ਇੰਡੀਆਂ ਵੱਲੋਂ ਚੀਨ ਦੇ ਮੇਜਰ ਜਰਨਲ ਨਾਲ ਆਪਣੇ ਲੈਫ. ਜਰਨਲ ਨੂੰ ਗੱਲਬਾਤ ਲਈ ਭੇਜਣ ਦੀ ਕਾਰਵਾਈ ਪ੍ਰੋਟੋਕੋਲ ਦੇ ਨਿਯਮਾਂ ਦੀ ਉਲੰਘਣਾ ਅਤੇ ਹੇਠੀ ਵਾਲੀ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਅੱਜ ਤੋਂ ਪਹਿਲੇ ਤਾਂ ਹਿੰਦੂਵਾਦੀ ਹੁਕਮਰਾਨ ਇਹ ਪ੍ਰਵਾਨ ਕਰਨ ਲਈ ਤਿਆਰ ਹੀ ਨਹੀਂ ਸਨ ਕਿ ਲਦਾਂਖ ਵਿਚ ਸਾਡਾ ਇੰਡੀਅਨ ਇਲਾਕਾ ਚੀਨ ਦੀ ਫ਼ੌਜ ਨੇ ਕਬਜੇ ਵਿਚ ਲਿਆ ਹੈ । ਪਰ ਟ੍ਰਿਬਿਊਨ ਦੀ ਅੱਜ ਦੀ ਰਿਪੋਰਟ ਵਿਚ ਇਨ੍ਹਾਂ ਨੇ ਇਹ ਤਾਂ ਪ੍ਰਵਾਨ ਕਰ ਲਿਆ ਹੈ ਕਿ ਸਾਡੇ ਇਲਾਕੇ ਉਤੇ ਚੀਨ ਨੇ ਕਬਜਾ ਕੀਤਾ ਹੈ । ਚੀਨ ਦੇ ਕਬਜੇ ਹੇਠਲਾ ਇਲਾਕਾ ਉਹ ਹੈ ਜਿਸ ਨੂੰ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1819 ਵਿਚ ਕਸ਼ਮੀਰ ਅਤੇ 1834 ਵਿਚ ਲਦਾਂਖ ਨੂੰ ਫ਼ਤਹਿ ਕਰਕੇ ਲਾਹੌਰ ਦਰਬਾਰ ਦਾ ਹਿੱਸਾ ਬਣਾਇਆ ਸੀ। ਫਿਰ ਇਸ ਹੋਈ ਕਾਰਵਾਈ ਨੂੰ ਸਮੁੱਚੇ ਇੰਡੀਅਨ ਨਿਵਾਸੀਆ ਤੋਂ ਹੁਣ ਤੱਕ ਕਿਉਂ ਛੁਪਾਇਆ ਗਿਆ ? ਦੂਸਰਾ ਲਦਾਂਖ ਦੀ ਸਰਹੱਦ ਦੇ ਮਸਲੇ ਨੂੰ ਹੱਲ ਕਰਨ ਲਈ ਇੰਡੀਆਂ ਵੱਲੋਂ ਚੀਨ ਦੇ ਮੇਜਰ ਜਰਨਲ ਲਿਨ ਲਿਊ ਨਾਲ ਆਪਣੇ ਲੈਫ. ਜਰਨਲ ਹਰਿੰਦਰ ਸਿੰਘ ਨੂੰ ਭੇਜਣ ਦੇ ਅਮਲ ਦੇ ਅਮਲ ਫ਼ੌਜੀ ਅਫ਼ਸਰਾਂ ਦੇ ਪ੍ਰੋਟੋਕੋਲ ਦੇ ਨਿਯਮਾਂ ਦੀ ਜਿਥੇ ਵੱਡੀ ਉਲੰਘਣਾ ਕੀਤੀ ਗਈ ਹੈ, ਉਥੇ ਇਹ ਕਾਰਵਾਈ ਇੰਡੀਆਂ ਦੀ ਹੇਠੀ ਕਰਵਾਉਣ ਵਾਲੀ ਵੀ ਹੈ । ਜਿਸ ਅਧੀਨ ਚੀਨ ਦੇ ਹੇਠਲੇ ਰੈਕ ਦੇ ਫ਼ੌਜੀ ਅਫ਼ਸਰ ਨਾਲ ਇੰਡੀਆਂ ਦੇ ਵੱਡੇ ਰੈਕ ਦੇ ਅਫ਼ਸਰ ਨੂੰ ਭੇਜਣ ਦੇ ਹੁਕਮ ਕੀਤੇ ਗਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਹੁਕਮਰਾਨਾਂ ਨੂੰ ਕਹਿਣਾ ਚਾਹੇਗਾ ਕਿ ਜੇਕਰ ਇੰਡੀਆਂ ਆਪਣੇ ਬ੍ਰਿਗੇਡੀਅਨ ਰੈਕ ਦੇ ਅਫ਼ਸਰ ਨੂੰ ਚੀਨ ਦੇ ਮੇਜਰ ਜਰਨਲ ਨਾਲ ਗੱਲਬਾਤ ਲਈ ਭੇਜ ਦੇਣ, ਕੀ ਚੀਨ ਉਸਨੂੰ ਪ੍ਰਵਾਨ ਕਰੇਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਚੀਨ ਨਾਲ ਸਰਹੱਦੀ ਮਸਲੇ ਦੇ ਹੱਲ ਲਈ ਚੀਨ ਦੇ ਹੇਠਲੇ ਰੈਕ ਦੇ ਅਫ਼ਸਰ ਨਾਲ ਆਪਣੇ ਵੱਡੇ ਰੈਕ ਦੇ ਅਫ਼ਸਰ ਨੂੰ ਭੇਜਣ ਦੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਫ਼ੌਜ ਦੇ ਪ੍ਰੋਟੋਕੋਲ ਨਿਯਮਾਂ ਤੇ ਅਸੂਲਾਂ ਦੀ ਉਲੰਘਣਾ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ, ਅਜਿਹੇ ਅਮਲ ਜ਼ਲਾਲਤ ਵਾਲੇ ਹਨ । ਉਨ੍ਹਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਹੁਕਮਰਾਨਾਂ ਨੇ ਲਦਾਂਖ ਵਿਚ ਚੀਨ ਵਰਗੀ ਸਿਖਾਂਦਰੂ ਫ਼ੌਜ ਨਾਲ ਲੜਨ ਲਈ ਆਪਣੀ ਫ਼ੌਜ ਨੂੰ ਬੇਹਥਿਆਰ ਕਰਕੇ ਭੇਜ ਦਿੱਤਾ ਅਤੇ 20 ਦੇ ਕਰੀਬ ਫ਼ੌਜੀਆਂ ਨੂੰ ਸ਼ਹੀਦ ਕਰਵਾ ਦਿੱਤਾ । ਫਿਰ 2 ਜਵਾਨ ਜੋ ਆਰਟੇਲਰੀ ਵਾਲੇ ਇਨਫੈਟਰੀ ਫੌ਼ਜ ਨਾਲ ਭੇਜੇ ਹਨ, ਜਿਨ੍ਹਾਂ ਨੂੰ ਮੈਦਾਨੀ ਲੜਾਈ ਦਾ ਆਹਮੋ-ਸਾਹਮਣੇ ਲੜਨ ਦਾ ਕੋਈ ਤੁਜਰਬਾ ਹੀ ਨਹੀਂ, ਇਹ ਰਣਨੀਤੀ ਬਿਲਕੁਲ ਗੈਰ-ਦਲੀਲ ਸੀ । ਜਦੋਂਕਿ 1984 ਵਿਚ ਇਨ੍ਹਾਂ ਨੇ ਸਟੇਟਲੈਸ ਸਿੱਖ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨ ਲਈ ਟੈਕਾਂ, ਤੋਪਾਂ, ਆਰਟੇਲਰੀ, ਮੋਰਟਾਰ ਅਤੇ ਹੈਲੀਕਪਟਰਾਂ ਨਾਲ ਲੈਸ ਫ਼ੌਜ ਭੇਜੀ । ਜਿਸਦਾ ਸਿੱਖ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਇੰਡੀਆਂ, ਰੂਸ ਤੇ ਬਰਤਾਨੀਆ ਦੀਆਂ ਤਿੰਨ ਫ਼ੌਜਾਂ ਨੂੰ 72 ਘੰਟੇ ਅੰਦਰ ਦਾਖਲ ਹੀ ਨਹੀਂ ਹੋਣ ਦਿੱਤਾ । ਸਾਡੀ ਸਿੱਖ ਕੌਮ ਦੀ ਇਹ ਲੜਾਈ ਤਾਂ ਸਾਰਾਗੜੀ ਦੀ ਲੜਾਈ ਤੋਂ ਵੀ ਵੱਡੀ ਸਾਬਤ ਹੋਈ ਹੈ ।
ਜੋ ਹਿੰਦੂ ਆਗੂ ਇਸ ਸਮੇਂ ਲਦਾਂਖ ਸਥਿਤੀ ਨਾਲ ਨਿਪਟ ਰਹੇ ਹਨ ਉਨ੍ਹਾਂ ਕੋਲ ਅਜਿਹੇ ਮਾਮਲਿਆ ਨਾਲ ਨਿਪਟਨ ਲਈ ਕੋਈ ਵੀ ਇਤਿਹਾਸਿਕ ਤੁਜਰਬਾ ਨਹੀਂ ਹੈ । ਇਹੀ ਵਜਹ ਹੈ ਕਿ ਲਦਾਂਖ ਵਿਚ ਇੰਡੀਅਨ ਫ਼ੌਜੀ ਰਣਨੀਤੀ ਅਜੇ ਤੱਕ ਅਸਫ਼ਲ ਹੈ । ਸਾਨੂੰ ਇਹ ਜਾਣਕਾਰੀ ਚਾਹੀਦੀ ਹੈ ਕਿ ਇੰਡੀਆਂ ਨੇ ਅਪ੍ਰੈਲ ਵਿਚ ਚੀਨ ਨੂੰ ਕੀ ਕੁਝ ਗੁਆਇਆ ਹੈ ? ਹੁਣ ਇਹ ਆਪਣੇ 5 ਰੀਫੇਲ ਜਹਾਜ਼ਾਂ ਤੇ ਬਹੁਤ ਵੱਡੀ ਹਊਮੈ ਵਿਚ ਹਨ । ਜਦੋਂਕਿ ਚੀਨ ਵਰਗੇ ਵੱਡੇ ਤਕਨੀਕੀ ਮੁਲਕ ਕੋਲ ਇਨ੍ਹਾਂ ਰੀਫੇਲ ਜਹਾਜ਼ਾਂ ਦੇ ਟਾਕਰੇ ਲਈ ਐਸ.ਯੂ-35 ਅਤੇ ਜੇ-20 ਉਹ ਆਧੁਨਿਕ ਲੜਾਕੂ ਜਹਾਜ਼ ਹਨ ਜੋ ਰਡਾਰ ਦੀ ਗ੍ਰਿਫਤ ਵਿਚ ਨਹੀਂ ਆਉਦੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 1960 ਵਿਚ ਅਮਰੀਕਾ ਨੇ ਪਾਕਿਸਤਾਨ ਦੇ ਪਿਸਾਵਰ ਬੇਸ ਤੋਂ ਯੂ-2 ਜਹਾਜ਼ ਰੂਸ ਦੀ ਏਅਰ ਫੋਰਸ ਸ਼ਕਤੀ ਨੂੰ ਜਾਨਣ ਲਈ ਭੇਜਿਆ ਸੀ, ਜਿਸ ਨੂੰ ਰੂਸ ਨੇ ਸਰਹੱਦ ਤੇ ਡੇਗ ਲਿਆ ਸੀ। ਇੰਡੀਆਂ 5 ਰੀਫੇਲ ਜਹਾਜ ਜੋ ਰਡਾਰ ਦੀ ਗ੍ਰਿਫ਼ਤ ਵਿਚ ਆਉਦੇ ਹਨ, ਵੀ ਹਊਮੈ ਵਿਚ ਆ ਕੇ ਕਿਤੇ ਅਮਰੀਕਾ ਵਰਗੀ ਗਲਤੀ ਕਰਕੇ ਆਪਣੀ ਹੇਠੀ ਕਰਵਾਉਣ ਦੀ ਗੁਸਤਾਖੀ ਉਤੇ ਅਮਲ ਤਾਂ ਨਹੀਂ ਕਰ ਰਿਹਾ ? ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੋ 1819 ਅਤੇ 1834 ਵਿਚ ਕ੍ਰਮਵਾਰ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਕਸ਼ਮੀਰ ਅਤੇ ਲਦਾਂਖ ਫ਼ਤਹਿ ਕਰਕੇ ਆਪਣੇ ਰਾਜ ਵਿਚ ਸਾਮਿਲ ਕੀਤੇ ਸਨ ਅਤੇ ਜਿਸ ਨੂੰ ਇੰਡੀਅਨ ਹੁਕਮਰਾਨ ਤੇ ਫ਼ੌਜ ਕਾਫ਼ੀ ਪਹਿਲੇ ਅਤੇ ਅਪ੍ਰੈਲ ਵਿਚ ਗੁਆ ਚੁੱਕੇ ਹਨ, ਉਸ ਖੋਏ ਹੋਏ ਇਲਾਕੇ ਨੂੰ ਫਿਰ ਤੋਂ ਪ੍ਰਾਪਤ ਕਰਨ ਲਈ ਹਿੰਦ ਫ਼ੌਜ ਬਿਲਕੁਲ ਸਮਰੱਥ ਨਹੀਂ ਹੈ । ਸਿੱਖ ਕੌਮ ਵਰਗੀ ਮੁਗਲਾਂ, ਅਫਗਾਨਾਂ ਅਤੇ ਅੰਗਰੇਜ਼ਾਂ ਦੇ ਛੱਕੇ ਛੁਡਵਾਉਣ ਵਾਲੀ ਕੌਮ ਦੀ ਬਹਾਦਰੀ ਤੇ ਸ਼ਕਤੀ ਤੋਂ ਬਿਨ੍ਹਾਂ ਨਾ ਤਾਂ ਆਪਣੇ ਇਨ੍ਹਾਂ ਇਲਾਕਿਆ ਨੂੰ ਵਾਪਿਸ ਪ੍ਰਾਪਤ ਕਰ ਸਕਣਗੇ ਅਤੇ ਨਾ ਹੀ ਆਪਣੇ ਕੌਮਾਂਤਰੀ ਮਾਣ-ਸਨਮਾਨ ਨੂੰ ਬਚਾਅ ਸਕਣਗੇ । ਜੋ ਸਥਿਤੀ 1962 ਵਿਚ ਇੰਡੀਆਂ ਦੀ ਜਵਾਹਰ ਲਾਲ ਨਹਿਰੂ ਨੇ ਬਣਾਈ ਸੀ, ਉਹੀ ਸਥਿਤੀ ਅੱਜ 2020 ਵਿਚ ਗੈਰ ਤੁਜਰਬੇਕਾਰ ਅਤੇ ਮੁਤੱਸਵੀ ਸੋਚ ਵਾਲੇ ਸ੍ਰੀ ਮੋਦੀ ਨੇ ਲਦਾਂਖ ਵਿਚ ਬਣਾ ਦਿੱਤੀ ਹੈ । ਇਨ੍ਹਾਂ ਦੀਆਂ ਕੰਮਜੋਰ ਦਿਸ਼ਹੀਣ ਨੀਤੀਆਂ ਤੇ ਅਮਲਾਂ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੇ ਇਕੱਤਰ ਹੋ ਕੇ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਵਿਚ ਰੋਸ਼ ਮੁਜਾਹਰੇ ਕਰਦੇ ਹੋਏ ਯਾਦ ਪੱਤਰ ਦਿੱਤੇ ਹਨ ਤਾਂ ਕਿ ਬੀਜੇਪੀ-ਆਰ.ਐਸ.ਐਸ. ਦੇ ਮੈਬਰ ਹੁਣ ਆਪਣੇ ਮੁਲਕ ਦੀ ਇੱਜ਼ਤ ਅਣਖ ਨੂੰ ਕਾਇਮ ਰੱਖਣ ਲਈ ਲਦਾਂਖ ਦੀ ਸਰਹੱਦ ਤੇ ਜਾਣ ਅਤੇ ਬਣਦੀ ਜਿ਼ੰਮੇਵਾਰੀ ਪੂਰੀ ਕਰਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਵਿਸ਼ੇ ਤੇ ਆਰ.ਐਸ.ਐਸ. ਮੁੱਖੀ ਸ੍ਰੀ ਭਗਵਤ ਵੀ ਇਸ ਔਖੀ ਘੜੀ ਵਿਚ ਚੁੱਪ ਬੈਠੇ ਹਨ । ਫਿਰ ਇਨ੍ਹਾਂ ਦੀ ਦੇਸ਼ਭਗਤੀ ਦੀ ਭਾਵਨਾ ਕਦੋਂ ਅਮਲ ਵਿਚ ਆਵੇਗੀ ?
Webmaster
Lakhvir Singh
Shiromani Akali Dal (Amritsar)
9781-222-567