Select your Top Menu from wp menus
Header
Header
ਤਾਜਾ ਖਬਰਾਂ

ਆਦਿਵਾਸੀ ਲੋਕ ਆਪਣੇ ਮਾਲੀ ਵਸੀਲਿਆ ਨੂੰ ਮੰਨੂਵਾਦ ਸੋਚ ਵਾਲੇ ਲੋਕਾਂ ਤੋਂ ਸੁਰੱਖਿਅਤ ਕਰਨ ਲਈ ਹੀ ਆਪਣਾ ਸੰਘਰਸ਼ ਲੜ ਰਹੇ ਹਨ : ਮਾਨ

ਆਦਿਵਾਸੀ ਲੋਕ ਆਪਣੇ ਮਾਲੀ ਵਸੀਲਿਆ ਨੂੰ ਮੰਨੂਵਾਦ ਸੋਚ ਵਾਲੇ ਲੋਕਾਂ ਤੋਂ ਸੁਰੱਖਿਅਤ ਕਰਨ ਲਈ ਹੀ ਆਪਣਾ ਸੰਘਰਸ਼ ਲੜ ਰਹੇ ਹਨ : ਮਾਨ
ਮੰਨੂਵਾਦੀ ਸੋਚ ਵਾਲੇ ਲੋਕ ਆਦਿਵਾਸੀ ਲੋਕਾਂ ਦੇ ਮਾਲੀ ਵਸੀਲਿਆ ਨੂੰ ਖੋਹਣ ਲਈ ਉਨ੍ਹਾਂ ਨੂੰ ਅੱਤਵਾਦੀ ਕਰਾਰ ਦੇ ਕੇ ਖਤਮ ਕਰਨ ਦੇ ਮਨੁੱਖਤਾ ਵਿਰੋਧੀ ਅਮਲ ਕਰ ਰਹੇ ਹਨ

ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਜੋ ਝਾਰਖੰਡ, ਅਸਾਮ, ਬਿਹਾਰ, ਛੱਤੀਸਗੜ੍ਹ ਆਦਿ ਸੂਬਿਆਂ ਦੇ ਜੰਗਲਾਂ ਵਿਚ ਲੰਮੇ ਸਮੇਂ ਤੋਂ ਬਹੁਤ ਹੀ ਮਿਹਨਤ ਵਾਲੀ ਜਿੰਦਗੀ ਬਤੀਤ ਕਰਕੇ, ਝੂੰਗੀਆਂ-ਝੌਪੜੀਆਂ ਵਿਚ ਆਪਣਾ ਜੀਵਨ ਬਸਰ ਕਰਕੇ ਬਹੁਤ ਔਖੇ ਸਮਿਆਂ ਵਿਚ ਆਪਣਾ ਤੇ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਦੇ ਆ ਰਹੇ ਹਨ, ਅਸਲੀਅਤ ਵਿਚ ਇਹ ਆਦਿਵਾਸੀ ਲੋਕ ਆਪਣੀ ਧਰਤੀ ਹੇਠ ਪਏ ਕੁਦਰਤੀ ਸਾਧਨਾਂ ਸੋਨਾ-ਚਾਂਦੀ, ਲੋਹਾ, ਕੋਲਾ, ਲੱਕੜ ਆਦਿ ਦੇ ਅਸਲ ਮਾਲਕ ਹਨ । ਇਨ੍ਹਾਂ ਕੁਦਰਤੀ ਸਾਧਨਾਂ ਉਤੇ ਹੀ ਇਨ੍ਹਾਂ ਆਦਿਵਾਸੀ ਵਰਗਾਂ ਦੀ ਮਾਲੀ ਹਾਲਤ ਨਿਰਭਰ ਕਰਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਆਰੀਅਨ ਲੋਕ ਹਨ, ਜਿਨ੍ਹਾਂ ਨੇ ਮੰਨੂਵਾਦੀ ਸੋਚ ਅਧੀਨ ਜਾਤ-ਪਾਤ ਅਤੇ ਊਚ-ਨੀਚ ਆਦਿ ਸਮਾਜਿਕ ਬੁਰਾਈਆ ਨੂੰ ਜਨਮ ਦੇ ਕੇ ਉਪਰੋਕਤ ਆਦਿਵਾਸੀ ਵਰਗ ਜਿਨ੍ਹਾ ਨੂੰ ਇਹ ਮੰਨੂਵਾਦੀ ਸੂਦਰ ਦਾ ਨਾਮ ਦਿੰਦੇ ਹਨ, ਉਨ੍ਹਾਂ ਦੇ ਸਭ ਸਮਾਜਿਕ, ਮਾਲੀ ਹੱਕ ਤੇ ਸਾਧਨ ਖੋਹਕੇ ਉਨ੍ਹਾਂ ਨੂੰ ਆਪਣੇ ਸਦਾ ਲਈ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ । ਜਦੋਂਕਿ ਇਹ ਆਦਿਵਾਸੀ ਵਰਗ ਆਪਣੇ ਕੁਦਰਤੀ ਮਾਲੀ ਸਾਧਨਾਂ ਦੀ ਬਦੌਲਤ ਮਾਲੀ ਅਤੇ ਸਮਾਜਿਕ ਤੌਰ ਤੇ ਸਮਾਜ ਵਿਚ ਆਪਣੀ ਬਰਾਬਰਤਾ ਦੇ ਹੱਕ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ । ਇਹ ਮੰਨੂਵਾਦੀ ਲੋਕ ਉਪਰੋਕਤ ਆਦਿਵਾਸੀਆ ਤੇ ਨਿਰੰਤਰ ਜ਼ਬਰ-ਜੁਲਮ ਹੀ ਨਹੀਂ ਕਰਦੇ ਆ ਰਹੇ ਬਲਕਿ ਉਨ੍ਹਾਂ ਦੇ ਧਰਤੀ ਹੇਠ ਪਏ ਖਜਾਨੇ ਨੂੰ ਲੁੱਟਣ ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਆਪੋ-ਆਪਣੇ ਘਰਾਂ ਵਿਚ ਨੌਕਰਾਨੀਆ ਬਣਾਕੇ ਜਾਂ ਉਨ੍ਹਾਂ ਦਾ ਸਰੀਰਕ ਸੋ਼ਸ਼ਨ ਕਰਕੇ ਲੰਮੇ ਸਮੇਂ ਤੋਂ ਭਾਰੀ ਸਮਾਜਿਕ ਤੇ ਵਿਧਾਨਿਕ ਵਿਤਕਰੇ ਕਰਦੇ ਆ ਰਹੇ ਹਨ । ਇਥੇ ਹੀ ਬਸ ਨਹੀਂ ਇਨ੍ਹਾਂ ਦੀਆਂ ਔਰਤਾਂ ਨੂੰ ਕੱਲਕੱਤਾ, ਦਿੱਲੀ, ਮੁੰਬਈ, ਬੈਗਲੌਰ ਆਦਿ ਵੱਡੇ ਸ਼ਹਿਰਾਂ ਵਿਚ ਵੇਸਵਾ ਘਰਾਂ ਜਾਂ ਬਸਤੀਆ ਵਿਚ ਵੇਚਕੇ ਅਣਮਨੁੱਖੀ ਜੁਲਮ ਕਰਦੇ ਆ ਰਹੇ ਹਨ । ਪਰ ਇਹ ਬਹੁਗਿਣਤੀ ਹਿੰਦੂਤਵ ਹੁਕਮਰਾਨ ਅਤੇ ਵੱਡੇ-ਵੱਡੇ ਉਹ ਉਦਯੋਗਪਤੀ ਜਿਨ੍ਹਾਂ ਦਾ 46 ਹਜ਼ਾਰ ਕਰੋੜ ਰੁਪਏ ਮੋਦੀ ਨੇ ਕਰਜਾ ਮੁਆਫ਼ ਕਰ ਦਿੱਤਾ ਹੈ, ਇਸ ਆਦਿਵਾਸੀ ਵਰਗ ਨਾਲ ਭਾਰੀ ਵਿਤਕਰੇ ਕਰਨ ਉਪਰੰਤ ਉਨ੍ਹਾਂ ਨੂੰ ‘ਅੱਤਵਾਦੀ’ ਨਕਸਲਾਈਟ ਆਦਿ ਗਰਦਾਨਕੇ ਲੰਮੇ ਸਮੇਂ ਤੋਂ ਗੋਲੀ ਦਾ ਨਿਸ਼ਾਨਾਂ ਬਣਾਉਦੇ ਹੋਏ ਇਸ ਮਨੁੱਖਤਾ ਦੇ ਕਤਲੇਆਮ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਾਬਤ ਕਰਨਾ ਚਾਹੁੰਦੇ ਹਨ । ਜੋ ਕਿ ਮਨੁੱਖੀ ਅਧਿਕਾਰਾਂ ਅਤੇ ਵਿਧਾਨਿਕ ਹੱਕ-ਹਕੂਕਾ ਤੇ ਇਨਸਾਨੀ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਕੌਮਾਂਤਰੀ ਪੱਧਰ ਤੇ ਇਨ੍ਹਾਂ ਆਦਿਵਾਸੀ ਵਰਗਾਂ ਉਤੇ ਹੁੰਦੇ ਆ ਰਹੇ ਜੁਲਮ ਨੂੰ ਖ਼ਤਮ ਕਰਨ ਦੀ ਅਪੀਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਗਿਣਤੀ ਹਿੰਦੂਤਵ ਹੁਕਮਰਾਨਾਂ ਵੱਲੋ ਆਦਿਵਾਸੀ ਉਹ ਵਰਗ ਜੋ ਅਸਲੀਅਤ ਵਿਚ ਇਥੋ ਦੇ ਅਸਲ ਮਾਲਕ ਹਨ, ਉਨ੍ਹਾਂ ਨਾਲ ਆਰੀਅਨ ਤੇ ਮੰਨੂਵਾਦੀ ਵਰਗ ਵੱਲੋ ਲੰਮੇ ਸਮੇਂ ਤੋਂ ਕੀਤੇ ਜਾਂਦੇ ਆ ਰਹੇ ਮਾਲੀ, ਸਮਾਜਿਕ ਅਤੇ ਇਨਸਾਨੀ ਵਿਤਕਰਿਆ ਦੀ ਪੁਰਜੋਰ ਨਿੰਦਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਅੱਤਵਾਦੀ ਗਰਦਾਨਕੇ ਉਨ੍ਹਾਂ ਦਾ ਕਤਲੇਆਮ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਦਿਵਾਸੀ ਵਰਗ ਜੰਗਲਾਂ ਵਿਚ ਰਹਿੰਦੇ ਹੋਏ ਵੀ ਆਪਣੇ ਕੋਲ ਆਪਣੀ ਸੁਰੱਖਿਆ ਲਈ ਬਰਛੇ, ਤੀਰ-ਕਮਾਨ, ਕੁਹਾੜੀਆ ਅਤੇ ਤੋੜੇਦਾਰ ਬੰਦੂਕਾਂ ਰੱਖਦੇ ਹਨ । ਜੋ ਕਿ ਹਿੰਦੂਤਵ ਹਕੂਮਤ ਨੂੰ ਇਹ ਗੱਲ ਨਹੀਂ ਸੀ ਭਾਉਦੀ ਕਿ ਇਹ ਵਰਗ ਆਪਣੀ ਸੁਰੱਖਿਆ ਲਈ ਆਪਣੇ ਕੋਲ ਉਪਰੋਕਤ ਰਵਾਇਤੀ ਹਥਿਆਰ ਰੱਖਣ ਅਤੇ ਆਪਣੀ ਧਰਤੀ ਹੇਠਲੇ ਪਏ ਕੁਦਰਤੀ ਮਾਲੀ ਸਾਧਨਾਂ ਦੀ ਰੱਖਿਆ ਕਰਨ । ਕਿਉਂਕਿ ਉਨ੍ਹਾ ਮਾਲੀ ਸਾਧਨਾਂ ਦੀ ਜ਼ਬਰੀ ਲੁੱਟ ਕਰਕੇ ਇਹ ਹੁਕਮਰਾਨ ਅਤੇ ਹਿੰਦੂਤਵ ਉਦਯੋਗਪਤੀ ਆਪੋ-ਆਪਣੇ ਕਾਰੋਬਾਰਾਂ ਤੇ ਮਾਲੀ ਸਾਧਨਾਂ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਇਨ੍ਹਾਂ ਆਦਿਵਾਸੀ ਵਰਗ ਦੇ ਵਿਧਾਨਿਕ, ਸਮਾਜਿਕ ਤੇ ਮਾਲੀ ਹੱਕ-ਹਕੂਕਾ ਦੀ ਰੱਖਿਆ ਦੀ ਜੋਰਦਾਰ ਮੰਗ ਕਰਦਾ ਹੈ, ਉਥੇ ਬਹੁਗਿਣਤੀ ਹਿੰਦੂ ਹੁਕਮਰਾਨਾਂ ਅਤੇ ਮੰਨੂਵਾਦੀ ਸੋਚ ਨਾਲ ਸੰਬੰਧਤ ਧਨਾਢਾ, ਉਦਯੋਗਪਤੀਆਂ ਵੱਲੋਂ ਉਨ੍ਹਾਂ ਦੇ ਕੁਦਰਤੀ ਮਾਲੀ ਸਾਧਨਾਂ ਦੀ ਲੁੱਟ-ਖਸੁੱਟ ਕਰਨ ਦੇ ਹੋ ਰਹੇ ਦੁੱਖਦਾਇਕ ਅਮਲਾਂ ਨੂੰ ਵੀ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਰੋਕਣ ਦੀ ਅਤੇ ਉਨ੍ਹਾਂ ਨੂੰ ਆਜ਼ਾਦੀ ਅਤੇ ਬਿਨ੍ਹਾਂ ਕਿਸੇ ਡਰ-ਭੈ ਦੇ ਜਿੰਦਗੀ ਜਿਊਣ ਦੇ ਹੱਕ ਵਿਚ ਹੈ । ਜੋ ਇਕ ਹਮਲੇ ਦੌਰਾਨ ਅਰਧ ਸੈਨਿਕ ਬਲਾਂ ਉਤੇ ਹੋਏ ਹਮਲੇ ਦੌਰਾਨ ਇਕ ਪੰਜਾਬੀ ਇੰਸਪੈਕਟਰ ਰਘਬੀਰ ਸਿੰਘ ਮਾਰਿਆ ਗਿਆ ਹੈ, ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸਦੇ ਬੱਚਿਆਂ ਤੇ ਪਰਿਵਾਰ ਦੇ ਮੈਬਰਾਂ ਨੂੰ ਘੱਟੋ-ਘੱਟ 10 ਲੱਖ ਦੀ ਪੀੜਤ ਸਹਾਇਤਾ ਅਤੇ ਉਸਦੇ ਪਰਿਵਾਰ ਦੇ ਇਕ ਮੈਬਰ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ । ਕਿਉਂਕਿ ਜਦੋਂ ਬੀਤੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸੀ ਤਾਂ ਅਸੀਂ ਉਸ ਸਮੇਂ ਸ਼ਹੀਦ ਹੋਏ ਇਕ ਫ਼ੌਜੀ ਦੇ ਪਰਿਵਾਰ ਨੂੰ 5 ਲੱਖ ਦੀ ਰਾਸ਼ੀ ਦੀ ਸਹਾਇਤਾ ਦੀ ਮੰਗ ਕੀਤੀ ਸੀ ਜੋ ਕਿ ਦੇ ਦਿੱਤੀ ਗਈ ਸੀ । ਇਸ ਲਈ ਸੈਟਰ ਦੀ ਹਕੂਮਤ ਵੀ ਉਪਰੋਕਤ ਸ. ਰਘਬੀਰ ਸਿੰਘ ਅਤੇ ਹੋਰ ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਨੂੰ ਪੀੜਤ ਸਹਾਇਤਾ ਤੁਰੰਤ ਜਾਰੀ ਕਰੇ ।

About The Author

Related posts

Leave a Reply

Your email address will not be published. Required fields are marked *