਸਵਾਸ ਰੱਖਦੇ ਹਨ, ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਕਿਉਂ ? ਇਹ ਹਿੰਦੂ-ਮੁਸਲਿਮ ਦੀ ਪੁਰਾਤਨ ਦੁਸ਼ਮਣੀ ਦਾ ਮਸਲਾਂ ਸਿੱਖ ਕੌਮ ਸਹਿਜੇ ਹੀ ਹੱਲ ਕਰ ਸਕਦੀ ਹੈ, ਜੇਕਰ ਹਿੰਦੂਤਵ ਹੁਕਮਰਾਨ ਇਸ ਲਈ ਸੰਜ਼ੀਦਾ ਹੋਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *