ਆਮ ਆਦਮੀ ਪਾਰਟੀ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਨੀਤੀਆਂ ਦੀ ਬਦੌਲਤ ਇਸ ਪਾਰਟੀ ਨੂੰ ਅਲਵਿਦਾ ਕਹਿਕੇ ਸ. ਰਣਵੀਰ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਾਮਿਲ ਹੋਣ ਦਾ ਸਵਾਗਤ : ਬਡਲਾ, ਕਲੌੜ
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਬਸ਼ੀ ਪਠਾਣਾਂ ਵਿਧਾਨ ਸਭਾ ਹਲਕੇ ਵਿਚ ਆਉਦੇ ਪਿੰਡ ਸ਼ਹੀਦਗੜ੍ਹ ਦੇ ਨੌਜ਼ਵਾਨ ਨਿਵਾਸੀ ਸ. ਰਣਵੀਰ ਸਿੰਘ ਅਤੇ ਉਸਦੀ ਹਰਪ੍ਰੀਤ ਕੌਰ ਅਤੇ ਸਮੁੱਚਾ ਪਰਿਵਾਰ ਜੋ ਕਿ ਬੀਤੇ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਸੇਵਾ ਕਰਦੇ ਆ ਰਹੇ ਸਨ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਨੀਤੀਆਂ ਤੇ ਅਮਲਾਂ ਤੋਂ ਦੁੱਖੀ ਹੋ ਕੇ ਬੀਤੇ ਕੱਲ੍ਹ ਆਪਣੇ ਜੱਦੀ ਘਰ ਵਿਖੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸਰਗਰਮ ਸਿਆਸੀ ਪਾਰਟੀ ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ, ਇਲਾਕਾ ਸਕੱਤਰ ਸ. ਧਰਮ ਸਿੰਘ ਕਲੌੜ, ਸ. ਮਹਿੰਦਰ ਸਿੰਘ ਸਰਹਿੰਦ ਦੀ ਹਾਜ਼ਰੀ ਵਿਚ ਜੈਕਾਰਿਆ ਦੀ ਗੂੰਜ ਵਿਚ ਪਾਰਟੀ ਦੀ ਨੀਤੀਆਂ ਅਤੇ ਅਮਲਾਂ ਵਿਚ ਵਿਸ਼ਵਾਸ ਰੱਖਦੇ ਹੋਏ ਸਮੂਲੀਅਤ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਵੱਡੀ ਗੁਸਤਾਖੀ ਕੀਤੀ ਕਿ ਮੈਂ ਇਕੋ-ਇਕ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਨੂੰ ਨਜ਼ਰ ਅੰਦਾਜ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ । ਪਰ ਜਦੋਂ ਮੇਰੇ ਪਰਿਵਾਰ ਦੇ ਮੈਬਰਾਂ ਅਤੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਸਿਮਰਨਜੀਤ ਸਿੰਘ ਮਾਨ ਦੀ ਸੋਚ ਅਤੇ ਅਮਲਾਂ ਦੀ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਤਾਂ ਅਸੀਂ ਫੈਸਲਾ ਕੀਤਾ ਕਿ ਅੱਗੇ ਤੋ ਰਹਿੰਦੇ ਸਵਾਸਾ ਤੱਕ ਸ. ਸਿਮਰਨਜੀਤ ਸਿੰਘ ਮਾਨ ਦੀਆਂ ਕੌਮੀ, ਧਰਮੀ ਅਤੇ ਸਮਾਜਿਕ ਨੀਤੀਆਂ ਵਿਚ ਵਿਸ਼ਵਾਸ ਰੱਖਦੇ ਹੋਏ ਸਾਥ ਦਿੱਤਾ ਜਾਵੇ ।”
ਉਪਰੋਕਤ ਆਗੂਆਂ ਨੇ ਪਰਿਵਾਰ ਦੇ ਸਾਮਿਲ ਹੋਣ ਤੇ ਸਿਰਪਾਓ ਬਖਸਿ਼ਸ਼ ਕਰਦੇ ਹੋਏ ਪਾਰਟੀ ਵਿਚ ਸਾਮਿਲ ਹੋਣ ਲਈ ਜੀ-ਆਇਆ ਕਿਹਾ ।