Verify Party Member
Header
Header
ਤਾਜਾ ਖਬਰਾਂ

ਇੰਦਰਾ ਗਾਂਧੀ, ਵਾਜਪਾਈ, ਅਡਵਾਨੀ, ਬਾਦਲ, ਕਾਮਰੇਡਾਂ, ਰੂਸ ਅਤੇ ਬਰਤਾਨੀਆ ਨੇ ਬਲਿਊ ਸਟਾਰ ਦਾ ਹਮਲਾ ਕਰਕੇ ”ਜਰਨਲ ਡਾਇਰ” ਨਾਲੋ ਵੀ ਵੱਡਾ ਜ਼ਬਰ-ਜੁਲਮ ਕੀਤਾ : ਇਮਾਨ ਸਿੰਘ, ਬਲੇਰ

ਇੰਦਰਾ ਗਾਂਧੀ, ਵਾਜਪਾਈ, ਅਡਵਾਨੀ, ਬਾਦਲ, ਕਾਮਰੇਡਾਂ, ਰੂਸ ਅਤੇ ਬਰਤਾਨੀਆ ਨੇ ਬਲਿਊ ਸਟਾਰ ਦਾ ਹਮਲਾ ਕਰਕੇ ”ਜਰਨਲ ਡਾਇਰ” ਨਾਲੋ ਵੀ ਵੱਡਾ ਜ਼ਬਰ-ਜੁਲਮ ਕੀਤਾ : ਇਮਾਨ ਸਿੰਘ, ਬਲੇਰ

ਅੰਮ੍ਰਿਤਸਰ, 10 ਸਤੰਬਰ ( ) “ਜ਼ਲ੍ਹਿਆਵਾਲੇ ਬਾਗ ਵਿਖੇ 1919 ਵਿਚ ਅੰਗਰੇਜ਼ ਹਕੂਮਤ ਨੇ ਆਪਣੇ ਜ਼ਾਬਰ ਅਫ਼ਸਰ ਜਰਨਲ ਡਾਇਰ ਦੇ ਰਾਹੀ ਮਨੁੱਖਤਾ ਉਤੇ ਗੰਨਾਂ, ਤੋਪਾਂ ਨਾਲ ਹਮਲੇ ਕਰਵਾਕੇ ਨਿਰਦੋਸ਼ਾਂ ਦਾ ਕਤਲੇਆਮ ਕਰਨ ਦੀ ਬਜਰ ਗੁਸਤਾਖੀ ਕੀਤੀ ਸੀ । ਜਿਸਨੂੰ ਕਾਂਗਰਸ, ਬੀਜੇਪੀ, ਆਰ.ਐਸ.ਐਸ, ਕਾਮਰੇਡ ਆਦਿ ਸਭ ਜਮਾਤਾਂ ਅਤੇ ਅਸੀਂ ਸਭ ਮਨੁੱਖਤਾ ਦਾ ਕਤਲੇਆਮ ਕਰਾਰ ਦਿੰਦੇ ਹੋਏ ਅੱਜ ਵੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਆ ਰਹੇ ਹਾਂ । ਪਰ ਜ਼ਲ੍ਹਿਆਵਾਲੇ ਬਾਗ ਤੋਂ 50 ਫੁੱਟ ਦੂਰੀ ਤੇ ਸਥਿਤ ਸਿੱਖ ਕੌਮ ਦੇ ਸਰਬਉੱਚ ਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਉਪਰੋਕਤ ਵਰਣਨ ਕੀਤੇ ਜਾਬਰਾਂ ਨੇ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਜੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਉਸ ਰਾਹੀ ਕੇਵਲ ਸਾਡੇ ਗੁਰਧਾਮ ਹੀ ਢਹਿ-ਢੇਰੀ ਨਹੀਂ ਕੀਤੇ ਗਏ ਬਲਕਿ 25 ਹਜਾਰ ਦੇ ਕਰੀਬ ਨਿਰਦੋਸ਼, ਨਿਹੱਥੇ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ । ਜੋ ਕਿ ਜਰਨਲ ਡਾਇਰ ਵੱਲੋ ਕੀਤੇ ਗਏ ਕਤਲੇਆਮ ਤੋਂ ਬਹੁਤ ਵੱਡਾ ਕਤਲੇਆਮ ਅਤੇ ਗੁਨਾਹ ਕੀਤਾ ਗਿਆ । ਅੱਜ ਅਸੀਂ ਜ਼ਲ੍ਹਿਆਵਾਲੇ ਬਾਗ ਦੇ ਉਸ ਕਤਲੇਆਮ ਦੇ ਸਥਾਂਨ ਤੇ ਪਹੁੰਚਕੇ 1919 ਦੇ ਕਤਲੇਆਮ ਦੇ ਨਾਲ-ਨਾਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਕੀਤੇ ਵੱਡੇ ਕਤਲੇਆਮ ਲਈ ਮਰਹੂਮ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ, ਐਲ.ਕੇ. ਅਡਵਾਨੀ, ਕਾਮਰੇਡਾਂ, ਪ੍ਰਕਾਸ਼ ਸਿੰਘ ਬਾਦਲ, ਬੀਜੇਪੀ-ਆਰ.ਐਸ.ਐਸ, ਕਾਂਗਰਸ ਜੋ ਉਸ ਸਮੇਂ ਇਕ ਸਨ ਉਨ੍ਹਾਂ ਨੂੰ ਮਨੁੱਖਤਾ ਦੇ ਵੱਡੇ ਕਾਤਲ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋਂ ਵੱਡਾ ਰੋਸ਼ ਕਰ ਰਹੇ ਹਾਂ ।”

ਇਹ ਵਿਚਾਰ ਅੱਜ ਇਥੇ ਜ਼ਲ੍ਹਿਆਵਾਲੇ ਬਾਗ ਦੇ ਸਥਾਂਨ ਤੇ ਜਰਨਲ ਡਾਇਰ ਵੱਲੋ ਕੀਤੇ ਮਨੁੱਖਤਾ ਦੇ ਕਤਲੇਆਮ ਦੇ ਨਾਲ-ਨਾਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਕੀਤੇ ਗਏ ਕਤਲੇਆਮ ਲਈ ਉਪਰੋਕਤ ਆਗੂਆਂ ਅਤੇ ਸਭ ਫਿਰਕੂ ਜਮਾਤਾਂ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਤੇ ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਕੱਠ ਨੂੰ ਸੁਬੋਧਨ ਕਰਦੇ ਹੋਏ ਪ੍ਰਗਟ ਕੀਤੇ ਗਏ । ਆਗੂਆ ਨੇ ਕਿਹਾ ਕਿ ਉਸ ਸਮੇਂ ਸ੍ਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਅਤੇ ਸ੍ਰੀ ਅਡਵਾਨੀ ਨੇ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਸੰਤ ਭਿੰਡਰਾਂਵਾਲਿਆ ਨੂੰ ਭਸਮਾਸੁਰ ਕਹਿਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਦੁੱਖ ਪਹੁੰਚਾਇਆ ਅਤੇ ਜਿਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੈ, ਉਨ੍ਹਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਕੇ ਇਨ੍ਹਾਂ ਸਿੱਖ ਕੌਮ ਦੇ ਕਾਤਲਾਂ ਨੇ ਆਪਣੀ ਜਹਿਨੀਅਤ ਦਾ ਹੀ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ 1919 ਵਿਚ ਜਰਨਲ ਡਾਇਰ ਦੇ ਕੀਤੇ ਗਏ ਕੁਕਰਮ ਦੀ ਅਸੀਂ ਨਿਖੇਧੀ ਕਰਦੇ ਹਾਂ ਪਰ 1984 ਵਿਚ ਫ਼ੌਜੀ ਹਮਲੇ ਦੌਰਾਨ ਸਟੇਟਲੈਸ ਸਿੱਖ ਕੌਮ ਉਤੇ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਬੁਲਾਕੇ ਅਜਿਹਾ ਕੁਕਰਮ ਕਰਨ ਲਈ ਇਨ੍ਹਾਂ ਨੇ ਹਾਮੀ ਕਿਉ ਭਰੀ, ਉਸਦਾ ਜੁਆਬ ਉਪਰੋਕਤ ਸਭ ਮੁਤੱਸਵੀ ਆਗੂਆਂ ਤੇ ਜਮਾਤਾਂ ਤੋਂ ਸਿੱਖ ਕੌਮ ਮੰਗਦੀ ਹੈ ।

ਦੂਸਰੇ ਪਾਸੇ 1948, 1962, 1965 ਅਤੇ 1971 ਦੀਆਂ ਇੰਡੀਆ-ਪਾਕਿਸਤਾਨ, ਇੰਡੀਆ-ਚੀਨ ਨਾਲ ਹੋਈਆ ਲੜਾਈਆ ਵਿਚ ਤਾਂ ਇਨ੍ਹਾਂ ਨੇ ਕਦੀ ਵੀ ਕਿਸੇ ਵੀ ਬਾਹਰਲੇ ਮੁਲਕ ਦੀ ਫ਼ੌਜ ਦੀ ਸਹਾਇਤਾ ਨਹੀਂ ਲਈ । 2020 ਵਿਚ ਲਦਾਖ ਵਿਚ ਹੋਏ ਹਮਲੇ ਸਮੇਂ ਕੋਈ ਬਹਾਰਲੀ ਸਹਾਇਤਾ ਨਹੀਂ ਲਈ ਗਈ । ਫਿਰ 1984 ਵਿਚ ਸਟੇਟਲੈਸ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਉਤੇ ਹਮਲਾ ਕਰਨ ਲਈ ਰੂਸ ਅਤੇ ਬਰਤਾਨੀਆ ਮੁਲਕਾਂ ਦੀਆਂ ਫ਼ੌਜਾਂ ਦੀ ਮਦਦ ਲੈਕੇ ਆਪਣੇ ਹੀ ਇੰਡੀਅਨ ਨਿਵਾਸੀਆ ਸਿੱਖਾਂ ਉਤੇ ਹਮਲਾ ਕਰਕੇ ਕੌਮਾਂਤਰੀ ਕਾਨੂੰਨੀ ਅਪਰਾਧ ਨਹੀਂ ਕੀਤਾ ? ਉਪਰੋਕਤ ਸਭ ਜੰਗਾਂ ਵਿਚ ਸਿੱਖ ਜਰਨੈਲਾਂ ਅਤੇ ਸਿੱਖ ਫੌਜਾਂ ਵੱਲੋ ਨਿਭਾਈ ਗਈ ਭੂਮਿਕਾ ਨੂੰ ਇਹ ਹੁਕਮਰਾਨ ਨਜ਼ਰ ਅੰਦਾਜ ਕਿਵੇ ਕਰ ਸਕਦੇ ਹਨ ? 1971 ਦੀ ਜੰਗ ਸਮੇਂ ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ 90 ਹਜਾਰ ਬੰਗਲਾਦੇਸ਼ ਦੀ ਫ਼ੌਜ ਮੁਕਤੀ ਬਹਿਣੀ ਨੂੰ ਆਤਮ ਸਮਰਪਨ ਕਰਨ ਲਈ ਮਜਬੂਰ ਕੀਤਾ, ਉਸ ਜਰਨੈਲ ਨੇ 1984 ਦੇ ਹਮਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ।

ਇਨ੍ਹਾਂ ਦੇ ਸਿੱਖ ਕੌਮ ਉਤੇ ਜ਼ਬਰ-ਜੁਲਮ ਦੀ ਇੰਤਹਾ ਇਥੇ ਹੀ ਨਹੀਂ ਹੋਈ, ਬਲਕਿ 1946 ਦੇ ਕਾਂਗਰਸ ਦੇ ਇਜਲਾਸ ਵਿਚ ਸਿੱਖ ਕੌਮ ਨਾਲ ਕੀਤੇ ਗਏ ਉਸ ਬਚਨ ਕਿ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਕੌਮ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇਗੀ । ਇਸ ਬਚਨ ਨੂੰ 37 ਸਾਲਾਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਇਨ੍ਹਾਂ ਜਾਬਰ ਹੁਕਮਰਾਨਾਂ ਨੇ ਪੂਰਨ ਤਾਂ ਕੀ ਕਰਨਾ ਸੀ ਬਲਕਿ ਰੀਬੇਰੋ, ਕੇ.ਪੀ.ਐਸ. ਗਿੱਲ, ਇਜਹਾਰ ਆਲਮ, ਸੁਮੇਧ ਸੈਣੀ, ਸਵਰਨ ਸਿੰਘ ਘੋਟਨਾ, ਪਰਮਰਾਜ ਸਿੰਘ ਉਮਰਾਨੰਗਲ, ਗੋਬਿੰਦ ਰਾਮ ਅਤੇ ਅਜੀਤ ਸਿੰਘ ਆਦਿ ਵਰਗੇ ਮਨੁੱਖਤਾ ਦੇ ਕਾਤਲ ਪੁਲਿਸ ਅਫ਼ਸਰਸਾਹੀ ਰਾਹੀ ਅੱਜ ਤੱਕ ਨਿਰੰਤਰ ਕਤਲੇਆਮ ਕਰਵਾਉਦੇ ਆ ਰਹੇ ਹਨ । ਕੋਟਕਪੂਰਾ, ਬਹਿਬਲ ਕਲਾਂ ਵਿਖੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਬਿਨ੍ਹਾਂ ਵਜਹ ਗੋਲੀ ਚਲਾਕੇ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤਾ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ ਗਿਆ । ਇਨ੍ਹਾਂ ਸਭਨਾਂ ਵਿਚ ਜਰਨਲ ਡਾਇਰ ਦੀ ਜਾਲਮ ਰੂਹ ਪ੍ਰਵੇਸ ਕਰ ਚੁੱਕੀ ਹੈ ਜੋ ਅੱਜ ਵੀ ਮਨੁੱਖਤਾ ਦਾ ਕਤਲੇਆਮ ਇਨ੍ਹਾਂ ਵੱਲੋ ਜਾਰੀ ਹੈ ।

ਸ੍ਰੀ ਵਾਜਪਾਈ ਸਰਕਾਰ ਸਮੇਂ ਜਦੋਂ ਅਮਰੀਕਾ ਦੇ ਰਾਸਟਰਪਤੀ ਸ੍ਰੀ ਬਿਲ ਕਲਿਟਨ ਨੇ ਇੰਡੀਆਂ ਦੇ ਦੌਰੇ ਤੇ ਆਉਣਾ ਸੀ, 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ ਨਿਹੱਥੇ ਅਤੇ ਨਿਰਦੋਸ਼ 43 ਅੰਮ੍ਰਿਤਧਾਰੀ ਸਿੱਖਾਂ ਨੂੰ ਇੰਡੀਅਨ ਫ਼ੌਜ ਦੁਆਰਾ ਇਕ ਲਾਇਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਗਿਆ । ਜਿਸਦਾ ਵੇਰਵਾ ਬੀਬੀ ਮੈਡੇਲਿਨ ਅਲਬ੍ਰਾਈਟ ਸੈਕਟਰੀ ਆਫ਼ ਸਟੇਟ ਅਮਰੀਕਾ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿਚ ਜਿਕਰ ਕੀਤਾ ਹੈ । ਉਸ ਸੰਬੰਧੀ ਅੱਜ ਤੱਕ ਨਾ ਤਾਂ ਕੋਈ ਜਾਂਚ ਕਰਵਾਈ ਗਈ ਅਤੇ ਨਾ ਹੀ ਕਾਤਲਾਂ ਨੂੰ ਸਾਹਮਣੇ ਲਿਆਂਦਾ ਗਿਆ । ਕਸ਼ਮੀਰ ਵਿਚ ਅਫ਼ਸਪਾ ਵਰਗਾ ਕਾਲਾ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਨੂੰ ਅਣਮਨੁੱਖੀ ਢੰਗਾਂ ਰਾਹੀ ਕਤਲੇਆਮ ਕਰਨ ਦੀ ਖੁੱਲ੍ਹ ਪ੍ਰਾਪਤ ਕੀਤੀ ਗਈ ਹੈ । ਜਿਸ ਅਧੀਨ ਕੋਈ ਵੀ ਫ਼ੌਜ, ਪੈਰਾਮਿਲਟਰੀ ਫੋਰਸਾਂ ਕਿਸੇ ਵੀ ਕਸ਼ਮੀਰੀ ਨੂੰ ਜਦੋਂ ਚਾਹੁੰਣ ਚੁੱਕ ਕੇ ਲਿਜਾ ਸਕਦੇ ਹਨ, ਜ਼ਬਰ-ਜ਼ਨਾਹ ਕਰ ਸਕਦੇ ਹਨ, ਤਸੱਦਦ ਕਰਕੇ ਲੱਤ-ਬਾਹ ਤੋੜ ਸਕਦੇ ਹਨ ਅਤੇ ਉਸਨੂੰ ਸਰੀਰਕ ਤੌਰ ਤੇ ਖਤਮ ਕਰ ਸਕਦੇ ਹਨ । 1984 ਵਿਚ ਰਾਜੀਵ ਗਾਂਧੀ ਨੇ ਵਜ਼ੀਰ-ਏ-ਆਜ਼ਮ ਦੀ ਗੱਦੀ ਉਤੇ ਬੈਠਦੇ ਹੀ 31 ਅਕਤੂਬਰ ਤੋਂ 4 ਨਵੰਬਰ 1984 ਤੱਕ ਇਕ ਡੂੰਘੀ ਸਾਜਿ਼ਸ ਤਹਿਤ ਦਿੱਲੀ, ਕਾਨਪੁਰ, ਬਕਾਰੋ ਆਦਿ ਹੋਰ ਵੱਡੇ ਸ਼ਹਿਰਾਂ ਵਿਚ ਸਭ ਹਿੰਦੂਤਵ ਜਮਾਤਾਂ, ਬਦਮਾਸ਼ਾਂ ਦੀਆਂ ਟੋਲੀਆ ਬਣਾਕੇ ਸਿੱਖ ਕੌਮ ਦਾ ਕਤਲੇਆਮ ਕੀਤਾ । ਇਹ ਕਤਲੇਆਮ ਸੁਪਰੀਮ ਕੋਰਟ ਦੇ ਸਾਹਮਣੇ ਹੋਇਆ । ਪਰ ਸੁਪਰੀਮ ਕੋਰਟ ਨੇ ਇਸ ਵਿਸ਼ੇ ਉਤੇ ਕੋਈ ਕਾਰਵਾਈ ਨਾ ਕੀਤੀ ਅਤੇ ਨਾ ਹੀ ਫ਼ੌਜ, ਏਅਰਫੋਰਸ ਜਿਨ੍ਹਾਂ ਦੇ ਹੈੱਡਕੁਆਰਟਰ ਦਿੱਲੀ ਵਿਖੇ ਹਨ, ਇਸ ਅਣਮਨੁੱਖੀ ਕਤਲੇਆਮ ਨੂੰ ਰੋਕਣ ਲਈ ਆਪਣੀਆ ਬੈਰਕਾਂ ਵਿਚੋਂ ਬਾਹਰ ਨਹੀਂ ਆਈ । ਅੱਜ ਤੱਕ ਉਨ੍ਹਾਂ ਕਾਤਲਾਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆ ਗਈਆ । ਬਲਕਿ ਸਿੱਖ ਕੌਮ ਦੇ ਕਾਤਲ ਜੈਡ ਸਕਿਊਰਟੀਆਂ ਲੈਕੇ ਦਨਦਨਾਉਦੇ ਫਿਰਦੇ ਹਨ ।

ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬੁਰਜ ਜਵਾਹਰ ਸਿੰਘ ਵਾਲਾ ਆਦਿ ਸਥਾਨਾਂ ਤੋਂ ਚੋਰੀ ਕਰਕੇ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਚੇਲਿਆ ਰਾਹੀ ਨਾਲੀਆ, ਰੂੜੀਆ ਉਤੇ ਸੁੱਟਕੇ ਅਪਮਾਨ ਕੀਤੇ ਗਏ । ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਜਦੋਂ ਸਿੱਖ ਕੌਮ ਨੇ ਅਮਨਮਈ ਢੰਗ ਨਾਲ ਰੋਸ ਜਾਹਰ ਕਰਦੇ ਹੋਏ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਵੱਡੇ ਇਕੱਠ ਕੀਤੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡੀਜੀਪੀ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਰਾਹੀ ਗੋਲੀ ਚਲਵਾਕੇ ਸ਼ਹੀਦ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ । ਇਨ੍ਹਾਂ ਸਿੱਖ ਕੌਮ ਦੇ ਕਿਸੇ ਇਕ ਵੀ ਕਾਤਲ ਨੂੰ ਜਾਂਚ ਕਮੇਟੀਆ ਰਾਹੀ ਸਾਹਮਣੇ ਆਉਣ ਤੇ ਵੀ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਕਿਸੇ ਨੂੰ ਸਜ਼ਾ ਦਿੱਤੀ ਗਈ ।

2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਇਨ੍ਹਾਂ ਨੇ ਇਕ ਡੂੰਘੀ ਸਾਜਿ਼ਸ ਤਹਿਤ ਘੱਟ ਗਿਣਤੀ ਮੁਸ਼ਲਿਮ ਕੌਮ ਉਤੇ ਜ਼ਬਰ ਢਾਹੁਣ ਹਿੱਤ ਗੋਧਰਾ ਵਿਖੇ ਗੱਡੀਆਂ ਨੂੰ ਅੱਗ ਲਗਾਕੇ ਅਤੇ ਹੋਰ ਢੰਗਾਂ ਰਾਹੀ 2 ਹਜਾਰ ਮੁਸਲਮਾਨਾਂ ਦਾ ਦਿਨ-ਦਿਹਾੜੇ ਕਤਲੇਆਮ ਕੀਤਾ । ਉਸ ਸਮੇਂ ਸੁਪਰੀਮ ਕੋਰਟ, ਕਾਨੂੰਨ, ਹੁਕਮਰਾਨ, ਪੁਲਿਸ ਸਭ ਚੁੱਪ ਰਹੇ । ਜਿਸ ਤੋਂ ਇਹ ਵੱਡੀ ਸਾਜਿ਼ਸ ਸਾਬਤ ਹੁੰਦੀ ਹੈ । ਇਸੇ ਤਰ੍ਹਾਂ 2013 ਵਿਚ 60 ਹਜ਼ਾਰ ਉਨ੍ਹਾਂ ਸਿੱਖ ਜਿ਼ੰਮੀਦਾਰਾਂ ਨੂੰ ਜੋ ਕਾਨੂੰਨੀ ਤੌਰ ਤੇ ਗੁਜਰਾਤ ਵਿਖੇ ਆਪਣੀਆ ਜ਼ਮੀਨਾਂ ਦੀ ਮਲਕੀਅਤ ਤੇ ਮਾਲਕ ਸਨ, ਘਰਾਂ ਤੇ ਕਾਰੋਬਾਰਾਂ ਦੇ ਮਾਲਕ ਸਨ ਉਨ੍ਹਾਂ ਨੂੰ ਜ਼ਬਰੀ ਜਮੀਨਾਂ ਤੋ ਬੇਜ਼ਮੀਨੇ ਅਤੇ ਬੇਘਰ ਕਰਕੇ ਕੱਢ ਦਿੱਤਾ । ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀਂ ਕੀਤਾ ਗਿਆ। ਇਥੇ ਹੀ ਬਸ ਨਹੀਂ ਫਿਰ ਮੋਦੀ ਹਕੂਮਤ ਨੇ ਮੰਦਭਾਵਨਾ ਅਧੀਨ ਕਿਸਾਨ ਵਰਗ ਨੂੰ ਪੱਕੇ ਤੌਰ ਤੇ ਆਪਣੇ ਧਨਾਢ ਦੋਸਤਾਂ ਅਡਾਨੀ, ਅੰਬਾਨੀ ਵਰਗੇ ਕਾਰੋਬਾਰੀਆਂ ਦੇ ਸਦਾ ਲਈ ਗੁਲਾਮ ਬਣਾਉਣ ਹਿੱਤ ਤਿੰਨ ਕਿਸਾਨ ਮਾਰੂ ਕਾਨੂੰਨ ਹੋਂਦ ਵਿਚ ਲਿਆਂਦੇ । ਜਿਨ੍ਹਾਂ ਨੂੰ ਖ਼ਤਮ ਕਰਵਾਉਣ ਲਈ 9 ਮਹੀਨਿਆ ਤੋਂ ਦਿੱਲੀ ਦੇ ਬਾਰਡਰਾਂ ਉਤੇ ਕਿਸਾਨ-ਮਜ਼ਦੂਰ ਵਰਗ ਜਮਹੂਰੀਅਤ ਤਰੀਕੇ ਰੋਸ ਕਰਦੇ ਹੋਏ ਧਰਨੇ ਦੇ ਰਹੇ ਹਨ । ਪਰ ਹੁਕਮਰਾਨਾਂ ਦੇ ਮਨ-ਆਤਮਾ ਉਤੇ ਕੋਈ ਫਰਕ ਨਹੀਂ ਪੈ ਰਿਹਾ । ਅਜਿਹੀ ਜਾਬਰ ਜਾਲਮ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਇਥੋ ਦੇ ਨਿਵਾਸੀਆ ਉਤੇ ਜ਼ਬਰੀ ਰਾਜ ਕਰੇ ਅਤੇ ਜਿ਼ੰਮੀਦਾਰਾਂ ਤੇ ਮਜਦੂਰਾਂ ਨੂੰ ਘਸਿਆਰੇ ਬਣਾਉਣ ਲਈ ਸਾਜਿ਼ਸਾਂ ਕਰੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਦੀ ਹਕੂਮਤ ਦੀ ਇਸ ਘੱਟ ਗਿਣਤੀ ਮਾਰੂ, ਕਿਸਾਨ-ਮਜਦੂਰ ਮਾਰੂ, ਵਿਦਿਆਰਥੀ, ਮੁਲਾਜਮ, ਟਰਾਸਪੋਰਟ ਅਤੇ ਵਪਾਰੀ ਨੂੰ ਮਾਰਨ ਵਾਲੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।

ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਭ ਮਨੁੱਖਤਾ ਦੇ ਕਾਤਲਾਂ ਦੇ ਕੁਕਰਮਾ ਨੂੰ ਜਰਨਲ ਡਾਇਰ ਨਾਲ ਤੁਲਨਾ ਦਿੰਦੇ ਹੋਏ ਜ਼ਲ੍ਹਿਆਵਾਲੇ ਬਾਗ ਵਿਖੇ ਪਹੁੰਚਕੇ ਸਮੁੱਚੇ ਸੰਸਾਰ ਨੂੰ ਸਿੱਖ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਦੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਇਨ੍ਹਾਂ ਨੇ ਜਰਨਲ ਡਾਇਰ ਦੇ ਜਾਲਮ ਪੱਦਚਿੰਨ੍ਹਾਂ ਉਤੇ ਚੱਲਦੇ ਹੋਏ ਹੀ 1984 ਵਿਚ ਸਟੇਟਲੈਸ ਸਿੱਖ ਕੌਮ ਉਤੇ ਬਰਤਾਨੀਆ, ਰੂਸ ਦੀਆਂ ਫ਼ੌਜਾਂ ਨਾਲ ਹਮਲਾ ਕਰਕੇ ਕੌਮਾਂਤਰੀ ਅਪਰਾਧ ਹੀ ਨਹੀਂ ਕੀਤਾ, ਬਲਕਿ ਮਨੁੱਖਤਾ ਤੇ ਇਨਸਾਨੀਅਤ ਦਾ ਖੂਨ ਡੋਲ੍ਹਕੇ ਤਾਂਡਵ ਨਾਚ ਕੀਤਾ ਹੈ । ਮੋਦੀ ਹਕੂਮਤ, ਕਾਂਗਰਸ, ਕਾਮਰੇਡ, ਬਾਦਲ ਦਲੀਆ ਅਤੇ ਹੋਰ ਮੁਤੱਸਵੀ ਜਮਾਤਾਂ ਨੂੰ ਕੋਈ ਹੱਕ ਨਹੀਂ ਕਿ ਉਹ ਮਨੁੱਖਤਾ ਦਾ ਕਤਲੇਆਮ ਕਰਨ ਵਾਲੀਆ ਤਾਕਤਾਂ ਸ਼ਹੀਦ ਉਧਮ ਸਿੰਘ ਦੇ ਬੁੱਤ ਸਥਾਪਿਤ ਕਰਕੇ ਅਤੇ ਉਨ੍ਹਾਂ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੇ ਬਹਾਦਰ ਜਰਨੈਲਾਂ ਦੀ ਗੱਲ ਕਰਕੇ ਪੰਜਾਬ ਸੂਬੇ, ਪੰਜਾਬੀਆ, ਸਿੱਖ ਕੌਮ ਅਤੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਕਰਨ ਅਤੇ ਆਪਣੇ ਆਪ ਨੂੰ ਇੰਡੀਆਂ ਜਾਂ ਪੰਜਾਬ ਸੂਬੇ ਦੇ ਹਿਤੈਸੀ ਕਹਾਉਣ ਦਾ ਢੌਗ ਰਚਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਮਨੁੱਖਤਾ ਦੇ ਕਾਤਲ ਆਗੂਆਂ ਇੰਦਰਾ ਗਾਂਧੀ, ਵਾਜਪਾਈ, ਅਡਵਾਨੀ, ਪ੍ਰਕਾਸ਼ ਸਿੰਘ ਬਾਦਲ, ਹਰਕ੍ਰਿਸ਼ਨ ਸੁਰਜੀਤ, ਅਮਰਿੰਦਰ ਸਿੰਘ, ਕੇਜਰੀਵਾਲ, ਮੋਦੀ, ਮੋਹਨ ਭਗਵਤ ਵਰਗੇ ਮੁਤੱਸਵੀ ਹੁਕਮਰਾਨਾਂ ਤੇ ਆਗੂਆਂ ਦੇ ਸਿੱਖ ਕੌਮ ਵਿਰੋਧੀ ਕੀਤੇ ਜਾ ਰਹੇ ਅਮਲਾਂ ਤੇ ਨੀਤੀਆਂ ਦੀ ਜਿਥੇ ਘੋਰ ਨਿੰਦਾ ਕਰਦਾ ਹੈ, ਉਥੇ ਸ਼ਹੀਦ ਉਧਮ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਆਜ਼ਾਦੀ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਸਮੁੱਚੇ ਸਿੱਖ ਯੋਧਿਆ ਤੇ ਜਰਨੈਲਾਂ ਨੂੰ ‘ਸਲਾਮ’ ਕਰਦਾ ਹੈ ।

About The Author

Related posts

Leave a Reply

Your email address will not be published. Required fields are marked *