Verify Party Member
Header
Header
ਤਾਜਾ ਖਬਰਾਂ

ਇਲਾਹਬਾਦ ਹਾਈਕੋਰਟ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੀ ਗੈਰ-ਮੌਜੂਦਗੀ ਵਿਚ ਸੰਸਕਾਰ ਕਰਨ ਨੂੰ ਗਲਤ ਕਰਾਰ ਦੇ ਕੇ ਹੁਕਮਰਾਨਾਂ ਨੂੰ ਦੋਸ਼ੀ ਠਹਿਰਾਉਣਾ ਜ਼ਾਇਜ : ਮਾਨ

ਇਲਾਹਬਾਦ ਹਾਈਕੋਰਟ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੀ ਗੈਰ-ਮੌਜੂਦਗੀ ਵਿਚ ਸੰਸਕਾਰ ਕਰਨ ਨੂੰ ਗਲਤ ਕਰਾਰ ਦੇ ਕੇ ਹੁਕਮਰਾਨਾਂ ਨੂੰ ਦੋਸ਼ੀ ਠਹਿਰਾਉਣਾ ਜ਼ਾਇਜ : ਮਾਨ

ਇਸ ਅਦਾਲਤੀ ਫੈਸਲੇ ਅਨੁਸਾਰ ਬੀਤੇ ਸਮੇਂ ਵਿਚ ਸਿੱਖਾਂ ਨਾਲ ਹੋਏ ਅਜਿਹੇ ਵਿਵਹਾਰ ਬਾਰੇ ਸਰਕਾਰ ਜਾਣਕਾਰੀ ਦੇਵੇ

ਫ਼ਤਹਿਗੜ੍ਹ ਸਾਹਿਬ, 14 ਅਕਤੂਬਰ ( ) “ਯੂ.ਪੀ. ਦੇ ਹਾਥਰਸ ਵਿਖੇ ਜੋ ਬੀਤੇ ਕੁਝ ਦਿਨ ਪਹਿਲੇ ਦਲਿਤ 19 ਸਾਲਾ ਬੀਬਾ ਮਨੀਸਾ ਨਾਲ ਜੋ ਉੱਚ ਜਾਤੀ ਦੇ ਬ੍ਰਾਹਮਣਾਂ ਅਤੇ ਹੁਕਮਰਾਨਾਂ ਵੱਲੋਂ ਜ਼ਬਰ-ਜ਼ਨਾਹ ਕਰਦੇ ਹੋਏ ਉਸ ਬੀਬਾ ਦਾ ਕਤਲੇਆਮ ਕੀਤਾ ਗਿਆ ਹੈ, ਜੋ ਲਖਨਊ ਦੀ ਇਲਾਹਾਬਾਦ ਹਾਈਕੋਰਟ ਵੱਲੋਂ ਇਸ ਅਤਿ ਗੰਭੀਰ ਮਸਲੇ ਉਤੇ ਫੈਸਲਾ ਕਰਦੇ ਹੋਏ ਜੋ ਇਹ ਕਿਹਾ ਗਿਆ ਹੈ ਕਿ ਇੰਡੀਆਂ ਦੇ ਹਰ ਨਾਗਰਿਕ ਨੂੰ ਇਹ ਵਿਧਾਨ ਦੀ ਧਾਰਾ 14 ਦੁਆਰਾ ਬਰਾਬਰਤਾ ਦੇ ਆਧਾਰ ਤੇ ਇਹ ਹੱਕ ਪ੍ਰਾਪਤ ਹੈ ਕਿ ਕਿਸੇ ਮ੍ਰਿਤਕ ਦੇ ਸੰਸਕਾਰ ਸਮੇਂ ਉਸਦੇ ਪਰਿਵਾਰ ਦੇ ਮੈਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ । ਹੁਕਮਰਾਨਾਂ ਨੇ ਉਪਰੋਕਤ ਬੀਬਾ ਦੇ ਸੰਸਕਾਰ ਨੂੰ ਰਾਤ ਦੇ 2:30 ਵਜੇ ਕਰਕੇ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਇਸ ਅਤਿ ਦੁੱਖ ਦੀ ਘੜੀ ਵਿਚ ਗੈਰ-ਮੌਜੂਦਗੀ ਕਰਕੇ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੈ ਅਤੇ ਇਹ ਵੱਡਾ ਅਪਰਾਧ ਹੈ । ਇਸਦੇ ਦੋਸ਼ੀਆਂ ਨੂੰ ਵੀ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ । ਬਿਲਕੁਲ ਜਾਇਜ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਕਾਰਵਾਈ ਹੈ । ਜਿਸਦਾ ਅਸੀਂ ਜਿਥੇ ਸਵਾਗਤ ਕਰਦੇ ਹਾਂ, ਉਥੇ ਬੀਤੇ ਸਮੇਂ ਪੰਜਾਬ ਵਿਚ ਵਾਪਰੇ ਦੁਖਾਂਤ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਜਿਨ੍ਹਾਂ ਲਾਪਤਾ ਹੋਈਆ 25 ਹਜ਼ਾਰ ਲਾਸਾ ਦੀ ਗੱਲ ਉਠਾਈ ਗਈ ਸੀ, ਉਹ ਸਾਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੁਕਮਰਾਨਾਂ ਵੱਲੋਂ ਉਨ੍ਹਾਂ ਦੇ ਸੰਸਕਾਰ ਬਾਰੇ ਕੋਈ ਜਾਣਕਾਰੀ ਨਾ ਦੇਣਾ, ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਅਨੇਕਾ ਸਿੱਖਾਂ ਦੇ ਸੰਸਕਾਰ ਕਿਥੇ, ਕਦੋ ਅਤੇ ਕਿਸ ਢੰਗ ਨਾਲ ਕੀਤੇ ਗਏ, ਸਿੱਖ ਕੌਮ ਨੂੰ ਕੋਈ ਜਾਣਕਾਰੀ ਨਾ ਦੇਣਾ ਵੀ ਵੱਡੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ । ਇਸ ਸੰਬੰਧੀ ਵੀ ਅਗਲੇਰੀ ਕਾਤਲ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਪੀ. ਦੀ ਹਾਥਰਸ ਦੀ ਪੀੜ੍ਹਤ ਮ੍ਰਿਤਕ ਬੀਬਾ ਦੇ ਪਰਿਵਾਰ ਨਾਲ ਯੂ.ਪੀ ਦੀ ਜਾਬਰ ਯੋਗੀ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਸੰਸਕਾਰ ਸਮੇਂ ਉਸਦੇ ਪਰਿਵਾਰਿਕ ਮੈਬਰਾਂ ਨੂੰ ਸਾਜ਼ਸੀ ਢੰਗ ਨਾਲ ਦੂਰ ਰੱਖਣ ਦੇ ਅਣਮਨੁੱਖੀ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸ਼ੇ ਤੇ ਜੋ ਹੁਕਮਰਾਨਾਂ ਵੱਲੋਂ ਲੰਮੇਂ ਸਮੇਂ ਤੋਂ ਜਾਤ-ਪਾਤ ਦੇ ਆਧਾਰ ਤੇ ਕੀਤੇ ਜਾ ਰਹੇ ਵਿਤਕਰੇ ਭਰੇ ਅਮਲਾਂ ਦਾ ਸਖ਼ਤ ਨੋਟਿਸ ਲੈਦੇ ਹੋਏ ਕਿਹਾ ਕਿ 1920 ਵਿਚ ਜਦੋਂ ਸਿੱਖਾਂ ਦੀ ਇਕ ਵੱਡੀ ਕਾਨਫਰੰਸ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹੋਈ ਸੀ, ਜਿਸ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਕਿਹਾ ਗਿਆ ਸੀ ਕਿ ਰੰਘਰੇਟੇ ਸਿੱਖਾਂ ਨੂੰ ਗੁਰੂਘਰਾਂ ਵਿਚ ਦਰਸ਼ਨ ਕਰਨ ਆਉਣ ਅਤੇ ਹੋਰ ਧਾਰਮਿਕ ਰਹੁਰੀਤੀਆ ਕਰਨ ਤੋਂ ਅਸੀਂ ਬਿਲਕੁਲ ਮਨ੍ਹਾ ਨਹੀਂ ਕਰ ਸਕਦੇ । ਫਿਰ ਇਸ ਵਿਸ਼ੇ ਤੇ ਹਾਈਕੋਰਟ ਨੇ ਵੀ ਜਦੋਂ ਹੁਕਮ ਕੀਤੇ ਹੋਏ ਹਨ ਕਿ ਕਿਸੇ ਵੀ ਦਸਤਾਵੇਜ਼ ਜਿਵੇਂ ਐਫ.ਆਈ.ਆਰ. ਵੋਟਰ ਕਾਰਡ ਜਾਂ ਹੋਰ ਦਸਤਾਵੇਜ਼ ਵਿਚ ਕਿਸੇ ਦੀ ਜਾਤ ਬਿਲਕੁਲ ਦਰਜ ਨਹੀਂ ਹੋਣੀ ਚਾਹੀਦੀ, ਫਿਰ ਸਾਨੂੰ ਹੁਣ ਹੁਕਮਰਾਨ ਅਤੇ ਐਸ.ਜੀ.ਪੀ.ਸੀ. ਇਹ ਦੱਸੇ ਕਿ ਅਜੇ ਵੀ ਇਹ ਨਫ਼ਰਤ ਭਰਿਆ ਅਮਲ ਹੁਕਮਰਾਨਾਂ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਅਤੇ ਸਮਾਜ ਵਿਚ ਹੀਣ-ਭਾਵਨਾ ਨੂੰ ਕਿਉਂ ਉਤਸਾਹਿਤ ਕੀਤਾ ਜਾ ਰਿਹਾ ਹੈ ? ਸ. ਮਾਨ ਨੇ ਫਾਜਿਲਕਾ ਜਿ਼ਲ੍ਹੇ ਵਿਚ ਪਿੰਡ ਚੱਕ ਜਾਨੀਸਰ ਦੇ ਇਕ ਗੁਰਨਾਮ ਸਿੰਘ ਨਾਮ ਦੇ ਦਲਿਤ ਨੌਜ਼ਵਾਨ ਨੂੰ ਜ਼ਬਰੀ ਪੇਸ਼ਾਬ ਪਿਲਾਉਣ ਦੀ ਅਤਿ ਦੁੱਖਦਾਇਕ ਘਟਨਾ ਉਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਜਦੋਂ ਵਿਧਾਨ ਦੇ ਅਨੁਸਾਰ ਇਥੋਂ ਦੇ ਸਭ ਨਾਗਰਿਕ ਬਰਾਬਰ ਹਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਵੱਧਣ-ਫੁੱਲਣ, ਵਿਚਰਣ ਤੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦਾ ਹੈ, ਤਾਂ ਉੱਚ ਜਾਤੀਆ ਅਤੇ ਹੁਕਮਰਾਨਾਂ ਵੱਲੋਂ ਆਮ ਨਾਗਰਿਕਾਂ ਵਿਸ਼ੇਸ਼ ਤੌਰ ਤੇ ਦਲਿਤਾਂ, ਰੰਘਰੇਟਿਆ, ਆਦਿਵਾਸੀਆ, ਕਬੀਲਿਆ, ਘੱਟ ਗਿਣਤੀ ਕੌਮਾਂ ਨਾਲ ਅਜਿਹੇ ਗੈਰ-ਵਿਧਾਨਿਕ ਵਿਤਕਰੇ ਭਰੇ ਅਮਲ ਕਰਨ ਦੀ ਇਜਾਜਤ ਕਿਹੜੀਆ ਤਾਕਤਾਂ ਦੇ ਰਹੀਆ ਹਨ ਅਤੇ ਉਹ ਜਾਤ-ਪਾਤ ਤੇ ਹੋਰ ਸਮਾਜਿਕ ਵਖਰੇਵਿਆ ਵਾਲੇ ਨਫ਼ਰਤ ਭਰੇ ਅਮਲ ਕਰਕੇ ਕੀ ਸੰਦੇਸ਼ ਦੇਣਾ ਚਾਹੁੰਦੀਆ ਹਨ ?

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *