Verify Party Member
Header
Header
ਤਾਜਾ ਖਬਰਾਂ

ਇੰਡੀਅਨ ਹੁਕਮਰਾਨਾਂ ਵੱਲੋਂ ਅੰਗਰੇਜ਼ਾਂ ਦੀ ਤਰ੍ਹਾਂ ਕਲੋਨੀਆ ਬਣਾਕੇ ‘ਬੰਧਕ ਮਜ਼ਦੂਰਾਂ’ ਦੀ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਇੰਡੀਅਨ ਹੁਕਮਰਾਨਾਂ ਵੱਲੋਂ ਅੰਗਰੇਜ਼ਾਂ ਦੀ ਤਰ੍ਹਾਂ ਕਲੋਨੀਆ ਬਣਾਕੇ ‘ਬੰਧਕ ਮਜ਼ਦੂਰਾਂ’ ਦੀ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 22 ਮਈ ( ) “ਜਦੋਂ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿੱਖ, ਰੰਘਰੇਟੇ, ਛੱਤੀਸਗੜ੍ਹ, ਝਾਂਰਖੰਡ, ਵੈਸਟ ਬੰਗਾਲ, ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਯੂਪੀ ਆਦਿ ਇਲਾਕਿਆ ਵਿਚ ਵੱਸਣ ਵਾਲੇ ਆਦਿਵਾਸੀ ਤੇ ਕਬੀਲੇ ਜੋ ਅੱਜ ਬਰਾਬਰਤਾ ਵਾਲੇ ਮਾਣ-ਸਨਮਾਨ ਨੂੰ ਕਾਇਮ ਰੱਖਣ ਹਿੱਤ ਅਤੇ ਮਿਹਨਤ ਦੇ ਅਨੁਸਾਰ ਆਪਣੀ ਮਿਹਨਤਾਨਾ ਪ੍ਰਾਪਤ ਕਰਨ ਲਈ ਜੱਦੋਂ-ਜ਼ਹਿਦ ਕਰ ਰਹੇ ਹਨ, ਤਾਂ ਉਸ ਸਮੇਂ ਇੰਡੀਆਂ ਦੀ ਮੋਦੀ ਮੁਤੱਸਵੀ ਹਕੂਮਤ ਨੇ ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਤੋਂ ਆਦੇਸ਼ ਲੈਕੇ ਕਰੋਨਾ ਮਹਾਮਾਰੀ ਦੇ ਵੱਡੇ ਸੰਕਟ ਦੌਰਾਨ ਆਪਣੀਆ ਵਿਧਾਨਿਕ ਸ਼ਕਤੀਆਂ ਦੀ ਦੁਰਵਰਤੋਂ ਕਰਕੇ 8 ਕਰੋੜ ਦੇ ਕਰੀਬ ਮਜਦੂਰ ਵਰਗ ਉਤੇ ਅਜਿਹਾ ਕਾਨੂੰਨੀ ਕੁਹਾੜਾ ਚਲਾਂਉਣ ਦੇ ਅਮਲ ਕਰ ਰਹੇ ਹਨ, ਜਿਸ ਨਾਲ ਇਨ੍ਹਾਂ ਮਜਦੂਰਾਂ ਨੂੰ ਬਤੌਰ ਬੰਧਕ ਮਜਦੂਰ ਬਣਾਕੇ ਗੁਲਾਮਾਂ ਦੀ ਤਰ੍ਹਾਂ ਰੱਖਿਆ ਜਾਵੇ ਅਤੇ ਇਨ੍ਹਾਂ ਤੋਂ ਗੁਲਾਮਾਂ ਦੀ ਤਰ੍ਹਾਂ ਕੰਮ ਲਿਆ ਜਾਵੇ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਕਤਈ ਵੀ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਮਜਦੂਰ ਵਰਗ ਨਾਲ ਅਜਿਹਾ ਗੁਲਾਮਾਂ ਵਾਲਾ ਵਤੀਰਾ ਹੋਣ ਦੇਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਫਿਰਕੂ ਅਤੇ ਮਨੁੱਖਤਾ ਨਾਲ ਵੱਡੀਆ ਬੇਇਨਸਾਫ਼ੀਆਂ ਕਰਨ ਵਾਲੇ ਹੁਕਮਰਾਨਾਂ ਵੱਲੋਂ ਇੰਡੀਆ ਵਿਚ ਵੱਸਣ ਵਾਲੇ ਕਰੋੜਾਂ ਦੀ ਗਿਣਤੀ ਵਿਚ ਮਜਦੂਰ ਵਰਗ ਜੋ ਪਹਿਲੋ ਹੀ ਹੁਕਮਰਾਨਾਂ ਦੀਆਂ ਗਲਤ ਨੀਤੀਆ ਤੇ ਅਮਲਾਂ ਦੀ ਬਦੌਲਤ ਦੁਰਦਸਾ ਵਿਚ ਜਿੰਦਗੀ ਬਸਰ ਕਰ ਰਿਹਾ ਹੈ ਅਤੇ ਜਿਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਬੀਤੇ ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਮੋਦੀ ਹਕੂਮਤ ਨੇ ਕੁਝ ਨਹੀਂ ਕੀਤਾ । ਉਸ ਵੱਲੋਂ ਇਕ ਨਵੇਂ ਕਾਲੇ ਕਾਨੂੰਨ ਰਾਹੀ ਇਥੋਂ ਦੇ 8 ਕਰੋੜ ਦੇ ਕਰੀਬ ਮਜਦੂਰ ਵਰਗ ਨੂੰ 8 ਘੰਟੇ ਦੀ ਬਜਾਇ ਉਸ ਤੋਂ 12 ਘੰਟੇ ਕੰਮ ਲੈਣ ਅਤੇ ਉਸਦੇ ਮਿਹਨਤਾਨੇ ਵਿਚ ਉਦਯੋਗਪਤੀਆ ਅਤੇ ਮਾਲਕਾਂ ਵੱਲੋਂ ਆਪਣੀ ਇੱਛਾ ਅਨੁਸਾਰ ਘੱਟ ਮਿਹਨਤਾਨਾ ਦੇਣ ਦੇ ਕੀਤੇ ਜਾ ਰਹੇ ਗੈਰ-ਇਨਸਾਨੀਅਤ ਅਤੇ ਮਜਦੂਰ ਮਾਰੂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੀਆ ਕਾਰਵਾਈਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਾਮਸੇਫ਼, ਭਾਰਤੀ ਮੁਕਤੀ ਪਾਰਟੀ ਅਤੇ ਹੋਰ ਹਮਖਿਆਲ ਮਜਦੂਰ ਅਤੇ ਗਰੀਬ ਵਰਗ ਲਈ ਜੱਦੋਂ-ਜਹਿਦ ਕਰ ਰਹੀਆ ਜਥੇਬੰਦੀਆਂ ਵੱਲੋਂ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵਿਧਾਨ ਵਿਚ ਮਿਹਨਤਕਸ ਤੇ ਮਜਦੂਰ ਵਰਗ ਭਾਵੇ ਉਹ ਉਦਯੋਗਿਕ ਮਜਦੂਰ ਹੋਵੇ, ਭਾਵੇ ਖੇਤ-ਮਜ਼ਦੂਰ, ਭਾਵੇ ਇਮਾਰਤ ਬਣਾਉਣ ਵਾਲੇ ਮਜਦੂਰ ਹੋਣ, ਉਨ੍ਹਾਂ ਦੇ ਹੱਕ-ਹਕੂਕਾ ਦੀ ਰਾਖੀ ਲਈ ਪ੍ਰਬੰਧ ਹੈ, ਪਰ ਜਦੋਂ ਤੋਂ 1947 ਤੋਂ ਬਾਅਦ ਹਿੰਦੂਤਵ ਹੁਕਮਰਾਨ ਦੇ ਹੱਥ ਇਥੋਂ ਦੀ ਵਾਂਗਡੋਰ ਆਈ ਹੈ, ਇਨ੍ਹਾਂ ਨੇ ਡਾ. ਬੀ.ਆਰ.ਅੰਬੇਦਕਰ ਵੱਲੋਂ ਬਣਾਏ ਗਏ ਮਨੁੱਖਤਾ ਪੱਖੀ ਵਿਧਾਨ ਵਿਚੋਂ ਸੈਕੜਿਆ ਦੇ ਰੂਪ ਵਿਚ ਤਬਦੀਲੀਆ ਕਰਕੇ ਅਤੇ ਉਸ ਵਿਚ ਆਪਣੇ ਮਨ-ਮਨਜੀ ਤੇ ਆਪਣੀ ਸੋਚ ਨੂੰ ਲਾਗੂ ਕਰਨ ਲਈ ਮੱਦਾ ਸਾਮਿਲ ਕਰਕੇ ਉਸ ਡਾ. ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਵਿਚੋਂ ਆਤਮਾ ਕੱਢ ਲਈ ਹੈ ਅਤੇ ਕੇਵਲ ਇਕ ਮਰੀ ਹੋਈ ਲੋਥ ਦੀ ਤਰ੍ਹਾਂ ਇਸ ਵਿਧਾਨਰੂਪੀ ਸਰੀਰ ਦੀ ਇਹ ਹੁਕਮਰਾਨ ਆਪਣੇ ਸਵਾਰਥੀ, ਮਾਲੀ, ਸਿਆਸੀ ਹਿੱਤਾ ਲਈ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ । ਜਿਸ ਨਾਲ ਇਥੋਂ ਦੇ ਹਰ ਖੇਤਰ ਵਿਚ ਕੰਮ ਕਰਨ ਵਾਲੇ ਮਜਦੂਰ ਵਰਗ ਅਤੇ ਗਰੀਬ ਵਰਗ ਨਾਲ ਇੰਝ ਪੇਸ਼ ਆ ਰਹੇ ਹਨ, ਜਿਵੇਂ ਉਹ ਇਨ੍ਹਾਂ ਦੇ ‘ਬੰਧਕ ਮਜਦੂਰ’ ਹੋਣ । ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ਹੁਕਮਰਾਨ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਗੁੜਤੀ ‘ਪਾੜੋ ਅਤੇ ਰਾਜ ਕਰੋ’ ਨੂੰ ਲਾਗੂ ਕਰਕੇ ਇਹ ਹੁਕਮਰਾਨ ਇਥੇ ਸਮਾਜਿਕ ਬਰਾਬਰਤਾ ਕਾਇਮ ਕਰਨ ਦੀ ਬਜਾਇ ਅਮੀਰ-ਗਰੀਬ, ਜਾਤਾਂ-ਪਾਤਾ ਅਤੇ ਹੋਰ ਧਰਮਾਂ ਆਦਿ ਦੇ ਇਕ ਡੂੰਘੀ ਸਾਜਿ਼ਸ ਤਹਿਤ ਵਿਖੇੜੇ ਖੜ੍ਹੇ ਕਰਕੇ ਇਥੋਂ ਦੇ ਨਿਵਾਸੀਆ ਵਿਚ ਨਫ਼ਰਤ ਪੈਦਾ ਕਰਕੇ, ਦੰਗੇ-ਫ਼ਸਾਦ, ਕਤਲੇਆਮ ਅਤੇ ਨਸ਼ਲਕੁਸੀ ਕਰਦੇ ਆ ਰਹੇ ਹਨ । ਜਿਸ ਦੀ ਨਾ ਤਾਂ ਡਾ. ਅੰਬੇਕਦਰ ਦੁਆਰਾ ਰਚਿਤ ਵਿਧਾਨ, ਨਾ ਹੀ ਕੌਮਾਂਤਰੀ ਕਾਨੂੰਨ ਤੇ ਨਿਯਮ ਇਜਾਜਤ ਦਿੰਦੇ ਹਨ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਤੇ ਅਫ਼ਸੋਸ ਜਾਹਰ ਕਰਦੇ ਹੋਏ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਹੁਕਮਰਾਨ ਹੁਣ ਅਜਿਹੇ ਗੈਰ-ਇਨਸਾਨੀ ਅਮਲਾਂ ਵੱਲ ਵੱਧ ਰਿਹਾ ਹੈ, ਜਿਸ ਅਧੀਨ ਇਥੋਂ ਦੇ ਕਰੋੜਾਂ-ਅਰਬਾਂ ਦੀ ਗਿਣਤੀ ਵਿਚ ਮਜਦੂਰ ਅਤੇ ਗਰੀਬ ਵਰਗ ਨੂੰ ਉਸੇ ਤਰ੍ਹਾਂ ਕਲੋਨੀਆ ਬਣਾਕੇ ਅਤੇ ਉਨ੍ਹਾਂ ਨੂੰ ਬੰਧਕ ਮਜਦੂਰ ਬਣਾਕੇ ਰੱਖਣ ਉਤੇ ਅਮਲ ਕਰ ਰਿਹਾ ਹੈ । ਜਿਵੇਂ ਬੀਤੇ ਸਮੇਂ ਵਿਚ ਜਰਮਨ ਦੇ ਨਾਜਸੀ ਹੁਕਮਰਾਨਾਂ ਨੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਅਤੇ ਉਨ੍ਹਾਂ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਸੀ । ਉਸੇ ਸੋਚ ਨੂੰ ਲੈਕੇ ਇਨ੍ਹਾਂ ਨੇ ਅਸਾਮ ਵਿਚ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਕੈਪਾਂ ਵਿਚ ਕੈਦ ਕਰ ਦਿੱਤਾ ਹੈ । ਉਨ੍ਹਾਂ ਦੇ ਸਭ ਵਿਧਾਨਿਕ, ਸਮਾਜਿਕ, ਧਾਰਮਿਕ ਹੱਕਾਂ ਨੂੰ ਕੁਚਲਣ ਉਤੇ ਅਮਲ ਕੀਤਾ ਜਾ ਰਿਹਾ ਹੈ । ਇਹ ਕੈਪ ਦੂਸਰੇ ਸੂਬਿਆਂ ਵਿਚ ਵੀ ਸਥਾਪਿਤ ਕੀਤੇ ਜਾ ਰਹੇ ਹਨ । ਹੁਣ ਇਸਦੇ ਨਾਲ ਹੀ ਮਜਦੂਰ ਵਰਗ ਉਤੇ ਵੀ ਤਿੱਖੇ ਕੁਹਾੜੇ ਦੀ ਦੁਰਵਰਤੋਂ ਸੁਰੂ ਕਰ ਦਿੱਤੀ ਹੈ ਤਾਂ ਕਿ ਇਥੇ ਸਭ ਘੱਟ ਗਿਣਤੀ ਕੌਮਾਂ ਅਤੇ ਮਜਦੂਰ ਵਰਗ ਨੂੰ ਆਪਣੇ ਕਾਲੇ ਕਾਨੂੰਨਾਂ ਦੀ ਆੜ ਹੇਠ ਫ਼ੌਜੀ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੇ ਡੰਡੇ ਦੀ ਦੁਰਵਰਤੋਂ ਕਰਕੇ ਸਦਾ ਲਈ ਗੁਲਾਮ ਬਣਾਕੇ ਰੱਖਿਆ ਜਾ ਸਕੇ ਅਤੇ ਇਨ੍ਹਾਂ ਦੇ ਜਹਿਨ ਵਿਚ ਸਦਾ ਲਈ ਬੰਧਕ ਮਜਦੂਰ ਦਾ ਰੁਤਬਾ ਪੈਦਾ ਕਰ ਦਿੱਤਾ ਜਾਵੇ ।

ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਬੇਸ਼ੱਕ ਇਕ ਮੰਦਭਾਵਨਾ ਅਧੀਨ ਹੁਕਮਰਾਨ ਇੰਡੀਆਂ ਵਿਚ ਅੰਗਰੇਜ਼ਾਂ ਦੀ ਤਰ੍ਹਾਂ ਕਲੋਨੀਆ ਬਣਾਕੇ ਅਤੇ ਮਜਦੂਰ ਵਰਗ ਨੂੰ ਬੰਧਕ ਮਜਦੂਰ ਬਣਾਕੇ ਤੇਜ਼ੀ ਨਾਲ ਅਣਮਨੁੱਖੀ ਅਮਲਾ ਤੇ ਕਾਰਵਾਈਆ ਵਿਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਥੇ ਅਰਾਜਕਤਾ ਫੈਲਾਉਣ ਲੱਗਿਆ ਹੋਇਆ ਹੈ । ਪਰ ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਮਜਦੂਰ ਵਰਗ ਦੇ ਹੱਕ-ਹਕੂਕਾ ਦੀ ਰਾਖੀ ਲਈ ਲੇਬਰ ਕਮਿਸ਼ਨਰ, ਲੇਬਰ ਕੋਰਟ ਅਤੇ ਕੌਮਾਂਤਰੀ ਪੱਧਰ ਤੇ ਮਜਦੂਰ ਜਥੇਬੰਦੀਆਂ ਕੰਮ ਕਰ ਰਹੀਆ ਹਨ । ਜੇਕਰ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਅਮਲਾਂ ਤੋਂ ਬਾਜ ਨਾ ਆਏ ਤਾਂ ਸਭ ਘੱਟ ਗਿਣਤੀ ਕੌਮਾਂ ਅਤੇ ਮਜਦੂਰ ਵਰਗ ਆਪਣੇ ਹੱਕ-ਹਕੂਕਾ ਦੀ ਰੱਖਿਆ ਲਈ ਇਨ੍ਹਾਂ ਲੇਬਰ ਕੋਰਟਾਂ ਰਾਹੀ ਅਤੇ ਹੋਰ ਮਜਦੂਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆ ਸੰਸਥਾਵਾਂ ਰਾਹੀ ਅਤੇ ਇਸ ਅਤਿ ਗੰਭੀਰ ਮੁੱਦੇ ਨੂੰ ਯੂ.ਐਨ.ਓ. ਦੇ ਲੇਬਰ ਵਿੰਗ ਵਿਚ ਉਠਾਉਣ ਤੋਂ ਗੁਰੇਜ ਨਹੀਂ ਕਰਾਂਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀਆ ਘੱਟ ਗਿਣਤੀ ਕੌਮਾਂ ਅਤੇ ਜਿਸ ਮਜਦੂਰ ਵਰਗ ਨੂੰ ਇਨ੍ਹਾਂ ਨੇ ਇਸ ਸਮੇਂ ਹਜ਼ਾਰ ਜਾਂ ਦੋ ਹਜਾਰ ਕਿਲੋਮੀਟਰ, 40-42 ਡਿਗਰੀ ਸੈਟੀਗ੍ਰੇਟ ਤਾਪਮਾਨ ਵਿਚ ਨੰਗੇ ਪੈਰ, ਨੰਗੇ ਸਿਰ ਭੁੱਖਣ-ਭਾਣੇ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਕੀਤਾ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਆਤਮਾਵਾਂ ਰਾਹ ਵਿਚ ਜਾਂਦੇ ਹੋਏ ਰੇਲਵੇ ਅਤੇ ਸੜਕੀ ਐਕਸੀਡੈਟਾਂ ਰਾਹੀ ਰੱਬ ਨੂੰ ਪਿਆਰੇ ਹੋ ਗਏ ਹਨ ਅਤੇ ਉਨ੍ਹਾਂ ਲਈ ਇਨ੍ਹਾਂ ਹੁਕਮਰਾਨਾਂ ਨੇ ਆਪਣੀ ਵਿਧਾਨਿਕ ਤੇ ਸਮਾਜਿਕ ਜਿੰਮੇਵਾਰੀ ਨਾ ਨਿਭਾਕੇ ਜੋ ਪ੍ਰਤੱਖ ਰੂਪ ਵਿਚ ਨਰਕ ਦਾ ਰੂਪ ਪੇਸ਼ ਕੀਤਾ ਹੈ, ਉਨ੍ਹਾਂ ਸਭ ਮਜਦੂਰ ਵਰਗ ਨੂੰ ਸਾਡੀ ਜੋਰਦਾਰ ਅਪੀਲ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਅਮੀਰ-ਗਰੀਬ, ਊਚ-ਨੀਚ ਅਤੇ ਜਾਤ-ਪਾਤ ਦੇ ਹਰ ਤਰ੍ਹਾਂ ਦੇ ਵਖਰੇਵੇ ਤੋਂ ਰਹਿਤ ਰਹਿਕੇ ਮਨੁੱਖਤਾ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਅਤੇ ਹਰ ਦੀਨ ਦੁੱਖੀ ਦੇ ਕੰਮ ਆਉਣ ਦਾ ਸੰਦੇਸ਼ ਦਿੱਤਾ ਹੈ । ਜਿਸ ਉਤੇ ਸਿੱਖ ਕੌਮ ਨੇ ਕੇਵਲ ਇੰਡੀਆ ਵਿਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿਚ ਵੀ ਪਹਿਰਾ ਦਿੰਦੇ ਹੋਏ ਆਪਣੇ ਇਨਸਾਨੀ ਫਰਜਾਂ ਨੂੰ ਪੂਰਨ ਕੀਤਾ ਹੈ । ਇਸ ਲਈ ਪੰਜਾਬ, ਦਿੱਲੀ, ਰਾਜਸਥਾਂਨ, ਮੁੰਬਈ, ਕੱਲਕੱਤਾ ਅਤੇ ਹੋਰ ਵੱਡੇ ਸੂਬਿਆਂ ਵਿਚੋਂ ਕਰੋੜਾਂ ਦੀ ਗਿਣਤੀ ਵਿਚ ਇਥੋਂ ਹਿਜਰਤ ਕਰਕੇ ਜਾਣ ਵਾਲੇ ਮਜਦੂਰ ਵਰਗ ਨੂੰ ਸਾਡੀ ਇਹ ਗੁਜ਼ਾਰਿਸ ਹੈ ਕਿ ਉਹ ਸਾਡੇ ਹੀ ਪਰਿਵਾਰ ਤੇ ਕੌਮ ਦੇ ਮੈਬਰ ਹਨ। ਉਨ੍ਹਾਂ ਲਈ ਜੋ ਹੁਕਮਰਾਨਾਂ ਨੇ ਆਉਣ ਵਾਲੇ ਸਮੇਂ ਲਈ ਵੱਡੇ ਅਸਹਿ ਕੰਡੇ ਬੀਜੇ ਹਨ ਅਤੇ ਹੁਣ ਨਵੇਂ ਕਾਨੂੰਨ ਰਾਹੀ ਉਨ੍ਹਾਂ ਤੋਂ ਬੰਧਕ ਮਜਦੂਰਾਂ ਦੀ ਤਰ੍ਹਾਂ ਅਤੇ ਗੁਲਾਮਾਂ ਦੀ ਤਰ੍ਹਾਂ ਕੰਮ ਲੈਣ ਦੀ ਖੁੱਲ੍ਹ ਦਿੱਤੀ ਹੈ, ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ । ਅਸੀਂ ਉਨ੍ਹਾਂ ਦੇ ਹੱਕ-ਹਕੂਕਾ ਦੀ ਰਾਖੀ ਲਈ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਮਾਨਤਾ ਦੇ ਅਧਿਕਾਰ ਹੱਕ ਦਿਵਾਉਣ ਲਈ ਆਪਣੀ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਨੂੰ ਪੂਰਨ ਕਰੇਗਾ । ਇਹ ਸਭ ਵਰਗ ਇਕਜੁੱਟ ਹੋ ਕੇ ਸਮੂਹਿਕ ਏਕਤਾ ਰਾਹੀ ਜਾਬਰ ਤੇ ਜਾਲਮ ਹੁਕਮਰਾਨਾਂ ਵਿਰੁੱਧ ਡੱਟ ਜਾਣ ਕਿਉਂਕਿ ਇਥੋਂ ਦੀ ਮਿੱਟੀ ਤੇ ਸਰਜਮੀਨ ਉਤੇ ਮਜਦੂਰ ਵਰਗ ਅਤੇ ਘੱਟ ਗਿਣਤੀ ਕੌਮਾਂ ਦਾ ਇਨ੍ਹਾਂ ਤੋਂ ਕਿਤੇ ਜਿਆਦਾ ਹੱਕ ਤੇ ਅਧਿਕਾਰ ਹੈ । ਕਿਉਂਕਿ ਮਜਦੂਰ ਵਰਗ ਤੇ ਘੱਟ ਗਿਣਤੀ ਕੌਮਾਂ ਨੇ ਹੀ ਇਥੋਂ ਦੀ ਧਰਤੀ ਲਈ ਖੂਨ ਡੋਲਿਆ ਹੈ ਅਤੇ ਇਥੋਂ ਦੀ ਤਰੱਕੀ ਵਿਚ ਪਾਏ ਯੋਗਦਾਨ ਰਾਹੀ ਹੁਣ ਵੱਡੀ ਭੂਮਿਕਾ ਨਿਭਾਈ ਹੈ । ਇਸ ਲਈ ਅਸੀਂ ਬੰਧਕ ਮਜਦੂਰ ਅਤੇ ਇਸ ਵਰਗ ਨਾਲ ਹੋ ਰਹੀ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦੇਵਾਂਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *