Verify Party Member
Header
Header
ਤਾਜਾ ਖਬਰਾਂ

ਆਟਾ-ਦਾਲ ਸਕੀਮ ਵਿਚੋਂ ਗਰੀਬ ਪਰਿਵਾਰਾਂ ਦੇ ਕਾਰਡ ਕੱਟਣਾ ਤਾਨਸ਼ਾਹੀ ਫੁਰਮਾਨ : ਕਲੌੜ

ਆਟਾ-ਦਾਲ ਸਕੀਮ ਵਿਚੋਂ ਗਰੀਬ ਪਰਿਵਾਰਾਂ ਦੇ ਕਾਰਡ ਕੱਟਣਾ ਤਾਨਸ਼ਾਹੀ ਫੁਰਮਾਨ : ਕਲੌੜ

ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਪੰਜਾਬ ਸਰਕਾਰ ਵੱਲੋਂ ਸਰਵੇ ਦੇ ਰਾਹੀ ਲੋੜਵੰਦ ਗਰੀਬ ਪਰਿਵਾਰਾਂ ਦੇ ਨਾਮ ਆਟਾ-ਦਾਲ ਸਕੀਮ ਵਿਚੋਂ ਕੱਟਕੇ ਤਾਨਾਸ਼ਾਹੀ ਫੁਰਮਾਨ ਲਾਗੂ ਕਰ ਦਿੱਤਾ ਹੈ । ਜਿਸ ਨਾਲ ਜੋ ਲੋੜਵੰਦ ਪਰਿਵਾਰ ਸੀ, ਪਿੰਡਾਂ ਦੀਆਂ ਆਪਸੀ ਰੰਜਿਸਬਾਜੀਆਂ ਕਾਰਨ ਮੌਕੇ ਦੀ ਸਰਕਾਰ ਤੇ ਸਾਬਕਾ ਸਰਕਾਰ ਦੇ ਨੁਮਾਇੰਦਿਆ ਵੱਲੋਂ ਸਾਰੇ ਹੀ ਪਿੰਡਾਂ ਦੇ ਵਿਚ ਅਜਿਹਾ ਕੁਝ ਹੀ ਕੀਤਾ ਗਿਆ ਹੈ । ਜੋ ਲੋਕ ਮੌਕੇ ਦੀ ਸਰਕਾਰ ਦੇ ਐਮ.ਐਲ.ਏ. ਜਾਂ ਐਮ.ਪੀ. ਦੇ ਕੋਲ ਆਪਣੀ ਮੁਸ਼ਕਿਲ ਲੈਕੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਲਾਰੇ-ਲੱਪੇ ਤੋਂ ਸਵਾਏ ਕੁਝ ਵੀ ਹਾਸਿਲ ਨਹੀਂ ਹੁੰਦਾ । ਇਹ ਵਿਚਾਰ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਨਾਮ ਆਟਾ-ਦਾਲ ਸਕੀਮ ਵਿਚੋਂ ਕੱਟੇ ਗਏ ਹਨ, ਉਨ੍ਹਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਦੁਬਾਰਾ ਤੋਂ ਉਨ੍ਹਾਂ ਨੂੰ ਇਸ ਸਕੀਮ ਅਧੀਨ ਬਣਦਾ ਰਾਸ਼ਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਢਿੱਡ ਭਰ ਸਕੇ । ਕਿਉਂਕਿ ਐਨੀ ਜਿਆਦਾ ਮਹਿਗਾਈ ਹੋਣ ਦੇ ਕਾਰਨ ਇਕ ਦਿਹਾੜੀਦਾਰ ਵਿਅਕਤੀ ਆਪਣੇ ਕੋਲੋ ਰੋਜ਼ਾਨਾ ਦਾ ਐਨਾ ਖ਼ਰਚ ਨਹੀਂ ਕਰ ਸਕਦਾ, ਇਸ ਲਈ ਉਸ ਨੂੰ ਕੁਝ ਨਾ ਕੁਝ ਸਰਕਾਰ ਵੱਲੋਂ ਸਹਾਇਤਾ ਦੇਣੀ ਬਣਦੀ ਹੈ।”

About The Author

Related posts

Leave a Reply

Your email address will not be published. Required fields are marked *