Select your Top Menu from wp menus
Header
Header
ਤਾਜਾ ਖਬਰਾਂ

ਇਜਰਾਈਲੀ ਵਜ਼ੀਰ-ਏ-ਆਜ਼ਮ ਨੇਤਨਯਾਹੂ-ਉਸਦੀ ਪਤਨੀ ਸਾਰਾ ਅਤੇ ਇੰਡੀਅਨ ਹੁਕਮਰਾਨ ‘ਰਿਸਵਤਖੋਰੀ-ਘਪਲੇਬਾਜੀ’ ਵਿਚ ਇਕੋ ਸਿੱਕੇ ਦੇ ਦੋ ਪਾਸੇ : ਮਾਨ

ਇਜਰਾਈਲੀ ਵਜ਼ੀਰ-ਏ-ਆਜ਼ਮ ਨੇਤਨਯਾਹੂ-ਉਸਦੀ ਪਤਨੀ ਸਾਰਾ ਅਤੇ ਇੰਡੀਅਨ ਹੁਕਮਰਾਨ ‘ਰਿਸਵਤਖੋਰੀ-ਘਪਲੇਬਾਜੀ’ ਵਿਚ ਇਕੋ ਸਿੱਕੇ ਦੇ ਦੋ ਪਾਸੇ : ਮਾਨ
 
ਚੰਡੀਗੜ੍ਹ, 22 ਜੂਨ ( ) “ਜਿਸ ਤਰ੍ਹਾਂ ਬੀਤੇ ਸਮੇਂ ਵਿਚ ਅਤੇ ਅਜੋਕੇ ਸਮੇਂ ਵਿਚ ਇੰਡੀਆਂ ਦੇ ਹੁਕਮਰਾਨ ਇਥੋਂ ਦੇ ਨਿਵਾਸੀਆ ਨਾਲ ਵੱਡੇ ਧੋਖੇ ਤੇ ਫਰੇਬ ਕਰਨ ਦੇ ਅਮਲਾਂ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਮੀਡੀਏ ਦੀਆਂ ਸੁਰਖੀਆ ਬਣਦੀਆ ਆ ਰਹੀਆ ਹਨ, ਉਸੇ ਤਰ੍ਹਾਂ ਇਜਰਾਈਲੀ ਵਜ਼ੀਰ-ਏ-ਆਜ਼ਮ ਨੇਤਨਯਾਹੂ ਅਤੇ ਉਸਦੀ ਪਤਨੀ ਸਾਰਾ ਉਤੇ ਵੀ ਆਪਣੇ ਮੁਲਕ ਨਿਵਾਸੀਆ ਨਾਲ ਵੱਡਾ ਫਰੇਬ ਕਰਨ ਅਤੇ ਰਿਸ਼ਵਤਾਂ ਲੈਣ ਦੀ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੀ ਹੈ, ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਇੰਡੀਅਨ ਹੁਕਮਰਾਨ ਅਤੇ ਇਜਰਾਈਲੀ ਉਪਰੋਕਤ ਸਿਆਸਤਦਾਨ ਇਕੋ ਸਿਕੇ ਦੇ ਦੋ ਪਾਸੇ ਹਨ ਅਤੇ ਇੰਡੀਅਨ ਹੁਕਮਰਾਨਾਂ ਦੀ ਇਜਰਾਈਲੀਆ ਨਾਲ ਹਰ ਪੱਖੋ ਵੱਧਦੀ ਸਾਂਝ ਇਸ ਗੱਲ ਨੂੰ ਹੋਰ ਪ੍ਰਪੱਕ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਅਤੇ ਇਜਰਾਈਲ ਦੇ ਮੌਜੂਦਾ ਵਜ਼ੀਰ-ਏ-ਆਜਮ ਅਤੇ ਉਸਦੀ ਪਤਨੀ ਸਾਰਾ ਨੂੰ ਰਿਸਵਤ ਦੇ ਮਾਮਲੇ ਵਿਚ ਇਕੋ ਜਿਹੇ ਦੋਸ਼ੀ ਅਤੇ ਆਪਣੇ ਨਿਵਾਸੀਆ ਨਾਲ ਧੋਖਾ ਕਰਨ ਵਾਲੇ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇੰਡੀਅਨ ਖੂਫੀਆ ਏਜੰਸੀਆ ਆਈ.ਬੀ, ਰਾਅ ਦੇ ਕੋਲ ਇਕ ਅਜਿਹਾ ਵੱਡਾ ਖਜਾਨਾ ਹੁੰਦਾ ਹੈ ਜਿਸਦਾ ਕਦੀ ਵੀ ਕਿਤੇ ਵੀ ਕੋਈ ਲੇਖਾ-ਜੋਖਾ ਨਹੀਂ ਕੀਤਾ ਜਾਂਦਾ । ਇਸ ਖਜਾਨੇ ਨੂੰ ਇਹ ਇੰਡੀਅਨ ਏਜੰਸੀਆ ਵੱਡੀਆ-ਵੱਡੀਆ ਸਾਜਿ਼ਸਾਂ ਰਚਣ, ਘੱਟ ਗਿਣਤੀ ਕੌਮਾਂ ਨੂੰ ਸਾਜਿ਼ਸਾਂ ਰਾਹੀ ਬਦਨਾਮ ਕਰਨ, ਆਪਣੇ ਹੀ ਮੁਲਕ ਵਿਚ ਆਪਣੇ ਹੀ ਨਿਵਾਸੀਆ ਨੂੰ ਲੜਾਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਜਾਂ ਦੂਜੇ ਮੁਲਕਾਂ ਵਿਚ ਅਜਿਹੀਆ ਗੜਬੜਾ ਕਰਵਾਉਣ ਲਈ ਵਰਤਿਆ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਹ ਸੰਕਾ ਹੀ ਨਹੀਂ, ਬਲਕਿ ਇਹ ਵਿਸ਼ਵਾਸ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਵੱਲੋਂ ਇਜਰਾਈਲੀ ਵਜ਼ੀਰ-ਏ-ਆਜ਼ਮ ਅਤੇ ਉਸਦੀ ਪਤਨੀ ਨੂੰ ਵੀ ਇਨ੍ਹਾਂ ਅਣਆਡਿਟਿ ( un-audit) ਖਜਾਨੇ ਰਾਹੀ ਰਿਸਵਤਾਂ ਦਿੱਤੀਆ ਜਾ ਰਹੀਆ ਹਨ ਅਤੇ ਇਹ ਦੋਵੇ ਮੁਲਕ ਅਤੇ ਹੁਕਮਰਾਨ ਆਪਣੇ ਲੋਕਾਂ ਅਤੇ ਆਪਣੇ ਮੁਲਕਾਂ ਦੇ ਖਜਾਨੇ ਨਾਲ ਵੱਡੇ ਫਰੇਬ ਵੀ ਕਰ ਰਹੇ ਹਨ ਅਤੇ ਇਹ ਦੋਵੇ ਮੁਲਕ ਵੱਡੀਆ ਸਾਜਿ਼ਸਾਂ ਵਿਚ ਆਪਸੀ ਸਾਂਝਾ ਰੱਖਦੇ ਹਨ । ਜਿਸਦਾ ਕੌਮਾਂਤਰੀ ਪੱਧਰ ਤੇ ਨਿਰਪੱਖ ਏਜੰਸੀਆ ਰਾਹੀ ਜੇਕਰ ਜਾਂਚ ਕੀਤੀ ਜਾਵੇ ਤਾਂ ਹੋਰ ਵੀ ਬਹੁਤ ਕੁਝ ਇਨ੍ਹਾਂ ਚੱਟਿਆ-ਵੱਟਿਆ ਦੇ ਦਾਗੀ ਜੀਵਨ ਦੇ ਸੱਚ ਸਾਹਮਣੇ ਆਉਣਗੇ ।
 webmaster
Lakhvir Singh
Shiromani Akali Dal (Amritsar)
9781222567  

About The Author

Related posts

Leave a Reply

Your email address will not be published. Required fields are marked *