Select your Top Menu from wp menus
Header
Header
ਤਾਜਾ ਖਬਰਾਂ

ਇੰਡੀਆਂ ਵੱਲੋਂ ਨੇਪਾਲ ਨੂੰ ਭੇਜੀ ਜਾ ਰਹੀ ਪਾਇਪ-ਲਾਈਨ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ, ਇਸ ਲਈ ਇਸਦੀ ਸੁਰੱਖਿਆ ਲਈ ਚੀਨ ਸਿੱਧੇ ਤੌਰ ਤੇ ਨੇਪਾਲ ਨੂੰ ਪਾਇਪ-ਲਾਈਨ ਦੇਵੇ: ਮਾਨ

ਇੰਡੀਆਂ ਵੱਲੋਂ ਨੇਪਾਲ ਨੂੰ ਭੇਜੀ ਜਾ ਰਹੀ ਪਾਇਪ-ਲਾਈਨ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ, ਇਸ ਲਈ ਇਸਦੀ ਸੁਰੱਖਿਆ ਲਈ ਚੀਨ ਸਿੱਧੇ ਤੌਰ ਤੇ ਨੇਪਾਲ ਨੂੰ ਪਾਇਪ-ਲਾਈਨ ਦੇਵੇ: ਮਾਨ
ਕਾਂਗਰਸ, ਭਾਜਪਾ ਵੱਲੋਂ ਬੀਤੇ ਸਮੇਂ ਵਿਚ ਨੇਪਾਲ ਦੀਆਂ ਸਰਹੱਦਾਂ ਦੀ ਕੀਤੀ ਗਈ ਨਾਕਾਬੰਦੀ ਵਾਲਾ ਮਾਹੌਲ ਫਿਰ ਵੀ ਕਿਸੇ ਸਮੇਂ ਬਣ ਸਕਦਾ ਹੈ

ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਕਿਉਂਕਿ ਬੀਤੇ ਸਮੇਂ ਵਿਚ ਇੰਡੀਆਂ ਦੀਆਂ ਕਾਂਗਰਸ ਅਤੇ ਮੌਜੂਦਾ ਭਾਜਪਾ ਦੀਆਂ ਹੁਕਮਰਾਨ ਜਮਾਤਾਂ ਨੇ ਵਾਰੋ-ਵਾਰੀ ਗੁਆਂਢੀ ਮੁਲਕ ਨੇਪਾਲ ਦੀਆਂ ਸਰਹੱਦਾਂ ਨੂੰ ਪੂਰਨ ਤੌਰ ਤੇ ਸੀਲ ਕਰਕੇ ਨਾਕਾਬੰਦੀ ਕਰਨ ਦੀਆਂ ਦੋਸ਼ੀ ਹਨ । ਜਦੋਂਕਿ ਕੌਮਾਂਤਰੀ ਕਾਨੂੰਨ ਇਸ ਤਰ੍ਹਾਂ ਕਿਸੇ ਵੀ ਵੱਡੇ ਮੁਲਕ ਵੱਲੋਂ ਕਿਸੇ ਛੋਟੇ ਮੁਲਕ ਵਿਚ ਜਾਣ ਵਾਲੇ ਲੌੜੀਦੇ ਉਤਪਾਦਾਂ ਉਤੇ ਰੋਕ ਲਗਾਉਣ ਦੀ ਇਜ਼ਾਜਤ ਨਹੀਂ ਦਿੰਦੇ । ਅਜਿਹੇ ਅਮਲ ਤਾਂ ਵੈਸੇ ਵੀ ਇਨਸਾਨੀ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਹਨ । ਜੋ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਹੁਣ ਨੇਪਾਲ ਨੂੰ ਪਾਇਪ-ਲਾਈਨ ਦਿੱਤੀ ਹੈ, ਆਉਣ ਵਾਲੇ ਸਮੇਂ ਵਿਚ ਇਹ ਹਿੰਦੂਤਵ ਮੁਤੱਸਵੀ ਸਵਾਰਥੀ ਹੁਕਮਰਾਨ ਆਪਣੀਆ ਸਿਆਸੀ ਤੇ ਮਾਲੀ ਇਛਾਵਾ ਦੀ ਪੂਰਤੀ ਲਈ ਕਿਸੇ ਸਮੇਂ ਤੇਲ ਦੀ ਸਪਲਾਈ ਨੂੰ ਫਿਰ ਵੀ ਬੰਦ ਕਰ ਸਕਦੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਨੇਪਾਲ ਦੇ ਦੂਸਰੇ ਗੁਆਂਢੀ ਮੁਲਕ ਚੀਨ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਆਪਣੇ ਮੁਲਕ ਤੋਂ ਨੇਪਾਲ ਨੂੰ ਤੇਲ ਦੀ ਸਪਲਾਈ ਲਈ ਵੱਖਰੀ ਪਾਇਪ-ਲਾਈਨ ਵਿਛਾਉਣ ਦਾ ਮਨੁੱਖਤਾ ਦੇ ਬਿਨ੍ਹਾਂ ਤੇ ਪ੍ਰਬੰਧ ਕਰੇ । ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਨੇਪਾਲ ਦੋਵਾਂ ਚੀਨ-ਇੰਡੀਆਂ ਮੁਲਕਾਂ ਦੇ ਵਿਚਕਾਰ ਘਿਰਿਆ ਹੋਇਆ ਹੈ । ਆਉਣ ਵਾਲੇ ਸਮੇਂ ਵਿਚ ਨੇਪਾਲ ਦੇ ਨਿਵਾਸੀਆ ਨੂੰ ਅਜਿਹੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਉਸ ਲਈ ਜ਼ਰੂਰੀ ਹੈ ਕਿ ਨੇਪਾਲ-ਚੀਨ ਇਸ ਵੱਖਰੀ ਪਾਇਪ-ਲਾਈਨ ਦਾ ਪ੍ਰਬੰਧ ਕਰੇ ਤਾਂ ਕਿ ਮੁਤੱਸਵੀ ਇੰਡੀਅਨ ਹੁਕਮਰਾਨ ਨੇਪਾਲ ਨੂੰ ਸਿਆਸੀ ਤੌਰ ਤੇ ਬਲੈਕਮੇਲ ਨਾ ਕਰ ਸਕਣ ਅਤੇ ਮਨੁੱਖੀ ਅਧਿਕਾਰਾਂ ਦੀ ਤੋਹੀਨ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਮੁਲਕਾਂ ਤੇ ਸਮੁੱਚੇ ਮੁਲਕਾਂ ਦੇ ਨਿਵਾਸੀਆ ਵਿਚ ਬਰਾਬਰਤਾ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਅਤੇ ਕਿਸੇ ਵੀ ਤਾਕਤਵਰ ਮੁਲਕ ਵੱਲੋਂ ਕਿਸੇ ਛੋਟੇ ਮੁਲਕ ਉਤੇ ਅਜਿਹੀਆ ਜ਼ਰੂਰੀ ਰੋਜ਼ਾਨਾ ਲੋੜੀਦੀਆ ਵਸਤਾਂ ਦੀ ਸਪਲਾਈ ਨੂੰ ਬੰਦ ਕਰਨ ਦੀ ਧੌਸ ਜਮਾਕੇ ਜ਼ਲੀਲ ਕਰਨ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਭ ਮੁਲਕ ਕੋਈ ਨਾ ਕੋਈ ਵਸਤੂ ਇਕ-ਦੂਸਰੇ ਮੁਲਕ ਤੋਂ ਮੰਗਵਾਉਦੇ ਹਨ । ਅਜਿਹੀਆ ਵਸਤਾਂ ਦਾ ਅਦਾਨ-ਪ੍ਰਦਾਨ ਅਤੇ ਵਪਾਰ ਹੁੰਦਾ ਹੈ । ਪਰ ਕਿਸੇ ਵੀ ਵੱਡੇ ਮੁਲਕ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕਿਸੇ ਦੂਸਰੇ ਦੇਸ਼ ਨੂੰ ਜਾਣ ਵਾਲੀਆ ਰੋਜ਼ਾਨਾ ਜਿ਼ੰਦਗੀ ਵਿਚ ਵਰਤੋਂ ਵਿਚ ਆਉਣ ਵਾਲੀਆ ਵਸਤਾਂ ਦੀ ਸਪਲਾਈ ਬੰਦ ਕਰਨ ਜਾਂ ਬੰਦ ਕਰਨ ਦਾ ਡਰਾਵਾ ਦੇ ਕੇ ਬਿਲਕੁਲ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਹੀਂ ਕਰਨਾ ਚਾਹੀਦਾ । ਕਿਉਂਕਿ ਸਭ ਮੁਲਕਾਂ ਵਿਚ ਉਸ ਕੁਦਰਤ ਦੇ ਪੈਦਾ ਕੀਤੇ ਹੋਏ ਇਨਸਾਨ ਅਤੇ ਮਨੁੱਖ ਵੱਸਦੇ ਹਨ । ਸਭਨਾਂ ਦੀ ਸੰਤੁਸਟੀ, ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਕਿਸੇ ਸਮੇਂ ਕੁੜੱਤਣ ਵਾਲਾ ਮਾਹੌਲ ਪੈਦਾ ਹੋਣ ਤੇ ਵੀ ਅਜਿਹੀ ਗੈਰ-ਇਨਸਾਨੀ ਤੇ ਗੈਰ-ਕਾਨੂੰਨੀ ਨਾਕਾਬੰਦੀ ਨਹੀਂ ਹੋਣੀ ਚਾਹੀਦੀ । ਕਿਉਂਕਿ ਸਭਨਾਂ ਨੂੰ ਜਿੰਦਗੀ ਜਿਊਂਣ ਅਤੇ ਬਿਨ੍ਹਾਂ ਕਿਸੇ ਡਰ-ਭੈ ਦੇ ਆਪਣੀ ਜਿੰਦਗੀ ਬਸਰ ਕਰਨ ਦਾ ਕਾਨੂੰਨੀ ਅਧਿਕਾਰ ਵੀ ਹੈ ਅਤੇ ਕੁਦਰਤ ਵੱਲੋਂ ਵੀ ਇਹ ਹੱਕ ਹਾਸਿਲ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਅਨ ਹੁਕਮਰਾਨਾਂ ਦੀਆਂ ਅਜਿਹੀਆ ਸਾਜਿ਼ਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਥੇ ਨੇਪਾਲ ਚੀਨ ਨਾਲ ਆਪਣੇ ਚੰਗੇ ਸੰਬੰਧ ਕਾਇਮ ਰੱਖਦੇ ਹੋਏ ਉਥੋਂ ਵੀ ਪਾਇਪ ਲਾਈਨ ਪ੍ਰਾਪਤ ਕਰ ਲਵੇਗਾ । ਉਥੇ ਚੀਨ ਵੀ ਮਨੁੱਖਤਾ ਦੇ ਬਿਨ੍ਹਾਂ ਤੇ ਨੇਪਾਲ ਨੂੰ ਅਜਿਹੀ ਤੇਲ ਪਾਈਪ ਲਾਈਨ ਦੇਣ ਵਿਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *