Verify Party Member
Header
Header
ਤਾਜਾ ਖਬਰਾਂ

ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਕਿਸੇ ਹਿੰਦੂ ਆਗੂ ਦਾ ਕਤਲ ਹੋਣ ‘ਤੇ ਝੱਟ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ ਦੋਸ਼ ਕਿਸ ਦਲੀਲ ਨਾਲ ਲਗਾਏ ਜਾ ਰਹੇ ਹਨ ? : ਮਾਨ

ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਕਿਸੇ ਹਿੰਦੂ ਆਗੂ ਦਾ ਕਤਲ ਹੋਣ ‘ਤੇ ਝੱਟ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ ਦੋਸ਼ ਕਿਸ ਦਲੀਲ ਨਾਲ ਲਗਾਏ ਜਾ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ ( ) “ਪੰਜਾਬ ਵਿਚ ਜਾਂ ਕਿਸੇ ਹੋਰ ਸਥਾਂਨ ‘ਤੇ ਜਦੋਂ ਵੀ ਕਿਸੇ ਆਰ.ਐਸ.ਐਸ. ਜਾਂ ਹੋਰ ਹਿੰਦੂ ਜਮਾਤਾਂ ਦੇ ਆਗੂਆਂ ਉਤੇ ਹਮਲੇ ਹੁੰਦੇ ਹਨ ਜਾਂ ਉਨ੍ਹਾਂ ਦਾ ਕਿਸੇ ਵਜਹ ਕਾਰਨ ਕਤਲ ਹੋ ਜਾਂਦਾ ਹੈ, ਤਾਂ ਸਮੁੱਚੀ ਪ੍ਰੈਸ ਅਤੇ ਇਹ ਹਿੰਦੂ ਸੰਗਠਨ ਝੱਟ ਬਿਨ੍ਹਾਂ ਕਿਸੇ ਦਲੀਲ, ਸਬੂਤ, ਸੱਚਾਈ ਆਦਿ ਨੂੰ ਨਜ਼ਰ ਅੰਦਾਜ ਕਰਕੇ ਸਿੱਖ ਕੌਮ ਉਤੇ ਝੂਠੇ ਦੋਸ਼ ਲਗਾ ਦਿੰਦੇ ਹਨ ਕਿ ਇਹ ਕਤਲ ਸਿੱਖਾਂ ਨੇ ਕੀਤਾ ਹੈ । ਜਦੋਂਕਿ ਸਿੱਖ ਕੌਮ ਦਾ ਅਜਿਹੀ ਮਾਰ-ਧਾੜ ਜਾਂ ਗੈਰ-ਕਾਨੂੰਨੀ, ਗੈਰ-ਸਮਾਜਿਕ ਅਮਲਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ । ਫਿਰ ਇਹ ਹਿੰਦੂ ਮੁਤੱਸਵੀ ਸੰਗਠਨ, ਪ੍ਰੈਸ ਜਾਂ ਹੁਕਮਰਾਨ ਸਿੱਖ ਕੌਮ ਨੂੰ ਅਜਿਹੇ ਸਮਿਆਂ ਤੇ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਦੀ ਅਤੇ ਸਿੱਖੀ ਸੋਚ ਤੇ ਅਸੂਲਾਂ ਨੂੰ ਸਾਜਸੀ ਢੰਗਾਂ ਰਾਹੀ ਸੱਟ ਮਾਰਨ ਦੇ ਅਮਲ ਕਿਵੇ ਕਰ ਸਕਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਲੁਧਿਆਣਾ ਵਿਖੇ ਰਵਿੰਦਰ ਗੋਸਾਈ ਜੋ ਕਿ ਆਰ.ਐਸ.ਐਸ. ਦੇ ਆਗੂ ਸਨ, ਉਨ੍ਹਾਂ ਦੇ ਹੋਏ ਕਤਲ ਉਤੇ ਪ੍ਰੈਸ ਅਤੇ ਹਿੰਦੂ ਸੰਗਠਨਾਂ ਵੱਲੋਂ ਸਿੱਖ ਕੌਮ ਵੱਲ ਇਸਾਰਾ ਕਰਨ ਦੀ ਸਿੱਖ ਕੌਮ ਵਿਰੋਧੀ ਸਾਜਿ਼ਸ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਮਨਸੂਬਿਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਕਿਸੇ ਵੀ ਬੇਦੋਸ਼ੇ ਹਿੰਦੂ ਜਾਂ ਕਿਸੇ ਹੋਰ ਵਰਗ ਦੇ ਇਨਸਾਨ ਉਤੇ ਹਮਲਾ ਕਰਨ ਜਾਂ ਉਸਦਾ ਕਤਲ ਕਰਨ ਦੀ ਕਾਰਵਾਈ ਕਤਈ ਨਹੀਂ ਕਰ ਸਕਦਾ ਅਤੇ ਨਾ ਹੀ ਬੀਤੇ ਸਮੇਂ ਵਿਚ ਲੁਧਿਆਣਾ ਵਿਖੇ ਸ੍ਰੀ ਨਿਰੇਸ਼ ਕੁਮਾਰ, ਬ੍ਰਿਗੇਡੀਅਰ ਗਗਨੇਜਾ ਆਦਿ ਦੇ ਹੋਏ ਕਤਲਾਂ ਸਮੇਂ ਸਿੱਖ ਕੌਮ ਦੀ ਕੋਈ ਅਜਿਹੀਆ ਕਾਰਵਾਈਆ ਵਿਚ ਸਮੂਲੀਅਤ ਰਹੀ ਹੈ । ਸ. ਮਾਨ ਨੇ ਬੀਤੇ ਸਮੇਂ ਵਿਚ ਮਹਾਤਮਾ ਗਾਂਧੀ, ਸ੍ਰੀ ਰਾਜੀਵ ਗਾਂਧੀ ਦੇ ਹੋਏ ਕਤਲਾਂ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਕਿਸੇ ਵੀ ਸਿੱਖ ਦੀ ਸਮੂਲੀਅਤ ਨਹੀਂ ਹੋਈ ਜਦੋਂਕਿ ਇਹ ਦੋਵੇ ਕਤਲ ਗੈਰ ਸਿੱਖਾਂ, ਹਿੰਦੂ ਅਤੇ ਲੀਟੇ ਵਾਲਿਆ ਨੇ ਕੀਤਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਮੁਤੱਸਵੀ ਹਿੰਦੂ ਆਗੂ ਹਰ ਸਮੇਂ ਅਜਿਹੀ ਦੁਰਘਟਨਾ ਹੋਣ ਤੇ ਹਮੇਸ਼ਾਂ ਸਿੱਖ ਕੌਮ ਉਤੇ ਹੀ ਬਿਨ੍ਹਾਂ ਕਿਸੇ ਦਲੀਲ, ਸਬੂਤ ਜਾਂ ਸੱਚਾਈ ਦੇ ਦੋਸ਼ ਲਗਾ ਦਿੰਦੇ ਹਨ । ਅਸੀਂ ਅਜਿਹੇ ਮੁਤੱਸਵੀ ਸੰਗਠਨਾਂ ਦੇ ਆਗੂਆਂ, ਹੁਕਮਰਾਨਾਂ, ਪ੍ਰੈਸ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਉਨ੍ਹਾਂ ਕੋਲ ਅਜਿਹਾ ਕਿਹੜਾ ਪੈਰਾਮੀਟਰ ਹੈ ਜੋ ਕਤਲ ਹੋਣ ਦੇ ਚੰਦ ਮਿੰਟਾਂ ਬਾਅਦ ਹੀ ਬਿਨ੍ਹਾਂ ਕਿਸੇ ਜਾਂਚ ਜਾਂ ਤਫ਼ਤੀਸ ਤੋਂ ਇਹ ਲੋਕ ਅਜਿਹੇ ਕਤਲਾਂ ਸਮੇਂ ਸਿੱਖ ਕੌਮ ਉਤੇ ਦੋਸ਼ ਲਗਾਉਦੇ ਹਨ ਅਤੇ ਅਜਿਹੇ ਦੋਸ਼ ਲਗਾਉਣ ਪਿੱਛੇ ਉਨ੍ਹਾਂ ਦਾ ਕੀ ਗੁਝਾ ਮਕਸਦ ਹੈ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਲੁਧਿਆਣਾ ਵਿਖੇ ਸ੍ਰੀ ਨਿਰੇਸ਼ ਕੁਮਾਰ, ਬ੍ਰਿਗੇਡੀਅਰ ਗਗਨੇਜਾ ਦੇ ਬੀਤੇ ਸਮੇਂ ਵਿਚ ਹੋਏ ਦੋਵੇ ਕਤਲਾਂ ਵਿਚ ਕਿਸੇ ਵੀ ਸਿੱਖ ਦੀ ਸਮੂਲੀਅਤ ਸਾਹਮਣੇ ਨਹੀਂ ਆਈ ਅਤੇ ਨਾ ਹੀ ਸ੍ਰੀ ਗੋਸਾਈ ਦੇ ਹੋਏ ਦੁੱਖਦਾਇਕ ਕਤਲ ਵਿਚ ਸਿੱਖ ਕੌਮ ਦੀ ਕੋਈ ਭੂਮਿਕਾ ਹੈ । ਪਰ ਫਿਰ ਵੀ ਇਥੋ ਦੇ ਹੁਕਮਰਾਨ, ਪ੍ਰਸ਼ਾਸ਼ਨ ਅਤੇ ਆਰ.ਐਸ.ਐਸ. ਵਰਗੇ ਸੰਗਠਨ ਸਿੱਖ ਕੌਮ ਪ੍ਰਤੀ ਅਜਿਹੀ ਸੋਚ ਰੱਖਕੇ ਜ਼ਹਿਰੀਲਾਂ ਪ੍ਰਚਾਰ ਕਿਸ ਤਰ੍ਹਾਂ ਕਰ ਸਕਦੇ ਹਨ ? ਇਨ੍ਹਾਂ ਨਫ਼ਰਤ ਫਿਲਾਉਣ ਵਾਲੇ ਆਗੂਆਂ ਨੂੰ ਜਾਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਆਗੂਆਂ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਅਜਿਹੀਆਂ ਦੁੱਖਦਾਇਕ ਘਟਨਾਵਾਂ ਸਮੇਂ ਸਿੱਖ ਕੌਮ ਉਤੇ ਦੋਸ਼ ਥੋਪ ਦੇਣ ? ਸ. ਮਾਨ ਨੇ ਅਜਿਹੇ ਆਗੂਆਂ, ਹੁਕਮਰਾਨਾਂ ਅਤੇ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਅਤੇ ਅਖ਼ਬਾਰਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਅਜਿਹੀਆਂ ਗੈਰ-ਸਮਾਜਿਕ ਅਤੇ ਆਪਸੀ ਹਿੰਦੂ-ਸਿੱਖ ਅਤੇ ਦੂਸਰੀਆਂ ਕੌਮਾਂ ਵਿਚ ਨਫ਼ਰਤ ਫਿਲਾਉਣ ਵਾਲੀਆਂ ਕਾਰਵਾਈਆ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਅਸੀਂ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਕਿਸੇ ਨੂੰ ਇਜ਼ਾਜਤ ਦੇਵਾਂਗੇ । ਭਾਵੇ ਕਿ ਉਹ ਹੁਕਮਰਾਨ ਜਾਂ ਉੱਚ ਸਿਆਸਤਦਾਨ ਕਿਉਂ ਨਾ ਹੋਣ।

ਸ. ਮਾਨ ਨੇ ਦਲੀਲ ਸਹਿਤ ਸਮੁੱਚੇ ਹਿੰਦ ਨਿਵਾਸੀਆਂ ਅਤੇ ਬਾਹਰਲੇ ਮੁਲਕਾਂ ਦੇ ਨਿਵਾਸੀਆਂ ਨੂੰ ਇਹ ਯਾਦ ਦਿਵਾਉਦੇ ਹੋਏ ਸਪੱਸਟ ਕੀਤਾ ਕਿ 2000 ਵਿਚ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ ਹਿੰਦ ਫ਼ੌਜ ਨੇ ਕਤਲੇਆਮ ਕਰ ਦਿੱਤਾ ਸੀ । ਸਮੁੱਚੀ ਸਿੱਖ ਕੌਮ ਵੱਲੋਂ ਮੰਗ ਕਰਨ ਉਪਰੰਤ ਵੀ ਅੱਜ ਤੱਕ 17 ਸਾਲ ਦਾ ਲੰਮਾਂ ਸਮਾਂ ਬੀਤ ਜਾਣ ਤੇ ਵੀ ਨਾ ਤਾਂ ਕੋਈ ਜਾਂਚ ਕਮਿਸ਼ਨ ਬਣਾਇਆ ਅਤੇ ਨਾ ਹੀ ਸੱਚ ਨੂੰ ਸਾਹਮਣੇ ਲਿਆਉਣ ਲਈ ਕੋਈ ਉਪਰਾਲਾ ਕੀਤਾ ਗਿਆ ਅਤੇ ਨਾ ਹੀ ਸਿੱਖ ਕੌਮ ਦੇ ਕਾਤਲਾਂ ਦੀ ਪਹਿਚਾਣ ਕਰਕੇ ਕੋਈ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ । ਇਥੇ ਹੀ ਬਸ ਨਹੀਂ, ਇਨ੍ਹਾਂ ਹੁਕਮਰਾਨਾਂ ਨੇ ਉੜੀਸਾ, ਕਰਨਾਟਕ, ਕੇਰਲਾ ਅਤੇ ਦੱਖਣੀ ਸੂਬਿਆਂ ਵਿਚ ਇਸਾਈ ਕੌਮ ਦੇ ਧਾਰਮਿਕ ਅਸਥਾਂਨ ਚਰਚਾਂ ਨੂੰ ਅੱਗਾਂ ਲਗਾਈਆ, ਨਨਜ਼ਾਂ ਨਾਲ ਬਲਾਤਕਾਰ ਕੀਤੇ ਅਤੇ ਆਸਟ੍ਰੇਲੀਆ ਦੇ ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ਼ ਦੇ ਦੋ ਮਾਸੂਮ ਬੱਚਿਆਂ ਅਤੇ ਸ੍ਰੀ ਸਟੇਨਜ਼ ਨੂੰ ਗੱਡੀ ਵਿਚ ਅੱਗ ਲਗਾਕੇ ਹੀ ਖ਼ਤਮ ਕਰ ਦਿੱਤਾ । ਸਿੱਖ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਫ਼ੌਜੀ ਬਲਿਊ ਸਟਾਰ ਦਾ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤੇ ਅਤੇ ਕੋਈ 25000 ਦੇ ਕਰੀਬ ਸਿੱਖ ਸਰਧਾਲੂ ਜਿਨ੍ਹਾ ਵਿਚ ਬੱਚੇ, ਬੀਬੀਆਂ, ਨੌਜ਼ਵਾਨ ਅਤੇ ਬਜੁਰਗ ਸਨ, ਨੂੰ ਕਤਲੇਆਮ ਕਰ ਦਿੱਤਾ । ਅਕਤੂਬਰ 1984 ਵਿਚ ਇਕ ਸੋਚੀ-ਸਮਝੀ ਸਾਜਿ਼ਸ ਅਧੀਨ ਹਿੰਦ ਦੇ ਵੱਖ-ਵੱਖ ਸ਼ਹਿਰਾਂ ਵਿਚ ਬਕਾਰੋ, ਦਿੱਲੀ, ਕਾਹਨਪੁਰ ਆਦਿ ਸਥਾਨਾਂ ਤੇ ਸਿੱਖਾਂ ਨੂੰ ਗਲਾਂ ਵਿਚ ਟਾਈਰ ਪਾਕੇ ਸਾੜ ਦਿੱਤਾ, ਕਾਰੋਬਾਰ ਤੇ ਘਰਬਾਰ ਤਬਾਹ ਕਰ ਦਿੱਤੇ । ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ 1992 ਵਿਚ ਬੀਜੇਪੀ, ਕਾਂਗਰਸ, ਆਰ.ਐਸ.ਐਸ. ਹਿੰਦੂ ਸਿ਼ਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਹਿੰਦੂ ਸੰਗਠਨਾਂ ਨੇ ਰਲਕੇ ਢਹਿ-ਢੇਰੀ ਕਰ ਦਿੱਤੇ । ਗੁਜਰਾਤ ਵਿਚ ਮੋਦੀ ਨੇ ਮੁੱਖ ਮੰਤਰੀ ਹੁੰਦੇ ਹੋਏ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ, ਮੁਜੱਫ਼ਰਨਗਰ, ਯੂਪੀ ਦੇ ਕਈ ਸ਼ਹਿਰਾਂ ਵਿਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਗਿਆ । 25 ਹਜ਼ਾਰ ਅਣਪਛਾਤੀਆ ਲਾਸਾ ਗਰਦਾਨਕੇ ਸਿੱਖ ਨੌਜ਼ਵਾਨੀ ਨੂੰ ਨਹਿਰਾਂ ਤੇ ਦਰਿਆਵਾਂ ਵਿਚ ਰੋੜ੍ਹਿਆ ਗਿਆ ਅਤੇ ਬਿਨ੍ਹਾਂ ਜਾਣਕਾਰੀ ਦੇ ਬਿਨ੍ਹਾਂ ਸਿੱਖ ਮਰਿਯਾਦਾਵਾਂ ਦੇ ਪੈਰਾਮਿਲਟਰੀ ਫੋਰਸ ਤੇ ਫ਼ੌਜ ਖੜ੍ਹਾਕੇ ਅੰਮ੍ਰਿਤਸਰ, ਤਰਨਤਾਰਨ, ਜਿ਼ਲ੍ਹਿਆਂਵਾਲਾ ਬਾਗ ਆਦਿ ਸਥਾਨਾਂ ਤੇ ਸੰਸਕਾਰ ਕੀਤੇ ਗਏ । ਨਿੱਤ ਦਿਹਾੜੇ ਫ਼ੌਜ, ਬੀ.ਐਸ.ਐਫ. ਅਰਧ ਸੈਨਿਕ ਬਲਾਂ ਵੱਲੋ ਸਰਹੱਦਾਂ ਉਤੇ ਸਮੱਗਲਰ ਕਹਿਕੇ ਸਿੱਖ ਨੌਜ਼ਵਾਨਾਂ ਨੂੰ ਅੱਜ ਵੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਜੋ ਨਿੱਤ ਦਿਹਾੜੇ ਅਤੇ ਹਕੂਮਤੀ ਖਾਮੀਆਂ ਦੀ ਬਦੌਲਤ ਪੰਜਾਬ ਦਾ ਕਿਸਾਨ-ਖੇਤ ਮਜ਼ਦੂਰ ਖੁਦਕਸੀਆ ਕਰ ਰਿਹਾ ਹੈ, ਉਸ ਲਈ ਕੀ ਇਹ ਹੁਕਮਰਾਨ ਅਤੇ ਇਨ੍ਹਾਂ ਦੀਆਂ ਕਿਸਾਨ ਤੇ ਖੇਤ ਮਜ਼ਦੂਰ ਮਾਰੂ ਨੀਤੀਆ ਜਿੰਮੇਵਾਰ ਨਹੀਂ ਹਨ ? ਹੁਣ ਅਸੀਂ ਦੁਨੀਆਂ ਦੇ ਚੌਰਾਹੇ ਵਿਚ ਖੜ੍ਹਕੇ ਅਤੇ ਇਨਸਾਫ਼ ਦੀ ਕਚਹਿਰੀ ਦੇ ਬਿਨ੍ਹਾਂ ਤੇ ਹਿੰਦੂ ਹੁਕਮਰਾਨਾਂ, ਮੁਤੱਸਵੀ ਜਮਾਤਾਂ, ਸੰਗਠਨਾਂ ਅਤੇ ਇਨ੍ਹਾਂ ਦਾ ਪੱਖ ਪੂਰਨ ਵਾਲੀ ਪ੍ਰੈਸ ਨੂੰ ਪੁੱਛਣਾ ਚਾਹਵਾਂਗੇ ਕਿ ਭਾਰਤ ਦੇ ਜਿਸ ਕੋਨੇ ਵਿਚ ਵੀ ਕੁਦਰਤੀ ਆਫ਼ਤਾ ਹੜ੍ਹ, ਭੁਚਾਲ, ਤੂਫਾਨ ਆਦਿ ਨਾਲ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਸਮੇਂ ਸਭ ਤੋ ਮੂਹਰਲੀਆਂ ਕਤਾਰਾਂ ਵਿਚ ਖਲ੍ਹੋਕੇ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਨ ਵਾਲੀ, ਲੰਗਰ ਲਗਾਉਣ ਵਾਲੀ, ਮਰੀਜਾਂ ਨੂੰ ਦਵਾਈ, ਬੂਟੀ, ਮੱਲ੍ਹਮ-ਪੱਟੀ ਲਗਾਉਣ ਵਾਲੀ ਅਤੇ ਦੇਸ਼ ਦੀਆਂ ਸਰਹੱਦਾਂ ਤੇ 90% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦਹਿਸਤਗਰਦ ਹੈ ਜਾਂ ਫਿਰ ਉਪਰੋਕਤ ਕਤਲੇਆਮ, ਨਸ਼ਲਕੁਸੀ, ਜ਼ਬਰ-ਜੁਲਮ ਵਿਤਕਰੇ ਕਰਨ ਵਾਲੇ ਹਿੰਦੂਤਵ ਹੁਕਮਰਾਨ ਅਤੇ ਜਮਾਤਾਂ ? ਸਿੱਖ ਕੌਮ ਨੂੰ ਇਸ ਕੌਮਾਂਤਰੀ ਸਟੇਜ ਤੇ ਅਤੇ ਕੌਮਾਂਤਰੀ ਕਟਹਿਰੇ ਵਿਚ ਇਸਦਾ ਜੁਆਬ ਚਾਹੀਦਾ ਹੈ ।

About The Author

Related posts

Leave a Reply

Your email address will not be published. Required fields are marked *