Select your Top Menu from wp menus
Header
Header
ਤਾਜਾ ਖਬਰਾਂ

ਇੰਡੀਅਨ ਹੁਕਮਰਾਨ ਪਾਕਿਸਤਾਨ ਤੋਂ ਕਬੂਤਰ, ਪਤੰਗ, ਗੁਬਾਰੇ, ਡਰੋਨ ਆਦਿ ਆਉਣ ਦੀ ਗੱਲ ਕਰਕੇ, ਅਸਲ ਵਜਹ ਜਾਨਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਕੱਢ ਸਕਦੈ : ਮਾਨ

ਇੰਡੀਅਨ ਹੁਕਮਰਾਨ ਪਾਕਿਸਤਾਨ ਤੋਂ ਕਬੂਤਰ, ਪਤੰਗ, ਗੁਬਾਰੇ, ਡਰੋਨ ਆਦਿ ਆਉਣ ਦੀ ਗੱਲ ਕਰਕੇ, ਅਸਲ ਵਜਹ ਜਾਨਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਕੱਢ ਸਕਦੈ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਇੰਡੀਆ ਦੇ ਵਜ਼ੀਰ-ਏ-ਆਜ਼ਮ ਅਤੇ ਸਮੁੱਚੀ ਕੈਬਨਿਟ ਕੁਝ ਸਮੇਂ ਤੋਂ ਮੀਡੀਏ, ਸ਼ੋਸ਼ਲ ਮੀਡੀਏ ਅਤੇ ਚੈਨਲਾਂ ਵਿਚ ਇਹ ਦੁਹਾਈ ਦਿੰਦੀ ਆ ਰਹੀ ਹੈ ਕਿ ਪਾਕਿਸਤਾਨ ਤੋਂ ਨਿੱਤ ਦਿਹਾੜੇ ਕਬੂਤਰ ਆਉਦੇ ਹਨ, ਕਦੀ ਪਤੰਗ ਅਤੇ ਗੁਬਾਰੇ ਆਉਦੇ ਹਨ ਅਤੇ ਹੁਣ ਪਾਕਿਸਤਾਨੀ ਡਰੋਨਾਂ ਦੀ ਗੱਲ ਕੀਤੀ ਜਾ ਰਹੀ ਹੈ। ਕੇਵਲ ਇਸਦਾ ਕੌਮਾਂਤਰੀ ਪੱਧਰ ਤੇ ਰੋਲਾ ਪਾ ਕੇ ਤਾਂ ਇਸ ਗੰਭੀਰ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ । ਇਨ੍ਹਾਂ ਵਸਤਾਂ ਦਾ ਇੰਡੀਆ ਵਿਚ ਦਾਖਲ ਹੋਣ ਪਿੱਛੇ ਕੀ ਵਜਹ ਹੈ, ਕਿਉਂ ਅਜਿਹਾ ਹੋ ਰਿਹਾ ਹੈ, ਇਸਦੇ ਕਾਰਨਾਂ ਅਤੇ ਸੱਚਾਈ ਨੂੰ ਜਾਨਣ ਬਿਨ੍ਹਾਂ ਇੰਡੀਅਨ ਹੁਕਮਰਾਨ ਇਸ ਮਸਲੇ ਦਾ ਹੱਲ ਨਹੀਂ ਕਰ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇਂ ਸਮੇਂ ਤੋਂ ਪਾਕਿਸਤਾਨ ਤੋਂ ਕਬੂਤਰ, ਪਤੰਗ, ਗੁਬਾਰੇ ਅਤੇ ਹੁਣ ਡਰੋਨ ਆਉਣ ਦੀਆਂ ਗੱਲਾਂ ਕਰਨ ਵਾਲੇ ਇੰਡੀਅਨ ਹੁਕਮਰਾਨਾਂ ਨੂੰ ਮਸਲੇ ਦੀ ਅਸਲ ਜੜ੍ਹ ਲੱਭਣ ਅਤੇ ਉਸ ਨੂੰ ਸਹੀ ਤੇ ਸਹਿਜ ਢੰਗ ਨਾਲ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸੇ ਬਿਮਾਰੀ ਦੀ ਅਸਲ ਜੜ੍ਹ ਨੂੰ ਨਹੀਂ ਫੜਿਆ ਜਾਂਦਾ, ਉਸ ਸਮੇਂ ਤੱਕ ਕੋਈ ਵੀ ਡਾਕਟਰ ਆਪਣੇ ਮਰੀਜ ਦਾ ਸਹੀ ਇਲਾਜ ਕਰਨ ਦੇ ਸਮਰੱਥ ਨਹੀਂ ਹੋ ਸਕਦਾ । ਇਸ ਲਈ ਇੰਡੀਅਨ ਮੁਤੱਸਵੀ ਅਤੇ ਮੁਕਾਰਤਾ ਨਾਲ ਭਰੇ ਹੋਏ ਹੁਕਮਰਾਨਾਂ ਵੱਲੋਂ ਪਾਕਿਸਤਾਨ ਤੋਂ ਪਤੰਗ, ਗੁਬਾਰੇ, ਕਬੂਤਰ, ਡਰੋਨ ਆਦਿ ਆਉਣ ਦਾ ਰੌਲਾ ਪਾ ਕੇ ਮੰਦਭਾਵਨਾ ਅਧੀਨ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੂੰ ਜਾਂ ਉਥੋਂ ਦੇ ਨਿਵਾਸੀਆ ਨੂੰ ਬਦਨਾਮ ਕਰਨ ਵਿਚ ਕਾਮਯਾਬ ਨਹੀਂ ਹੋ ਸਕਣਗੇ । ਦਰਅਸਲ ਜੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲੇ, ਫਿਰਕੇ, ਵੱਖ-ਵੱਖ ਧਰਮਾਂ ਨਾਲ ਸੰਬੰਧਤ ਨਿਵਾਸੀਆ ਨੂੰ ਜ਼ਬਰੀ ਹਿਟਲਰੀ ਹੁਕਮਾਂ ਤੇ ਅਮਲਾਂ ਰਾਹੀ ਹਿੰਦੂ ਐਲਾਨਣ ਅਤੇ ਇਥੋਂ ਦੀ ਜਮਹੂਰੀਅਤ ਕਦਰਾ-ਕੀਮਤਾ ਦਾ ਕਤਲ ਕਰਕੇ ‘ਹਿੰਦੂ ਰਾਸ਼ਟਰ’ ਨੂੰ ਬਣਾਉਣ ਲਈ ਮਨੁੱਖਤਾ ਦਾ ਕਤਲੇਆਮ ਕਰਨ, ਸਭ ਨਿਯਮਾਂ, ਸਿਧਾਤਾਂ ਨੂੰ ਖ਼ਤਮ ਕਰਨ ਦੀਆਂ ਕਾਰਵਾਈਆ ਹੋ ਰਹੀਆ ਹਨ ਅਤੇ ਇਥੋਂ ਦੇ 90% ਵੱਖ-ਵੱਖ ਧਰਮਾਂ ਅਤੇ ਕੌਮਾਂ ਨਾਲ ਸੰਬੰਧਤ ਨਿਵਾਸੀਆ ਉਤੇ ਫ਼ੌਜੀ ਅਤੇ ਹਕੂਮਤੀ ਧੌਸ ਜਮਾਕੇ ਉਨ੍ਹਾਂ ਨੂੰ ਗੁਲਾਮ ਬਣਾਉਣ ਅਤੇ ਉਨ੍ਹਾਂ ਦੇ ਸਭ ਮੁੱਢਲੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਦੀ ਆਤਮਿਕ, ਧਾਰਮਿਕ, ਸਮਾਜਿਕ ਆਜ਼ਾਦੀ ਖ਼ਤਮ ਕਰਨ ਦਾ ਮਨੁੱਖਤਾ ਵਿਰੋਧੀ ਵਰਤਾਰਾ ਹੋ ਰਿਹਾ ਹੈ, ਇਹੀ ਵਜਹ ਹੈ ਕਿ ਹੁਣ ਇੰਡੀਅਨ ਹੁਕਮਰਾਨਾ ਨੂੰ ਜਮੀਨ ਤੇ ਪਈ ਰੱਸੀ ਵੀ ਸੱਪ ਨਜ਼ਰ ਆਉਣ ਲੱਗ ਪਈ ਹੈ । ਜਦੋਂਕਿ ਹਕੂਮਤੀ ਜ਼ਬਰ ਅਤੇ ਦਹਿਸਤਗਰਦੀ ਹੀ ਇਨ੍ਹਾਂ ਸਭ ਕਾਰਵਾਈਆ ਦਾ ਮੁੱਖ ਕਾਰਨ ਹੈ । ਜਦੋਂ ਤੱਕ ਇੰਡੀਅਨ ਹੁਕਮਰਾਨ ਸੰਜ਼ੀਦਗੀ ਨਾਲ ਆਪਣੇ ਨਿਵਾਸੀਆ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਅਣਮਨੁੱਖੀ ਜ਼ਬਰ-ਜੁਲਮ ਕਰਨਾ ਬੰਦ ਨਹੀਂ ਕਰਦੇ, ਉਦੋ ਤੱਕ ਇਨ੍ਹਾਂ ਨੂੰ ਪਤੰਗ, ਕਬੂਤਰ, ਗੁਬਾਰੇ ਅਤੇ ਡਰੋਨ ਸੱਪ ਦੀ ਤਰ੍ਹਾਂ ਨਜ਼ਰ ਆਉਦੇ ਰਹਿਣਗੇ ਅਤੇ ਕਿਸੇ ਵੀ ਮਸਲੇ ਦਾ ਸਹੀ ਹੱਲ ਨਹੀਂ ਕੱਢ ਸਕਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਤੋਂ ਆਉਣ ਵਾਲੀਆ ਇਨ੍ਹਾਂ ਵਸਤਾਂ ਦੀ ਮੁੱਖ ਵਜਹ ਨੂੰ ਜਾਣਕੇ ਸਹੀ ਹੱਲ ਕੱਢਣ ਦੀ ਹੁਕਮਰਾਨ ਕਾਰਵਾਈ ਕਰਨਗੇ ਤਾਂ ਕਿ ਇੰਡੀਆ ਦੇ ਜਮਹੂਰੀਅਤ ਅਤੇ ਅਮਨ ਨੂੰ ਕਾਇਮ ਰੱਖਿਆ ਜਾ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *