Verify Party Member
Header
Header
ਤਾਜਾ ਖਬਰਾਂ

ਅੱਜ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਵੱਲ ਮਾਰਚ ਕੀਤਾ ਅਤੇ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕਰਕੇ ਪੀੜ੍ਹਤ ਰਜਿੰਦਰ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ ।

ਪਾਰਟੀ ਦੇ ਅਗਜੈਕਟਿਵ ਕਮੇਟੀ ਮੈਂਬਰ ਸ. ਰਜਿੰਦਰ ਸਿੰਘ ਜਵਾਹਰਕੇ ਉਪਰ ਗਿਣੀ-ਮਿੱਥੀ ਸਾਜਿ਼ਸ ਤਹਿਤ ਕੁਝ ਸਰਾਰਤੀ ਅਨਸਰਾਂ ਵੱਲੋਂ 27 ਅਕਤੂਬਰ ਨੂੰ ਹਮਲਾ ਕਰਕੇ ਲੱਤਾਂ-ਬਾਹਾਂ ਤੋੜ ਦਿੱਤੀਆ ਸਨ । ਇਹ ਹਮਲਾ ਕਰਨ ਵਾਲੇ ਜਵਾਹਰਕੇ ਪਿੰਡ ਦੇ ਰਾਜੂ ਸਿੰਘ, ਅਜੈਬ ਸਿੰਘ, ਖੁਸਦੀਪ ਸਿੰਘ, ਕਾਲਾ ਸਿੰਘ ਆਦਿ ਸ਼ਰਾਰਤੀ ਲੋਕਾਂ ਖਿਲਾਫ਼ ਥਾਣਾ ਸਿਟੀ ਵਿਚ 28-10-2020 ਨੂੰ 307, 427, 323, 148, 149 ਆਈ.ਪੀ.ਸੀ. 25,27,54,59 ਆਰਮਜ਼ ਐਕਟ ਤਹਿਤ ਪਰਚਾ ਵੀ ਦਰਜ ਹੋ ਗਿਆ ਸੀ । ਪਰ ਮਾਨਸਾ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਕਰਨ ਵਿਚ ਢਿੱਲ੍ਹ ਵਰਤੀ ਹੈ । ਵਾਰ-ਵਾਰ ਪੁਲਿਸ ਅਫ਼ਸਰਾਂ ਨੂੰ ਮਿਲਕੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ, ਪ੍ਰੰਤੂ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਜਦੋਂ ਕੋਈ ਗ੍ਰਿਫ਼ਤਾਰੀ ਨਾ ਹੋਈ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਅਤੇ ਗੁਰਸੇਵਕ ਸਿੰਘ ਜਵਾਹਰਕੇ, ਪੀ.ਏ.ਸੀ. ਮੈਬਰ ਹਰਭਜਨ ਸਿੰਘ ਕਸ਼ਮੀਰੀ, ਗੁਰਨੈਬ ਸਿੰਘ ਰਾਮਪੁਰਾ ਅਤੇ ਬਹਾਦਰ ਸਿੰਘ ਭਸੌੜ, ਪਟਿਆਲਾ ਦਿਹਾਤੀ ਦੇ ਪ੍ਰਧਾਨ ਬਲਕਾਰ ਸਿੰਘ ਭੁੱਲਰ, ਖੰਨਾ ਦੇ ਪ੍ਰਧਾਨ ਪਰਮਜੀਤ ਸਿੰਘ ਰੀਕਾ, ਜਗਜੀਤ ਸਿੰਘ ਰਾਜਪੁਰਾ, ਬਲਵਿੰਦਰ ਸਿੰਘ ਚੀਮਾਂ, ਰਣਜੀਤ ਸਿੰਘ, ਬਲਜੀਤ ਸਿੰਘ ਗਿੱਲ ਆਦਿ ਆਗੂਆਂ ਦੀ ਅਗਵਾਈ ਵਿਚ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਵੱਲ ਮਾਰਚ ਕੀਤਾ ਅਤੇ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕਰਕੇ ਪੀੜ੍ਹਤ ਰਜਿੰਦਰ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ ।

About The Author

Related posts

Leave a Reply

Your email address will not be published. Required fields are marked *