Select your Top Menu from wp menus
Header
Header
ਤਾਜਾ ਖਬਰਾਂ

ਆਸਟ੍ਰੇਲੀਅਨ ਸਿੱਖ ਡਰਾਈਵਰ ਲਵਪ੍ਰੀਤ ਸਿੰਘ ਵੱਲੋਂ ਮੁਸਲਮਾਨ ਕ੍ਰਿਕਟ ਖਿਡਾਰੀਆਂ ਨਾਲ ਪੇਸ਼ ਆਉਣ ਦੀ ਮਿਸ਼ਾਲ ਸਿੱਖੀ ਸੋਚ ਦੀ ਪ੍ਰਤੀਕ : ਮਾਨ

ਆਸਟ੍ਰੇਲੀਅਨ ਸਿੱਖ ਡਰਾਈਵਰ ਲਵਪ੍ਰੀਤ ਸਿੰਘ ਵੱਲੋਂ ਮੁਸਲਮਾਨ ਕ੍ਰਿਕਟ ਖਿਡਾਰੀਆਂ ਨਾਲ ਪੇਸ਼ ਆਉਣ ਦੀ ਮਿਸ਼ਾਲ ਸਿੱਖੀ ਸੋਚ ਦੀ ਪ੍ਰਤੀਕ : ਮਾਨ

ਫ਼ਤਹਿਗੜ੍ਹ ਸਾਹਿਬ, 27 ਨਵੰਬਰ ( ) “ਬ੍ਰਿਸਬੇਨ (ਆਸਟ੍ਰੇਲੀਆ) ਵਿਖੇ ਹੋ ਰਹੇ ਕ੍ਰਿਕਟ ਮੈਚਾਂ ਦੌਰਾਨ ਜਦੋਂ ਪਾਕਿਸਤਾਨ ਦੀ ਟੀਮ ਆਪਣੀ ਹੋਈ ਹਾਰ ਤੋਂ ਬਾਅਦ ਸ. ਲਵਪ੍ਰੀਤ ਸਿੰਘ ਸਿੱਖ ਡਰਾਈਵਰ ਵੱਲੋਂ ਜੋ ਪਾਕਿਸਤਾਨੀ ਮੁਸਲਿਮ ਖਿਡਾਰੀਆਂ ਨੂੰ ਪੂਰਨ ਸਤਿਕਾਰ ਸਹਿਤ ਆਪਣੀ ਗੱਡੀ ਵਿਚ ਸਵਾਰ ਕਰਕੇ ਲਿਜਾਇਆ ਗਿਆ ਅਤੇ ਰਸਤੇ ਵਿਚ ਉਨ੍ਹਾਂ ਨਾਲ ਖਾਣਾ ਖਾਂਧਾ ਤਾਂ ਮੰਜਿ਼ਲ ਉਤੇ ਪਹੁੰਚਣ ਤੇ ਜਦੋਂ ਮੁਸਲਿਮ ਖਿਡਾਰੀਆਂ ਨੇ ਉਪਰੋਕਤ ਸ. ਲਵਪ੍ਰੀਤ ਸਿੰਘ ਨੂੰ ਕਿਰਾਇਆ ਦੇਣਾ ਚਾਹਿਆ ਤਾਂ ਸ. ਲਵਪ੍ਰੀਤ ਸਿੰਘ ਦਾ ਇਹ ਜੁਆਬ ਸੀ ਕਿ ‘ਅਸੀਂ ਭਰਾ-ਭਰਾ ਹਾਂ ਅਤੇ ਪੰਜਾਬੀ ਹਾਂ, ਮੈਂ ਇਹ ਕਿਰਾਇਆ ਆਪਣੇ ਭਰਾਵਾਂ ਤੋਂ ਨਹੀਂ ਲੈ ਸਕਦਾ’। ਇਸ ਉਪਰੰਤ ਮੁਸਲਿਮ ਖਿਡਾਰੀਆਂ ਨੇ ਸ. ਲਵਪ੍ਰੀਤ ਸਿੰਘ ਨੂੰ ‘ਸਿੰਘ ਸਾਹਿਬ’ ਕਹਿੰਦੇ ਹੋਏ ਇਸ ਰਿਸਤੇ ਨੂੰ ਕਦੀ ਵੀ ਨਾ ਭੁੱਲਣ ਅਤੇ ਆਪਣੀਆ ਪੁਰਾਤਨ ਸਾਂਝਾ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਵਿਦਾਇਗੀ ਲਈ । ਇਸ ਅਮਲ ਨੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਉੱਚੇ-ਸੁੱਚੇ, ਮਿਲਵਰਤਨ, ਪਿਆਰ ਤੇ ਸਦਭਾਵਨਾ ਵਾਲੀ ਤਸਵੀਰ ਪੇਸ਼ ਕਰ ਦਿੱਤੀ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਲਵਪ੍ਰੀਤ ਸਿੰਘ ਨੂੰ ਆਪਣਾ ਕੌਮੀ ਸਲਿਊਟ ਅਰਪਨ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਇਸ ਕਿਰਦਾਰ ਨੂੰ ਕਾਇਮ ਰੱਖਣ ਤੇ ਆਪਣੇ ਪਾਕਿਸਤਾਨ ਮੁਸਲਿਮ ਭਰਾਵਾਂ ਨਾਲ ਪੁਰਾਤਨ ਸੰਬੰਧਾਂ ਨੂੰ ਅਪੀਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਨੌਜ਼ਵਾਨ ਸ. ਲਵਪ੍ਰੀਤ ਸਿੰਘ ਵੱਲੋਂ ਸਿੱਖੀ ਸੋਚ ਅਤੇ ਕਿਰਦਾਰ ਉਤੇ ਪਹਿਰਾ ਦੇਣ ਦੇ ਅਮਲਾਂ ਦੀ ਪੁਰਜੋਰ ਸਲਾਘਾ ਕਰਦੇ ਹੋਏ ਅਤੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਅਵਤਾਰ ਪੁਰਬ ਨੂੰ ਇਸੇ ਦਿਸ਼ਾ ਵੱਲ ਅੱਗੇ ਵਧਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਵਰਤਾਰੇ ਤੋਂ ਇੰਡੀਆਂ ਦੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਸਿੱਖ ਕੌਮ ਦਾ ਪਾਕਿਸਤਾਨ ਦੀ ਧਰਤੀ ਅਤੇ ਉਥੋਂ ਦੇ ਨਿਵਾਸੀਆਂ ਅਤੇ ਮੁਸਲਿਮ ਕੌਮ ਨਾਲ ਹੀ ਨਹੀਂ ਬਲਕਿ ਇਨਸਾਨੀਅਤ ਕਦਰਾ-ਕੀਮਤਾਂ ਉਤੇ ਪਹਿਰਾ ਦੇਣ ਵਾਲੀ ਮਨੁੱਖਤਾ ਨਾਲ ਇਕ ਅਟੁੱਟ ਡੂੰਘਾਂ ਰਿਸਤਾ ਹੈ । ਇਹੀ ਵਜਹ ਹੈ ਕਿ ਅਸੀਂ ਗੁਆਂਢੀ ਮੁਲਕ ਪਾਕਿਸਤਾਨ ਜਾਂ ਚੀਨ ਨਾਲ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦੇ । ਅਸੀਂ ਜੰਗ ਦੇ ਕੱਟੜ ਖਿਲਾਫ਼ ਹਾਂ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਦੇ ਇਲਾਕਿਆ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਇਨਸਾਨਾਂ ਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਸ. ਲਵਪ੍ਰੀਤ ਸਿੰਘ ਦੇ ਉਪਰੋਕਤ ਮਨੁੱਖਤਾ ਪੱਖੀ ਅਤੇ ਸਹਿਚਾਰ ਪੱਖੀ ਅਮਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਜ਼ਾਬਰ ਇੰਡੀਅਨ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਆਪਣੇ ਭੂਗੋਲਿਕ, ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਪੰਜਾਬੀ ਸਿੱਖਾਂ, ਪੰਜਾਬੀਆਂ ਨੂੰ ਆਪਣੇ ਭਰਾਵਾਂ ਪਾਕਿਸਤਾਨ ਤੇ ਮੁਸਲਮਾਨਾਂ ਨਾਲ ਜੰਗ ਵਿਚ ਧਕੇਲਣ ਦੀ ਕਦੀ ਵੀ ਗੁਸਤਾਖੀ ਨਾ ਕਰਨ । ਅਸੀਂ ਅਜਿਹੀ ਜੰਗ ਵਿਚ ਕਦਾਚਿੱਤ ਹਿੱਸਾ ਨਹੀਂ ਲੈ ਸਕਦੇ ਜੋ ਇਨਸਾਨਾਂ ਦੇ ਖੂਨ ਡੋਲਣ ਅਤੇ ਇਨਸਾਨੀਅਤ ਕਦਰਾ-ਕੀਮਤਾ ਖ਼ਤਮ ਕਰਨ ਦੀ ਭਾਗੀ ਬਣੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *