Select your Top Menu from wp menus
Header
Header
ਤਾਜਾ ਖਬਰਾਂ

ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖਣ ਵਾਲੇ ਮੁਤੱਸਵੀ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਣਗੇ : ਮਾਨ

ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖਣ ਵਾਲੇ ਮੁਤੱਸਵੀ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 9 ਅਕਤੂਬਰ ( ) “ਬੀਜੇਪੀ-ਆਰ.ਐਸ.ਐਸ, ਸਿ਼ਵ ਸੈਨਾ ਆਦਿ ਫਿਰਕੂ ਮੁਤੱਸਵੀ ਹਿੰਦੂ ਸੰਗਠਨ ਜੋ ਸਮੁੱਚੇ ਇੰਡੀਆ, ਜਿਸ ਵਿਚ 9 ਕਰੋੜ ਲਿੰਗਾਇਤ ਧਰਮ ਨਾਲ ਸੰਬੰਧਤ ਨਿਵਾਸੀ ਵੱਸਦੇ ਹਨ, ਝਾਰਖੰਡ, ਛੱਤੀਸਗੜ੍ਹ, ਮਹਾਰਾਸਟਰ, ਅਸਾਮ, ਬਿਹਾਰ ਆਦਿ ਸੂਬਿਆਂ ਵਿਚ ਵੱਖ-ਵੱਖ ਕਬੀਲੇ ਤੇ ਫਿਰਕੇ ਵੱਸਦੇ ਹਨ, ਕਰੋੜਾਂ ਦੀ ਗਿਣਤੀ ਵਿਚ ਘੱਟ ਗਿਣਤੀ ਕੌਮਾਂ ਅਤੇ ਵੱਖ-ਵੱਖ ਧਰਮਾਂ ਦੇ ਪੈਰੋਕਾਰ ਵੱਸਦੇ ਹਨ, ਉਨ੍ਹਾਂ ਨੂੰ ਜ਼ਬਰੀ ਹਿੰਦੂ ਨਹੀਂ ਬਣਾ ਸਕਣਗੇ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਫਿਰਕੂਆਂ ਦੇ ਇਸ ਜ਼ਬਰ ਨੂੰ ਬਰਦਾਸਤ ਕਰੇਗਾ । ਇਸ ਲਈ ਹਿੰਦੂ ਰਾਸ਼ਟਰ ਬਣਾਉਣ ਅਤੇ ਇਸੇ ਸੋਚ ਅਧੀਨ ਐਨ.ਆਰ.ਸੀ. ਵਿਚੋਂ ਘੱਟ ਗਿਣਤੀ ਮੁਸਲਿਮ ਅਤੇ ਹੋਰਨਾਂ ਨੂੰ ਜ਼ਬਰੀ ਬਾਹਰ ਰੱਖਕੇ ਉਨ੍ਹਾਂ ਨੂੰ ਵਿਦੇਸ਼ੀ ਕਰਾਰ ਦੇਣ ਅਤੇ ਉਨ੍ਹਾਂ ਉਤੇ ਅਣਮਨੁੱਖੀ ਅਮਲ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਫਿਰਕੂ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਵੱਲੋਂ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ, ਮੁਸਲਿਮ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਬਸਿੰਦਿਆ ਨੂੰ ਐਨ.ਆਰ.ਸੀ. ਸੂਚੀ ਵਿਚੋਂ ਬਾਹਰ ਰੱਖਕੇ ਵਿਦੇਸ਼ੀ ਕਰਾਰ ਦੇਣ ਅਤੇ ਇੰਡੀਆ ਵਿਚੋਂ ਬਾਹਰ ਕੱਢਣ ਦੇ ਗੈਰ-ਕਾਨੂੰਨੀ ਹੋ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਵੱਲੋਂ ਪ੍ਰਵਾਨ ਨਾ ਕਰਨ ਅਤੇ ਇਸ ਵਿਰੁੱਧ ਇੰਡੀਆ ਤੇ ਕੌਮਾਂਤਰੀ ਪੱਧਰ ਤੇ ਵੱਡੀ ਲੜਾਈ ਲੜਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰ 10 ਸਾਲ ਬਾਅਦ ਮਰਦਮਸੁਮਾਰੀ ਹੋਣ ਦਾ ਕਾਨੂੰਨੀ ਪ੍ਰਬੰਧ ਹੈ । 1931 ਵਿਚ ਪਹਿਲੀ ਮਰਦਮਸੁਮਾਰੀ ਹੋਈ ਸੀ, ਉਸ ਤੋਂ ਬਾਅਦ 1941 ਵਿਚ ਹੋਣੀ ਸੀ ਲੇਕਿਨ ਦੂਸਰੀ ਸੰਸਾਰ ਜੰਗ ਦੇ ਚੱਲਦਿਆ ਇਹ ਮਰਦਮਸੁਮਾਰੀ ਨਹੀਂ ਹੋਈ । ਫਿਰ 1951 ਵਿਚ ਹੋਈ ਮਰਦਮਸੁਮਾਰੀ ਅਨੁਸਾਰ ਘੱਟ ਗਿਣਤੀ ਮੁਸਲਿਮ ਕੌਮ ਨਾਲ ਸੰਬੰਧਤ 19.50 ਲੱਖ (ਸਾਢੇ 19 ਲੱਖ) ਮੁਸਲਮਾਨਾਂ ਤੋਂ ਜ਼ਬਰੀ ਗੈਰ-ਕਾਨੂੰਨੀ ਤਰੀਕੇ ਇੰਡੀਅਨ ਨਾਗਰਿਕਤਾ ਖੋਹਕੇ ਵਿਦੇਸ਼ੀ ਕਰਾਰ ਕਰ ਦਿੱਤਾ ਗਿਆ । ਇਕ ਪਾਸੇ ਇਹ ਹੁਕਮਰਾਨ ਆਪਣੇ-ਆਪ ਨੂੰ ਝੂਠ ਦੇ ਆਧਾਰ ਤੇ ਧਰਮ ਨਿਰਪੱਖ ਕਰਾਰ ਦਿੰਦੇ ਹਨ, ਦੂਸਰੇ ਪਾਸੇ ਕਬੀਲਿਆ, ਫਿਰਕਿਆ, ਵੱਖ-ਵੱਖ ਧਰਮਾਂ ਦੇ ਬਸਿੰਦਿਆ ਨੂੰ ਵਿਦੇਸ਼ੀ ਕਰਾਰ ਦੇਣ ਦੇ ਅਮਲ ਕਰ ਰਹੇ ਹਨ । ਇਹ ਤਾਂ ਉਸੇ ਤਰ੍ਹਾਂ ਦਾ ਅਣਮਨੁੱਖੀ ਤੇ ਗੈਰ-ਕਾਨੂੰਨੀ ਅਮਲ ਹੈ ਜਿਸ ਤਰ੍ਹਾਂ ਹਿਟਲਰ ਨੇ 60 ਲੱਖ ਯਹੂਦੀਆ ਨੂੰ ਪਹਿਲੇ ਗੈਂਸ ਚੈਬਰਾਂ ਵਿਚ ਜ਼ਬਰੀ ਬੰਦ ਕਰ ਦਿੱਤਾ, ਫਿਰ ਉਨ੍ਹਾਂ ਨੂੰ ਸਾੜ ਦਿੱਤਾ ਗਿਆ । ਜੇਕਰ ਅਜਿਹੀ ਅਣਮਨੁੱਖੀ ਕਾਰਵਾਈ ਕੀਤੀ ਗਈ ਤਾਂ ਬੰਗਲਾਦੇਸ਼ ਵਿਚ ਲੱਖਾਂ ਦੀ ਗਿਣਤੀ ਵਿਚ ਵਿਚਰ ਰਹੇ ਹਿੰਦੂਆਂ ਨੂੰ ਕੀ ਬੰਗਲਾਦੇਸ਼ ਨਹੀਂ ਕੱਢੇਗਾ ? 1973 ਦੀ ਜੰਗ ਇਸ ਲਈ ਕੀਤੀ ਗਈ ਕਿ ਪਾਕਿਸਤਾਨ, ਬੰਗਾਲੀਆ ਉਤੇ ਜ਼ਬਰ-ਜੁਲਮ ਕਰ ਰਿਹਾ ਸੀ ਅਤੇ ਇਨ੍ਹਾਂ ਇੰਡੀਅਨ ਹੁਕਮਰਾਨਾਂ ਨੇ ਬੰਗਾਲੀਆ ਨੂੰ ਇਥੇ ਕੈਪਾਂ ਵਿਚ ਬਤੌਰ ਸਰਨਾਰਥੀ ਰੱਖਿਆ ਸੀ ਅਤੇ ਜੋ ਉਸ ਸਮੇਂ ਤੋਂ ਇੰਡੀਅਨ ਨਾਗਰਿਕ ਅਖਵਾਉਦੇ ਆ ਰਹੇ ਹਨ । ਉਨ੍ਹਾਂ ਨੂੰ ਹੁਣ ਵਿਦੇਸ਼ੀ ਕਿਵੇਂ ਕਰਾਰ ਦਿੱਤਾ ਜਾ ਸਕਦਾ ਹੈ ?

ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਖੱਟਰ ਕਹਿ ਰਹੇ ਹਨ ਕਿ ਉਹ ਵੀ ਐਨ.ਆਰ.ਸੀ. ਹਰਿਆਣੇ ਦੀ ਕਰਵਾਉਣਾ ਚਾਹੁੰਦੇ ਹਨ ਕਿ ਜੋ ਹਰਿਆਣੇ ਵਿਚ ਵਿਦੇਸ਼ੀ ਰਹਿੰਦੇ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ । ਕਸ਼ਮੀਰ ਵਿਚ ਬੀਤੇ 5 ਅਗਸਤ ਤੋਂ ਹੁਕਮਰਾਨਾਂ, ਫ਼ੌਜ, ਅਰਧ ਸੈਨਿਕ ਬਲਾਂ ਵੱਲੋਂ ਅਣਮਨੁੱਖੀ ਕਹਿਰ ਤੇ ਜ਼ਬਰ ਢਾਹਿਆ ਜਾ ਰਿਹਾ ਹੈ । ਲੇਕਿਨ ਹੁਕਮਰਾਨ ਕਸ਼ਮੀਰ ਵਿਚ ਸਭ ਅਮਨ-ਚੈਨ ਦੀ ਝੂਠੀ ਗਵਾਹੀ ਦੇ ਰਹੇ ਹਨ । ਜਦੋਂਕਿ ਅੱਜ ਅਮਰੀਕਾ ਦੀ ਪਾਰਲੀਮੈਂਟ ਨੇ ਵੀ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ-ਜੁਲਮ ਨੂੰ ਪ੍ਰਵਾਨ ਕਰਦੇ ਹੋਏ ਇਸ ਨੂੰ ਅਣਮਨੁੱਖੀ ਤੇ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ । ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਹੋ ਰਿਹਾ ਹੈ । ਗਊਆਂ ਦੇ ਮੁਸਲਿਮ ਮਾਲਕਾਂ ਨੂੰ ਅਣਮਨੁੱਖੀ ਢੰਗਾਂ ਨਾਲ ਮਾਰ ਦਿੱਤਾ ਜਾਂਦਾ ਹੈ । ਜੋ ਜੈ-ਹਿੰਦ ਜਾਂ ਜੈ ਸ੍ਰੀ ਰਾਮ ਨਹੀਂ ਕਹਿੰਦੇ, ਉਨ੍ਹਾਂ ਉਤੇ ਹਮਲੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ । ਦੂਸਰੇ ਪਾਸੇ ਅਜਿਹੀਆ ਅਣਮਨੁੱਖੀ ਕਾਰਵਾਈਆ ਕਰਵਾਉਣ ਵਾਲੇ ਫਿਰਕੂ ਮੋਹਨ ਭਗਵਤ ਵਰਗੇ ਬੀਜੇਪੀ-ਆਰ.ਐਸ.ਐਸ. ਦੇ ਆਗੂ ਵੱਡੇ ਸੁਰੱਖਿਆ ਦਸਤਿਆ ਦੀ ਛਾਂ ਹੇਠ ਵਿਚਰ ਰਹੇ ਹਨ ਜਾਂ ਫਿਰ ਆਪਣੇ ਘਰਾਂ ਵਿਚ ਸੁਰੱਖਿਆ ਦਸਤਿਆ ਦੇ ਥੱਲ੍ਹੇ ਰਹਿੰਦੇ ਹਨ । ਉੱਧਰ ਨਾਗਿਆ ਉਤੇ ਅੱਜ ਵੀ ਜ਼ਬਰ-ਜੁਲਮ ਹੋ ਰਿਹਾ ਹੈ, ਉਨ੍ਹਾਂ ਸੰਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ ਉਹ ਵੀ ਬਾਗੀ ਹੋ ਕੇ ਉੱਠ ਰਹੇ ਹਨ । ਸ੍ਰੀ ਖੱਟਰ ਜੋ ਖੁਦ ਪਾਕਿਸਤਾਨ ਤੋਂ ਆਏ ਹਨ ਅਤੇ ਹੋਰ ਬਹੁਤ ਸਾਰੇ ਲਾਲੇ ਲੋਕ ਵੀ ਪਾਕਿਸਤਾਨ ਤੋ ਆਏ ਹਨ, ਸਿਹਤ ਵਜ਼ੀਰ ਹਰਿਆਣਾ ਸ੍ਰੀ ਵਿੱਜ ਵੀ ਪਾਕਿਸਤਾਨ ਤੋਂ ਆਏ ਹਨ, ਫਿਰ ਹਿੰਦੂ ਰਾਸ਼ਟਰ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜਨ ਦੀ ਗੱਲ ਕਰਨ ਵਾਲੇ ਖੱਟਰ ਵਰਗੇ ਲੋਕ ਐਨ.ਆਰ.ਸੀ. ਅਧੀਨ ਕੱਲ੍ਹ ਨੂੰ ਸੂਚੀ ਤੋਂ ਬਾਹਰ ਹੋ ਗਏ ਫਿਰ ਕੀ ਹੋਵੇਗਾ ? ਅੰਤ ਵਿਚ ਸ. ਮਾਨ ਨੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦੇ ਵਿਰੁੱਧ ਹੈ । ਇਸੇ ਲਈ ਨੌਵੀਂ ਪਾਤਸ਼ਾਹੀ ਨੇ ਸ਼ਹਾਦਤ ਦਿੱਤੀ । ਮੁਤੱਸਵੀ ਹਿੰਦੂਤਵ ਰਾਸ਼ਟਰ ਦੀ ਗੱਲ ਕਰਨ ਵਾਲਿਆ ਨੂੰ ਫਿਰ ਵੀ ਸਮਝ ਨਹੀਂ ਆਈ ਕਿ ਸਿੱਖ ਕੌਮ ਕਿਹੜੀ ਸੋਚ ਦੀ ਮਾਲਕ ਹੈ ਅਤੇ ਉਸਦੇ ਖੂਨ ਵਿਚ ਜ਼ਬਰ-ਜੁਲਮ ਨੂੰ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਂਦਾ । ਜਿਹੜੇ ਬਰਮਾ ਤੋਂ ਰੋਹਿੰਗੇ ਮੁਸਲਮਾਨ ਬਤੌਰ ਸਰਨਾਰਥੀ ਉਥੋਂ ਉਜੜਕੇ ਇਥੇ ਆਏ ਸਨ, ਉਨ੍ਹਾਂ ਨੂੰ ਵੀ ਜ਼ਬਰੀ ਇੰਡੀਆ ਤੋਂ ਬਾਹਰ ਕੱਢਿਆ ਜਾ ਰਿਹਾ ਹੈ । ਜਦੋਂਕਿ ਇਹ ਕੌਮਾਂਤਰੀ ਕਾਨੂੰਨ ਹੈ ਕਿ ਸਿਆਸੀ, ਧਾਰਮਿਕ ਅਤੇ ਸਮਾਜਿਕ ਤੌਰ ਤੇ ਜੋ ਸਰਨਾਰਥੀ ਹੁੰਦੇ ਹਨ, ਉਨ੍ਹਾਂ ਨੂੰ ਉਹ ਮੁਲਕ ਨਹੀਂ ਕੱਢ ਸਕਦਾ ਜਿਥੇ ਉਹ ਸਰਨ ਲੈਦੇ ਹਨ । ਸ੍ਰੀ ਦਲਾਈਲਾਮਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਤੇ ਵੀ ਹਿੰਦੂਤਵ ਸੋਚ ਅਧੀਨ ਹੁਣ ਇਹ ਹੁਕਮਰਾਨ ਅਜਿਹਾ ਜ਼ਬਰ-ਜੁਲਮ ਕਰ ਸਕਦੇ ਹਨ । ਸਿੱਖ ਕੌਮ ਅਜਿਹਾ ਕਦਾਚਿੱਤ ਨਹੀਂ ਹੋਣ ਦੇਵੇਗੀ ਕਿ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਅਤੇ ਵੱਖ-ਵੱਖ ਧਰਮਾਂ ਨਾਲ ਸੰਬੰਧਤ ਨਿਵਾਸੀਆ ਨੂੰ ਹੁਕਮਰਾਨ ਐਨ.ਆਰ.ਸੀ. ਸੂਚੀ ਦਾ ਬਹਾਨਾ ਬਣਾਕੇ ਉਨ੍ਹਾਂ ਨੂੰ ਪਹਿਲੇ ਵਿਦੇਸ਼ੀ ਕਰਾਰ ਦੇਵੇ ਅਤੇ ਫਿਰ ਜ਼ਬਰੀ ਬਾਹਰ ਕੱਢੇ । ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *