Verify Party Member
Header
Header
ਤਾਜਾ ਖਬਰਾਂ

ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਦੂਸਰੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਲਿਊਟ ਕਰਕੇ ਸਨਮਾਨ ਦੇਣਾ ਪ੍ਰਸ਼ੰਸ਼ਾਂਯੋਗ ਉਦਮ, ਪਰ ਇਸ ਅਮਲ ਨਾਲ ਇੰਡੀਆਂ ਦੇ ਫ਼ੌਜੀ ਇਤਿਹਾਸ ਦਾ ਬਦਲਣਾ ਹੈਰਾਨੀਜਨਕ : ਮਾਨ

ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਦੂਸਰੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਲਿਊਟ ਕਰਕੇ ਸਨਮਾਨ ਦੇਣਾ ਪ੍ਰਸ਼ੰਸ਼ਾਂਯੋਗ ਉਦਮ, ਪਰ ਇਸ ਅਮਲ ਨਾਲ ਇੰਡੀਆਂ ਦੇ ਫ਼ੌਜੀ ਇਤਿਹਾਸ ਦਾ ਬਦਲਣਾ ਹੈਰਾਨੀਜਨਕ : ਮਾਨ

ਫ਼ਤਹਿਗੜ੍ਹ ਸਾਹਿਬ, 20 ਨਵੰਬਰ ( ) “ਦੂਜੀ ਸੰਸਾਰ ਜੰਗ ਦੇ ਦੌਰਾਨ ਜਿਹੜੇ ਫ਼ੌਜੀ ਜਪਾਨ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ, ਉਨ੍ਹਾਂ ਨੂੰ ਅੱਜ ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੇ ਸਿੰਘਾਪੁਰ ਉਨ੍ਹਾਂ ਦੀ ਯਾਦਗਰ ਸਥਾਂਨ ਤੇ ਪਹੁੰਚਕੇ ਜੋ ਸਲਿਊਟ ਤੇ ਸਨਮਾਨ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦੀ ਪ੍ਰਸ਼ੰਸ਼ਾਂ ਕਰਦਾ ਹੈ । ਇੰਡੀਆਂ ਦੀ ਮੋਦੀ ਹਕੂਮਤ ਨੇ ਅਜਿਹਾ ਅਮਲ ਕਰਕੇ ਇਸ ਗੱਲ ਨੂੰ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਬੀਜੇਪੀ-ਆਰ.ਐਸ.ਐਸ. ਦੇ ਮੌਜੂਦਾ ਹੁਕਮਰਾਨ ਸੁਭਾਸ ਚੰਦਰ ਬੋਸ ਦੁਆਰਾ ਬਣਾਈ ਗਈ ਇੰਡੀਅਨ ਨੈਸ਼ਨਲ ਆਰਮੀ ਨੂੰ ਮਾਨਤਾ ਨਹੀਂ ਦਿੰਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਜਨਾਥ ਸਿੰਘ ਵੱਲੋਂ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਸਿੰਘਾਪੁਰ ਵਿਖੇ ਬਣੀ ਯਾਦਗਰ ਉਤੇ ਪਹੁੰਚਕੇ ਉਨ੍ਹਾਂ ਨੂੰ ਸਲਿਊਟ ਤੇ ਸਨਮਾਨ ਕਰਨ ਉਤੇ ਆਪਣੇ ਖਿਆਲਾਤ ਜ਼ਾਹਰ ਕਰਦੇ ਹੋਏ ਅਤੇ ਸ੍ਰੀ ਮੋਦੀ ਦੀ ਮੌਜੂਦਾ ਹਕੂਮਤ ਵੱਲੋਂ ਉਸ ਸਮੇਂ ਦੀ ਆਜ਼ਾਦੀ ਘੁਲਾਟੀਆ ਦੀ ਸ੍ਰੀ ਸੁਭਾਸ ਚੰਦਰ ਬੋਸ ਵੱਲੋਂ ਬਣਾਈ ਗਈ ਇੰਡੀਅਨ ਨੈਸ਼ਨਲ ਆਰਮੀ ਨੂੰ ਇੰਡੀਆਂ ਦੀ ਨਾ ਮੰਨਕੇ ਇੰਡੀਆਂ ਦੇ ਇਤਿਹਾਸ ਨੂੰ ਬਦਲਣ ਦੀ ਗੱਲ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸ੍ਰੀ ਸੁਭਾਸ ਚੰਦਰ ਬੋਸ ਅੰਡੇਮਾਨ ਦੀਪ ਟਾਪੂ ਤੇ ਗਏ ਸਨ, ਜਿਸ ਨੂੰ ਜਪਾਨੀ ਫ਼ੌਜ ਨੇ ਦੂਜੀ ਸੰਸਾਰ ਜੰਗ ਸਮੇਂ ਕਬਜਾ ਕਰ ਲਿਆ ਸੀ । ਇਸ ਅੰਡੇਮਾਨ ਕਾਲੇ ਪਾਣੀ ਦੇ ਟਾਪੂ ਵਿਚ ਉਪਰੋਕਤ ਆਜ਼ਾਦੀ ਘੁਲਾਟੀਆ ਨੂੰ ਵੀ ਕੈਦ ਕੀਤਾ ਹੋਇਆ ਸੀ ਅਤੇ ਜਿਨ੍ਹਾਂ ਵਿਚ ਬਹੁਤੀ ਗਿਣਤੀ ਸਿੱਖਾਂ ਦੀ ਸੀ, ਮੁਸਲਿਮ ਅਤੇ ਹੋਰ ਵਰਗਾਂ ਨਾਲ ਸੰਬੰਧਤ ਆਜ਼ਾਦੀ ਘੁਲਾਟੀਏ ਵੀ ਸਨ ।

ਸ. ਮਾਨ ਨੇ ਇੰਡੀਅਨ ਹੁਕਮਰਾਨਾਂ ਅਤੇ ਆਜ਼ਾਦੀ ਘੁਲਾਟੀਆ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ ਆਈ.ਐਨ.ਏ. ਆਜ਼ਾਦੀ ਘੁਲਾਟੀਆ ਦਾ ਮੁੱਖੀ ਸੁਭਾਸ ਚੰਦਰ ਬੋਸ ਸੀ, ਜੋ ਬਾਅਦ ਵਿਚ ਜਪਾਨ ਗਿਆ ਸੀ ਅਤੇ ਜਪਾਨੀਆਂ ਨਾਲ ਰਲ ਗਿਆ ਸੀ । ਜਪਾਨੀਆ ਦਾ ਉਪਰੋਕਤ ਅੰਡੇਮਾਨ ਦੇ ਕਾਲੇ ਪਾਣੀ ਟਾਪੂ ਉਤੇ ਕਬਜਾ ਹੋ ਗਿਆ ਸੀ, ਜੇਕਰ ਸ੍ਰੀ ਬੋਸ ਆਪਣੇ ਆਜ਼ਾਦੀ ਘੁਲਾਟੀਆ ਤੇ ਆਪਣੀ ਆਈ.ਐਨ.ਏ. ਲਈ ਸੰਜ਼ੀਦਾ ਹੁੰਦੇ, ਤਾਂ ਉਸਦਾ ਸਭ ਤੋਂ ਪਹਿਲਾ ਇਖ਼ਲਾਕੀ ਫਰਜ ਬਣ ਜਾਂਦਾ ਸੀ ਕਿ ਉਸ ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤ ਰਹੇ ਆਜ਼ਾਦੀ ਘੁਲਾਟੀਆ ਨੂੰ ਉਸ ਕਾਲੇ ਪਾਣੀ ਦੀ ਸਜ਼ਾਂ ਤੋਂ ਰਿਹਾਅ ਕਰਵਾਉਦੇ । ਪਰ ਸ੍ਰੀ ਬੋਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਇੰਡੀਅਨ ਹੁਕਮਰਾਨਾਂ ਨੇ ਸਿੰਘਾਪੁਰ ਵਿਖੇ ਉਨ੍ਹਾਂ ਆਜ਼ਾਦੀ ਘੁਲਾਟੀਆ ਨੂੰ ਸਨਮਾਨ ਦੇਣ ਦਾ ਅਮਲ ਕਰਕੇ ਇਹ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਉਹ ਸ੍ਰੀ ਬੋਸ ਅਤੇ ਆਈ.ਐਨ.ਏ. ਨੂੰ ਬਿਲਕੁਲ ਮਾਨਤਾ ਨਹੀਂ ਦਿੰਦੇ । ਇਹ ਤਾਂ ਹੁਣ ਬ੍ਰਿਟਿਸ-ਇੰਡੀਆ ਆਰਮੀ ਵਿਚ ਬਹਾਦਰੀ ਨਾਲ ਲੜ੍ਹੇ ਆਜ਼ਾਦੀ ਘੁਲਾਟੀਆ ਲਈ ਵੀ ਇਹ ਗੁੰਝਲਦਾਰ ਪ੍ਰਸ਼ਨ ਬਣ ਗਿਆ ਹੈ ਕਿ ਇੰਡੀਆ ਦੇ ਉਪਰੋਕਤ ਅਮਲ ਉਤੇ ਹੁਣ ਉਨ੍ਹਾਂ ਆਜ਼ਾਦੀ ਘੁਲਾਟੀਆ ਦਾ ਕੀ ਰੁੱਖ ਤੇ ਸਟੈਂਡ ਹੋਵੇਗਾ ? ਉਨ੍ਹਾਂ ਇਹ ਵੀ ਪ੍ਰਸ਼ਨ ਕੀਤਾ ਕਿ ਜੋ ਅੰਮ੍ਰਿਤਸਰ ਵਿਖੇ ਸੁਭਾਸ ਚੰਦਰ ਬੋਸ ਦਾ ਬੁੱਤ ਸਥਾਪਿਤ ਹੈ, ਕੀ ਉਸਦਾ ਹਸਰ ਵੀ ਮਹਾਰਾਣੀ ਵਿਕਟੋਰੀਆ ਦੇ ਬੁੱਤ ਵਰਗਾ ਹੋਵੇਗਾ ?

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *