Verify Party Member
Header
Header
ਤਾਜਾ ਖਬਰਾਂ

ਇਨਸਾਫ਼ ਅਤੇ ਕਾਨੂੰਨ ਦਾ ਤਕਾਜਾ ਇਹ ਮੰਗ ਕਰਦਾ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਪੁਲਿਸ ਅਗਵਾਹ ਕਰਕੇ ਲਿਆਈ ਹੈ, ਉਨ੍ਹਾਂ ਉਤੇ ਵੀ ਅਗਵਾਹ ਦੇ ਕੇਸ ਦਰਜ ਹੋਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਬੀਤੇ ਦਿਨੀਂ ਜੋ ਪਟਿਆਲੇ ਵਿਖੇ ਨਿਹੰਗ ਸਿੰਘ ਅਤੇ ਪੰਜਾਬ ਪੁਲਿਸ ਵਿਚਕਾਰ ਦੁਖਾਂਤ ਵਾਪਰਿਆ, ਬੇਸ਼ੱਕ ਪੁਲਿਸ ਨੇ ਉਨ੍ਹਾਂ 4 ਸੰਬੰਧਤ ਨਿਹੰਗ ਸਿੰਘਾਂ ਉਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ । ਪਰ ਉਨ੍ਹਾਂ ਨਾਲ ਦੋ ਬੇਕਸੂਰ ਬੀਬੀਆਂ ਨੂੰ ਪਿੰਡ ਤੋਂ ਚੁੱਕ ਕੇ ਲਿਆਉਣ ਦੇ ਦੁਖਦਾਂਇਕ ਅਮਲ ਬੀਬੀਆਂ ਨੂੰ ਅਗਵਾਹ ਕਰਨ ਦੀ ਗੱਲ ਨੂੰ ਪ੍ਰਤੱਖ ਕਰਦੇ ਹਨ । ਇਸ ਲਈ ਬਰਾਬਰਤਾ ਤੇ ਇਨਸਾਫ਼ ਦੇ ਬਿਨ੍ਹਾਂ ਤੇ ਬੀਬੀਆਂ ਨੂੰ ਚੁੱਕਕੇ ਲਿਆਉਣ ਵਾਲੇ ਪੁਲਿ ਅਧਿਕਾਰੀਆਂ ਉਤੇ ਵੀ ਅਗਵਾਹ ਕੇਸ ਕਰਕੇ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ । ਦੂਸਰੇ ਪਾਸੇ ਪੁਲਿਸ ਜੋ ਮੀਡੀਏ ਵਿਚ ਆਪਣੇ-ਆਪ ਨੂੰ ਕਾਨੂੰਨੀ ਦਾਇਰੇ ਵਿਚ ਰਹਿਣ ਦਾ ਰਾਗ ਅਲਾਪਕੇ ਸਹੀ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੀ ਹੈ, ਉਸ ਨੂੰ ਅਤੇ ਪੰਜਾਬ ਸਰਕਾਰ ਨੂੰ ਜਨਤਾ ਤੇ ਇਨਸਾਫ਼ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛਣਾ ਚਾਹਵਾਂਗੇ ਕਿ ਗੁਰਦੁਆਰਾ ਸ੍ਰੀ ਖਿਚੜੀ ਸਾਹਿਬ ਵਿਚ ਚੱਲ ਰਹੇ ਸ੍ਰੀ ਆਖੰਡ ਪਾਠ ਸਾਹਿਬ ਸਮੇਂ ਪੁਲਿਸ ਘੇਰਾ ਪੈਣ ਉਤੇ ਜਦੋਂ ਇਕ ਬੀਬੀ ਪਾਠ ਕਰਨ ਦੀ ਜਿ਼ੰਮੇਵਾਰੀ ਨਿਭਾਅ ਰਹੀ ਸੀ, ਤਾਂ ਉਸ ਬੀਬੀ ਨੂੰ ਗ੍ਰਿਫ਼ਤਾਰ ਕਰਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਚੱਲ ਰਹੇ ਪ੍ਰਵਾਹ ਨੂੰ ਡੇਢ ਘੰਟੇ ਲਈ ਖੰਡਿਤ ਕਰਨ ਵਾਲੀ ਪੁਲਿਸ ਦੋਸ਼ੀ ਨਹੀਂ ਸੀ ? ਪੁਲਿਸ ਉਤੇ ਸ੍ਰੀ ਆਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਨੂੰ ਲੈਕੇ ਧਾਰਾ 295 ਅਧੀਨ ਕੇਸ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਜਿਥੇ ਦੋਸ਼ੀਆਂ ਨੂੰ ਬਰਾਬਰ ਸਜ਼ਾ ਦੇਣ ਦਾ ਪ੍ਰਬੰਧ ਹੋਵੇ, ਉਥੇ ਆਉਣ ਵਾਲੇ ਸਮੇਂ ਵਿਚ ਕੋਈ ਵੀ ਪੁਲਿਸ ਅਧਿਕਾਰੀ ਅਜਿਹੇ ਸਮੇਂ ਕਾਰਵਾਈ ਕਰਦੇ ਸਮੇਂ ਸਿੱਖੀ ਮਰਿਯਾਦਾਵਾ, ਸੁਪਰੀਮ ਕੋਰਟ ਵੱਲੋਂ ਜਿਊਦੇ-ਜਾਗਦੇ ਹੋਣ ਦੀ ਦਿੱਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਨੂੰ ਖੰਡਿਤ ਕਰਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਵਲੂੰਧਰਨ ਦੇ ਦੁਖਦਾਇਕ ਅਮਲ ਨਾ ਕਰ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲੇ ਵਿਖੇ ਹੋਈ ਘਟਨਾ ਨੂੰ ਪੰਜਾਬ ਸਰਕਾਰ, ਪੁਲਿਸ ਅਤੇ ਮੀਡੀਏ ਵੱਲੋਂ ਇਕ ਪਾਸੜ ਤੌਰ ਤੇ ਉਭਾਰਨ ਅਤੇ ਦੂਸਰੇ ਦਲੀਲ ਤੇ ਕਾਨੂੰਨੀ ਪੱਖ ਨੂੰ ਨਜ਼ਰ ਅੰਦਾਜ ਕਰਨ ਦੀ ਭਾਵਨਾ ਨੂੰ ਸਾਹਮਣੇ ਲਿਆਉਦੇ ਹੋਏ, ਬਰਾਬਰਤਾ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਇਸ ਦਿਸ਼ਾ ਵੱਲ ਕਾਨੂੰਨੀ ਅਮਲ ਹੋਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਵੇ ਅਸੀਂ ਪੰਜਾਬ ਸਰਕਾਰ ਵੱਲੋਂ ਇਕ ਬੀਬੀ ਤੇ 3 ਹੋਰਨਾਂ ਬੇਕਸੂਰਾਂ ਨੂੰ ਬੀਤੇ ਕੱਲ੍ਹ ਰਿਹਾਅ ਕਰਨ ਦਾ ਸਵਾਗਤ ਕਰਦੇ ਹਾਂ, ਪਰ ਜੋ 3 ਹੋਰ ਨਿਰਦੋਸ਼ਾਂ ਨੂੰ ਅਜੇ ਵੀ ਘਸੀਆ-ਪਿੱਟੀਆ ਦਲੀਲਾਂ, ਗੁਰੂਘਰ ਦੇ ਲੰਗਰ ਵਿਚ ਵਰਤੋਂ ਵਿਚ ਆਉਣ ਵਾਲੇ ਸਿਲੰਡਰਾਂ ਜਾਂ ਇਕ ਪੈਟਰੋਲ ਦੀ ਸੀਸੀ ਜਾਂ ਨਿਹੰਗ ਸਿੰਘਾਂ ਦੇ ਰਵਾਇਤੀ ਹਥਿਆਰਾਂ ਦੀ ਗੱਲ ਨੂੰ ਉਛਾਲਕੇ ਨਿਹੰਗ ਸਿੰਘਾਂ ਦੇ ਉੱਚੇ-ਸੁੱਚੇ ਕਿਰਦਾਰ ਨੂੰ ਗੁੰਡੇ-ਬਦਮਾਸ਼ਾਂ ਵਾਲਾ ਉਭਾਰਕੇ ਪੁਲਿਸ ਤੇ ਸਰਕਾਰ ਵੱਲੋਂ ਆਪਣੀਆ ਗੈਰ-ਕਾਨੂੰਨੀ ਅਮਲਾਂ ਤੇ ਖਾਮੀਆ ਨੂੰ ਛੁਪਾਇਆ ਜਾ ਰਿਹਾ ਹੈ, ਉਸ ਨੂੰ ਵੀ ਬੇਇਨਸਾਫ਼ੀ ਵਾਲਾ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਵਾਲਾ ਕਰਾਰ ਦਿੱਤਾ । ਇਥੋਂ ਦੇ ਮੀਡੀਆ ਅਤੇ ਪ੍ਰੈਸ ਨੂੰ ਇਹ ਪੱਖ ਨਜ਼ਰ ਕਿਉਂ ਨਾ ਆਇਆ? 

ਉਨ੍ਹਾਂ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਤੇ ਸਮੁੱਚੀਆ ਸਿੱਖ ਜਥੇਬੰਦੀਆਂ ਜਿਨ੍ਹਾਂ ਦਾ ਅਜਿਹੇ ਸਮੇਂ ਸਿੱਖ ਕੌਮ ਦੀ ਅਣਖ-ਇੱਜ਼ਤ ਨੂੰ ਕਾਇਮ ਰੱਖਣ ਅਤੇ ਸਿੱਖ ਧਰਮ ਤੇ ਕੌਮ ਨੂੰ ਬਦਨਾਮ ਕਰਨ ਵਾਲੀਆ ਤਾਕਤਾਂ ਨੂੰ ਦਲੀਲ ਸਹਿਤ ਜੁਆਬ ਦੇਣਾ ਪਰਮ-ਧਰਮ ਫਰਜ ਬਣ ਜਾਂਦਾ ਹੈ, ਉਹ ਸਮੂਹਿਕ ਤੌਰ ਤੇ ਆਪਣੇ ਕੌਮੀ ਕਾਨੂੰਨੀ ਸਲਾਹਕਾਰਾਂ ਰਾਹੀ ਪੁਲਿਸ ਦੇ ਸ਼ਰਮਨਾਕ ਕਰਾਰ ਦੇ ਪੱਖ ਨੂੰ ਅਦਾਲਤ ਅਤੇ ਜਨਤਾ ਸਾਹਮਣੇ ਪੇਸ਼ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਚਾਰਜੋਈ ਕਰੇ, ਤਾਂ ਕਿ ਬੀਤੇ ਸਮੇਂ ਵਿਚ ਪੰਜਾਬ ਪੁਲਿਸ ਵੱਲੋਂ ਤੀਜੇ ਅਤੇ ਚੌਥੇ ਦਰਜੇ ਦੇ ਗੈਰ-ਕਾਨੂੰਨੀ ਹੱਥਕੰਡੇ ਵਰਤਕੇ ਇਥੋਂ ਦੇ ਨਿਵਾਸੀਆ ਉਤੇ ਅਜਿਹੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਨੂੰ ਸਦਾ ਲਈ ਬੰਦ ਕਰਵਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਇਨਚਾਰਜ ਵੱਲੋਂ ਇਕ ਬਾਪ, ਪੁੱਤਰ ਅਤੇ ਉਨ੍ਹਾਂ ਦੇ ਨੌਕਰ ਨੂੰ ਨੰਗਾ ਕਰਕੇ ਬਣਾਈ ਗਈ ਵੀਡੀਓ ਅਤੇ ਢਾਹੇ ਗਏ ਤਸੱਦਦ ਦੀ ਜੋ ਗੱਲ ਅੱਜ ਇਕ ਮਹੀਨੇ ਬਾਅਦ ਸਾਹਮਣੇ ਆਈ ਹੈ, ਪਟਿਆਲੇ ਵਿਖੇ ਆਪਣੇ ਪਰਿਵਾਰ ਲਈ ਦੁੱਧ ਪ੍ਰਾਪਤ ਕਰਨ ਜਾ ਰਹੇ ਇਕ ਬਾਪ ਨੂੰ ਜਿਸ ਅਤਿ ਸ਼ਰਮਨਾਕ ਢੰਗ ਨਾਲ ਪੁਲਿਸ ਨੇ ਜ਼ਲੀਲ ਕਰਕੇ ਉਸ ਨੂੰ ਆਤਮਹੱਤਿਆ ਕਰਨ ਲਈ ਮਜ਼ਬੂਰ ਕੀਤਾ ਹੈ, ਗੁਰਦਾਸਪੁਰ ਵਿਖੇ ਮਾਵਾਂ-ਧੀਆਂ ਉਤੇ ਜੋ ਜ਼ਬਰ-ਜੁਲਮ ਕੀਤਾ ਹੈ, ਲੁਧਿਆਣਾ ਵਿਖੇ ਇਕ ਆਮ ਕਰਿਆਨੇ ਦੇ ਦੁਕਾਨਦਾਰ ਉਤੇ ਜ਼ਬਰੀ ਸਮਾਨ ਚੁੱਕਕੇ ਉਸ ਨੂੰ ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੀ ਪੁਲਿਸ ਅਤੇ ਲਾਕਡਾਊਨ ਦੌਰਾਨ ਅਨੇਕਾ ਹੀ ਅਣਮਨੁੱਖੀ ਜ਼ਬਰ-ਜੁਲਮ ਨੂੰ ਦਰਸਾਉਦੀਆ ਵਾਇਰਲ ਹੋਈਆ ਪੋਸਟਾਂ, ਇਕ ਗੁਰਸਿੱਖ ਅੰਮ੍ਰਿਤਧਾਰੀ ਨੌਜ਼ਵਾਨ ਜਿਸ ਨੂੰ ਪੁਲਿਸ ਸੜਕ ਤੇ ਫੜਕੇ ਲਿਜਾ ਰਹੀ ਹੈ, ਇਕ ਹਿੰਦੂ ਮੁਤੱਸਵੀ ਪੁਲਿਸ ਅਧਿਕਾਰੀ ਵੱਲੋਂ ਉਸਦੀ ਜ਼ਬਰੀ ਦਸਤਾਰ ਲਾਹਕੇ ਉਸਨੂੰ ਤੇ ਸਿੱਖ ਕੌਮ ਨੂੰ ਜ਼ਲੀਲ ਕਰਨ ਅਤੇ ਅਜਿਹੇ ਸਮਿਆ ਦੌਰਾਨ ਸਿੱਖੀ ਕਕਾਰਾ ਦੀ ਬੇਅਦਬੀ ਕਰਨ ਵਾਲੀ ਪੁਲਿਸ ਦੀਆਂ ਅਜਿਹੀਆ ਕਾਰਵਾਈਆ ਦੀ ਤਹਿ ਤੱਕ ਜਾਣ ਲਈ ਸਮਾਬੰਧ ਨਿਰਪੱਖ ਸਖਸ਼ੀਅਤਾਂ ਤੇ ਅਧਾਰਿਤ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇ ਅਤੇ ਜਿਨ੍ਹਾਂ ਵੀ ਪੁਲਿਸ ਅਧਿਕਾਰੀਆਂ ਨੇ ਅਜਿਹੇ ਗੈਰ-ਕਾਨੂੰਨੀ ਸਿੱਖ ਧਰਮ ਤੇ ਸਿੱਖ ਕੌਮ ਨੂੰ ਜਲਾਲਤ ਦੇਣ ਵਾਲੀਆ ਕਾਰਵਾਈਆ ਕੀਤੀਆ ਹਨ, ਉਨ੍ਹਾਂ ਵਿਰੁੱਧ ਫੌਰੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ । ਤਾਂ ਜੋ ਪੰਜਾਬ ਵਿਚ ਵੱਸਣ ਵਾਲੇ ਨਾਗਰਿਕਾਂ ਅਤੇ ਅਜਿਹੀਆ ਕਾਰਵਾਈਆ ਕਰਨ ਵਾਲੇ ਪੁਲਿਸ ਅਧਿਕਾਰੀਆ ਨੂੰ ਆਪੋ-ਆਪਣੇ ਸਮਾਜਿਕ ਅਤੇ ਕਾਨੂੰਨੀ ਜਾਬਤੇ ਦੀ ਖੁੱਲ੍ਹੇ ਰੂਪ ਵਿਚ ਜਾਣਕਾਰੀ ਮਿਲ ਸਕੇ ਅਤੇ ਕਿਸੇ ਵੀ ਧਿਰ ਵੱਲੋਂ ਅਜਿਹੀ ਗਲਤੀ ਨਾ ਹੋਵੇ, ਅਜਿਹਾ ਮਾਹੌਲ ਸਿਰਜਣ ਦਾ ਹਾਂਪੱਖੀ ਅਮਲ ਕੀਤਾ ਜਾਵੇ । ਕਿਉਂਕਿ ਪੰਜਾਬ ਸੂਬਾ ਤੇ ਪੰਜਾਬ ਨਿਵਾਸੀਆ ਨੂੰ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦਰਵੇਸਾ ਦੀ ਪਵਿੱਤਰ ਧਰਤੀ ਨੂੰ ਚਰਨਛੋਹ ਸੁਭਾਗ ਪ੍ਰਾਪਤ ਹੋਇਆ ਹੈ, ਜਿਥੋਂ ਮਨੁੱਖੀ ਪਿਆਰ, ਮਿਲਵਰਤਨ, ਨਿਮਰਤਾ-ਨਿਰਮਾਨਤਾ, ਸਹਿਜ ਅਤੇ ਸਬਰ ਦੀ ਆਵਾਜ਼ ਹਰ ਮਿੱਟੀ ਦੇ ਜਰ੍ਹੇ ਵਿਚੋਂ ਆਵਾਜ਼ ਪਹਿਲੇ ਵੀ ਉੱਠਦੀ ਰਹੀ ਹੈ ਅਤੇ ਅੱਜ ਵੀ ਉੱਠਦੀ ਰਹੀ ਹੈ, ਉਥੇ ਸਦਾ ਲਈ ਨਫ਼ਰਤ ਅਤੇ ਸਾਜਿ਼ਸ ਭਰੇ ਮਾਹੌਲ ਦਾ ਖਾਤਮਾ ਕਰਕੇ ਇਸ ਧਰਤੀ ਤੇ ਇਥੋਂ ਦੇ ਨਿਵਾਸੀਆ ਲਈ ਇਕ ਅਜਿਹੇ ਸਮਾਜ ਦੀ ਸਿਰਜਣਾ ਹੋ ਸਕੇ ਜਿਥੇ ‘ਸਰਬੱਤ ਦਾ ਭਲਾ’ ਅਤੇ ਮਨੁੱਖਤਾ ਦੀ ਬਿਹਤਰੀ ਤੇ ਉਦਮਾਂ ਨੂੰ ਬਲ ਮਿਲ ਸਕੇ ਅਤੇ ਇਥੋਂ ਦੇ ਨਿਵਾਸੀ ਤੇ ਹੁਕਮਰਾਨਾਂ ਵਿਚ ਬਣਦੀ ਜਾ ਰਹੀ ਦੂਰੀ ਨੂੰ ਸਦਾ ਲਈ ਦਫਨਾਇਆ ਜਾ ਸਕੇ । ਸ.  ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਜੋ ਪਟਿਆਲਾ ਦੁਖਾਂਤ ਦੀ ਕਿਸੀ ਵੀ ਵਜਹ ਕਾਰਨ ਕੁੜੱਤਣ ਉਤਪੰਨ ਹੋਈ ਹੈ, ਉਸ ਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ, ਨਿਹੰਗ ਸਿੰਘ ਅਤੇ ਸਿੱਖ ਕੌਮ ਇਕ ਬੀਤ ਚੁੱਕੇ ਸਮੇਂ ਦੇ ਦੁਖਾਂਤ ਦੀ ਤਰ੍ਹਾਂ ਵਿਸਾਰਕੇ ਮੌਜੂਦਾ ਕਰੋਨਾ ਮਹਾਮਾਰੀ ਉਤੇ ਆਪਸੀ ਮਿਲਵਰਤਨ ਤੇ ਸੂਝਵਾਨਤਾ ਨਾਲ ਉਸ ਅਕਾਲ ਪੁਰਖ ਨੂੰ ਹਾਜਰ-ਨਾਜਰ ਸਮਝਕੇ ਇਕ ਰੂਪ ਹੋ ਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਨ ਅਤੇ ਅਜਿਹੇ ਉਦਮ ਕਰਨ ਜਿਸ ਨਾਲ ਇਹ ਮਹਾਨ ਪਵਿੱਤਰ ਧਰਤੀ ਫਿਰ ਤੋਂ ਸੋਨੇ ਦੀ ਚਿੜੀ ਅਖਵਾਉਣ ਅਤੇ ਇਥੇ ਅਧਿਆਤਮਿਕ ਤੇ ਉਸ ਕੁਦਰਤ ਦੇ ਬੋਲਾਂ ਤੇ ਉਸਦੀਆ ਬਖਸਿ਼ਸ਼ਾਂ ਦਾ ਅਸੀਂ ਸਭ ਸਮੂਹਿਕ ਤੌਰ ਤੇ ਆਨੰਦ ਮਾਣਦੇ ਹੋਏ ਆਪਣੇ ਫਰਜਾ ਦੀ ਪੂਰਤੀ ਕਰਦੇ ਹੋਏ ਉਸਦੀ ਦਰਗਾਹ ਵਿਚ ਹਾਜਰ ਹੋਣ ਦੇ ਸਮਰੱਥ ਹੋ ਸਕੀਏ 

W

About The Author

Related posts

Leave a Reply

Your email address will not be published. Required fields are marked *