Verify Party Member
Header
Header
ਤਾਜਾ ਖਬਰਾਂ

ਅੱਜ ਸਿੱਖ ਕੌਮ ਦੀ ਵਿਲੱਖਣ ਸ਼ਖ਼ਸੀਅਤ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਨਮ ਦਿਨ ਹੈ।

ਅੱਜ ਸਿੱਖ ਕੌਮ ਦੀ ਵਿਲੱਖਣ ਸ਼ਖ਼ਸੀਅਤ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਨਮ ਦਿਨ ਹੈ।ਸਭ ਤੋਂ ਪਹਿਲਾਂ ਜਿਨ੍ਹਾਂ ਨੇ 1963 ਵਿੱਚ”ਖਾਲਿਸਤਾਨ”ਦਾ ਨਕਸ਼ਾ ਤਿਆਰ ਕਰਕੇ ਸਿੱਖ ਕੌਮ ਦੇ ਵੱਖਰੇ ਘਰ ਦੀ ਚਿੰਤਾ ਜ਼ਾਹਰ ਕੀਤੀ।ਉਸ ਤੋਂ ਬਾਅਦ SSP FZR&FDK ਹੁੰਦਿਆਂ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਹਰੇਕ ਪੱਖ ਤੋਂ ਸਾਥ ਦਿੱਤਾ।ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੰਮ੍ਰਿਤਧਾਰੀ ਜਥਾ ਤਿਆਰ ਕੀਤਾ।ਜਦ ਹਿੰਦ-ਹਕੂਮਤ ਨੇ ਜੂਨ1984ਵਿੱਚ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਜ਼ੁਰਗਾਂ, ਬੀਬੀਆਂ,ਬੱਚਿਆਂ,ਨੌਜਵਾਨਾਂ ਸਮੇਤ ਉੱਭਰ ਰਹੀ ਸਿੱਖ ਨੌਜਵਾਨ ਲੀਡਰਸ਼ਿਪ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਵਕਤ ਬੰਬੇ ਤੋਂ ਡੀ.ਆਈ.ਜੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਸਿੱਖ ਕੌਮ ਦੇ ਹੱਕ ਵਿੱਚ ਨਿੱਤਰ ਕੇ ਅਾੲੇ ਬਾਅਦ ਵਿੱਚ ਰੂਪੋਸ਼ ਹੋ ਗਏ। ਭਾਰਤ ਤੋਂ ਨੇਪਾਲ ਨੂੰ ਜਾਂਦਿਆਂ ਹੋਇਆਂ ਬਿਹਾਰ ਸਟੇਟ ਦੇ ਜੋਗਮਨੀ ਬਾਰਡਰ ਤੇ ਸਾਥੀਆਂ ਸਮੇਤ ਗ੍ਰਿਫਤਾਰ ਹੋ ਗਏ।ਇਹ ਗ੍ਰਿਫਤਾਰੀ ਅੱਜ ਤੱਕ ਬੁਝਾਰਤ ਬਣੀ ਹੋਈ ਹੈ ਸ਼ੱਕ ਇਹ ਹੈ ਕਿ ਇਹ ਗ੍ਰਿਫਤਾਰੀ ਕਿਸੇ ਦੀ ਪੱਕੀ ਸੂਹ ਤੇ ਹੋਈ ਹੈ।ਜਿਸ ਤੋਂ ਬਾਅਦ ਭਾਰੀ ਤਸੀਹੇ ਝੱਲੇ ਅਤੇ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।5 ਸਾਲ ਭਾਰਤ ਦੀਆਂ ਵੱਖ-ਵੱਖ ਜੇਲ੍ਹਾ ਭਾਗਲਪੁਰ(ਬਿਹਾਰ)ਭਰਤਪੁਰ(ਰਾਜਸਥਾਨ)ਤਿਹਾੜ(ਦਿੱਲੀ)ਵਿਖੇ ਬਿਤਾਏ।1989 ਵਿੱਚ ਤਰਨਤਾਰਨ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ।ਇਸ ਤੋਂ ਪਹਿਲਾਂ ਖਾਲਿਸਤਾਨ ਕਹਿਣ, ਸੁਣਨ,ਬੋਲਣ ਤੇ ਪ੍ਰਚਾਰ ਕਰਨ ਦਾ ਹਿੰਦ-ਹਕੂਮਤ ਨੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸੀ।ਧਰਨੇ ਲਾ ਕੇ,ਮੁਜ਼ਾਹਰੇ ਕਰਕੇ,ਜੇਲਾਂ ਵਿੱਚ ਜਾ ਕੇ 72 ਕੇਸ ਆਪਣੇ ਤੇ ਪਵਾਕੇ ਫਿਰ ਖਾਲਿਸਤਾਨ ਕਹਿਣ,ਸੁਨਣ,ਬੋਲਣ,ਨਾਅਰਾ ਲਾਉਣ,ਪ੍ਰਚਾਰ ਤੇ ਪ੍ਰਸਾਰ ਕਰਨ ਦਾ ਹੱਕ ਹਾਈਕੋਰਟ ਤੇ ਸੁਪਰੀਮਕੋਰਟ ਤੋਂ ਕੇਸ ਜਿੱਤ ਕੇ ਲਿਆ ਸੀ ਕਹਿਣ ਤੋਂ ਭਾਵ ਸਿੱਖ ਕੌਮ ਦਾ ਬਿਨਾਂ ਨੁਕਸਾਨ ਕਰਾਇਆ ਹਿੰਦ-ਹਕੂਮਤ ਦੀ ਹਿੱਕ ਤੇ ਕਾਨੂੰਨੀ ਗੋਡਾ ਰੱਖ ਕੇ ਖਾਲਿਸਤਾਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਆਜ਼ਾਦ ਕਰਵਾਇਆ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਨ ਮਨਾਉਣਾਂ ਸ਼ੁਰੂ ਕਰਕੇ ਹਿੰਦ-ਹਕੂਮਤ ਦੀ ਪਾਈ ਸਿੱਖ ਕੌਮ ਤੇ ਦਹਿਸ਼ਤ ਨੂੰ ਚੱਕਣਾਚੂਰ ਕੀਤਾ ਤੇ ਸੰਤਾਂ ਤਸਵੀਰ,ਸਮੇਤ ਸੋਚ ਨੂੰ ਘਰ-ਘਰ ਵਿੱਚ ਪਹੁੰਚਾਇਆ। ਭਾਰਤ ਦੀ ਪਾਰਲੀਮੈਂਟ ਅੰਦਰ ਦਰਬਾਰ ਸਾਹਿਬ ਤੇ ਕੀਤੇ ਹਮਲੇ,ਸਿੱਖ ਕੌਮ ਦੀ ਕੀਤੀ ਨਸਲਕੁਸ਼ੀ, ਆਨੰਦ ਮੈਰਿਜ ਐਕਟ,ਬੀਬੀਆਂ,ਬੇਰੁਜ਼ਗਾਰਾਂ, ਕਿਸਾਨਾਂ,ਮਜ਼ਦੂਰਾਂ ਅਤੇ ਗਰੀਬਾਂ ਸਮੇਤ ਸਿੱਖ ਕੌਮ,ਸਮੁੱਚੀਆਂ ਘੱਟ-ਗਿਣਤੀਆਂ ਦੇ ਉੱਤੇ ਹੋ ਰਹੇ ਅੱਤਿਆਚਾਰਾਂ ਤੇ ਸਮੱਸਿਆਵਾਂ ਨੂੰ ਬੜੀ ਦਲੀਲ਼ ਤੇ ਤਰਕ ਨਾਲ ਉਠਾਇਆ।
ਜਦ ਪੰਜਾਬ ਅੰਦਰ ਤੇ ਬਾਹਰਲੇ ਸੂਬਿਆਂ ਵਿੱਚ ਸਿੱਖ ਕੌਮ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਸੀ।ਉਸ ਵਕਤ ਹਿੰਦ-ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਵਿਰੁੱਧ ਹਿੱਕ ਤਾਣ ਕੇ ਲੜੇ ਤੇ ਉਸ ਨੂੰ ਠੱਲ ਪਾਈ। ਆਰ.ਐਸ.ਐਸ ਦੀ ਸੋਚ ਨੂੰ ਜਦੋਂ ਬੀਜੇਪੀ ਦੀ ਮੋਦੀ ਹਕੂਮਤ ਨੇ “ਯੋਗਾ ਡੇਅ” ਮਨਾ ਕੇ ਸਿੱਖ ਕੌਮ ਨੂੰ ਹਿੰਦੂਰਾਸ਼ਟਰ ਦਾ ਇੱਕ ਅੰਗ ਬਣਾਉਣਾ ਚਾਹੁੰਦੀ ਸੀ।ਉਸ ਵਕਤ ਇਸ ਸ਼ਾਜਿਸ਼ ਨੂੰ ਸ.ਸਿਮਰਨਜੀਤ ਸਿੰਘ ਮਾਨ ਨੇ “ਗੱਤਕਾ ਡੇਅ” ਮਨਾ ਕੇ ਬੇ-ਨਕਾਬ ਕੀਤਾ।ਜਦੋਂ ਵੀ ਹਿੰਦ-ਹਕੂਮਤ ਸਿੱਖ ਕੌਮ ਅਤੇ ਸਮੁੱਚੀਆਂ ਘੱਟ-ਗਿਣਤੀਆਂ ਵਿਰੁੱਧ RSS ਦੀ ਨੀਤੀ ਮੁਤਾਬਿਕ ਉਨ੍ਹਾਂ ਨੂੰ ਕੁੱਚਲਣ ਲਈ ਕੋਈ ਸਾਜਿਸ਼ ਬਣਾਉਂਦੀ ਹੈ ਤਾਂ ਉਸੇ ਵਕਤ ਹੀ ਸ.ਸਿਮਰਨਜੀਤ ਸਿੰਘ ਮਾਨ ਸਾਰੀਆਂ ਕੌਮਾਂ ਨੂੰ ਸੁੱਚੇਤ ਵੀ ਕਰਦੇ ਹਨ ਤੇ ਇਸ ਸਾਜਿਸ਼ ਵਿਰੁੱਧ ਡੱਟ ਕੇ ਜਮਹੂਰੀ ਲੜਾਈ ਵੀ ਲੜਦੇ ਹਨ,ਜਦ ਤੱਕ ਉਸ ਤੇ ਕੌਮਾਂਤਰੀ ਪੱਧਰ ਦਾ ਕਾਬੂ ਨਹੀਂ ਪੈਦਾ। ਹੁਣ ਸਿੱਖ ਕੌਮ ਲਈ ਇਹ ਸੋਚਣਾ ਹੋਵੇਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਕੇਵਲ ਇੱਕ ਵਿਅਕਤੀ ਨਹੀਂ ਹਨ।ਉਹ ਸਿੱਖ ਕੌਮ ਲਈ ਇੱਕ ਮਾਰਗ ਦਰਸ਼ਨ ਹਨ ਤੇ ਸਿੱਖ ਕੌਮ ਦੀ ਚੱਲਦੀ-ਫਿਰਦੀ ਯੂਨੀਵਰਸਿਟੀ ਵੀ ਹਨ ਜੋ ਸਿੱਖ ਕੌਮ ਨੂੰ ਗੁਲਾਮੀ ਵਿੱਚੋਂ ਕੱਢ ਕੇ ਉਹਨਾਂ ਦਾ ਆਪਣਾ ਆਜ਼ਾਦ ਸਿੱਖ ਰਾਜ”ਖਾਲਿਸਤਾਨ” ਜਮਹੂਰੀ ਢੰਗ ਨਾਲ ਬਣਾਉਣਾ ਚਾਹੁੰਦੇ ਹਨ।ਜਿਸ ਵਿੱਚ ਸਿੱਖ ਕੌਮ ਸਮੇਤ ਸਮੁੱਚੀਆਂ ਕੌਮਾਂ ਆਜ਼ਾਦੀ ਨਾਲ ਰਹਿ ਸਕਣਗੀਆਂ ਤੇ ਕਿਸੇ ਨਾਲ ਕੋਈ ਵੀ ਬੇਇਨਸਾਫ਼ੀ ਨਹੀਂ ਹੋਵੇਗੀ। ਜੋ ਅੱਜ ਦੇ ਸਮੇਂ ਭਾਰਤ ਵਿੱਚ ਸਿੱਖ ਕੌਮ ਤੇ ਸਮੁੱਚੀਆਂ ਘੱਟ-ਗਿਣਤੀਆਂ ਨਾਲ ਬੇਇਨਸਾਫੀ ਦੇ ਰੂਪ ਵਿੱਚ ਹੋ ਰਿਹਾ ਹੈ।

ਅੱਜ ਸਿਮਰਨਜੀਤ ਸਿੰਘ ਮਾਨ ਦੇ ਜਨਮ ਦਿਨ ਤੇ ਸਮੁੱਚੀ ਸਿੱਖ ਕੌਮ,ਘੱਟ-ਗਿਣਤੀਆਂ,ਪੰਜਾਬ ਵਾਸੀਆਂ,ਨਿਹੰਗ ਸਿੰਘਾਂ,ਸਮੁੱਚੀ ਜੱਥੇਬੰਦੀਆਂ, ਨੌਜਵਾਨਾਂ,ਬਜ਼ੁਰਗਾਂ,ਢਾਡੀਆਂ,ਰਾਗੀਆਂ,ਕਥਾ-ਵਾਚਕਾਂ ਮੇਰੀਆਂ ਬੀਬੀਆਂ ਭੈਣਾਂ ਅਤੇ ਵੀਰਾਂ ਨੇ ਟੈਲੀਫੋਨ ਅਤੇ ਸੋਸ਼ਲ ਮੀਡੀਏ ਰਾਹੀਂ ਵੱਖ-ਵੱਖ ਤਰੀਕੇ ਨਾਲ ਆਪਣੀਆ ਭਾਵਨਾਵਾਂ ਮੁਤਾਬਿਕ ਦਿਲ ਦੀਆਂ ਗਹਿਰਾਈਆਂ ਵਿੱਚੋ ਵਧਾਈਆਂ ਦਿੱਤੀਆਂ ਹਨ।ਆਪ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਵੀ ਪ੍ਰਮਾਤਮਾ ਕੋਲੋਂ ਮੰਗ ਕੀਤੀ ਹੈ।ਜੋ ਕਿ ਬਹੁਤ ਚੰਗੀ ਗੱਲ ਹੈ।ਇਸ ਲਈ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਹੈ।
ਹੁਣ!ਨੂੰ ਬੜੀ ਗੰਭੀਰਤਾ ਨਾਲ ਇਹ ਵਾਚਣ ਦੀ ਲੋੜ ਹੈ ਜਦੋਂ ਇਹੋ ਜਿਹੇ ਮਹਾਨ ਕੌਮੀ ਲੀਡਰ ਦਾ ਜਨਮ ਦਿਨ ਹੋਵੇ ਤਾਂ ਸਾਨੂੰ ਸਿੱਖ ਕੌਮ,ਸਮੁੱਚੀਆਂ ਘੱਟ-ਗਿਣਤੀਆਂ ਤੇ ਪੰਜਾਬੀ ਭਾਈਚਾਰੇ ਨੂੰ ਵਿਚਾਰਣ ਦੀ ਲੋੜ ਹੈ ਕਿ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੇ ਸਿੱਖ ਕੌਮ,ਸਮੁੱਚੀਆਂ ਘੱਟ-ਗਿਣਤੀਆਂ,ਸਮੁੱਚੇ ਪੰਜਾਬੀ ਭਾਈਚਾਰੇ,ਕਿਸਾਨਾਂ ਗ਼ਰੀਬਾਂ,ਮਜ਼ਦੂਰਾਂ,ਟਰਾਂਸਪੋਟਰਾਂ, ਵਿਦਿਆਰਥੀਆਂ,ਬੀਬੀਆਂ ਕਾਰਖਾਨੇਦਾਰ,ਦੁਕਾਨਦਾਰਾਂ, ਮੁਲਾਜ਼ਮਾਂ,ਬੇਰੁਜ਼ਗਾਰ ਵਿਦਿਆਰਥੀਆਂ ਤੇ ਸਮੁੱਚੇ ਮਾਨਵਤਾਵਾਦੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀ ਸੋਚਿਆ ਹੈ ਤੇ ਅੱਜ ਤੱਕ ਕੀ ਕੱਢਿਆ ਹੈ?ਕੀ ਸਾਡੇ ਲੀਡਰ ਕਹਿਣੀ ਤੇ ਕਰਨੀ ਦੇ ਪੂਰੇ ਹਨ? ਕੀ ਸਾਡੇ ਲੀਡਰ ਭ੍ਰਿਸ਼ਟਾਚਾਰ ਤੋਂ ਮੁਕਤ ਹਨ? ਕੀ ਸਾਡੇ ਲੀਡਰ ਦਲ-ਬਦਲੂ ਤਾਂ ਨਹੀਂ ਹਨ? ਕੀ ਸਾਡੇ ਲੀਡਰ ਨਸ਼ੇ ਦੇ ਤਸਕਰਾਂ ਦੇ ਭਾਈਵਾਲ ਤਾਂ ਨਹੀਂ ਹਨ?ਕੀ ਸਾਡੇ ਲੀਡਰ ਭੌ ਮਾਫ਼ੀਆ ਦੇ ਸਰਗਣੇ ਦੇ ਮੁੱਖ ਕਰਤਾ ਧਰਤਾ ਤਾਂ ਨਹੀਂ ਹਨ?ਕੀ ਸਾਡੇ ਲੀਡਰ ਸਮੇਂ-ਸਮੇਂ ਕੀਤੇ ਲੋਕਾਂ ਨਾਲ ਵਾਅਦਿਆਂ ਤੇ ਖਰੇ ਉਤਰੇ ਹਨ? ਕੀ ਸਾਡੇ ਲੀਡਰਾਂ ਨੇ ਪੁਲੀਸ ਤੇ ਫੋਰਸਾਂ ਨਾਲ ਰਲ ਕੇ ਸਾਡੇ ਬੱਚੇ ਤਾਂ ਕਿਤੇ ਸ਼ਹੀਦ ਨਹੀਂ ਕਰਵਾਏ? ਕੀ ਸਾਡੇ ਲੀਡਰਾਂ ਨੇ ਜੇਲਾਂ ਵਿੱਚ ਬੰਦ,ਸਾਡੇ ਸਿੱਖ ਸਿਆਸੀ ਕੈਦੀਆਂ ਦੇ ਹੱਕ ਵਿੱਚ ਕਦੇ ਆਵਾਜ਼ ਉਠਾਈ ਹੈ ਕਿ ਨਹੀਂ?ਕੀ ਸਾਡੇ ਲੀਡਰਾਂ ਨੇ ਜਾਣ-ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਨਹੀਂ ਕਰਵਾਈ ਤੇ ਉਨ੍ਹਾਂ ਦੇ ਦੋਸ਼ੀਆਂ ਦਾ ਸਾਥ ਤਾਂ ਨਹੀਂ ਦਿੱਤਾ?ਕੀ ਸਾਡੇ ਲੀਡਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਢਾਉਣ ਵਾਲੇ ਤੇ ਉਨ੍ਹਾਂ ਦੇ ਸਾਥੀ ਤਾਂ ਨਹੀਂ ਰਹੇ ਹਨ? ਕੀ ਸਾਡੇ ਲੀਡਰਾਂ ਨੇ ਕਿਸਾਨਾਂ,ਗਰੀਬਾਂ ਮਜ਼ਦੂਰਾਂ,ਦੁਕਾਨਦਾਰਾਂ,ਮੁਲਾਜ਼ਮਾਂ,ਵਿਦਿਆਰਥੀਆਂ,ਬੇਰੁਜ਼ਗਾਰਾਂ’ ਕਾਰਖਾਨੇਦਾਰਾਂ ਤੇ ਜ਼ੁਲਮ ਤਾਂ ਨਹੀਂ ਕੀਤੇ?ਕੀ ਸਾਡੇ ਲੀਡਰਾਂ ਨੇ ਸਾਡੀਆਂ ਬੀਬੀਆਂ ਬਜ਼ੁਰਗਾਂ ਤੇ ਨੌਜਵਾਨਾਂ ਦੀਆਂ ਥਾਣਿਆਂ ਦੇ ਵਿੱਚ ਬੇਪੱਤੀਆਂ ਦਾ ਨਹੀਂ ਕਰਵਾਈਆਂ? ਕੀ ਸਾਡੇ ਲੀਡਰ ਨੌਕਰੀਆਂ ਵੇਚਣ ਵਾਲੇ ਜਾਂ ਦਲਾਲਾਂ ਦੇ ਵਾਰਸ ਤਾਂ ਨਹੀਂ ਹਨ?ਕੀ ਸਾਡੇ ਲੀਡਰ ਪੰਜਾਬ ਦਾ ਭਲਾ ਮੰਗਣ ਦੀ ਬਜਾਏ ਦਿੱਲੀ ਦਾ ਭਲਾ ਮੰਗਣ ਵਾਲੇ ਤਾਂ ਨਹੀਂ ਹਨ?ਕੀ ਸਾਡੇ ਲੀਡਰ ਸਿੱਖ ਕੌਮ ਤੇ ਪੰਜਾਬੀਆਂ ਤੋਂ ਸੇਧ ਲੈਣ ਵਾਲੇ ਹਨ ਕਿ ਦਿੱਲੀ ਤੋਂ ਸੇਧ ਲੈਣ ਵਾਲੇ ਹਨ?ਕੀ ਸਾਡੇ ਲੀਡਰ ਗਿਰਗਟ ਵਾਂਗ ਰੰਗ ਬਦਲਣ ਵਾਲੇ ਤਾਂ ਨਹੀਂ ਹਨ?ਕੀ ਸਾਡੇ ਲੀਡਰ ਸਟੈਂਡ ਦੇ ਪੱਕੇ ਹਨ ਕਿ ਸਾਈਕਲ ਦੇ ਸਟੈਂਡ ਤੋਂ ਵੀ ਮਾੜੇ ਹਨ? ਕੀ ਸਾਡੇ ਲੀਡਰ ਭਾਈ ਭਤੀਜਾਵਾਦ ਤੋਂ ਮੁਕਤ ਹਨ?ਕੀ ਸਾਡੇ ਲੀਡਰ ਬਲਾਤਕਾਰੀ ਜਾਂ ਉਨ੍ਹਾਂ ਦੇ ਹਮਾਇਤੀ ਤਾਂ ਨਹੀਂ ਹਨ ?ਕੀ ਸਾਡੇ ਲੀਡਰ ਅਕਾਲ ਤਖ਼ਤ ਸਾਹਿਬ ਤੋਂ ਸੌਹਾਂ ਖਾ ਕੇ ਤਾਂ ਨਹੀਂ ਮੁੱਕਰੇ?ਕੀ ਸਾਡੇ ਲੀਡਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਤਾਂ ਨਹੀਂ ਸੱਟ ਮਾਰੀ?ਕੀ ਸਾਡੇ ਲੀਡਰ ਹਿੰਦ-ਹਕੂਮਤ ਤੇ ਆਰਐਸਐਸ ਦੇ ਹੱਥਠੋਕੇ ਤਾਂ ਨਹੀਂ ਹਨ?ਕੀ ਸਾਡੇ ਲੀਡਰਾਂ ਨੇ ਹਿੰਦ-ਹਕੂਮਤ ਨਾਲ ਰਲ ਕੇ ਸਮੁੱਚੀਆਂ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਨੂੰ ਤਾਂ ਨਹੀਂ ਨੁਕਸਾਨ ਪੰਹੁਚਾਇਆ?ਕੀ ਸਾਡੇ ਲੀਡਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ, ਵੱਖਵਾਦੀ ਤੇ ਭੱਸਮਾਸੁਰ ਦੈਂਤ ਤਾਂ ਨਹੀਂ ਕਿਹਾ?ਕੀ ਸਾਡੇ ਲੀਡਰਾਂ ਨੇ ਹਿੰਦ-ਹਕੂਮਤ ਨਾਲ ਰਲ ਕੇ ਸਾਡੇ ਹੈੱਡਵਰਕਸਾਂ,ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੇ ਆਪਣੀ ਕੁਰਸੀ ਪੱਕੀ ਰੱਖਣ ਲਈ ਕਬਜ਼ਾ ਤਾਂ ਨਹੀਂ ਕਰਵਾਇਆ?
ਉਪਰੋਕਤ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਜ਼ਰਾ ਸੋਚੀੲੇ! ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਰੀ ਜ਼ਿੰਦਗੀ ਸਿੱਖ ਕੌਮ,ਸਮੁੱਚੀਆਂ ਘੱਟ-ਗਿਣਤੀਆਂ ਤੇ ਪੰਜਾਬ ਦੇ ਹੱਕਾਂ ਲਈ ਲੜਦਿਆਂ ਲਾ ਦਿੱਤੀ ਹੈ।ਕੋਈ ਵੀ ਹਕੂਮਤ,ਉਨ੍ਹਾਂ ਨੂੰ ਟੱਸ ਤੋਂ ਮੱਸ ਨਹੀਂ ਕਰ ਸਕੀ ਤੇ ਨਾ ਹੀ ਉਨ੍ਹਾਂ ਦੀ ਅਣਖੀ ਜ਼ੁਬਾਨ ਨੂੰ ਬੰਦ ਕਰ ਸਕੀ ਹੈ ਅਤੇ ਨਾ ਹੀ ਉਨ੍ਹਾਂ ਦੀ ਕਲਮ ਨੂੰ ਲਿਖਣ ਨੂੰ ਰੋਕ ਸਕੀ ਹੈ।ਪਰ ਸਿੱਖਾਂ ਤੇ ਸਮੁੱਚੀਆਂ ਘੱਟ-ਗਿਣਤੀਆਂ ਨੇ ਵਾਰੋ-ਵਾਰੀ ਆਪਣੇ ਸਿਧਾਂਤਾਂ ਨੂੰ ਇੱਕ ਪਾਸੇ ਰੱਖ ਕੇ ਸਾਰੀਆਂ ਜਾਬਰ ਪਾਰਟੀਆਂ ਦੀ ਚੁੱਪ ਰਹਿ ਕੇ,ਸ਼ਰੇਆਮ ਜਾਂ ਕਿਸੇ ਨੀਤੀ ਤਹਿਤ ਮਦਦ ਕਰਕੇ ਰਾਜ ਸਤਾ ਦੇ ਤਖਤ ਤੇ ਬਠਾ ਕੇ ਵੇਖ ਲਿਆ ਹੈ।ਅਸੀਂ ਤਾਂ ਭਾਵੇਂ ਆਪਣਾ ਕੌਮੀ ਸਿਧਾਂਤ ਛੱਡ ਕੇ ਦਿੱਲੀ ਹਕੂਮਤ ਤੋਂ ਸੇਧ ਲੈ ਕੇ ਚੱਲਣ ਵਾਲੀਆਂ ਪਾਰਟੀਆਂ ਦੀ ਆਪੋ-ਆਪਣੀ ਵੱਖਰੀ-ਵੱਖਰੀ ਬਣਾਈ ਨੀਤੀ ਮੁਤਾਬਿਕ ਮਦਦ ਕਰ ਦਿੱਤੀ ਸੀ।ਪਰ ਦਿੱਲੀ ਹਕੂਮਤ ਨੇ ਸਿੱਖ ਕੌਮ,ਘੱਟ-ਗਿਣਤੀਆਂ ਤੇ ਪੰਜਾਬੀਆਂ ਵਿਰੁੱਧ ਆਪਣੀ ਬਣਾਈ ਨੀਤੀ ਨਹੀਂ ਛੱਡੀ।ਉਨ੍ਹਾਂ ਨੇ ਆਪਣਾ ਵਤੀਰਾ ਸਿੱਖ ਕੌਮ ਤੇ ਪੰਜਾਬ ਪ੍ਰਤੀ ਜਿਉਂ ਦੀ ਤਿਉਂ ਹੀ ਰੱਖਿਆ।
ਅੱਜ ਸਿੱਖ ਕੌਮ ਦੇ ਗ਼ੈਰਤਮੰਦ,ਅਣਖੀ, ਇਨਸਾਫ਼ਪਸੰਦ,ਪੰਥ ਦਰਦੀ ਕਹਿਣੀ-ਕਰਥੀ ਦੇ ਪੂਰੇ ਤੇ ਸਮੁੱਚੇ ਪੰਜਾਬ ਦਾ ਭਲਾ ਮੰਗਣ ਵਾਲੇ ਸੱਚੇ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜਨਮ ਦਿਨ ਤੇ ਵਿਚਾਰ ਕਰਕੇ ਅੰਤਰ-ਆਤਮਾ ਨਾਲ ਪੂਰੇ ਸੰਸਾਰ ਵਿੱਚ ਵੱਸਦੀ ਸਾਰੀ ਸਿੱਖ ਕੌਮ,ਘੱਟ-ਗਿਣਤੀਆਂ ਤੇ ਪੰਜਾਬ ਵਾਸੀ ਆਪ ਹੀ ਫੈਸਲਾ!ਕਰਨ ਕਿ ਸਾਡੀ ਸਿਆਸੀ ਪਾਰਟੀ ਕਿਹੜੀ ਹੈ?ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਇਹ ਤਾਂ ਫ਼ੈਸਲਾ ਇੱਕ ਦਿਨ ਕਰਨਾ ਹੀ ਪੈਣਾ ਹੈ।ਅੱਜ ਦੇ ਦਿਨ ਤੇ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਇਹ ਵੀ ਸੋਚਣਾ ਪਵੇਗਾ ਕਿ ਸਾਡੀ ਸਿਆਸੀ ਪਾਰਟੀ ਕਾਂਗਰਸ, ਬੀਜੇਪੀ-ਆਰਐਸਐਸ,ਬਾਦਲ ਦਲ,ਆਮ ਆਦਮੀ ਪਾਰਟੀ,ਹੋਰ ਨਵੇਂ ਦਿਨ ਉੱਭਰਨ ਵਾਲੀਆਂ ਸਿਆਸੀ ਤੇ ਧਾਰਮਿਕ ਪਾਰਟੀਆਂ ਹਨ ਜਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹੈ।
ਆਓ!ਸਾਰੇ ਇਕੱਠੇ ਹੋ ਕੇ ਆਪਾਂ ਸਿੱਖ ਕੌਮ ਤੇ ਪੰਜਾਬ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਕੱਢ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਕਸ਼ੇ ਕਦਮ ਤੇ ਚੱਲ ਕੇ ਜਿਸ ਸੋਚ ਨੂੰ ਅੱਜ ਸਿਮਰਨਜੀਤ ਸਿੰਘ ਮਾਨ ਅੱਗੇ ਤੋਰ ਰਹੇ ਹਨ। ਉਸ ਤੇ ਪਹਿਰਾ ਦੇਈਏ ਤੇ ਆਪਣਾ ਆਜ਼ਾਦ ਘਰ ਖ਼ਾਲਿਸਤਾਨ ਬਣਾਈਏ। ਅਖੀਰ ਵਿੱਚ ਮੈਂ ਆਪਣੀ ਛੋਟੀ ਜਿਹੀ ਬੁੱਧੀ ਅਨੁਸਾਰ ਇਹੀ ਕਹਿ ਸਕਦਾ ਹਾਂ ਕਿ ਉਪਰੋਕਤ ਸਾਰਿਆਂ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਮ ਦਿਨ ਦੀ ਦੁਨਿਆਵੀ ਵਧਾਈਆਂ ਦੇਣ ਨਾਲ-ਨਾਲ ਅਸਲੀ ਕੌਮੀ ਕਾਰਜ ਸਿਰੇ ਚਾੜ੍ਹਨ ਲਈ ਸਾਥ ਦੇਣ ਦਾ ਨਿਸਚਾ ਕਰਕੇ ਕੌਮੀ ਪੱਧਰ ਦੀਆਂ ਜਨਮ ਦਿਨ ਨੂੰ ਸਮਰਪਿਤ ਵਧਾਈਆਂ ਵੀ ਦੇਈੲੇ।ਜਿਹੜੇ-ਜਿਹੜੇ ਮੇਰੇ ਵੀਰ ਇਸ ਸੋਚ ਨੂੰ ਅੱਗੇ ਤੋਰ ਰਹੇ ਹਨ।ਉਨ੍ਹਾਂ ਸਭ ਨੂੰ ਇਸ ਦਿਨ ਤੇ ਮੁਬਾਰਕ ਹੋਵੇ ਜੀ।

About The Author

Related posts

Leave a Reply

Your email address will not be published. Required fields are marked *