Verify Party Member
Header
Header
ਤਾਜਾ ਖਬਰਾਂ

ਇਨਸਾਫ਼ ਦੇਣ ਵਾਲੀ ਨਿਆਪ੍ਰਣਾਲੀ ਵੱਲੋਂ ਰਿਸਵਤਖੋਰ ਹੋ ਜਾਣ ਦੀ ਬਦੌਲਤ ਹੀ ਸੈਕੜੇ ਨੌਜ਼ਵਾਨਾਂ ਦੇ ਕਾਤਲ ਸੈਣੀ ਨੂੰ ਜ਼ਮਾਨਤ ਮਿਲੀ : ਮਾਨ

ਇਨਸਾਫ਼ ਦੇਣ ਵਾਲੀ ਨਿਆਪ੍ਰਣਾਲੀ ਵੱਲੋਂ ਰਿਸਵਤਖੋਰ ਹੋ ਜਾਣ ਦੀ ਬਦੌਲਤ ਹੀ ਸੈਕੜੇ ਨੌਜ਼ਵਾਨਾਂ ਦੇ ਕਾਤਲ ਸੈਣੀ ਨੂੰ ਜ਼ਮਾਨਤ ਮਿਲੀ : ਮਾਨ

ਫ਼ਤਹਿਗੜ੍ਹ ਸਾਹਿਬ, 12 ਮਈ ( ) “ਜਿਸ ਸਾਬਕਾ ਡੀਜੀਪੀ ਸੈਣੀ ਨੇ ਕੇਵਲ ਬਲਵੰਤ ਸਿੰਘ ਮੁਲਤਾਨੀ ਨੂੰ ਹੀ ਨਹੀਂ, ਬਲਕਿ ਸੈਕੜੇ ਸਿੱਖ ਨੌਜ਼ਵਾਨਾਂ ਅਤੇ ਪਰਿਵਾਰਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸਿੱਖ ਕੌਮ ਦੇ ਖੂਨ ਨਾਲ ਦਰਿੰਦਗੀ ਭਰੇ ਢੰਗਾਂ ਨਾਲ ਹੋਲੀ ਖੇਡੀ ਹੈ । ਨਿਆਪਾਲਿਕਾ ਦੇ ਸਿਸਟਮ ਵਿਚ ਰਿਸਵਤਖੋਰੀ ਵੱਧ ਜਾਣ ਅਤੇ ਸਿਆਸੀ ਪ੍ਰਭਾਵ ਨੂੰ ਕਬੂਲਣ ਦੀ ਬਦੌਲਤ ਸ੍ਰੀ ਸੈਣੀ ਵਰਗੇ ਮਨੁੱਖਤਾ ਦੇ ਕਾਤਲ ਨੂੰ ਜ਼ਮਾਨਤ ਮਿਲੀ ਹੈ । ਜੋ ਇਸ ਮੁਲਕ ਦੇ ਸਮੁੱਚੇ ਸਿਸਟਮ ਉਤੇ ਕਾਲਾ ਦਾਗ ਹੈ । ਅਜਿਹੇ ਰਿਸਵਤਖੋਰ ਪ੍ਰਬੰਧ ਵਿਚ ਜ਼ਾਬਰਾਂ ਨੂੰ ਬਣਦੀ ਸਜ਼ਾਂ ਮਿਲੇ, ਉਸ ਉਤੇ ਤਸੱਲੀ ਨਾਲ ਕੁਝ ਨਹੀਂ ਕਿਹਾ ਜਾ ਸਕਦਾ । ਪਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸੈਣੀ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਂ ਦਿਵਾਉਣ ਲਈ ਪੰਜਾਬ ਹੀ ਨਹੀਂ, ਬਲਕਿ ਮੁਲਕੀ ਪੱਧਰ ਉਤੇ ਮਾਹੌਲ ਤਿਆਰ ਕਰਨ ਵਿਚ ਆਪੋ-ਆਪਣੀ ਜਿ਼ੰਮੇਵਾਰੀ ਨਿਭਾਉਣ । ਤਾਂ ਕਿ ਜ਼ਾਬਰ ਸੈਣੀ ਤੇ ਉਸ ਵਰਗੇ ਹੋਰ ਕਾਤਲ ਸੈਕੜੇ ਪੁਲਿਸ ਅਫ਼ਸਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾਕੇ ਸਜ਼ਾਵਾਂ ਦਿਵਾਈਆ ਜਾ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਕੜੇ ਸਿੱਖਾਂ ਦੇ ਕਾਤਲ ਸ੍ਰੀ ਸੈਣੀ ਜਿਸ ਵਿਰੁੱਧ 29 ਸਾਲਾਂ ਦੇ ਲੰਮੇਂ ਸਮੇਂ ਬਾਅਦ ਐਫ.ਆਈ.ਆਰ. ਦਰਜ ਹੋਈ ਹੈ, ਉਸ ਉਪਰੰਤ ਵੀ ਅਜਿਹੇ ਕਾਤਲ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਨਿਆਪ੍ਰਣਾਲੀ ਦੇ ਦੋਸ਼ਪੂਰਨ ਪ੍ਰਬੰਧ ਦੀ ਬਦੌਲਤ ਜ਼ਮਾਨਤ ਮਿਲ ਜਾਣ ਨੂੰ ਅਤਿ ਮੰਦਭਾਗਾ ਅਤੇ ਸ਼ਰਮਨਾਕ ਅਮਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਦੋਸ਼ਪੂਰਨ ਪ੍ਰਬੰਧ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਰਹਿ ਚੁੱਕੇ ਚੀਫ਼ ਜਸਟਿਸ ਰਾਜਨ ਗੰਗੋਈ ਉਤੇ ਆਪਣੇ ਹੀ ਸਟਾਫ਼ ਦੀ ਇਕ ਬੀਬਾ ਨਾਲ ਗੈਰ-ਇਖਲਾਕੀ ਕਾਰਵਾਈ ਕਰਨ ਉਤੇ ਜੋ ਐਫ.ਆਈ.ਆਰ. ਦਰਜ ਹੋਣੀ ਚਾਹੀਦੀ ਸੀ, ਉਹ ਨਹੀਂ ਕੀਤੀ ਗਈ । ਬਲਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਹੀ ਇਕ ਕਮੇਟੀ ਬਣਾਕੇ, ਬਿਨ੍ਹਾਂ ਉਸ ਬੀਬੀ ਦੇ ਵਕੀਲ ਅਤੇ ਬੀਬੀ ਨੂੰ ਸੁਣੇ ਬਗੈਰ ਦੋਸ਼ੀ ਸ੍ਰੀ ਗੰਗੋਈ ਨੂੰ ਕਲੀਨ ਚਿੱਟ ਦੇ ਦਿੱਤੀ ਗਈ । ਇਹ ਅਮਲ ਇਨਸਾਫ਼ ਦਾ ਮੂੰਹ ਚਿੜਾਉਣ ਵਾਲੇ ਦੁੱਖਦਾਇਕ ਅਮਲ ਹੋਏ ਹਨ । ਸਰਕਾਰ ਨੇ ਸ੍ਰੀ ਗੰਗੋਈ ਨੂੰ ਬੀਬਾ ਨਾਲ ਛੇੜਛਾੜ ਕਰਨ ਦੇ ਸੰਜ਼ੀਦਾ ਮਾਮਲੇ ਵਿਚੋਂ ਬਰੀ ਕਰ ਦਿੱਤਾ । ਫਿਰ ਇਸੇ ਸ੍ਰੀ ਗੰਗੋਈ ਨੇ ਰਾਮ-ਮੰਦਰ, ਬਾਬਰੀ ਮਸਜਿਦ ਦੇ ਕੇਸ ਨੂੰ ਹਿੰਦੂਤਵ ਸੋਚ ਵਾਲਿਆ ਦੇ ਹੱਕ ਵਿਚ ਕਰਕੇ ਪੱਖਪਾਤੀ ਫੈਸਲਾ ਕੀਤਾ । ਫਿਰ ਸਰਕਾਰ ਨੇ ਉਸਦੇ ਇਵਜਾਨੇ ਵੱਜੋ ਸ੍ਰੀ ਗੰਗੋਈ ਨੂੰ ਬਤੌਰ ਰਾਜ ਸਭਾ ਮੈਬਰ ਚੁਣ ਲਿਆ । ਇਸੇ ਤਰ੍ਹਾਂ ਜਦੋਂ ਮੈਂ ਸ੍ਰੀ ਸੁਮੇਧ ਸੈਣੀ ਦੀਆਂ ਗੈਰ-ਕਾਨੂੰਨੀ ਤੇ ਅਣਮਨੁੱਖੀ ਕਾਰਵਾਈਆ ਵਿਰੁੱਧ ਮਿਤੀ 12 ਅਪ੍ਰੈਲ 2013 ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਈ ਗਈ ਸੀ, ਜਿਸਦਾ ਫੈਸਲਾ ਸੁਣਾਉਦੇ ਹੋਏ ਮੁੱਖ ਜਸਟਿਸ ਏ.ਕੇ. ਸਿਕਰੀ ਨੇ ਸਾਡੀ ਪਟੀਸਨ ਨੂੰ ਖਾਰਜ ਕਰ ਦਿੱਤਾ ਸੀ । ਇਹ ਫੈਸਲਾ ਵੀਰਵਾਰ ਦੇ ਦਿਨ ਹੋਇਆ । ਉਸ ਤੋਂ ਅਗਲੇ ਦਿਨ ਹੀ ਸੁਕਰਵਾਰ ਨੂੰ ਜਸਟਿਸ ਸਿਕਰੀ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰ ਦਿੱਤਾ ਗਿਆ । ਇਸੇ ਤਰ੍ਹਾਂ ਜੋ ਮੋਹਾਲੀ ਵਿਖੇ ਇਕ ਸੈਸਨ ਜੱਜ ਨੇ ਸ੍ਰੀ ਸੁਮੇਧ ਸੈਣੀ ਨੂੰ ਇਸ ਅਤਿ ਗੰਭੀਰ ਅਤੇ ਵੱਡੇ ਅਪਰਾਧਿਕ ਕੇਸ ਵਿਚ ਜਮਾਨਤ ਪ੍ਰਦਾਨ ਕੀਤੀ ਹੈ, ਅਜਿਹਾ ਬੇਇਨਸਾਫ਼ੀ ਵਾਲਾ ਅਮਲ ਵੀ ਨਿਆਪ੍ਰਣਾਲੀ ਦੇ ਰਿਸਵਤਖੋਰ ਅਤੇ ਸਿਆਸੀ ਪ੍ਰਭਾਵ ਦੀ ਬਲੀ ਚੜ੍ਹ ਗਿਆ ਹੈ । ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਇੰਡੀਆ ਦੀ ਕਾਨੂੰਨੀ ਪ੍ਰਣਾਲੀ, ਅਦਾਲਤਾਂ, ਜੱਜਾਂ ਵਿਚ ਰਿਸਵਤਖੋਰੀ ਅਤੇ ਸਿਆਸੀ ਪ੍ਰਭਾਵ ਨੂੰ ਕਬੂਲਣ ਦੀ ਦੋਸ਼ਪੂਰਨ ਕਾਰਵਾਈ ਸਿੱਖਰਾਂ ਤੇ ਪਹੁੰਚ ਚੁੱਕੀ ਹੈ ਅਤੇ ਇਹ ਗੱਲ ਇਹ ਵੀ ਪ੍ਰਤੱਖ ਕਰਦੀ ਹੈ ਕਿ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਨੇ ਆਪਣੇ ਹਿੰਦੂ ਸੋਚ ਵਾਲੇ ਗਲਵੇ ਉਤੇ ਪੂਰੀ ਤਰ੍ਹਾਂ ਸਮੁੱਚੇ ਸਿਸਟਮ ਉਤੇ ਕਾਬੂ ਪਾ ਲਿਆ ਹੈ । ਅਜਿਹੀ ਕਾਰਵਾਈ ਇਥੇ ਅਰਾਜਕਤਾ ਨੂੰ ਪ੍ਰਫੁੱਲਿਤ ਕਰਨ ਅਤੇ ਇਥੋਂ ਦੇ ਹਾਲਾਤ ਬਦਤਰ ਹੋਣ ਵੱਲ ਸਪੱਸਟ ਇਸਾਰਾ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਜਦੋਂ ਸੈਕੜਿਆ ਦੀ ਗਿਣਤੀ ਵਿਚ ਸੁਮੇਧ ਸੈਣੀ ਦੇ ਦਰਿੰਦਗੀ ਭਰੇ ਜ਼ਬਰ ਦਾ ਸਿ਼ਕਾਰ ਹੋਏ ਪਰਿਵਾਰ ਦ੍ਰਿੜਤਾ ਨਾਲ ਅੱਗੇ ਆ ਰਹੇ ਹਨ, ਤਾਂ ਬੀਬੀ ਰਜਿੰਦਰ ਕੌਰ ਬੁਲਾਰਾ ਜੋ ਕਿ ਕਿਸੇ ਸਮੇਂ ਸਾਡੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੀ ਅਹੁਦੇਦਾਰ ਰਹੀ ਹੈ, ਉਨ੍ਹਾਂ ਵੱਲੋਂ ਆਪਣੇ ਪਤੀ ਪ੍ਰੋ. ਰਜਿੰਦਰਪਾਲ ਸਿੰਘ ਬੁਲਾਰਾ ਦੇ ਸੁਮੇਧ ਸੈਣੀ ਵੱਲੋਂ ਤਸੱਦਦ ਕਰਕੇ ਮਾਰੇ ਜਾਣ ਦੀ ਆਵਾਜ਼ ਨੂੰ ਨਾ ਉਠਾਉਣਾ ਇਕ ਪਤੀ ਅਤੇ ਪਤਨੀ ਦੇ ਅਤਿ ਗੰਭੀਰ ਸੰਜ਼ੀਦਾ ਰਿਸਤੇ ਲਈ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸ੍ਰੀ ਸੈਣੀ ਵਰਗੇ ਸਿੱਖ ਕੌਮ ਦੇ ਕਾਤਲ ਅਫ਼ਸਰਾਂ ਕੇ.ਪੀ.ਐਸ. ਗਿੱਲ, ਰੀਬੇਰੋ, ਇਜਹਾਰ ਆਲਮ, ਉਮਰਾਨੰਗਲ ਅਤੇ ਹੋਰ ਅਨੇਕਾ ਅਫ਼ਸਰਾਂ ਦੇ ਵਿਰੁੱਧ ਵੀ ਸਮੇਂ ਦੇ ਹੁਕਮਰਾਨਾਂ, ਅਦਾਲਤਾਂ ਅਤੇ ਜੱਜਾਂ ਨੇ ਬਣਦੀ ਕਾਰਵਾਈ ਨਾ ਕਰਕੇ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਨਾ ਕਰਕੇ ਇੰਡੀਆ ਵਿਚ ਇਨਸਾਫ਼ ਵਰਗੇ ਪਵਿੱਤਰ ਸ਼ਬਦ ਦਾ ਮਲੀਆਮੇਟ ਕਰ ਦਿੱਤਾ ਹੈ । ਇਹੀ ਵਜਹ ਹੈ ਕਿ ਅੱਜ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਵਾਲੀ ਅਫ਼ਸਰਸ਼ਾਹੀ ਜਿਸਦੀ ਸਰਪ੍ਰਸਤੀ ਹੁਕਮਰਾਨ, ਜੱਜ ਤੇ ਅਦਾਲਤਾਂ ਕਰਦੇ ਆਏ ਹਨ, ਉਹ ਖੁੱਲ੍ਹੇਆਮ ਫਿਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਈ ਜਸਵੀਰ ਸਿੰਘ ਪਿੰਕਾ ਮੋਹਾਲੀ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਭਾਈ ਰਮਿੰਦਰਜੀਤ ਸਿੰਘ ਟੈਣੀ, ਭਾਈ ਬਲਵਿੰਦਰ ਸਿੰਘ ਜਟਾਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਉਸਦੇ ਮਾਸੜ ਜੀ, ਐਡਵੋਕੇਟ ਭਾਈ ਕੁਲਵੰਤ ਸਿੰਘ ਰੋਪੜ੍ਹ ਅਤੇ ਉਸਦੇ ਮਾਸੂਮ ਬੱਚੇ ਨੂੰ ਤਸੱਦਦ ਕਰਕੇ ਸ਼ਹੀਦ ਕੀਤਾ । ਸ੍ਰੀ ਵਿਨੋਦ ਕੁਮਾਰ, ਸ੍ਰੀ ਅਸੋਕ ਕੁਮਾਰ ਅਤੇ ਮੁਖਤਿਆਰ ਸਿੰਘ ਡਰਾਈਵਰ ਲੁਧਿਆਣਾ ਨੂੰ ਚੁੱਕ ਕੇ ਲਾਪਤਾ ਕੀਤਾ । 1992 ਵਿਚ ਫ਼ੌਜੀ ਜਰਨੈਲ ਲੈਫ. ਕਰਨਲ ਸ੍ਰੀ ਆਰ ਬਤਿੱਸ ਉਤੇ ਤਸੱਦਦ ਕੀਤਾ । ਇਸ ਤੋਂ ਇਲਾਵਾ ਸੈਕੜੇ ਸਿੱਖ ਨੌਜ਼ਵਾਨਾਂ ਦੇ ਪਰਿਵਾਰਾਂ ਦੇ ਮੈਬਰਾਂ ਨੂੰ ਅਤੇ ਘਰਾਂ ਨੂੰ ਅੱਗਾਂ ਲਗਾਕੇ ਇਸ ਵੱਲੋਂ ਸਾੜਿਆ ਗਿਆ । ਇਸ ਲਈ ਜਿਸਦੇ ਵਿਰੁੱਧ ਅਦਾਲਤਾਂ ਤੇ ਜੱਜਾਂ ਕੋਲ ਦਸਤਾਵੇਜ਼ੀ ਅਤੇ ਹੋਰ ਸਬੂਤਾਂ ਦਾ ਭੰਡਾਰ ਹੈ, ਉਸਦੇ ਬਾਵਜੂਦ ਵੀ ਅਜਿਹੇ ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰ ਨੂੰ ਕਾਨੂੰਨੀ ਸਜ਼ਾਵਾਂ ਤੋਂ ਬਚਾਉਣ ਦੇ ਹੁੰਦੇ ਆ ਰਹੇ ਅਮਲ ਪ੍ਰਤੱਖ ਕਰਦੇ ਹਨ ਕਿ ਇਸ ਕਾਤਲ ਨੂੰ ਬਚਾਉਣ ਲਈ ਸੈਂਟਰ ਦੇ ਹੁਕਮਰਾਨ ਅਤੇ ਪੰਜਾਬ ਦੀਆਂ ਰਹਿ ਚੁੱਕੀਆ ਸਰਕਾਰਾਂ ਵਿਸ਼ੇਸ਼ ਤੌਰ ਤੇ ਬਾਦਲ ਪਰਿਵਾਰ ਇਸ ਸਿੱਖ ਕੌਮ ਵਿਰੋਧੀ ਅਤੇ ਇਨਸਾਫ਼ ਵਿਰੋਧੀ ਅਮਲ ਕਰਦੇ ਆ ਰਹੇ ਹਨ । ਜੋ ਕਿ ਹੋਰ ਵੀ ਦੁੱਖਦਾਇਕ ਵਰਤਾਰਾ ਹੋਇਆ ਹੈ, ਜਿਸ ਤੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੂਹਿਕ ਰੂਪ ਵਿਚ ਜਿ਼ੰਮੇਵਾਰੀ ਨਿਭਾਉਣੀ ਪਵੇਗੀ । ਬੇਸ਼ੱਕ ਰਿਸ਼ਵਤਖੋਰੀ ਅਤੇ ਦੋਸ਼ਪੂਰਨ ਨਿਆਪ੍ਰਣਾਲੀ ਦੇ ਪ੍ਰਬੰਧ ਕਾਰਨ ਸਿੱਖ ਕੌਮ ਦੇ ਕਾਤਲ ਕੁਝ ਸਮੇਂ ਲਈ ਕਾਨੂੰਨੀ ਮਾਰ ਤੋਂ ਬਚ ਜਾਣ, ਪਰ ਆਖਿਰ ਸੱਚ ਦੀ ਫ਼ਤਹਿ ਹੋਵੇਗੀ ਅਤੇ ਇਹ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਕਤਈ ਨਹੀਂ ਬਚ ਸਕਣਗੇ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *