Verify Party Member
Header
Header
ਤਾਜਾ ਖਬਰਾਂ

ਅੱਜ ਦੇ ਦਿਨ 6 ਅਗਸਤ 1945 ਨੂੰ ਸੰਯੁਕਤ ਰਾਜ ਦੀ ਹਵਾਈ ਸੈਨਾ ਵੱਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਪਰ ਪਰਮਾਣੂ ਬੰਬ ਨਾਲ ਹਮਲਾ ਕੀਤਾ ਗਿਆ ਸੀ ਤੇ ਇਹ ਇੰਨਾ ਘਾਤਕ ਸੀ ਕਿ ਪੂਰਾ ਸ਼ਹਿਰ ਧੂੰਏ ਤੇ ਅੱਗ ਦੀ ਲਪਟਾਂ ਵਿੱਚ ਘਿਰ ਗਿਆ ਤੇ ਰੇਡੀਏਸ਼ਨ ਦਾ ਪ੍ਰਭਾਵ ਇੰਨਾ ਜ਼ਿਆਦਾ ਖ਼ਤਰਨਾਕ ਸੀ ਕਿ 1,40,000 ਤੋਂ ਵੱਧ ਲੋਕ ਮਾਰੇ ਗਏ। ਹੀਰੋਸ਼ੀਮਾ ਨੂੰ ਸਲਾਮ ਜੋ ਇਸ ਸਭ ਤੋਂ ਬਾਹਰ ਆਇਆ ਤੇ ਆਪਣੀ ਮਿਹਨਤ ਨਾਲ ਮੁੜ ਉੱਠਿਆ ਤੇ ਵੱਸਿਆ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਕਦੇ ਵੀ ਕੋਈ ਜੰਗ ਨਾ ਹੋਵੇ ਤੇ ਮਸਲਿਆਂ ਨੂੰ ਗੱਲਬਾਤ ਰਾਹੀਂ ਹੀ ਨਿਬੇੜਿਆ ਜਾਵੇ।

ਇਸੇ ਤਰ੍ਹਾਂ ਹੀ ਜੇਕਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਚੀਨ ਦੋਵੇ ਮੁਲਕਾਂ ਦੀਆਂ ਫ਼ੌਜਾਂ ਆਹਮਣੋ-ਸਾਹਮਣੇ ਖੜ੍ਹ ਗਈਆ ਹਨ। ਜਿਸ ਨਾਲ ਜੰਗ ਦੇ ਖ਼ਤਰਨਾਕ ਬੱਦਲ ਮੰਡਰਾਉਣ ਲੱਗ ਪਏ ਹਨ । ਪਰ ਜਿਸ ਸਿੱਖ ਕੌਮ ਦਾ ਨਾ ਤਾਂ ਚੀਨ ਨਾਲ ਕੋਈ ਵੈਰ-ਵਿਰੋਧ ਹੈ ਨਾ ਹੀ ਪਾਕਿਸਤਾਨ ਨਾਲ, ਉਹ ਸਿੱਖ ਕੌਮ ਜਿਸ ਇਲਾਕੇ ਵਿਚ ਵੱਸਦੀ ਹੈ ਜਿਵੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਮੈਦਾਨ-ਏ-ਜੰਗ ਬਿਨ੍ਹਾਂ ਵਜਹ ਬਣ ਜਾਵੇਗਾ ਅਤੇ ਸਿੱਖ ਕੌਮ ਦੀ ਤਾਂ ਨਸ਼ਲੀ ਸਫ਼ਾਈ ਹੋ ਕੇ ਰਹਿ ਜਾਵੇਗੀ । ਜਦੋਂ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ ਤਾਂ ਚੀਨ ਅਤੇ ਭਾਰਤ ਸਿੱਖ ਕੌਮ ਨੂੰ ਦੱਸਣ ਕਿ ਨਿਰਦੋਸ਼ ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੇ ਇਲਾਕੇ ਨੂੰ ਮੈਦਾਨ-ਏ-ਜੰਗ ਇਹ ਮੁਲਕ ਕਿਉਂ ਬਣਾਉਣ ਜਾ ਰਹੇ ਹਨ ?

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹੀਰੋਸ਼ੀਮਾ ਨੂੰ ਯਾਦ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਵੈਸੇ ਵੀ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹੈ ਕਿਉਂਕਿ ਅੱਜ ਪ੍ਰਮਾਣੂ ਤਾਕਤ ਵਾਲਾ ਸਮਾਂ ਹੈ । ਜਦੋਂ ਪ੍ਰਮਾਣੂ ਤਾਕਤ ਨਾਲ ਸੰਬੰਧਤ ਪਦਾਰਥਾਂ ਅਤੇ ਬੰਬਾਂ ਦੀ ਕੋਈ ਮੁਲਕ ਗਲਤੀ ਨਾਲ ਜਾਂ ਆਪਣੀ ਹਊਮੈ ਨੂੰ ਕਾਇਮ ਰੱਖਣ ਲਈ ਵਰਤੋਂ ਕਰ ਦੇਵੇ ਤਾਂ ਦੂਸਰੇ ਮੁਲਕ ਵੀ ਉਸਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹੱਟਣਗੇ । ਅਜਿਹੇ ਅਮਲ ਤਾਂ ਮਨੁੱਖੀ ਜ਼ਿੰਦਗੀਆਂ ਦਾ ਨੁਕਸਾਨ ਕਰਨ ਅਤੇ ਫਿਰ ਤੋਂ ਹੀਰੋਸੀਮਾ ਤੇ ਨਾਗਾਸਾਕੀ ਵਰਗੇ ਖ਼ਤਰਨਾਕ ਹਾਲਾਤ ਪੈਦਾ ਕਰਨ ਵਾਲੇ ਹਨ।

About The Author

Related posts

Leave a Reply

Your email address will not be published. Required fields are marked *