Select your Top Menu from wp menus
Header
Header
ਤਾਜਾ ਖਬਰਾਂ

ਇਨਸਾਫ ਪਸੰਦ ਅਤੇ ਧਾਰਮਿਕ ਨਿਰਪੱਖ ਲੋਕ ਗੁਜਰਾਤ ਵਿਚ ਮੋਦੀ ਨੂੰ ਵੋਟਾਂ ਨਾ ਪਾਉਣ- ਮਾਨ

ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ

ਬਾਬਰੀ ਮਸਜਿ਼ਦ ਦੀ ਸ਼ਹਾਦਤ ਦੀ ਯਾਦਗਰ ਹਿੱਤ ਗੁਰਦੁਆਰਾ ਸ੍ਰੀ ਆਖੰਡ ਪਾਠ ਸਾਹਿਬ (6
ਦਸੰਬਰ) ਦੇ ਭੋਗ ਅੱਜ

ਇਨਸਾਫ ਪਸੰਦ ਅਤੇ ਧਾਰਮਿਕ ਨਿਰਪੱਖ ਲੋਕ ਗੁਜਰਾਤ ਵਿਚ ਮੋਦੀ ਨੂੰ ਵੋਟਾਂ ਨਾ ਪਾਉਣ- ਮਾਨ

6 ਦਸੰਬਰ ਨੂੰ ਕੀਤੀ ਸੀ ਬਾਬਰੀ ਮਸਜ਼ਿਦ ਢਹਿ ਢੇਰੀ

ਪੱਤਰ ਪ੍ਰੇਰਕ

ਫਤਹਿਗੜ੍ਹ ਸਾਹਿਬ, 5 ਦਸੰਬਰ

ਬਾਬਰੀ ਮਸਜਿਦ ਦੀ ਸ਼ਹਾਦਤ ਦੀ 25ਵੀਂ ਵਰ੍ਹੇਗੰਢ ਦੀ ਯਾਦ ਵਿਚ ਸ਼ਰੋਮਣੀ ਅਕਾਲੀ ਦਲ
ਅੰਮ੍ਰਿਤਸਰ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਵਿਖੇ ਬੀਤੇ
ਕਲ੍ਹ ਅੰਖਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ ਜਿਨ੍ਹਾਂ ਦਾ 6 ਦਸੰਬਰ ਨੂੰ ਭੋਗ ਪਾਇਆਂ
ਜਾਵੇਗਾ। ਇਸ ਸਬੰਧੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵਰਕਰਾਂ ਨਾਲ ਤਲਾਣੀਆਂ
ਵਿਖੇ ਸਥਿਤ ਕਿਲਾ ਸ੍ਰ। ਹਰਨਾਮ ਸਿੰਘ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਕਿਹਾ
ਕਿ 6 ਦਸੰਬਰ 1992 ਨੂੰ ਆਰਐਸਐਸ ਅਤੇ ਬੀਜੇਪੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ
ਬਾਬਰੀ ਮਸਜ਼ਿਦ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵਰਤਾਰੇ ਵਿਚ ਕਾਂਗਰਸ ਪਾਰਟੀ ਨੇ
ਬੀਜੇਪੀ ਦਾ ਪੂਰਾ ਪੂਰਾ ਸਾਥ ਦਿੱਤਾ ਸੀ। ਉਸ ਸਮੇਂ ਰਾਜੀਵ ਗਾਂਧੀ ਨੇ ਬਾਬਰੀ ਮਸਜ਼ਿਦ
ਦੀ ਥਾਂ ਤੇ ਮੰਦਰ ਬਣਾਉਣ ਲਈ ਬੀਜੇਪੀ ਅਤੇ ਆਰਐਸਐਸ ਉਪਰ ਦਬਾਅ ਪਾਇਆ ਸੀ। ਉਨ੍ਹਾਂ
ਕਿਹਾ ਕਿ ਬਾਬਰੀ ਮਸਜ਼ਿਦ ਢਾਹੁਣ ਲਈ ਸਾਬਕਾ ਪ੍ਰਧਾਨ ਮੰਤਰੀ ਨਰਸਿਮਾ ਰਾਓ ਅਤੇ ਉਸ ਵੇਲੇ
ਦੇ ਵਿੱਤ ਮੰਤਰੀ ਮਨਮੋਹਨ ਸਿੰਘ ਵੀ ਪੂਰੇ ਪੂਰੇ ਜਿਮੇਵਾਰ ਹਨ। ਇਵੇਂ ਹੀ ਸਿੱਖਾਂ ਦੇ
ਧਾਰਮਿਕ ਅਸਥਾਨ ਸ੍ਰੀ ਹਰਮੰਦਰ ਸਾਹਿਬ ਉਪਰ ਫੌਜੀ ਹਮਲੇ ਲਈ ਭਾਜਪਾ ਨੇ ਕਾਂਗਰਸ ਸਰਕਾਰ
ਦਾ ਸਾਥ ਦਿੱਤਾ ਸੀ। ਉਨ੍ਹਾਂ ਹਵਾਲਾ ਦਿੱਤਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪੁਸਤਕ
“ਮਾਈ ਕੰਟਰੀ, ਮਾਈ ਲਾਈਫ’ ਵਿਚ ਸਾਫ ਸਾਫ ਜਿਕਰ ਕੀਤਾ ਹੈ ਕਿ ਸ੍ਰੀਮਤੀ ਇੰਦਰਾਂ ਗਾਂਧੀ
ਬਲੂ ਸਟਾਰ ਕਰਵਾਉਣ ਲਈ ਕੁੱਝ ਝਿਜਕ ਰਹੀ ਸੀ ਪਰ ਉਨ੍ਹਾਂ ਦੀ ਪਾਰਟੀ ਨੇ ਸ੍ਰੀਮਤੀ
ਗਾਂਧੀ ਉਪਰ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਘੱਟ ਗਿਣਤੀ ਅਤੇ ਦਲਿਤਾਂ
ਦੀ ਸਥਿਤੀ ਨਾਜ਼ੂਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂ।ਐਨ।ਓ ਦੇ ਕਾਨੂੰਨ ਉਕਤ
ਬੁਰਛਾਗਰਦੀ ਦੇ ਖਿਲਾਫ ਲਾਗੂ ਕਰ ਦਿੱਤੇ ਜਾਂਦੇ ਤਾਂ ਬਲੂ ਸਟਾਰ ਅਤੇ ਬਾਬਰੀ ਮਸਜ਼ਿਦ
ਵਰਗੇ ਕਾਂਡ ਨਾ ਹੁੰਦੇ। ਬੀਜੇਪੀ ਅਤੇ ਆਰਐਸਐਸ ਨੇ ਹਿੰਦੁਤਵ ਦਾ ਅਜੰਡਾ ਲਗਭਗ ਲਾਗੂ ਕਰ
ਦਿੱਤਾ ਹੈ ਕਿਉਂ ਕਿ ਕਾਂਗਰਸ ਅਤੇ ਬੀਜੇਪੀ ਦੋਵੇਂ ਪਾਰਟੀਆਂ ਇਸ ਮੁੱਦੇ ਉਪਰ ਆਪਸ ਵਿਚ
ਮਿਲਿਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਮੋਦੀ ਨੇ ਯੂਪੀ ਜਿੱਥੇ ਮੁਸਲਮਾਨ
ਭਾਰੀ ਗਿਣਤੀ ਵਿਚ ਰਹਿੰਦੇ ਹਨ, ਵਿਚ ਇਕ ਵੀ ਸੀਟ ਮੁਸਲਮਾਨਾ ਨੂੰ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੀ ਭਾਰਤ ਵਿਚ ਹੋਂਦ ਖਤਰੇ ਵਿਚ ਹੈ। ਉਨ੍ਹਾਂ ਇਸਨਾਫ
ਪਸੰਦ ਅਤੇ ਧਰਮ ਨਿਰਪੱਖ ਹਿੰਦੂਆਂ, ਮੁਸਲਮਾਨਾ, ਇਸਾਈਆਂ, ਘੱਟ ਗਿਣਤੀਆਂ ਅਤੇ ਸਿੱਖਾਂ
ਨੂੰ ਉਕਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਾਮਲ ਹੋਣ ਅਤੇ ਗੁਜਰਾਤ ਵਿਚ ਬੀਜੇਪੀ
ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਜੂਦਾ
ਐਸ।ਜੀ।ਪੀ।ਸੀ। ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਪ੍ਰੋ। ਕਿਰਪਾਲ ਸਿੰਘ ਬਡੂੰਗਰ
ਸਾਬਕਾ ਪ੍ਰਧਾਨ ਐਸ।ਜੀ।ਪੀ।ਸੀ , ਸਮੁੱਚੀ ਅਗਜੈਕਟਿਵ, ਵੱਖ-ਵੱਖ ਪੰਥਕ ਸੰਗਠਨਾਂ ਦੇ
ਮੁੱਖੀਆਂ, ਅਹੁਦੇਦਾਰਾਂ, ਤੇ ਹੋਰ ਪੰਥਕ ਸਖਸ਼ੀਅਤਾਂ ਨੂੰ ਉਪਰੋਕਤ ਸ੍ਰੀ ਬਾਬਰੀ
ਮਸਜਿ਼ਦ ਦੀ ਯਾਦ ਵਿਚ 6 ਦਸੰਬਰ ਨੂੰ ਪਾਏ ਜਾਣ ਵਾਲੇ ਭੋਗ ਸਮੇਂ ਪਹੁੰਚਣ ਦੀ ਖੁੱਲ੍ਹੇ
ਤੌਰ ਤੇ ਹਾਰਦਿਕ ਅਪੀਲ ਕੀਤੀ ਗਈ।

ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ
ਟਿਵਾਣਾ, ਗੁਰਜੰਟ ਸਿੰਘ ਕੱਟੂ ਪੀਏ ਟੂ ਸ੍ਰ। ਮਾਨ, ਨਵਦੀਪ ਸਿੰਘ ਬਾਜਵਾ, ਗੁਰਸ਼ਰਨ
ਸਿੰਘ ਸ਼ਹਿਰੀ ਪ੍ਰਧਾਨ ਬਸੀ ਪਠਾਣਾ, ਪਰਮਜੀਤ ਸਿੰਘ, ਕੁਲਦੀਪ ਸਿੰਘ ਅਤੇ ਲਖਵੀਰ ਸਿੰਘ
ਸਕੱਤਰ ਸ਼ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਵਰਕਰ ਵੀ ਹਾਜਰ ਸਨ।

About The Author

Related posts

Leave a Reply

Your email address will not be published. Required fields are marked *