Verify Party Member
Header
Header
ਤਾਜਾ ਖਬਰਾਂ

ਇੰਜਨੀਅਰ ਰਸ਼ੀਦ ਜੋ ਅਵਾਮੀ ਇਤਿਹਾਦ ਪਾਰਟੀ ਵੱਲੋਂ ਬਾਰਮੂਲਾ ਤੋਂ ਐਮ.ਪੀ. ਦੀ ਅਤੇ ਉਨ੍ਹਾਂ ਦੇ ਸਾਥੀ ਚੋਣ ਲੜ੍ਹ ਰਹੇ ਹਨ, ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੂਰਨ ਹਮਾਇਤ : ਮਾਨ

ਇੰਜਨੀਅਰ ਰਸ਼ੀਦ ਜੋ ਅਵਾਮੀ ਇਤਿਹਾਦ ਪਾਰਟੀ ਵੱਲੋਂ ਬਾਰਮੂਲਾ ਤੋਂ ਐਮ.ਪੀ. ਦੀ ਅਤੇ ਉਨ੍ਹਾਂ ਦੇ ਸਾਥੀ ਚੋਣ ਲੜ੍ਹ ਰਹੇ ਹਨ, ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੂਰਨ ਹਮਾਇਤ : ਮਾਨ

ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ ( ) “ਬਹੁਤ ਹੀ ਸੂਝਵਾਨ, ਦੂਰਅੰਦੇਸ਼ੀ ਦੇ ਮਾਲਕ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਅਤੇ ਆਜ਼ਾਦੀ ਪੱਖੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਤਿਕਾਰਯੋਗ ਇੰਜਨੀਅਰ ਸੇਖ ਅਬਦੁਲ ਰਸ਼ੀਦ ਜੋ ਜੰਮੂ-ਕਸ਼ਮੀਰ ਦੀ ਅਵਾਮੀ ਇਤਿਹਾਦ ਪਾਰਟੀ ਨਾਲ ਸੰਬੰਧਤ ਹਨ ਅਤੇ ਜੋ ਬਾਰਮੂਲਾ ਲੋਕ ਸਭਾ ਹਲਕੇ ਤੋਂ ਚੋਣ ਲੜ੍ਹ ਰਹੇ ਹਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਦੇ ਜੋ ਸਾਥੀ ਲੋਕ ਸਭਾ ਚੋਣਾਂ 2019 ਵਿਚ ਸਿਆਸੀ ਲੜਾਈ ਹਿੰਦੂਤਵ ਫਿਰਕੂ ਹੁਕਮਰਾਨਾਂ ਵਿਰੁੱਧ ਲੜ ਰਹੇ ਹਨ, ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਸਿਆਸੀ ਤੇ ਇਖ਼ਲਾਕੀ ਤੌਰ ਤੇ ਹਰ ਤਰ੍ਹਾਂ ਪੂਰਨ ਹਮਾਇਤ ਦੇਣ ਦਾ ਜਿਥੇ ਐਲਾਨ ਕਰਦੀ ਹੈ, ਉਥੇ ਬਾਰਮੂਲਾ ਅਤੇ ਜੰਮੂ-ਕਸ਼ਮੀਰ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਨਿਰਪੱਖਤਾ ਦੀ ਸੋਚ ਤੇ ਚੱਲਣ ਵਾਲੇ ਹਿੰਦੂਆਂ, ਕਸ਼ਮੀਰੀਆਂ ਅਤੇ ਹੋਰ ਵਰਗਾਂ ਨਾਲ ਸੰਬੰਧਤ ਨਿਵਾਸੀਆ ਨੂੰ ਇੰਜਨੀਅਰ ਰਸ਼ੀਦ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਰ ਤਰ੍ਹਾਂ ਤਨੋ-ਮਨੋ-ਧਨੋ ਹਮਾਇਤ ਦੇ ਕੇ ਜਿਤਾਉਣ ਦੀ ਪੁਰਜੋਰ ਅਪੀਲ ਕਰਦੀ ਹੈ ।”

ਇਹ ਐਲਾਨ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਕਸ਼ਮੀਰੀਆਂ, ਸਿੱਖਾਂ ਅਤੇ ਹੋਰਨਾਂ ਵਰਗਾਂ ਨੂੰ ਸੱਚ ਅਤੇ ਇਖ਼ਲਾਕ ਦੇ ਆਧਾਰ ਤੇ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਅਤੇ ਜਨਾਬ ਸੇਖ ਅਬਦੁਲ ਰਸ਼ੀਦ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰਨ ਤੌਰ ਤੇ ਹਮਾਇਤ ਦੇਣ ਦਾ ਐਲਾਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਅਤੇ ਹੀਣ ਭਾਵਨਾ ਤੋਂ ਉਪਰ ਉੱਠਕੇ ਸਮੁੱਚੀ ਮਨੁੱਖਤਾ, ਦੱਖਣੀ ਏਸੀਆ ਦੇ ਨਿਵਾਸੀਆ ਵਿਚ ਪੁਰਅਮਨ-ਚੈਨ, ਜਮਹੂਰੀਅਤ ਨੂੰ ਕਾਇਮ ਰੱਖਣ ਲਈ ਸਰਗਰਮ ਹੈ । ਉਸਦੇ ਨਾਲ ਹੀ ਕਸ਼ਮੀਰੀਆਂ ਦੇ ਸੰਬੰਧ ਵਿਚ ਜੋ ਯੂ.ਐਨ.ਓ. ਵਿਚ ਸ੍ਰੀ ਨਹਿਰੂ ਨੇ 1948 ਵਿਚ ਕਸ਼ਮੀਰੀਆਂ ਨੂੰ ਰਾਏਸੁਮਾਰੀ ਦਾ ਹੱਕ ਦੇਣ ਲਈ ਮਤਾ ਰੱਖਦੇ ਹੋਏ ਪਾਸ ਕਰਵਾਇਆ ਸੀ । ਉਸ ਨੂੰ ਤੁਰੰਤ ਪੂਰਨ ਰੂਪ ਵਿਚ ਲਾਗੂ ਕਰਕੇ ਕਸ਼ਮੀਰੀਆਂ ਦੀ ਰਾਏ ਅਨੁਸਾਰ ਉਨ੍ਹਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੇ ਹੱਕ ਵਿਚ ਹੈ । ਇਸੇ ਤਰ੍ਹਾਂ ਸਿੱਖ ਕੌਮ ਨੂੰ ਵੀ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਅਜਿਹਾ ਕੌਮਾਂਤਰੀ ਕਾਨੂੰਨਾਂ ਅਧੀਨ ਮਿਲਣਾ ਚਾਹੀਦਾ ਹੈ । ਕਿਉਂਕਿ ਦੋਵੇ ਕੌਮਾਂ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਹਨ ਅਤੇ ਦੋਵਾਂ ਉਤੇ ਲੰਮੇਂ ਸਮੇਂ ਤੋਂ ਹਿੰਦੂਤਵ ਹੁਕਮਰਾਨਾਂ ਵੱਲੋਂ ਕੇਵਲ ਸਰੀਰਕ ਤੌਰ ਤੇ ਹੀ ਜ਼ਬਰ-ਜੁਲਮ ਨਹੀਂ ਕੀਤੇ ਜਾ ਰਹੇ, ਬਲਕਿ ਹਰ ਖੇਤਰ ਵਿਚ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲੋਂ ਵੱਡੇ ਵਿਤਕਰੇ ਅਤੇ ਬੇਇਨਸਾਫ਼ੀਆਂ ਜਾਰੀ ਹਨ । ਸ੍ਰੀ ਰਸ਼ੀਦ ਇਨ੍ਹਾਂ ਸਮੁੱਚੇ ਮਨੁੱਖਤਾ ਪੱਖੀ ਹੱਕਾਂ ਅਤੇ ਆਜ਼ਾਦੀ ਦੀ ਸੋਚ ਨੂੰ ਲੈਕੇ ਕਸ਼ਮੀਰੀਆਂ ਤੇ ਸਿੱਖਾਂ ਲਈ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਕਰ ਰਹੇ ਹਨ । ਇਸ ਲਈ ਬਾਰਮੂਲਾ ਲੋਕ ਸਭਾ ਸੀਟ ਤੋਂ ਸਮੁੱਚੇ ਕਸ਼ਮੀਰੀਆਂ, ਸਿੱਖਾਂ ਅਤੇ ਹੋਰਨਾਂ ਨੂੰ ਸ੍ਰੀ ਰਸ਼ੀਦ ਨੂੰ ਅਤੇ ਉਨ੍ਹਾਂ ਦੇ ਵੱਖ-ਵੱਖ ਹਲਕਿਆ ਤੋਂ ਲੋਕ ਸਭਾ ਚੋਣਾਂ ਲੜ ਰਹੇ ਸਾਥੀਆਂ ਨੂੰ ਜਿਤਾਕੇ ਪਾਰਲੀਮੈਂਟ ਵਿਚ ਭੇਜਣ ਦਾ ਇਖ਼ਲਾਕੀ ਫਰਜ ਬਣਦਾ ਹੈ ਤਾਂ ਕਿ ਦੋਵੇ ਜ਼ਬਰ-ਜੁਲਮ ਦਾ ਸਿ਼ਕਾਰ ਕੌਮਾਂ ਉਤੇ ਹੋ ਰਹੇ ਅੱਤਿਆਚਾਰਾਂ ਅਤੇ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਇਆ ਜਾ ਸਕੇ ਅਤੇ ਦੋਵਾਂ ਕੌਮਾਂ ਦੇ ਆਪੋ-ਆਪਣੇ ਸੰਪੂਰਨ ਪ੍ਰਭੂਸਤਾ ਬਾਦਸ਼ਾਹੀ ਵਾਲੀਆ ਹਕੂਮਤਾਂ ਕਾਇਮ ਹੋ ਸਕਣ ਅਤੇ ਸਮੁੱਚੇ ਏਸੀਏ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਬਰਕਰਾਰ ਰੱਖਿਆ ਜਾ ਸਕੇ ।

Webmaster

Lakhvir Singh

Shiromani Akali Dal (Amritsar)  

9781222567

About The Author

Related posts

Leave a Reply

Your email address will not be published. Required fields are marked *